ਚਾਣਕਿਆ ਨੀਤੀ: ਹੱਸਦੀ-ਖੇਡਦੀ ਗ੍ਰਹਿਸਥੀ ਨੂੰ ਉਜਾੜ ਸਕਦੀਆਂ ਹਨ ਪਤੀ-ਪਤਨੀ ਦੀਆਂ ਇਹ 5 ਆਦਤਾਂ, ਅੱਜ ਹੀ ਛੱਡਿ ਦਿਓ ਨਹੀਂ ਤਾਂ...
Chankya Niti : ਜੇ ਪਤੀ-ਪਤਨੀ ’ਚ ਅਜਿਹੀ ਕੋਈ ਵੀ ਆਦਤ ਹੈ ਤਾਂ ਉਨ੍ਹਾਂ ਦਾ ਰਿਸ਼ਤਾ ਤਾਂ ਖਰਾਬ ਹੁੰਦਾ ਹੀ ਹੈ ਅਤੇ ਇਸ ਦਾ ਸਿੱਧਾ ਅਸਰ ਘਰ ਦੇ ਹੋਰ ਮੈਂਬਰਾਂ ’ਤੇ ਵੀ ਪੈਂਦਾ ਹੈ। ਇਹ ਆਦਤਾਂ ਹੌਲੀ-ਹੌਲੀ ਘਰ ਦੀ ਨੀਂਹ ਨੂੰ ਕਮਜ਼ੋਰ ਕਰਨ ਲੱਗਦੀਆਂ ਹਨ ਅਤੇ ਇਸ ਤਰ੍ਹਾਂ ਦਾ ਘਰ ਬਹੁਤ ਜਲਦੀ ਢਹਿਣ ਲੱਗਦਾ ਹੈ।
Publish Date: Wed, 07 Oct 2026 04:04 PM (IST)
Updated Date: Wed, 07 Oct 2026 07:06 PM (IST)
ਧਰਮ ਡੈਸਕ, ਨਵੀਂ ਦਿੱਲੀ : ਕਈ ਵਾਰ ਤੁਹਾਡੇ ਘਰ ’ਚ ਅਚਾਨਕ ਝਗੜੇ ਵਧਣ ਲੱਗਦੇ ਹਨ ਅਤੇ ਇਸ ਦਾ ਸਹੀ ਕਾਰਨ ਜਾਣਨਾ ਮੁਸ਼ਕਲ ਹੁੰਦਾ ਹੈ। ਆਚਾਰਿਆ ਚਾਣਕਯ ਆਪਣੀਆਂ ਨੀਤੀਆਂ ’ਚ ਦੱਸਦੇ ਹਨ ਕਿ ਘਰ ਦੇ ਮੈਂਬਰਾਂ ਦੀਆਂ ਕੁਝ ਅਜਿਹੀਆਂ ਆਦਤਾਂ ਹੁੰਦੀਆਂ ਹਨ, ਜੋ ਘਰ ’ਚ ਸਮੱਸਿਆਵਾਂ ਲਿਆਉਂਦੀਆਂ ਹਨ ਅਤੇ ਪਰਿਵਾਰ ਨੂੰ ਵੀ ਬਰਬਾਦ ਕਰ ਦਿੰਦੀਆਂ ਹਨ।
ਜੇ ਪਤੀ-ਪਤਨੀ ’ਚ ਅਜਿਹੀ ਕੋਈ ਵੀ ਆਦਤ ਹੈ ਤਾਂ ਉਨ੍ਹਾਂ ਦਾ ਰਿਸ਼ਤਾ ਤਾਂ ਖਰਾਬ ਹੁੰਦਾ ਹੀ ਹੈ ਅਤੇ ਇਸ ਦਾ ਸਿੱਧਾ ਅਸਰ ਘਰ ਦੇ ਹੋਰ ਮੈਂਬਰਾਂ ’ਤੇ ਵੀ ਪੈਂਦਾ ਹੈ। ਇਹ ਆਦਤਾਂ ਹੌਲੀ-ਹੌਲੀ ਘਰ ਦੀ ਨੀਂਹ ਨੂੰ ਕਮਜ਼ੋਰ ਕਰਨ ਲੱਗਦੀਆਂ ਹਨ ਅਤੇ ਇਸ ਤਰ੍ਹਾਂ ਦਾ ਘਰ ਬਹੁਤ ਜਲਦੀ ਢਹਿਣ ਲੱਗਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਪਤੀ-ਪਤਨੀ ਨੂੰ ਕਿਹੜੀਆਂ ਆਦਤਾਂ ਤੁਰੰਤ ਛੱਡ ਦੇਣੀਆਂ ਚਾਹੀਦੀਆਂ ਹਨ।
ਇਕ-ਦੂਜੇ ਤੋਂ ਗੱਲਾਂ ਲੁਕਾਉਣਾ
ਜੇ ਪਤੀ-ਪਤਨੀ ਕੋਈ ਵੀ ਗੱਲ ਇੱਕ-ਦੂਜੇ ਤੋਂ ਲੁਕਾਉਂਦੇ ਹਨ ਤਾਂ ਬਹੁਤ ਜਲਦੀ ਦੋਵਾਂ ਦਾ ਰਿਸ਼ਤਾ ਕਮਜ਼ੋਰ ਹੋਣ ਲੱਗਦਾ ਹੈ। ਦੋਵਾਂ ’ਚੋਂ ਕੋਈ ਇੱਕ ਵੀ ਜੇ ਅਜਿਹਾ ਕਰਦਾ ਹੈ ਤਾਂ ਹੌਲੀ-ਹੌਲੀ ਆਪਸ ’ਚ ਭਰੋਸਾ ਘਟਣ ਲੱਗਦਾ ਹੈ ਅਤੇ ਦੂਰੀਆਂ ਵਧਣ ਲੱਗਦੀਆਂ ਹਨ।
ਇੱਕ ਖੁਸ਼ਹਾਲ ਗ੍ਰਹਿਸਥੀ ਲਈ ਜ਼ਰੂਰੀ ਹੈ ਕਿ ਘਰ ਦੇ ਸਾਰੇ ਲੋਕਾਂ ਵਿਚਕਾਰ ਆਪਸੀ ਤਾਲਮੇਲ ਬਣਿਆ ਰਹੇ ਅਤੇ ਮੁੱਖ ਤੌਰ ’ਤੇ ਪਤੀ-ਪਤਨੀ ਇੱਕ-ਦੂਜੇ ’ਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਸਕਣ। ਆਚਾਰਿਆ ਚਾਣਕਯ ਆਪਣੀ ਨੀਤੀ ’ਚ ਦੱਸਦੇ ਹਨ ਕਿ ਇਸ ਆਦਤ ਨੂੰ ਬਦਲ ਲੈਣਾ ਹੀ ਸੁਖੀ ਵਿਆਹੁਤਾ ਜੀਵਨ ਦਾ ਆਧਾਰ ਹੈ।
ਇੱਕ-ਦੂਜੇ ਨਾਲ ਝੂਠ ਬੋਲਣਾ
ਝੂਠ ਬੋਲਣ ਨਾਲ ਕੋਈ ਵੀ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਅਤੇ ਜਦੋਂ ਪਤੀ-ਪਤਨੀ ਇੱਕ-ਦੂਜੇ ਨਾਲ ਝੂਠ ਬੋਲਦੇ ਹਨ ਤਾਂ ਉਸ ਘਰ ’ਚ ਕਲੇਸ਼ ਹੋਣ ਲੱਗਦਾ ਹੈ। ਅਜਿਹਾ ਕਰਨ ਨਾਲ ਪਤੀ-ਪਤਨੀ ਵਿਚਕਾਰ ਰਿਸ਼ਤਾ ਤਾਂ ਕਮਜ਼ੋਰ ਹੁੰਦਾ ਹੀ ਹੈ ਅਤੇ ਬੱਚਿਆਂ ਦੇ ਭਵਿੱਖ ’ਤੇ ਵੀ ਮਾੜਾ ਅਸਰ ਪੈਂਦਾ ਹੈ। ਆਚਾਰਿਆ ਚਾਣਕਯ ਨੇ ਆਪਣੀ ਨੀਤੀ ’ਚ ਝੂਠ ਬੋਲਣ ਨੂੰ ਸਭ ਤੋਂ ਵੱਡਾ ਪਾਪ ਦੱਸਿਆ ਹੈ।
ਇੱਕ-ਦੂਜੇ ਨੂੰ ਨੀਵਾਂ ਦਿਖਾਉਣਾ
ਕਈ ਵਾਰ ਘਰ ’ਚ ਪਤੀ-ਪਤਨੀ ਜਾਣੇ-ਅਣਜਾਣੇ ’ਚ ਅਜਿਹੀਆਂ ਗੱਲਾਂ ਕਹਿ ਦਿੰਦੇ ਹਨ, ਜਿਸ ਨਾਲ ਦੋਵਾਂ ਦੇ ਸਨਮਾਨ ਨੂੰ ਠੇਸ ਪਹੁੰਚਦੀ ਹੈ। ਅਜਿਹਾ ਕਰਨ ਨਾਲ ਉਨ੍ਹਾਂ ਦਾ ਰਿਸ਼ਤਾ ਤਾਂ ਖਰਾਬ ਹੁੰਦਾ ਹੀ ਹੈ ਅਤੇ ਆਪਸੀ ਮਨਮੁਟਾਅ ਕਾਰਨ ਘਰ ਦਾ ਮਾਹੌਲ ਵੀ ਖਰਾਬ ਹੁੰਦਾ ਹੈ।
ਪਤੀ-ਪਤਨੀ ਦੇ ਇਸ ਵਿਹਾਰ ਦਾ ਅਸਰ ਬੱਚਿਆਂ ’ਤੇ ਵੀ ਪੈਂਦਾ ਹੈ, ਜਿਸ ਨਾਲ ਗ੍ਰਹਿਸਥੀ ਖਰਾਬ ਹੋਣ ਲੱਗਦੀ ਹੈ। ਆਚਾਰਿਆ ਚਾਣਕਯ ਦੱਸਦੇ ਹਨ ਕਿ ਪਤੀ-ਪਤਨੀ ਨੂੰ ਹਮੇਸ਼ਾ ਇੱਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ।
ਬਿਨਾਂ ਵਜ੍ਹਾ ਗੁੱਸਾ ਕਰਨਾ
ਗੱਲ-ਗੱਲ ’ਤੇ ਗੁੱਸਾ ਕਰਨ ਦੀ ਆਦਤ ਘਰ ’ਚ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਪਤੀ ਅਤੇ ਪਤਨੀ ਜੇ ਇੱਕ-ਦੂਜੇ ’ਤੇ ਬਿਨਾਂ ਵਜ੍ਹਾ ਗੁੱਸਾ ਕਰਦੇ ਹਨ ਤਾਂ ਇਸ ਦਾ ਸਿੱਧਾ ਅਸਰ ਤੁਹਾਡੀ ਗ੍ਰਹਿਸਥੀ ’ਤੇ ਵੀ ਪੈਂਦਾ ਹੈ। ਤੁਹਾਨੂੰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਚਾਹੀਦਾ ਹੈ, ਤਾਂ ਜੋ ਘਰ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਆਪਸੀ ਪਿਆਰ ਬਣਿਆ ਰਹੇ।
ਬਹੁਤ ਜ਼ਿਆਦਾ ਸਵਾਰਥੀ ਹੋਣਾ
ਆਚਾਰਿਆ ਚਾਣਕਿਆ ਦੱਸਦੇ ਹਨ ਕਿ ਖੁਸ਼ਹਾਲ ਜੀਵਨ ਲਈ ਘਰ ਦੇ ਲੋਕਾਂ ਨੂੰ ਅਜਿਹਾ ਹੋਣਾ ਚਾਹੀਦਾ ਹੈ ਜੋ ਸਿਰਫ਼ ਆਪਣੇ ਬਾਰੇ ਨਹੀਂ, ਸਗੋਂ ਦੂਜਿਆਂ ਬਾਰੇ ਵੀ ਸੋਚਣ। ਸਵਾਰਥੀ ਵਿਅਕਤੀ ਦੀ ਗ੍ਰਹਿਸਥੀ ਹਮੇਸ਼ਾ ਬਿਨਾਂ ਵਜ੍ਹਾ ਬਰਬਾਦ ਹੋਣ ਲੱਗਦੀ ਹੈ। ਪਤੀ-ਪਤਨੀ ਦਾ ਸਵਾਰਥੀ ਸੁਭਾਅ ਆਪਸੀ ਕਲੇਸ਼ ਦਾ ਸਭ ਤੋਂ ਵੱਡਾ ਕਾਰਨ ਹੁੰਦਾ ਹੈ।
ਜੇ ਤੁਹਾਡੇ ਘਰ ’ਚ ਵੀ ਪਤੀ-ਪਤਨੀ ਦੀਆਂ ਅਜਿਹੀਆਂ ਆਦਤਾਂ ਹਨ ਤਾਂ ਤੁਰੰਤ ਇਨ੍ਹਾਂ ਆਦਤਾਂ ਨੂੰ ਬਦਲ ਲਓ। ਜੇ ਤੁਸੀਂ ਇਨ੍ਹਾਂ ਆਦਤਾਂ ਨੂੰ ਨਹੀਂ ਬਦਲਿਆ ਤਾਂ ਤੁਹਾਨੂੰ ਇਸ ਦੇ ਮਾੜੇ ਨਤੀਜੇ ਦੇਖਣੇ ਪੈ ਸਕਦੇ ਹਨ।