Chanakya Niti : ਸਾਵਧਾਨ! ਜੀਵਨ 'ਚ ਵੱਡਾ ਸੰਕਟ ਆਉਣ ਤੋਂ ਪਹਿਲਾਂ ਦਿਖਾਈ ਦਿੰਦੇ ਹਨ ਇਹ 5 ਸੰਕੇਤ, ਸਮੇਂ ਸਿਰ ਸੰਭਲ ਜਾਓ ਨਹੀਂ ਤਾਂ ਪਵੇਗਾ ਪਛਤਾਉਣਾ
ਆਚਾਰੀਆ ਚਾਣਕਿਆ ਆਪਣੀਆਂ ਨੀਤੀਆਂ 'ਚ ਕਈ ਅਜਿਹੀਆਂ ਗੱਲਾਂ ਦੱਸਦੇ ਹਨ, ਜਿਨ੍ਹਾਂ ਤੋਂ ਵਿਅਕਤੀ ਨੂੰ ਜੀਵਨ ਜਿਊਣ ਦਾ ਉਦੇਸ਼ ਅਤੇ ਕਲਾ ਸਮਝ ਆਉਂਦੀ ਹੈ। ਇਸੇ ਤਰ੍ਹਾਂ ਉਹ ਦੱਸਦੇ ਹਨ ਕਿ ਜੀਵਨ 'ਚ ਉਤਰਾਅ-ਚੜ੍ਹਾਅ ਆਉਣਾ ਆਮ ਗੱਲ ਹੈ, ਪਰ ਕੁਝ ਅਜਿਹੇ ਸੰਕੇਤ ਹੁੰਦੇ ਹਨ, ਜੋ ਜੀਵਨ 'ਚ ਕੋਈ ਵੱਡਾ ਸੰਕਟ ਆਉਣ ਤੋਂ ਪਹਿਲਾਂ ਘਰ ਜਾਂ ਲੋਕਾਂ 'ਚ ਦੇਖਣ ਨੂੰ ਮਿਲ ਸਕਦੇ ਹਨ।
Publish Date: Mon, 23 Nov 2026 12:39 PM (IST)
Updated Date: Mon, 23 Nov 2026 12:42 PM (IST)
ਧਰਮ ਡੈਸਕ, ਨਵੀਂ ਦਿੱਲੀ : ਆਚਾਰੀਆ ਚਾਣਕਿਆ ਨੂੰ ਭਾਰਤ ਦੇ ਮਹਾਨ ਕੂਟਨੀਤੀਵੇਤਾ, ਅਰਥਸ਼ਾਸਤਰੀ ਅਤੇ ਵਿਚਾਰਕ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਦੀਆਂ ਨੀਤੀਆਂ ਅੱਜ ਵੀ ਜੀਵਨ ਨੂੰ ਸਹੀ ਦਿਸ਼ਾ ਦੇਣ ਅਤੇ ਮੁਸ਼ਕਲ ਹਾਲਾਤ 'ਚੋਂ ਬਾਹਰ ਨਿਕਲਣ 'ਚ ਮਦਦ ਕਰਦੀਆਂ ਹਨ।
ਆਚਾਰੀਆ ਚਾਣਕਿਆ ਆਪਣੀਆਂ ਨੀਤੀਆਂ 'ਚ ਕਈ ਅਜਿਹੀਆਂ ਗੱਲਾਂ ਦੱਸਦੇ ਹਨ, ਜਿਨ੍ਹਾਂ ਤੋਂ ਵਿਅਕਤੀ ਨੂੰ ਜੀਵਨ ਜਿਊਣ ਦਾ ਉਦੇਸ਼ ਅਤੇ ਕਲਾ ਸਮਝ ਆਉਂਦੀ ਹੈ। ਇਸੇ ਤਰ੍ਹਾਂ ਉਹ ਦੱਸਦੇ ਹਨ ਕਿ ਜੀਵਨ 'ਚ ਉਤਰਾਅ-ਚੜ੍ਹਾਅ ਆਉਣਾ ਆਮ ਗੱਲ ਹੈ, ਪਰ ਕੁਝ ਅਜਿਹੇ ਸੰਕੇਤ ਹੁੰਦੇ ਹਨ, ਜੋ ਜੀਵਨ 'ਚ ਕੋਈ ਵੱਡਾ ਸੰਕਟ ਆਉਣ ਤੋਂ ਪਹਿਲਾਂ ਘਰ ਜਾਂ ਲੋਕਾਂ 'ਚ ਦੇਖਣ ਨੂੰ ਮਿਲ ਸਕਦੇ ਹਨ। ਇਨ੍ਹਾਂ ਸੰਕੇਤਾਂ ਨੂੰ ਦੇਖ ਕੇ ਵਿਅਕਤੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਵਿੱਖ 'ਚ ਕੁਝ ਮੁਸ਼ਕਲਾਂ ਆ ਸਕਦੀਆਂ ਹਨ। ਪਰਿਵਾਰ 'ਚ ਵਧਦਾ ਤਣਾਅ, ਲਗਾਤਾਰ ਅਸਫਲਤਾ ਅਤੇ ਮਨ 'ਚ ਨਕਾਰਾਤਮਕ ਭਾਵਨਾਵਾਂ ਦਾ ਜਨਮ ਵਰਗੇ ਕਈ ਸੰਕੇਤ ਹਨ, ਜੋ ਘਰ ਦੀ ਬਰਬਾਦੀ ਵੱਲ ਇਸ਼ਾਰਾ ਕਰਦੇ ਹਨ।
ਘਰ ਦੇ ਲੋਕਾਂ 'ਚ ਵਧਣ ਲੱਗੇ ਕਲੇਸ਼
ਪਰਿਵਾਰ 'ਚ ਪਿਆਰ, ਵਿਸ਼ਵਾਸ ਅਤੇ ਆਪਸੀ ਸਮਝ ਦਾ ਹੋਣਾ ਸੁਖੀ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ। ਉੱਥੇ ਹੀ ਜਦੋਂ ਘਰ ਦੇ ਮੈਂਬਰਾਂ ਵਿਚਕਾਰ ਛੋਟੀਆਂ-ਛੋਟੀਆਂ ਗੱਲਾਂ 'ਤੇ ਝਗੜੇ ਹੋਣ ਲੱਗਣ ਜਾਂ ਬਿਨਾਂ ਕਿਸੇ ਕਾਰਨ ਹੀ ਕਲੇਸ਼ ਵਧਣ ਲੱਗੇ ਤਾਂ ਸਮਝੋ ਕਿ ਤੁਹਾਡਾ ਬੁਰਾ ਸਮਾਂ ਆਉਣ ਵਾਲਾ ਹੈ। ਅਜਿਹੇ 'ਚ ਜੇ ਲੋਕ ਇੱਕ-ਦੂਜੇ ਪ੍ਰਤੀ ਸਤਿਕਾਰ ਘੱਟ ਕਰਨ ਲੱਗਣ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਹੈ। ਜੇ ਤੁਹਾਨੂੰ ਵੀ ਅਜਿਹਾ ਕੋਈ ਸੰਕੇਤ ਦਿਖਾਈ ਦੇਵੇ ਤਾਂ ਆਪਸੀ ਗੱਲਬਾਤ ਅਤੇ ਸਮਝਦਾਰੀ ਨਾਲ ਵੱਡੇ ਤੋਂ ਵੱਡੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੋ।
ਮਿਹਨਤ ਤੋਂ ਬਾਅਦ ਵੀ ਵਾਰ-ਵਾਰ ਮਿਲੇ ਅਸਫਲਤਾ
ਜੇ ਕੋਈ ਵਿਅਕਤੀ ਲਗਾਤਾਰ ਮਿਹਨਤ ਕਰ ਰਿਹਾ ਹੈ, ਪਰ ਉਸ ਨੂੰ ਵਾਰ-ਵਾਰ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਨੂੰ ਭਵਿੱਖ ਲਈ ਚੰਗਾ ਸੰਕੇਤ ਨਹੀਂ ਮੰਨਿਆ ਜਾਂਦਾ। ਇਹ ਭਵਿੱਖ 'ਚ ਆਉਣ ਵਾਲੇ ਕਿਸੇ ਸੰਕਟ ਦਾ ਸੰਕੇਤ ਹੋ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਪਣੀ ਰਣਨੀਤੀ 'ਤੇ ਵਿਚਾਰ ਕਰਨਾ ਚਾਹੀਦਾ ਹੈ। ਹਰ ਅਸਫਲਤਾ ਨੂੰ ਸਿਰਫ਼ ਬਦਕਿਸਮਤੀ ਮੰਨ ਕੇ ਅੱਗੇ ਵਧਣਾ ਠੀਕ ਨਹੀਂ ਹੈ, ਸਗੋਂ ਆਪਣੀ ਪੂਰੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ।
ਘਰ ਦੇ ਲੋਕਾਂ 'ਚ ਧੀਰਜ ਦੀ ਕਮੀ ਹੋਣਾ
ਜੇ ਘਰ ਦੇ ਮੈਂਬਰਾਂ 'ਚ ਧੀਰਜ ਦੀ ਕਮੀ ਹੋਣ ਲੱਗੇ ਅਤੇ ਹਰ ਚੀਜ਼ ਜਲਦੀ ਹਾਸਲ ਕਰਨ ਦੀ ਲਾਲਸਾ ਵਧਣ ਲੱਗੇ ਤਾਂ ਸਮਝੋ ਕਿ ਬੁਰਾ ਸਮਾਂ ਜਲਦੀ ਹੀ ਤੁਹਾਡੇ ਘਰ ਦਸਤਕ ਦੇਣ ਵਾਲਾ ਹੈ। ਅਜਿਹੇ 'ਚ ਆਚਾਰੀਆ ਚਾਣਕਿਆ ਦੱਸਦੇ ਹਨ ਕਿ ਧੀਰਜ ਕਿਸੇ ਵੀ ਵੱਡੀ ਤੋਂ ਵੱਡੀ ਸਫਲਤਾ ਹਾਸਲ ਕਰਨ ਦੀ ਕੁੰਜੀ ਹੈ। ਇਸ ਲਈ ਸਾਰਿਆਂ ਨੂੰ ਧੀਰਜ ਦਾ ਪਾਲਣ ਜ਼ਰੂਰ ਕਰਨਾ ਚਾਹੀਦਾ ਹੈ। ਜਦੋਂ ਪਰਿਵਾਰ ਦੇ ਮੈਂਬਰ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨ ਲੱਗਣ, ਜਲਦਬਾਜ਼ੀ 'ਚ ਫ਼ੈਸਲੇ ਲੈਣ ਲੱਗਣ ਅਤੇ ਇੱਕ-ਦੂਜੇ ਦੀਆਂ ਗੱਲਾਂ ਵੀ ਧੀਰਜ ਨਾਲ ਨਾ ਸੁਣਨ ਤਾਂ ਇਹ ਵੱਡੇ ਸੰਕਟ ਵੱਲ ਇਸ਼ਾਰਾ ਕਰਦਾ ਹੈ।
ਪਰਿਵਾਰ ਦੇ ਲੋਕਾਂ 'ਚ ਲਾਲਚ ਵਧਣਾ
ਲਾਲਚ ਅਜਿਹੀ ਭਾਵਨਾ ਹੈ, ਜੋ ਚੰਗੇ ਰਿਸ਼ਤਿਆਂ ਨੂੰ ਵੀ ਕਮਜ਼ੋਰ ਕਰ ਸਕਦੀ ਹੈ। ਜਦੋਂ ਪਰਿਵਾਰ 'ਚ ਧਨ-ਦੌਲਤ ਜਾਂ ਆਪਣੇ ਸਵਾਰਥ ਲਈ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਲਾਲਚ ਵਧਣ ਲੱਗੇ ਤਾਂ ਸਮਝੋ ਕਿ ਜਲਦੀ ਹੀ ਕੋਈ ਵੱਡਾ ਸੰਕਟ ਆਉਣ ਵਾਲਾ ਹੈ। ਚਾਣਕਿਆ ਨੀਤੀ ਦੀ ਸਿੱਖਿਆ ਹੈ ਕਿ ਵਿਅਕਤੀ ਨੂੰ ਆਪਣੀਆਂ ਇੱਛਾਵਾਂ 'ਤੇ ਹਮੇਸ਼ਾ ਕਾਬੂ ਰੱਖਣਾ ਚਾਹੀਦਾ ਹੈ। ਲੋੜ ਤੋਂ ਵੱਧ ਲਾਲਚ ਕਿਸੇ ਵੀ ਵਿਅਕਤੀ ਨੂੰ ਗ਼ਲਤ ਫ਼ੈਸਲੇ ਲੈਣ ਲਈ ਪ੍ਰੇਰਿਤ ਕਰਦਾ ਹੈ, ਇਸ ਲਈ ਇਸ ਤੋਂ ਬਚਣਾ ਜ਼ਰੂਰੀ ਹੈ।
ਈਸ਼ਵਰ ਦੀ ਭਗਤੀ 'ਚ ਮਨ ਨਾ ਲੱਗਣਾ
ਆਚਾਰੀਆ ਚਾਣਕਿਆ ਦੱਸਦੇ ਹਨ ਕਿ ਈਸ਼ਵਰ ਦੀ ਭਗਤੀ ਨਾਲ ਵੱਡੇ ਤੋਂ ਵੱਡੇ ਸੰਕਟ ਨੂੰ ਪਾਰ ਕੀਤਾ ਜਾ ਸਕਦਾ ਹੈ। ਜੇ ਤੁਹਾਡਾ ਜਾਂ ਪਰਿਵਾਰ ਦੇ ਲੋਕਾਂ ਦਾ ਈਸ਼ਵਰ ਦੀ ਭਗਤੀ 'ਚ ਮਨ ਨਹੀਂ ਲੱਗ ਰਿਹਾ ਤਾਂ ਸੰਭਵ ਹੈ ਕਿ ਭਵਿੱਖ 'ਚ ਕੋਈ ਵੱਡਾ ਸੰਕਟ ਆਉਣ ਵਾਲਾ ਹੈ।
ਜੇ ਤੁਹਾਨੂੰ ਵੀ ਅਜਿਹੇ ਕੋਈ ਸੰਕੇਤ ਦਿਖਾਈ ਦੇ ਰਹੇ ਹਨ ਤਾਂ ਜੀਵਨ 'ਚ ਇਨ੍ਹਾਂ ਸੰਕੇਤਾਂ ਨੂੰ ਦੇਖ ਕੇ ਘਬਰਾਉਣ ਦੀ ਬਜਾਏ ਆਪਣੀਆਂ ਆਦਤਾਂ, ਵਿਹਾਰ ਅਤੇ ਫ਼ੈਸਲਿਆਂ 'ਤੇ ਧਿਆਨ ਦਿਓ। ਪਰਿਵਾਰ 'ਚ ਪਿਆਰ ਬਣਾਈ ਰੱਖੋ, ਧੀਰਜ ਨਾਲ ਕੰਮ ਲਓ ਅਤੇ ਸਕਾਰਾਤਮਕ ਸੋਚ ਅਪਣਾਓ। ਇਨ੍ਹਾਂ ਚੰਗੇ ਆਚਰਨਾਂ ਨੂੰ ਅਪਣਾ ਕੇ ਤੁਸੀਂ ਵੱਡੇ ਤੋਂ ਵੱਡੇ ਸੰਕਟ 'ਚੋਂ ਵੀ ਬਾਹਰ ਨਿਕਲ ਸਕਦੇ ਹੋ।