
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਚਾਰੀਆ ਚਾਣਕਿਆ ਨੇ ਨੀਤੀ ਸ਼ਾਸਤਰ 'ਚ ਅਜਿਹੀਆਂ 6 ਆਦਤਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਸਮਾਜ ਵਿਚ ਸਨਮਾਨ ਹਾਸਲ ਕਰ ਸਕਦੇ ਹੋ। ਆਪਣੀ ਰੋਜ਼ਾਨਾ ਜ਼ਿੰਦਗੀ 'ਚ ਇਨ੍ਹਾਂ ਚੰਗੀਆਂ ਆਦਤਾਂ ਨੂੰ ਸ਼ਾਮਲ ਕਰਦੇ ਹੀ ਲੋਕ ਤੁਹਾਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗਣਗੇ।

ਧਰਮ ਡੈਸਕ, ਨਵੀਂ ਦਿੱਲੀ : ਸਾਡੀਆਂ ਆਦਤਾਂ ਹੀ ਇਹ ਤੈਅ ਕਰਦੀਆਂ ਹਨ ਕਿ ਲੋਕ ਸਾਡੇ ਬਾਰੇ ਕੀ ਸੋਚਦੇ ਹਨ। ਚੰਗੀਆਂ ਆਦਤਾਂ ਦੂਜਿਆਂ ਦੇ ਦਿਲ ਵਿਚ ਸਾਡੇ ਲਈ ਸਨਮਾਨ ਪੈਦਾ ਕਰਦੀਆਂ ਹਨ, ਜਦਕਿ ਬੁਰੀਆਂ ਆਦਤਾਂ ਉਸੇ ਸਨਮਾਨ ਨੂੰ ਖਤਮ ਕਰ ਦਿੰਦੀਆਂ ਹਨ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਲੋਕ ਤੁਹਾਡੀ ਕਦਰ ਕਰਨ ਅਤੇ ਤੁਹਾਨੂੰ ਇੱਜ਼ਤ ਦੇਣ ਤਾਂ ਤੁਹਾਨੂੰ ਆਪਣੀਆਂ ਆਦਤਾਂ ’ਤੇ ਕੰਮ ਕਰਨਾ ਹੋਵੇਗਾ।
ਆਚਾਰੀਆ ਚਾਣਕਿਆ ਨੇ ਨੀਤੀ ਸ਼ਾਸਤਰ 'ਚ ਅਜਿਹੀਆਂ 6 ਆਦਤਾਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਵੀ ਸਮਾਜ ਵਿਚ ਸਨਮਾਨ ਹਾਸਲ ਕਰ ਸਕਦੇ ਹੋ। ਆਪਣੀ ਰੋਜ਼ਾਨਾ ਜ਼ਿੰਦਗੀ 'ਚ ਇਨ੍ਹਾਂ ਚੰਗੀਆਂ ਆਦਤਾਂ ਨੂੰ ਸ਼ਾਮਲ ਕਰਦੇ ਹੀ ਲੋਕ ਤੁਹਾਨੂੰ ਇੱਜ਼ਤ ਦੀ ਨਜ਼ਰ ਨਾਲ ਦੇਖਣ ਲੱਗਣਗੇ। ਆਓ ਜਾਣਦੇ ਹਾਂ ਚਾਣਕਿਆ ਨੀਤੀ 'ਚ ਦੱਸੀਆਂ ਉਨ੍ਹਾਂ 6 ਆਦਤਾਂ ਬਾਰੇ।
ਤੁਹਾਡੇ ਵਿਚ ਲੱਖ ਚੰਗਿਆਈਆਂ ਹੋਣ, ਪਰ ਗੁੱਸਾ ਪਲ ਭਰ ਵਿਚ ਤੁਹਾਡੇ ਸਾਰੇ ਚੰਗੇ ਕੰਮਾਂ ’ਤੇ ਪਾਣੀ ਫੇਰ ਸਕਦਾ ਹੈ। ਗੁੱਸਾ ਇਨਸਾਨ ਦੀ ਸਮਝਣ ਤੇ ਸੋਚਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਨਾਲ ਹੀ ਇਹ ਵੀ ਜਾਣ ਲਓ ਕਿ ਤੁਸੀਂ ਜੋ ਕੰਮ ਪਿਆਰ ਤੇ ਮੁਹੱਬਤ ਨਾਲ ਕਿਸੇ ਤੋਂ ਕਰਵਾ ਸਕਦੇ ਹੋ, ਉਹੀ ਕੰਮ ਕਿੰਨਾ ਵੀ ਗੁੱਸਾ ਕਰ ਲਓ, ਨਹੀਂ ਕਰਵਾ ਸਕਦੇ। ਗੁੱਸੇ ਵਿਚ ਕਹੀ ਗਈ ਇਕ ਛੋਟੀ ਜਿਹੀ ਗੱਲ ਵੀ ਰਿਸ਼ਤਿਆਂ ਨੂੰ ਖਰਾਬ ਕਰ ਸਕਦੀ ਹੈ। ਇਸ ਲਈ ਕਿਸੇ ਵੀ ਸਥਿਤੀ 'ਚ ਤੁਰੰਤ ਪ੍ਰਤੀਕਿਰਿਆ ਦੇਣ ਦੀ ਬਜਾਏ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰੋ। ਜੋ ਵਿਅਕਤੀ ਮੁਸ਼ਕਲ ਸਮੇਂ ਵਿਚ ਵੀ ਖੁਦ ’ਤੇ ਕਾਬੂ ਰੱਖਦਾ ਹੈ, ਲੋਕ ਉਸ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ।
ਤੁਹਾਡੀ ਭਾਸ਼ਾ ਤੁਹਾਡੀ ਸ਼ਖ਼ਸੀਅਤ ਦੀ ਪਛਾਣ ਹੁੰਦੀ ਹੈ। ਇਸ ਲਈ ਹਮੇਸ਼ਾ ਬੋਲਦੇ ਸਮੇਂ ਚੰਗੇ ਸ਼ਬਦਾਂ ਦੀ ਹੀ ਵਰਤੋਂ ਕਰੋ। ਸਧਾਰਨ, ਸਪੱਸ਼ਟ ਤੇ ਨਿਮਰ ਸ਼ਬਦਾਂ ਨਾਲ ਤੁਸੀਂ ਕਿਸੇ ਦਾ ਵੀ ਦਿਲ ਜਿੱਤ ਸਕਦੇ ਹੋ। ਕਿਸੇ ਦਾ ਅਪਮਾਨ ਕਰਨ ਜਾਂ ਹੰਕਾਰ ਨਾਲ ਗੱਲ ਕਰਨ ਨਾਲ ਲੋਕ ਤੁਹਾਡੇ ਤੋਂ ਦੂਰੀ ਬਣਾ ਲੈਂਦੇ ਹਨ। ਉੱਥੇ ਹੀ, ਮਿੱਠੀ ਬੋਲੀ ਤੇ ਸਨਮਾਨਜਨਕ ਵਿਵਹਾਰ ਲੋਕਾਂ ਦੇ ਦਿਲ ਵਿਚ ਤੁਹਾਡੇ ਲਈ ਜਗ੍ਹਾ ਬਣਾਉਂਦਾ ਹੈ।
ਚਾਣਕਿਆ ਨੀਤੀ 'ਚ ਗਿਆਨ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਕਦੇ ਅਜਿਹਾ ਨਾ ਸੋਚੋ ਕਿ ਹੁਣ ਜ਼ਿੰਦਗੀ ਵਿਚ ਤੁਸੀਂ ਸਭ ਕੁਝ ਸਿੱਖ ਲਿਆ ਹੈ। ਜਿਸ ਦਿਨ ਕੋਈ ਵਿਅਕਤੀ ਇਹ ਸੋਚ ਲੈਂਦਾ ਹੈ ਕਿ ਉਸ ਨੂੰ ਸਭ ਕੁਝ ਆਉਂਦਾ ਹੈ, ਬਸ ਉਦੋਂ ਹੀ ਉਸ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਜ਼ਿੰਦਗੀ ਵਿਚ ਹਮੇਸ਼ਾ ਕੁਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੋ। ਕਿਤਾਬਾਂ ਪੜ੍ਹੋ, ਤਜਰਬੇਕਾਰ ਲੋਕਾਂ ਤੋਂ ਸਿੱਖੋ ਤੇ ਆਪਣੀਆਂ ਗਲਤੀਆਂ ਤੋਂ ਵੀ ਸਬਕ ਲਓ।
ਤੁਹਾਡੀ ਸ਼ਖ਼ਸੀਅਤ ਬਹੁਤ ਕੁਝ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿਸ ਦੀ ਸੰਗਤ 'ਚ ਹੋ। ਜੇ ਤੁਸੀਂ ਚੰਗੇ ਲੋਕਾਂ ਦੀ ਸੰਗਤ 'ਚ ਹੋ ਤਾਂ ਤੁਹਾਡੇ ਸੋਚਣ ਤੇ ਕੰਮ ਕਰਨ ਦਾ ਤਰੀਕਾ ਵੀ ਉਹੋ ਜਿਹਾ ਹੋਵੇਗਾ। ਉੱਥੇ ਹੀ ਜੇ ਤੁਸੀਂ ਬੁਰੇ ਲੋਕਾਂ ਦੀ ਸੰਗਤ 'ਚ ਹੋਵੋਗੇ ਤਾਂ ਤੁਹਾਡਾ ਆਚਰਣ ਵੀ ਉਸੇ ਤਰ੍ਹਾਂ ਦਾ ਹੋਵੇਗਾ। ਇਸ ਲਈ ਅਜਿਹੇ ਲੋਕਾਂ ਦੀ ਸੰਗਤ ਚੁਣੋ ਜੋ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਨ।
ਜ਼ਿੰਦਗੀ 'ਚ ਅਨੁਸ਼ਾਸਨ ਵਿਅਕਤੀ ਨੂੰ ਮਜ਼ਬੂਤ ਅਤੇ ਜ਼ਿੰਮੇਵਾਰ ਬਣਾਉਂਦਾ ਹੈ। ਆਪਣੇ ਖਾਣ-ਪੀਣ, ਖਰਚ, ਇੱਛਾਵਾਂ ਤੇ ਰੋਜ਼ਾਨਾ ਦੇ ਕੰਮਾਂ 'ਚ ਸੰਤੁਲਨ ਰੱਖੋ। ਹਰ ਇੱਛਾ ਨੂੰ ਤੁਰੰਤ ਪੂਰਾ ਕਰਨ ਦੀ ਕੋਸ਼ਿਸ਼ ਨਾ ਕਰੋ। ਜੋ ਵਿਅਕਤੀ ਆਪਣੀਆਂ ਇੱਛਾਵਾਂ ਤੇ ਆਦਤਾਂ ’ਤੇ ਕਾਬੂ ਰੱਖਣਾ ਸਿੱਖ ਜਾਂਦਾ ਹੈ, ਉਹ ਮੁਸ਼ਕਲ ਹਾਲਾਤ ਵਿਚ ਵੀ ਧੀਰਜ ਬਣਾਈ ਰੱਖ ਸਕਦਾ ਹੈ ਤੇ ਇਸ ਲਈ ਆਪਣੀਆਂ ਆਦਤਾਂ ਵਿਚ ਛੋਟੇ-ਛੋਟੇ ਸੁਧਾਰ ਤੁਹਾਨੂੰ ਦੂਜਿਆਂ ਦੀ ਨਜ਼ਰ 'ਚ ਵੱਡਾ ਬਣਾ ਸਕਦੇ ਹਨ।