ਚਾਣਕਿਆ ਨੀਤੀ: ਇਨ੍ਹਾਂ 4 ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨਾ ਆਪਣੇ ਹੀ ਪੈਰਾਂ 'ਤੇ ਕੁਹਾੜੀ ਮਾਰਨ ਬਰਾਬਰ
ਚਾਣਕਿਆ ਆਪਣੀ ਨੀਤੀ 'ਚ ਇਹ ਵੀ ਕਹਿੰਦੇ ਹਨ ਕਿ ਸਮਾਜ ਵਿਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਦੀ ਕਦੇ ਵੀ ਮਦਦ ਨਹੀਂ ਕਰਨੀ ਚਾਹੀਦੀ। ਕਿਉਂਕਿ ਅਜਿਹੇ ਲੋਕਾਂ ਦੀ ਮਦਦ ਕਰਨ ਨਾਲ ਤੁਸੀਂ ਖ਼ੁਦ ਮੁਸ਼ਕਲ 'ਚ ਫਸ ਸਕਦੇ ਹੋ। ਆਓ ਜਾਣਦੇ ਹਾਂ ਕਿ ਚਾਣਕਯ ਨੇ ਕਿਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਤੋਂ ਮਨ੍ਹਾ ਕੀਤਾ ਹੈ।
Publish Date: Tue, 10 Nov 2026 04:04 PM (IST)
Updated Date: Tue, 10 Nov 2026 04:49 PM (IST)
ਧਰਮ ਡੈਸਕ, ਨਵੀਂ ਦਿੱਲੀ : ਆਚਾਰੀਆ ਚਾਣਕਿਆ ਇਕ ਮਹਾਨ ਵਿਚਾਰਕ, ਅਰਥਸ਼ਾਸਤਰੀ, ਕੂਟਨੀਤੀਵਾਨ ਤੇ ਕੁਸ਼ਲ ਰਣਨੀਤੀਕਾਰ ਸਨ। ਉਨ੍ਹਾਂ 'ਚਾਣਕਿਆ ਨੀਤੀ' ਨਾਂ ਦੀ ਕਿਤਾਬ ਲਿਖੀ ਸੀ। ਆਪਣੀ ਇਸ ਕਿਤਾਬ 'ਚ ਚਾਣਕਿਆ ਕਹਿੰਦੇ ਹਨ ਕਿ ਦੂਜਿਆਂ ਦੀ ਮਦਦ ਕਰਨਾ ਦੁਨੀਆ ਦਾ ਸਭ ਤੋਂ ਵੱਡਾ ਅਹਿਸਾਸ ਹੈ। ਇਨਸਾਨ ਨੂੰ ਹਰ ਉਸ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਜੋ ਲੋੜਵੰਦ ਹੈ ਅਤੇ ਜਿਸ ਨੂੰ ਸੱਚਮੁੱਚ ਤੁਹਾਡੀ ਮਦਦ ਦੀ ਲੋੜ ਹੈ। ਕਿਉਂਕਿ ਜਦੋਂ ਤੁਸੀਂ ਦੂਜਿਆਂ ਦੀ ਮਦਦ ਲਈ ਅੱਗੇ ਆਉਂਦੇ ਹੋ ਤਾਂ ਮੁਸ਼ਕਲ ਸਮੇਂ 'ਚ ਤੁਹਾਡੀ ਮਦਦ ਲਈ ਵੀ ਕਈ ਹੱਥ ਅੱਗੇ ਵਧਦੇ ਹਨ।
ਚਾਣਕਿਆ ਆਪਣੀ ਨੀਤੀ 'ਚ ਇਹ ਵੀ ਕਹਿੰਦੇ ਹਨ ਕਿ ਸਮਾਜ 'ਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਦੀ ਕਦੇ ਵੀ ਮਦਦ ਨਹੀਂ ਕਰਨੀ ਚਾਹੀਦੀ। ਕਿਉਂਕਿ ਅਜਿਹੇ ਲੋਕਾਂ ਦੀ ਮਦਦ ਕਰਨ ਨਾਲ ਤੁਸੀਂ ਖ਼ੁਦ ਮੁਸ਼ਕਲ 'ਚ ਫਸ ਸਕਦੇ ਹੋ। ਆਓ ਜਾਣਦੇ ਹਾਂ ਕਿ ਚਾਣਕਯ ਨੇ ਕਿਸ ਤਰ੍ਹਾਂ ਦੇ ਲੋਕਾਂ ਦੀ ਮਦਦ ਕਰਨ ਤੋਂ ਮਨ੍ਹਾ ਕੀਤਾ ਹੈ।
ਮੂਰਖ ਵਿਅਕਤੀ
ਚਾਣਕਿਆ ਨੀਤੀ ਮੁਤਾਬਕ, ਸਾਨੂੰ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ। ਇਸ 'ਚ ਕੋਈ ਦੋ ਰਾਵਾਂ ਨਹੀਂ ਹਨ। ਹਾਲਾਂਕਿ, ਸਮਾਜ 'ਚ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜਿਨ੍ਹਾਂ ਦੀ ਭਾਵੇਂ ਕਿੰਨੀ ਵੀ ਮਦਦ ਕਰ ਲਓ, ਉਨ੍ਹਾਂ 'ਤੇ ਕੋਈ ਅਸਰ ਨਹੀਂ ਹੁੰਦਾ। ਅਜਿਹੇ ਲੋਕਾਂ ਦੀ ਮਦਦ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਇਸ ਨਾਲ ਸਿਰਫ਼ ਤੁਹਾਡਾ ਪੈਸਾ ਅਤੇ ਸਭ ਤੋਂ ਕੀਮਤੀ ਸਮਾਂ ਬਰਬਾਦ ਹੁੰਦਾ ਹੈ। ਇਸ ਲਈ ਦੂਜਿਆਂ ਦੀ ਮਦਦ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਚਾਣਕਿਆ ਕਹਿੰਦੇ ਹਨ ਕਿ ਤੁਹਾਨੂੰ ਕਦੇ ਵੀ ਮੂਰਖ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ।
ਮਤਲਬੀ ਇਨਸਾਨ
ਚਾਣਕਿਆ ਮੁਤਾਬਕ, ਤੁਹਾਨੂੰ ਕਦੇ ਵੀ ਕਿਸੇ ਸੁਆਰਥੀ ਇਨਸਾਨ ਦੀ ਮਦਦ ਨਹੀਂ ਕਰਨੀ ਚਾਹੀਦੀ, ਜਿਸ ਨੂੰ ਆਮ ਬੋਲਚਾਲ 'ਚ ਮਤਲਬੀ ਵੀ ਕਿਹਾ ਜਾਂਦਾ ਹੈ। ਕਿਉਂਕਿ ਅਜਿਹੇ ਲੋਕਾਂ ਨੂੰ ਤੁਹਾਡੀ ਚੰਗਿਆਈ ਅਤੇ ਅਹਿਸਾਨਮੰਦੀ ਦੀ ਕੋਈ ਕਦਰ ਨਹੀਂ ਹੁੰਦੀ।
ਅਜਿਹੇ ਲੋਕ ਆਪਣੇ ਫ਼ਾਇਦੇ ਲਈ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਜੇਕਰ ਤੁਸੀਂ ਅਜਿਹੇ ਲੋਕਾਂ ਦੀ ਮਦਦ ਲਈ ਹੱਥ ਵਧਾਉਂਦੇ ਹੋ ਤਾਂ ਖ਼ੁਦ ਮੁਸ਼ਕਲ 'ਚ ਪੈ ਸਕਦੇ ਹੋ। ਇਸ ਲਈ ਚਾਣਕਯ ਸਲਾਹ ਦਿੰਦੇ ਹਨ ਕਿ ਅਜਿਹੇ ਲੋਕਾਂ ਦੀ ਮਦਦ ਨਹੀਂ ਕਰਨੀ ਚਾਹੀਦੀ।
ਝੂਠ ਬੋਲਣ ਵਾਲਾ ਇਨਸਾਨ
ਜਿਹੜਾ ਇਨਸਾਨ ਹਰ ਗੱਲ 'ਤੇ ਝੂਠ ਬੋਲਦਾ ਹੈ, ਉਸ ਦੀ ਮਦਦ ਕਰਨ ਤੋਂ ਬਚਣਾ ਚਾਹੀਦਾ ਹੈ। ਅਜਿਹੇ ਵਿਅਕਤੀ ਦੀ ਮਦਦ ਕਰਨ ਨਾਲ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਝੂਠ ਬੋਲਣ ਵਾਲੇ ਇਨਸਾਨ ਦੀ ਮਦਦ ਕਰਨ ਨਾਲ ਸਮਾਜ 'ਚ ਤੁਹਾਡੀ ਇੱਜ਼ਤ 'ਤੇ ਵੀ ਅਸਰ ਪੈ ਸਕਦਾ ਹੈ।
ਨਸ਼ਾ ਕਰਨ ਵਾਲਾ ਇਨਸਾਨ
ਚਾਣਕਿਆ ਮੁਤਾਬਕ, ਤੁਹਾਨੂੰ ਕਦੇ ਵੀ ਅਜਿਹੇ ਲੋਕਾਂ ਦੀ ਮਦਦ ਲਈ ਅੱਗੇ ਨਹੀਂ ਆਉਣਾ ਚਾਹੀਦਾ ਜੋ ਕਿਸੇ ਵੀ ਤਰ੍ਹਾਂ ਦੇ ਨਸ਼ੇ 'ਚ ਡੁੱਬੇ ਰਹਿੰਦੇ ਹਨ। ਇਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।