ਹਿੰਦੂ ਪੰਚਾਂਗ ਅਨੁਸਾਰ, ਚੇਤ ਦੀ ਪੁੰਨਿਆ ਦੀ ਸ਼ੁਰੂਆਤ 01 ਅਪ੍ਰੈਲ ਨੂੰ ਸਵੇਰੇ 07 ਵਜ ਕੇ 06 ਮਿੰਟ 'ਤੇ ਹੋਵੇਗੀ। ਉੱਥੇ ਹੀ, ਇਸ ਦੀ ਸਮਾਪਤੀ ਅਗਲੇ ਦਿਨ ਯਾਨੀ 02 ਅਪ੍ਰੈਲ ਨੂੰ ਸਵੇਰੇ 07 ਵਜ ਕੇ 41 ਮਿੰਟ 'ਤੇ ਹੋਵੇਗੀ। ਪੰਚਾਂਗ ਦੇ ਅਧਾਰ 'ਤੇ 02 ਅਪ੍ਰੈਲ ਨੂੰ ਚੇਤ ਦੀ ਪੁੰਨਿਆ ਮਨਾਈ ਜਾਵੇਗੀ। ਇਸ ਦਿਨ ਚੰਦਰਮਾ ਦਾ ਉਦੈ (ਚੰਦਰੋਦੈ) ਸ਼ਾਮ 07 ਵਜ ਕੇ 02 ਮਿੰਟ 'ਤੇ ਹੋਵੇਗਾ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਚੇਤ ਦੀ ਪੁੰਨਿਆ ਦਾ ਬਹੁਤ ਵੱਡਾ ਧਾਰਮਿਕ ਮਹੱਤਵ ਹੈ। ਇਹ ਨਾ ਸਿਰਫ਼ ਹਿੰਦੂ ਨਵੇਂ ਸਾਲ ਦੀ ਪਹਿਲੀ ਪੁੰਨਿਆ ਹੁੰਦੀ ਹੈ, ਸਗੋਂ ਇਸੇ ਪਾਵਨ ਤਿਥੀ 'ਤੇ ਸੰਕਟਮੋਚਨ ਹਨੂਮਾਨ ਜੀ ਦਾ ਜਨਮ ਉਤਸਵ ਵੀ ਮਨਾਇਆ ਜਾਂਦਾ ਹੈ। ਸਾਲ 2026 'ਚ ਚੇਤ ਦੀ ਪੁੰਨਿਆ ਦੀ ਤਾਰੀਖ਼ ਨੂੰ ਲੈ ਕੇ ਲੋਕਾਂ 'ਚ ਉਲਝਣ ਬਣੀ ਹੋਈ ਹੈ ਕਿ ਚੇਤ ਦੀ ਪੁੰਨਿਆ ਪੂਰਨਿਮਾ ਕਦੋਂ ਮਨਾਈ ਜਾਵੇਗੀ? ਆਓ, ਇੱਥੇ ਪੰਚਾਂਗ ਦੀ ਗਣਨਾ ਅਨੁਸਾਰ ਇਸ ਉਲਝਣ ਨੂੰ ਦੂਰ ਕਰਦੇ ਹਾਂ।
ਹਿੰਦੂ ਪੰਚਾਂਗ ਅਨੁਸਾਰ, ਚੇਤ ਦੀ ਪੁੰਨਿਆ ਦੀ ਸ਼ੁਰੂਆਤ 01 ਅਪ੍ਰੈਲ ਨੂੰ ਸਵੇਰੇ 07 ਵਜ ਕੇ 06 ਮਿੰਟ 'ਤੇ ਹੋਵੇਗੀ। ਉੱਥੇ ਹੀ, ਇਸ ਦੀ ਸਮਾਪਤੀ ਅਗਲੇ ਦਿਨ ਯਾਨੀ 02 ਅਪ੍ਰੈਲ ਨੂੰ ਸਵੇਰੇ 07 ਵਜ ਕੇ 41 ਮਿੰਟ 'ਤੇ ਹੋਵੇਗੀ। ਪੰਚਾਂਗ ਦੇ ਅਧਾਰ 'ਤੇ 02 ਅਪ੍ਰੈਲ ਨੂੰ ਚੇਤ ਦੀ ਪੁੰਨਿਆ ਮਨਾਈ ਜਾਵੇਗੀ। ਇਸ ਦਿਨ ਚੰਦਰਮਾ ਦਾ ਉਦੈ (ਚੰਦਰੋਦੈ) ਸ਼ਾਮ 07 ਵਜ ਕੇ 02 ਮਿੰਟ 'ਤੇ ਹੋਵੇਗਾ।
ਚੇਤ ਦੀ ਪੁੰਨਿਆ ਦੇ ਦਿਨ ਹੀ ਕੇਸਰੀਨੰਦਨ ਹਨੂਮਾਨ ਜੀ ਨੇ ਜਨਮ ਲਿਆ ਸੀ। ਸਾਲ 2026 'ਚ ਬੁੱਧਵਾਰ ਦੇ ਦਿਨ ਪੁੰਨਿਆ ਹੋਣ ਕਾਰਨ ਇਸ ਦਾ ਮਹੱਤਵ ਹੋਰ ਵੀ ਵੱਧ ਗਿਆ ਹੈ। ਇਸ ਦਿਨ ਸਤਯਨਾਰਾਇਣ ਭਗਵਾਨ ਦੀ ਕਥਾ ਸੁਣਨ ਅਤੇ ਰਾਤ ਨੂੰ ਚੰਦਰਮਾ ਦੀ ਪੂਜਾ ਕਰਨ ਨਾਲ ਮਾਨਸਿਕ ਸ਼ਾਂਤੀ ਅਤੇ ਆਰਥਿਕ ਖੁਸ਼ਹਾਲੀ ਪ੍ਰਾਪਤ ਹੁੰਦੀ ਹੈ। ਇਸ ਦੇ ਨਾਲ ਹੀ ਵੀਰ ਬਜਰੰਗੀ ਦੀ ਕਿਰਪਾ ਮਿਲਦੀ ਹੈ।
ਪਵਿੱਤਰ ਇਸ਼ਨਾਨ: ਇਸ ਦਿਨ ਗੰਗਾ ਜਾਂ ਕਿਸੇ ਵੀ ਪਵਿੱਤਰ ਨਦੀ 'ਚ ਇਸ਼ਨਾਨ ਕਰਨ ਨਾਲ ਪਿਛਲੇ ਜਨਮਾਂ ਦੇ ਪਾਪ ਧੁਲ ਜਾਂਦੇ ਹਨ। ਜੇਕਰ ਤੁਸੀਂ ਗੰਗਾ ਇਸ਼ਨਾਨ ਲਈ ਨਹੀਂ ਜਾ ਸਕਦੇ, ਤਾਂ ਘਰ ਵਿੱਚ ਹੀ ਪਾਣੀ ਵਿੱਚ ਗੰਗਾਜਲ ਪਾ ਕੇ ਇਸ਼ਨਾਨ ਕਰੋ।
ਸਤਯਨਾਰਾਇਣ ਕਥਾ: ਨਵੇਂ ਸਾਲ ਦੀ ਪਹਿਲੀ ਪੂਰਨਿਮਾ ਹੋਣ ਕਾਰਨ ਘਰ ਵਿਚ ਸੁਖ-ਸ਼ਾਂਤੀ ਲਈ ਸਤਿਆਨਾਰਾਇਣ ਭਗਵਾਨ ਦੀ ਕਥਾ ਦਾ ਪਾਠ ਕਰੋ।
ਦਾਨ-ਪੁੰਨ: ਇਸ ਦਿਨ ਚਿੱਟੀਆਂ ਵਸਤੂਆਂ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ।
ਹਨੂਮਾਨ ਜੀ ਦੀ ਪੂਜਾ: ਇਸ ਦਿਨ ਹਨੂਮਾਨ ਜੈਅੰਤੀ ਵੀ ਹੈ, ਇਸ ਲਈ ਸੁੰਦਰਕਾਂਡ ਜਾਂ ਹਨੂਮਾਨ ਚਾਲੀਸਾ ਦਾ ਪਾਠ ਜ਼ਰੂਰ ਕਰੋ।
ਡਿਸਕਲੇਮਰ : ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ ਹੈ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੀ ਸੂਝ-ਬੂਝ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧ-ਵਿਸ਼ਵਾਸ ਦੇ ਵਿਰੁੱਧ ਹੈ।