ਇਨ੍ਹਾਂ ਮੁਲਾਂਕਾਂ ਵਾਲੇ ਬੱਚੇ ਹੁੰਦੇ ਹਨ ਫੇਸ ਰੀਡਿੰਗ 'ਚ ਮਾਹਿਰ, ਮਾਪਿਆਂ ਦੇ ਚਿਹਰੇ ਤੋਂ ਹੀ ਸਮਝ ਜਾਂਦੇ ਹਨ ਮਨ ਦੀ ਗੱਲ
Numerology Tips : ਕੁਝ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਸਮਝਣ ਲਈ ਉਨ੍ਹਾਂ ਦੇ ਕੁਝ ਕਹਿਣ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਇਹ ਬੱਚੇ ਚਿਹਰੇ ਦੇ ਹਾਵ-ਭਾਵ, ਅੱਖਾਂ ਦੀ ਭਾਸ਼ਾ ਅਤੇ ਬੋਲਣ ਦੇ ਅੰਦਾਜ਼ ਤੋਂ ਹੀ ਸਮਝ ਜਾਂਦੇ ਹਨ ਕਿ ਉਨ੍ਹਾਂ ਦੇ ਮਾਪੇ ਕਦੋਂ ਖੁਸ਼ ਹਨ ਅਤੇ ਕਦੋਂ ਪਰੇਸ਼ਾਨ। ਇਹ ਬੱਚੇ ਫੇਸ ਰੀਡਿੰਗ 'ਚ ਵੀ ਮਾਹਿਰ ਮੰਨੇ ਜਾਂਦੇ ਹਨ ਅਤੇ ਸਹੀ-ਗਲਤ ਦੀ ਪਛਾਣ ਕਰ ਲੈਂਦੇ ਹਨ।
Publish Date: Mon, 09 Nov 2026 03:52 PM (IST)
Updated Date: Mon, 09 Nov 2026 03:56 PM (IST)
ਧਰਮ ਡੈਸਕ, ਨਵੀਂ ਦਿੱਲੀ : ਕਿਸੇ ਵੀ ਵਿਅਕਤੀ ਦਾ ਸੁਭਾਅ ਉਸ ਦੀ ਜਨਮ ਤਰੀਕ 'ਤੇ ਨਿਰਭਰ ਕਰਦਾ ਹੈ। ਕੁਝ ਲੋਕ ਸੁਭਾਅ ਤੋਂ ਜ਼ਿਆਦਾ ਗੁੱਸੇ ਵਾਲੇ ਹੁੰਦੇ ਹਨ ਜਦਕਿ ਕੁਝ ਬਹੁਤ ਸ਼ਾਂਤ ਸੁਭਾਅ ਦੇ ਹੁੰਦੇ ਹਨ। ਵਿਅਕਤੀ ਦੀ ਜਨਮ ਤਰੀਕ ਉਸ ਦੇ ਸੁਭਾਅ, ਸੋਚਣ ਦੇ ਤਰੀਕੇ ਤੇ ਸ਼ਖ਼ਸੀਅਤ 'ਤੇ ਕਾਫ਼ੀ ਪ੍ਰਭਾਵ ਪਾਉਂਦੀ ਹੈ। ਉੱਥੇ ਹੀ ਜਦੋਂ ਗੱਲ ਬੱਚਿਆਂ ਦੀ ਹੁੰਦੀ ਹੈ ਤਾਂ ਉਨ੍ਹਾਂ 'ਚ ਵੀ ਵੱਖ-ਵੱਖ ਖੂਬੀਆਂ ਦੇਖਣ ਨੂੰ ਮਿਲਦੀਆਂ ਹਨ।
ਕੁਝ ਬੱਚੇ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਆਪਣੇ ਮਾਪਿਆਂ ਦੀਆਂ ਭਾਵਨਾਵਾਂ ਸਮਝਣ ਲਈ ਉਨ੍ਹਾਂ ਦੇ ਕੁਝ ਕਹਿਣ ਦਾ ਇੰਤਜ਼ਾਰ ਨਹੀਂ ਕਰਨਾ ਪੈਂਦਾ। ਇਹ ਬੱਚੇ ਚਿਹਰੇ ਦੇ ਹਾਵ-ਭਾਵ, ਅੱਖਾਂ ਦੀ ਭਾਸ਼ਾ ਅਤੇ ਬੋਲਣ ਦੇ ਅੰਦਾਜ਼ ਤੋਂ ਹੀ ਸਮਝ ਜਾਂਦੇ ਹਨ ਕਿ ਉਨ੍ਹਾਂ ਦੇ ਮਾਪੇ ਕਦੋਂ ਖੁਸ਼ ਹਨ ਅਤੇ ਕਦੋਂ ਪਰੇਸ਼ਾਨ। ਇਹ ਬੱਚੇ ਫੇਸ ਰੀਡਿੰਗ 'ਚ ਵੀ ਮਾਹਿਰ ਮੰਨੇ ਜਾਂਦੇ ਹਨ ਅਤੇ ਸਹੀ-ਗਲਤ ਦੀ ਪਛਾਣ ਕਰ ਲੈਂਦੇ ਹਨ। ਆਓ ਜਾਣਦੇ ਹਾਂ ਅੰਕ ਜੋਤਿਸ਼ ਅਨੁਸਾਰ ਕਿਹੜੇ ਮੁਲਾਂਕਾਂ ਵਾਲੇ ਬੱਚਿਆਂ 'ਚ ਇਹ ਖਾਸੀਅਤ ਦੇਖਣ ਨੂੰ ਮਿਲ ਸਕਦੀ ਹੈ।
ਮੁਲਾਂਕ 2
ਜਿਨ੍ਹਾਂ ਬੱਚਿਆਂ ਦਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 2 ਹੁੰਦਾ ਹੈ। ਇਸ ਮੁਲਾਂਕ ਦਾ ਸਬੰਧ ਚੰਦਰਮਾ ਨਾਲ ਮੰਨਿਆ ਜਾਂਦਾ ਹੈ। ਚੰਦਰਮਾ ਨੂੰ ਭਾਵਨਾਵਾਂ ਨਾਲ ਜੋੜਿਆ ਜਾਂਦਾ ਹੈ। ਇਸੇ ਕਾਰਨ ਅੰਕ ਜੋਤਿਸ਼ ਅਨੁਸਾਰ ਮੁਲਾਂਕ 2 ਵਾਲੇ ਬੱਚੇ ਸੁਭਾਅ ਤੋਂ ਬਹੁਤ ਭਾਵੁਕ ਅਤੇ ਸੰਵੇਦਨਸ਼ੀਲ ਹੁੰਦੇ ਹਨ। ਇਹ ਬੱਚੇ ਆਪਣੇ ਮਾਪਿਆਂ ਦੇ ਚਿਹਰੇ ਨੂੰ ਦੇਖ ਕੇ ਹੀ ਉਨ੍ਹਾਂ ਦੇ ਮਨ ਦੀਆਂ ਭਾਵਨਾਵਾਂ ਸਮਝ ਲੈਂਦੇ ਹਨ। ਇੰਨਾ ਹੀ ਨਹੀਂ, ਕਿਸੇ ਹੋਰ ਵਿਅਕਤੀ ਨੂੰ ਦੇਖ ਕੇ ਵੀ ਇਹ ਅੰਦਾਜ਼ਾ ਲਗਾ ਲੈਂਦੇ ਹਨ ਕਿ ਉਸ ਦੇ ਮਨ 'ਚ ਕੀ ਚੱਲ ਰਿਹਾ ਹੈ। ਇਨ੍ਹਾਂ ਬੱਚਿਆਂ ਨੂੰ ਸਹੀ ਅਤੇ ਗਲਤ ਦੀ ਚੰਗੀ ਪਛਾਣ ਹੁੰਦੀ ਹੈ।
ਮੁਲਾਂਕ 6
ਮੁਲਾਂਕ 6 ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਇਸ ਮੁਲਾਂਕ ਵਾਲੇ ਬੱਚਿਆਂ ਨੂੰ ਹਮੇਸ਼ਾ ਦੂਜਿਆਂ ਦਾ ਖ਼ਿਆਲ ਰੱਖਣ ਵਾਲਾ ਮੰਨਿਆ ਜਾਂਦਾ ਹੈ। ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਜਨਮ ਲੈਣ ਵਾਲੇ ਬੱਚਿਆਂ ਦਾ ਮੁਲਾਂਕ 6 ਹੁੰਦਾ ਹੈ। ਅੰਕ ਜੋਤਿਸ਼ ਅਨੁਸਾਰ ਇਸ ਮੁਲਾਂਕ ਵਾਲੇ ਬੱਚੇ ਪਿਆਰ ਅਤੇ ਅਪਣੱਤ ਨਾਲ ਭਰਪੂਰ ਹੁੰਦੇ ਹਨ ਅਤੇ ਰਿਸ਼ਤਿਆਂ ਨੂੰ ਮਹੱਤਵ ਦਿੰਦੇ ਹਨ।
ਇਹ ਬੱਚੇ ਆਪਣੇ ਆਲੇ-ਦੁਆਲੇ ਮੌਜੂਦ ਲੋਕਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਲੈਂਦੇ ਹਨ ਅਤੇ ਸਹੀ-ਗਲਤ ਦੀ ਪਛਾਣ ਕਰਨ 'ਚ ਮਾਹਿਰ ਹੁੰਦੇ ਹਨ। ਇੰਨਾ ਹੀ ਨਹੀਂ, ਇਹ ਆਪਣੇ ਮਾਪਿਆਂ ਦੀ ਪਰੇਸ਼ਾਨੀ ਨੂੰ ਵੀ ਕੁਝ ਹੀ ਮਿੰਟਾਂ 'ਚ ਸਮਝ ਲੈਂਦੇ ਹਨ ਅਤੇ ਉਨ੍ਹਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰਦੇ ਹਨ। ਮਾਪਿਆਂ ਦੇ ਚਿਹਰੇ 'ਤੇ ਉਦਾਸੀ ਦੇਖ ਕੇ ਉਨ੍ਹਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰਦੇ ਹਨ।
ਮੁਲਾਂਕ 7
ਮੁਲਾਂਕ 7 ਵਾਲੇ ਬੱਚੇ ਸੁਭਾਅ ਤੋਂ ਬਹੁਤ ਭਾਵੁਕ ਹੁੰਦੇ ਹਨ ਅਤੇ ਇਨ੍ਹਾਂ 'ਤੇ ਕੇਤੂ ਦਾ ਪ੍ਰਭਾਵ ਮੰਨਿਆ ਜਾਂਦਾ ਹੈ। ਜਿਨ੍ਹਾਂ ਬੱਚਿਆਂ ਦਾ ਜਨਮ ਕਿਸੇ ਵੀ ਮਹੀਨੇ ਦੀ 7, 16 ਜਾਂ 25 ਤਰੀਕ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 7 ਹੁੰਦਾ ਹੈ। ਇਸ ਮੂਲ ਅੰਕ ਵਾਲੇ ਬੱਚਿਆਂ ਨੂੰ ਅਕਸਰ ਸ਼ਾਂਤ ਤੇ ਗੰਭੀਰ ਸੁਭਾਅ ਦਾ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ਬਾਰੀਕੀ ਨਾਲ ਨਿਰੀਖਣ ਕਰਨ ਵਾਲੇ ਵੀ ਮੰਨਿਆ ਜਾਂਦਾ ਹੈ। ਇਹ ਬੱਚੇ ਦੂਜਿਆਂ ਦੇ ਵਿਵਹਾਰ ਅਤੇ ਚਿਹਰੇ ਦੇ ਹਾਵ-ਭਾਵ ਨੂੰ ਬਹੁਤ ਧਿਆਨ ਨਾਲ ਦੇਖਦੇ ਹਨ। ਇਹ ਆਪਣੇ ਮਾਪਿਆਂ ਦੀਆਂ ਪਰੇਸ਼ਾਨੀਆਂ ਨੂੰ ਵੀ ਕੁਝ ਹੀ ਮਿੰਟਾਂ 'ਚ ਸਮਝ ਲੈਂਦੇ ਹਨ ਅਤੇ ਹਰ ਹਾਲ 'ਚ ਉਨ੍ਹਾਂ ਦੀ ਮਦਦ ਕਰਨ ਬਾਰੇ ਸੋਚਦੇ ਹਨ। ਜੇਕਰ ਤੁਹਾਡੇ ਬੱਚੇ ਦਾ ਮੁਲਾਂਕ ਵੀ ਇਨ੍ਹਾਂ 'ਚੋਂ ਕੋਈ ਹੈ ਤਾਂ ਇਹ ਉਸ ਦੀਆਂ ਖੂਬੀਆਂ ਹੋ ਸਕਦੀਆਂ ਹਨ। ਹਾਲਾਂਕਿ, ਇਹ ਵੀ ਸੰਭਵ ਹੈ ਕਿ ਇਨ੍ਹਾਂ ਮੂਲ ਅੰਕਾਂ ਵਾਲੇ ਸਾਰੇ ਲੋਕਾਂ ਦਾ ਸੁਭਾਅ ਇਕੋ ਜਿਹਾ ਨਾ ਹੋਵੇ, ਪਰ ਕੁਝ ਬੱਚਿਆਂ ਦਾ ਸੁਭਾਅ ਇਨ੍ਹਾਂ ਗੱਲਾਂ ਨਾਲ ਮਿਲਦਾ-ਜੁਲਦਾ ਹੋ ਸਕਦਾ ਹੈ।