- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਾਸਤਰਾਂ 'ਚ ਚਤੁਰਮਾਸ ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਤੁਰਮਾਸ ਦੌਰਾਨ ਵਿਅਕਤੀ ਨੂੰ ਕੁਝ ਆਦਤਾਂ ਅਤੇ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ, ਜਿਸ ਨਾਲ ਜੀਵਨ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਵਿਗੜੇ ਕੰਮ ਪੂਰੇ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ, ਹਰ ਸਾਲ ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤੋਂ ਚਤੁਰਮਾਸ ਦੀ ਸ਼ੁਰੂਆਤ ਹੁੰਦੀ ਹੈ। ਇਸ ਦੌਰਾਨ ਜਗਤ ਦੇ ਪਾਲਣਹਾਰ ਭਗਵਾਨ ਵਿਸ਼ਨੂੰ ਯੋਗ ਨਿਦ੍ਰਾ 'ਚ ਚਲੇ ਜਾਂਦੇ ਹਨ। ਇਸ ਲਈ ਚਤੁਰਮਾਸ 'ਚ ਸ਼ੁੱਭ ਤੇ ਮੰਗਲ ਕਾਰਜਾਂ ਦੀ ਮਨਾਹੀ ਹੈ।
ਚਤੁਰਮਾਸ 'ਚ ਸ੍ਰਿਸ਼ਟੀ ਦਾ ਸੰਚਾਲਨ ਭਗਵਾਨ ਸ਼ਿਵ ਕਰਦੇ ਹਨ। ਸ਼ਾਸਤਰਾਂ 'ਚ ਚਤੁਰਮਾਸ ਨਾਲ ਜੁੜੇ ਨਿਯਮਾਂ ਬਾਰੇ ਦੱਸਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਚਤੁਰਮਾਸ ਦੌਰਾਨ ਵਿਅਕਤੀ ਨੂੰ ਕੁਝ ਆਦਤਾਂ ਅਤੇ ਚੀਜ਼ਾਂ ਦਾ ਤਿਆਗ ਕਰਨਾ ਚਾਹੀਦਾ ਹੈ, ਜਿਸ ਨਾਲ ਜੀਵਨ ਵਿਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ ਅਤੇ ਵਿਗੜੇ ਕੰਮ ਪੂਰੇ ਹੁੰਦੇ ਹਨ। ਆਓ ਇਸ ਲੇਖ ਵਿੱਚ ਤੁਹਾਨੂੰ ਵਿਸਥਾਰ ਨਾਲ ਦੱਸਦੇ ਹਾਂ ਕਿ ਚਤੁਰਮਾਸ 'ਚ ਕਿਹੜੇ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ।
ਤਾਮਸਿਕ ਭੋਜਨ : ਚਤੁਰਮਾਸ ਦੌਰਾਨ ਮਾਸ, ਸ਼ਰਾਬ, ਪਿਆਜ਼ ਤੇ ਲਸਣ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ। ਚਤੁਰਮਾਸ 'ਚ ਸਾਤਵਿਕ ਭੋਜਨ ਹੀ ਕਰਨਾ ਚਾਹੀਦਾ ਹੈ।
ਗਲਤ ਵਿਵਹਾਰ ਤੇ ਵਿਚਾਰਾਂ ਦਾ ਤਿਆਗ : ਹਿੰਦੂ ਧਰਮ 'ਚ ਚਤੁਰਮਾਸ 'ਚ ਭਜਨ-ਧਿਆਨ ਕਰਨ ਦਾ ਬਹੁਤ ਮਹੱਤਵ ਹੈ। ਇਸ ਲਈ ਇਸ ਦੌਰਾਨ ਸੱਚੇ ਮਨ ਨਾਲ ਦੇਵੀ-ਦੇਵਤਿਆਂ ਦਾ ਭਜਨ-ਧਿਆਨ ਕਰੋ। ਚਤੁਰਮਾਸ 'ਚ ਨਕਾਰਾਤਮਕ ਭਾਵਨਾਵਾਂ, ਗੁੱਸੇ ਤੇ ਹੰਕਾਰ ਕਰਨ ਤੋਂ ਬਚਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਗਲਤੀਆਂ ਕਰਨ ਨਾਲ ਸਾਧਕ ਨੂੰ ਜੀਵਨ ਵਿਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਲ ਹੀ ਜੀਵਨ ਵਿੱਚ ਸ਼ੁਭ ਨਤੀਜੇ ਪ੍ਰਾਪਤ ਨਹੀਂ ਹੁੰਦੇ।
ਵਿਆਹ ਤੇ ਮੰਗਣੀ : ਚਤੁਰਮਾਸ ਦੌਰਾਨ ਭਗਵਾਨ ਵਿਸ਼ਨੂੰ ਯੋਗਨਿਦ੍ਰਾ 'ਚ ਹੁੰਦੇ ਹਨ। ਇਸ ਲਈ ਇਸ ਮਿਆਦ ਦੌਰਾਨ ਵਿਆਹ ਜਾਂ ਮੰਗਣੀ ਵਰਗੇ ਸ਼ੁੱਭ ਸੰਸਕਾਰ ਕਰਨ ਦੀ ਮਨਾਹੀ ਹੈ। ਇਸ ਤੋਂ ਇਲਾਵਾ ਗ੍ਰਹਿ ਪ੍ਰਵੇਸ਼ ਜਾਂ ਭੂਮੀ ਪੂਜਨ ਅਤੇ ਨੀਂਹ ਰੱਖਣ ਵਰਗੇ ਕੰਮਾਂ ਨੂੰ ਵੀ ਨਹੀਂ ਕਰਨਾ ਚਾਹੀਦਾ।
ਮੁੰਡਨ ਤੇ ਜਨੇਊ : ਇਸ ਤੋਂ ਇਲਾਵਾ ਚਤੁਰਮਾਸ 'ਚ ਬੱਚਿਆਂ ਦਾ ਮੁੰਡਨ ਜਾਂ ਜਨੇਊ ਸੰਸਕਾਰ ਕਰਨ ਦੀ ਮਨਾਹੀ ਹੈ।
ਨਵੇਂ ਕੰਮ ਦੀ ਸ਼ੁਰੂਆਤ : ਚਤੁਰਮਾਸ 'ਚ ਕੋਈ ਨਵਾਂ ਕਾਰੋਬਾਰ ਜਾਂ ਵੱਡਾ ਨਵਾਂ ਕੰਮ ਸ਼ੁਰੂ ਕਰਨ ਤੋਂ ਬਚਣਾ ਚਾਹੀਦਾ ਹੈ।
ਚਤੁਰਮਾਸ 'ਚ ਦਾਨ ਕਰਨ ਦਾ ਬਹੁਤ ਮਹੱਤਵ ਹੈ। ਇਸ ਲਈ ਚਤੁਰਮਾਸ 'ਚ ਗਰੀਬ ਲੋਕਾਂ ਜਾਂ ਮੰਦਰ 'ਚ ਅੰਨ, ਕੱਪੜੇ, ਜਲ, ਛਤਰੀ, ਤਿਲ ਤੇ ਜੁੱਤੀਆਂ-ਚੱਪਲਾਂ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਨਾਲ ਜੀਵਨ ਵਿਚ ਸ਼ੁੱਭ ਨਤੀਜੇ ਪ੍ਰਾਪਤ ਹੁੰਦੇ ਹਨ ਤੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੁੰਦੀ। ਇਸ ਤੋਂ ਇਲਾਵਾ ਗਾਵਾਂ ਨੂੰ ਹਰਾ ਚਾਰਾ ਖੁਆਓ ਅਤੇ ਉਨ੍ਹਾਂ ਦੀ ਸੇਵਾ ਕਰੋ।