Chanakya Niti : ਇਨ੍ਹਾਂ 5 ਲੱਛਣਾਂ ਵਾਲੇ ਦੋਸਤਾਂ ਤੋਂ ਰਹੋ ਸਾਵਧਾਨ, ਆਸਤੀਨ ਦੇ ਸੱਪ ਬਣ ਕੇ ਪਿੱਠ ਪਿੱਛੇ ਕਰਦੇ ਹਨ ਵਾਰ
ਆਚਾਰੀਆ ਚਾਣਕਿਆ ਦੀਆਂ ਨੀਤੀਆਂ ਤੋਂ ਵੀ ਦੋਸਤਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ 5 ਸੰਕੇਤਾਂ ਬਾਰੇ, ਜਿਨ੍ਹਾਂ ਰਾਹੀਂ ਤੁਸੀਂ ਧੋਖੇਬਾਜ਼ ਅਤੇ ਮਤਲਬੀ ਦੋਸਤਾਂ ਦੀ ਪਛਾਣ ਕਰ ਸਕਦੇ ਹੋ।
Publish Date: Sun, 18 Oct 2026 09:19 AM (IST)
Updated Date: Sun, 18 Oct 2026 09:24 AM (IST)
ਧਰਮ ਡੈਸਕ, ਨਵੀਂ ਦਿੱਲੀ : ਜ਼ਿੰਦਗੀ 'ਚ ਸੱਚੇ ਦੋਸਤਾਂ ਦਾ ਹੋਣਾ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਚੰਗੇ ਦੋਸਤ ਮੁਸ਼ਕਲ ਸਮੇਂ 'ਚ ਸਾਡਾ ਸਾਥ ਦਿੰਦੇ ਹਨ, ਸਹੀ ਸਲਾਹ ਦਿੰਦੇ ਹਨ ਅਤੇ ਸਾਡੀ ਸਫ਼ਲਤਾ 'ਤੇ ਖ਼ੁਸ਼ ਹੁੰਦੇ ਹਨ। ਪਰ ਹਰ ਮੁਸਕਰਾਉਣ ਵਾਲਾ ਵਿਅਕਤੀ ਤੁਹਾਡਾ ਸੱਚਾ ਹਿਤੈਸ਼ੀ ਹੋਵੇ, ਇਹ ਜ਼ਰੂਰੀ ਨਹੀਂ ਹੈ। ਕੁਝ ਲੋਕ ਦੋਸਤੀ ਦਾ ਦਿਖਾਵਾ ਕਰਦੇ ਹਨ, ਪਰ ਆਪਣੇ ਸੁਆਰਥ ਲਈ ਤੁਹਾਨੂੰ ਨੁਕਸਾਨ ਪਹੁੰਚਾਉਣ ਤੋਂ ਵੀ ਪਿੱਛੇ ਨਹੀਂ ਹਟਦੇ। ਅਜਿਹੇ ਲੋਕਾਂ ਨੂੰ ਆਮ ਬੋਲਚਾਲ 'ਚ ਆਸਤੀਂ ਦਾ ਸੱਪ ਕਿਹਾ ਜਾਂਦਾ ਹੈ।
ਆਚਾਰੀਆ ਚਾਣਕਿਆ ਦੀਆਂ ਨੀਤੀਆਂ ਤੋਂ ਵੀ ਦੋਸਤਾਂ ਦੀ ਪਛਾਣ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਅਜਿਹੇ 5 ਸੰਕੇਤਾਂ ਬਾਰੇ, ਜਿਨ੍ਹਾਂ ਰਾਹੀਂ ਤੁਸੀਂ ਧੋਖੇਬਾਜ਼ ਅਤੇ ਮਤਲਬੀ ਦੋਸਤਾਂ ਦੀ ਪਛਾਣ ਕਰ ਸਕਦੇ ਹੋ।
ਸਾਹਮਣੇ ਮਿੱਠੀਆਂ ਗੱਲਾਂ, ਪਿੱਠ ਪਿੱਛੇ ਬੁਰਾਈ
ਕੁਝ ਲੋਕ ਤੁਹਾਡੇ ਸਾਹਮਣੇ ਬਹੁਤ ਚੰਗੀਆਂ ਗੱਲਾਂ ਕਰਦੇ ਹਨ। ਉਹ ਤੁਹਾਡੀ ਤਾਰੀਫ਼ ਕਰਦੇ ਹਨ ਅਤੇ ਹਰ ਗੱਲ 'ਚ ਤੁਹਾਡਾ ਸਮਰਥਨ ਕਰਨ ਦਾ ਦਿਖਾਵਾ ਕਰਦੇ ਹਨ, ਪਰ ਤੁਹਾਡੀ ਗ਼ੈਰ-ਮੌਜੂਦਗੀ 'ਚ ਉਹੀ ਲੋਕ ਤੁਹਾਡੀ ਬੁਰਾਈ ਕਰਦੇ ਹਨ ਜਾਂ ਦੂਜਿਆਂ ਸਾਹਮਣੇ ਤੁਹਾਡੀ ਛਵੀ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਵਿਹਾਰ ਕਰਨ ਵਾਲੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਤੁਹਾਡੀ ਸਫ਼ਲਤਾ ਤੋਂ ਸੜਨਾ
ਸੱਚੇ ਦੋਸਤ ਤੁਹਾਡੀ ਸਫ਼ਲਤਾ ਨੂੰ ਆਪਣੀ ਖ਼ੁਸ਼ੀ ਸਮਝਦੇ ਹਨ। ਜਦੋਂ ਤੁਹਾਨੂੰ ਕੋਈ ਪ੍ਰਾਪਤੀ ਹਾਸਲ ਹੁੰਦੀ ਹੈ, ਤਾਂ ਉਹ ਦਿਲੋਂ ਵਧਾਈ ਦਿੰਦੇ ਹਨ ਅਤੇ ਅੱਗੇ ਵਧਣ ਲਈ ਉਤਸ਼ਾਹਿਤ ਕਰਦੇ ਹਨ। ਇਸ ਦੇ ਉਲਟ, ਮਤਲਬੀ ਦੋਸਤ ਤੁਹਾਡੀ ਸਫ਼ਲਤਾ ਨੂੰ ਘੱਟ ਕਰ ਕੇ ਦਿਖਾ ਸਕਦੇ ਹਨ। ਉਹ ਤੁਹਾਡੀਆਂ ਪ੍ਰਾਪਤੀਆਂ 'ਚ ਕਮੀਆਂ ਕੱਢਣਗੇ ਜਾਂ ਦੂਜਿਆਂ ਸਾਹਮਣੇ ਤੁਹਾਡੀ ਮਿਹਨਤ ਦਾ ਸਿਹਰਾ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਜੇਕਰ ਕੋਈ ਵਿਅਕਤੀ ਵਾਰ-ਵਾਰ ਅਜਿਹਾ ਕਰਦਾ ਹੈ, ਤਾਂ ਇਹ ਦੋਸਤੀ 'ਚ ਮੁਕਾਬਲੇਬਾਜ਼ੀ ਦਾ ਸੰਕੇਤ ਹੋ ਸਕਦਾ ਹੈ।
ਮਜ਼ਾਕ ਦੇ ਨਾਂ 'ਤੇ ਤੁਹਾਡਾ ਅਪਮਾਨ ਕਰਨਾ
ਦੋਸਤਾਂ ਵਿਚਕਾਰ ਹਾਸਾ-ਮਜ਼ਾਕ ਹੋਣਾ ਆਮ ਗੱਲ ਹੈ। ਪਰ ਜਦੋਂ ਕੋਈ ਵਿਅਕਤੀ ਵਾਰ-ਵਾਰ ਤੁਹਾਡੀਆਂ ਕਮਜ਼ੋਰੀਆਂ ਨੂੰ ਸਾਰਿਆਂ ਸਾਹਮਣੇ ਉਜਾਗਰ ਕਰੇ ਅਤੇ ਤੁਹਾਨੂੰ ਸ਼ਰਮਿੰਦਾ ਕਰੇ, ਤਾਂ ਇਸ ਨੂੰ ਆਮ ਮਜ਼ਾਕ ਸਮਝ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੇ ਲੋਕ ਅਕਸਰ ਤੁਹਾਡੇ ਇਤਰਾਜ਼ ਕਰਨ 'ਤੇ ਕਹਿੰਦੇ ਹਨ ਕਿ ਉਹ ਤਾਂ ਸਿਰਫ਼ ਮਜ਼ਾਕ ਕਰ ਰਹੇ ਸਨ। ਪਰ ਸੱਚਾ ਦੋਸਤ ਤੁਹਾਡੀਆਂ ਭਾਵਨਾਵਾਂ ਅਤੇ ਸਵੈਮਾਣ ਦਾ ਧਿਆਨ ਰੱਖਦਾ ਹੈ।
ਗ਼ਲਤ ਸਲਾਹ ਦੇ ਕੇ ਨੁਕਸਾਨ ਪਹੁੰਚਾਉਣਾ
ਇੱਕ ਚੰਗਾ ਦੋਸਤ ਤੁਹਾਨੂੰ ਗ਼ਲਤ ਫ਼ੈਸਲੇ ਲੈਣ ਤੋਂ ਰੋਕਦਾ ਹੈ। ਉਹ ਤੁਹਾਡੀ ਗੱਲ ਸੁਣਦਾ ਹੈ, ਸਹੀ-ਗ਼ਲਤ ਸਮਝਣ 'ਚ ਮਦਦ ਕਰਦਾ ਹੈ ਅਤੇ ਲੋੜ ਪੈਣ 'ਤੇ ਤੁਹਾਨੂੰ ਸੱਚ ਦੱਸਦਾ ਹੈ। ਇਸ ਦੇ ਉਲਟ, ਸੁਆਰਥੀ ਵਿਅਕਤੀ ਤੁਹਾਨੂੰ ਅਜਿਹੇ ਫ਼ੈਸਲੇ ਲੈਣ ਲਈ ਉਕਸਾਉਂਦਾ ਹੈ, ਜਿਨ੍ਹਾਂ ਨਾਲ ਤੁਹਾਡਾ ਨੁਕਸਾਨ ਹੋਵੇ। ਉਹ ਆਪਣੇ ਫ਼ਾਇਦੇ ਲਈ ਤੁਹਾਡੇ ਤੋਂ ਜ਼ਰੂਰੀ ਜਾਣਕਾਰੀ ਵੀ ਲੁਕਾ ਸਕਦਾ ਹੈ।
ਮੁਸ਼ਕਲ ਸਮੇਂ 'ਚ ਸਾਥ ਛੱਡ ਦੇਣਾ
ਇਨਸਾਨ ਦੀ ਪਛਾਣ ਅਕਸਰ ਔਖੇ ਹਾਲਾਤ 'ਚ ਹੁੰਦੀ ਹੈ। ਜਦੋਂ ਸਭ ਕੁਝ ਚੰਗਾ ਚੱਲ ਰਿਹਾ ਹੁੰਦਾ ਹੈ, ਤਾਂ ਬਹੁਤ ਸਾਰੇ ਲੋਕ ਤੁਹਾਡੇ ਆਲੇ-ਦੁਆਲੇ ਰਹਿੰਦੇ ਹਨ। ਪਰ ਪਰੇਸ਼ਾਨੀ ਆਉਣ 'ਤੇ ਕੁਝ ਲੋਕ ਦੂਰੀ ਬਣਾ ਲੈਂਦੇ ਹਨ। ਸੱਚਾ ਦੋਸਤ ਹਮੇਸ਼ਾ ਤੁਹਾਡੀ ਹਰ ਸਮੱਸਿਆ ਹੱਲ ਨਹੀਂ ਕਰ ਸਕਦਾ, ਪਰ ਆਪਣੀ ਸਮਰੱਥਾ ਅਨੁਸਾਰ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਹੈ। ਦੂਜੇ ਪਾਸੇ, ਸੁਆਰਥੀ ਦੋਸਤ ਸਿਰਫ਼ ਆਪਣੇ ਕੰਮ ਵੇਲੇ ਹੀ ਤੁਹਾਡੇ ਕੋਲ ਆਉਂਦਾ ਹੈ।