- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਨਵਰਾਂ ਅਤੇ ਪੰਛੀਆਂ ਨੂੰ ਹਰ ਕੋਈ ਪਸੰਦ ਕਰਦਾ ਹੈ। ਉਨ੍ਹਾਂ ਦੀ ਖੂਬਸੂਰਤੀ ਅਤੇ ਮਾਸੂਮੀਅਤ ਦੇਖ ਕੇ ਨਾ ਸਿਰਫ਼ ਮਨ ਖੁਸ਼ ਹੁੰਦਾ ਹੈ, ਸਗੋਂ ਤਣਾਅ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਜ਼ਿਆਦਾਤਰ ਲੋਕਾਂ ਨੂੰ ਆਪਣੇ ਘਰਾਂ ਵਿੱਚ ਜਾਨਵਰ ਪਾਲਣਾ ਚੰਗਾ ਲੱਗਦਾ ਹੈ।

ਧਰਮ ਡੈਸਕ, ਨਵੀਂ ਦਿੱਲੀ। ਜਾਨਵਰਾਂ ਅਤੇ ਪੰਛੀਆਂ ਨੂੰ ਹਰ ਕੋਈ ਪਸੰਦ ਕਰਦਾ ਹੈ। ਉਨ੍ਹਾਂ ਦੀ ਖੂਬਸੂਰਤੀ ਅਤੇ ਮਾਸੂਮੀਅਤ ਦੇਖ ਕੇ ਨਾ ਸਿਰਫ਼ ਮਨ ਖੁਸ਼ ਹੁੰਦਾ ਹੈ, ਸਗੋਂ ਤਣਾਅ ਤੋਂ ਵੀ ਰਾਹਤ ਮਿਲਦੀ ਹੈ। ਇਸ ਲਈ ਜ਼ਿਆਦਾਤਰ ਲੋਕਾਂ ਨੂੰ ਆਪਣੇ ਘਰਾਂ ਵਿੱਚ ਜਾਨਵਰ ਪਾਲਣਾ ਚੰਗਾ ਲੱਗਦਾ ਹੈ।
ਕਈ ਘਰਾਂ ਵਿੱਚ ਤਾਂ ਪਾਲਤੂ ਜਾਨਵਰ ਪਰਿਵਾਰ ਦੇ ਮੈਂਬਰ ਵਾਂਗ ਰਹਿੰਦੇ ਹਨ। ਅੰਕ ਜੋਤਿਸ਼ ਦੀ ਮਦਦ ਨਾਲ ਤੁਸੀਂ ਜਾਣ ਸਕਦੇ ਹੋ ਕਿ ਕਿਹੜਾ ਪਾਲਤੂ ਜਾਨਵਰ ਤੁਹਾਡੀ ਸ਼ਖ਼ਸੀਅਤ ਨਾਲ ਮੇਲ ਖਾਂਦਾ ਹੈ। ਆਓ ਜਾਣਦੇ ਹਾਂ ਕਿ ਮੁਲਾਂਕ 1 ਤੋਂ 9 ਤੱਕ ਵਾਲੇ ਲੋਕਾਂ ਲਈ ਕਿਹੜਾ ਜਾਨਵਰ ਉਚਿਤ ਰਹਿਣ ਵਾਲਾ ਹੈ।
ਮੁਲਾਂਕ 1
ਜਿਨ੍ਹਾਂ ਲੋਕਾਂ ਦੀ ਜਨਮ ਤਾਰੀਖ 1, 10, 19 ਜਾਂ 28 ਹੈ, ਉਨ੍ਹਾਂ ਦਾ ਮੁਲਾਂਕ 1 ਹੁੰਦਾ ਹੈ। ਇਸ ਅੰਕ ਦੇ ਅਧੀਨ ਆਉਣ ਵਾਲੇ ਲੋਕਾਂ ’ਤੇ ਸੂਰਜ ਦਾ ਪ੍ਰਭਾਵ ਰਹਿੰਦਾ ਹੈ। ਉਨ੍ਹਾਂ ਦੇ ਸੁਭਾਅ ਦੇ ਹਿਸਾਬ ਨਾਲ ਕੁੱਤਾ ਇੱਕ ਢੁਕਵਾਂ ਪਾਲਤੂ ਜਾਨਵਰ ਮੰਨਿਆ ਜਾਂਦਾ ਹੈ। ਆਪਣੇ ਅਨੁਸ਼ਾਸਿਤ ਸੁਭਾਅ ਦੇ ਹਿਸਾਬ ਨਾਲ ਇਹ ਲੋਕ ਅਜਿਹਾ ਕੁੱਤਾ ਪਾਲ ਸਕਦੇ ਹਨ ਜੋ ਇਨਸਾਨਾਂ ਦੇ ਹੁਕਮ ਮੰਨਦਾ ਹੋਵੇ।
ਮੁਲਾਂਕ 2
ਮੁਲਾਂਕ 2 ਦਾ ਸਵਾਮੀ ਚੰਦਰਮਾ ਹੈ। 2, 11, 20 ਜਾਂ 29 ਤਾਰੀਖ ਨੂੰ ਜਨਮ ਲੈਣ ਵਾਲੇ ਲੋਕ ਮੁਲਾਂਕ 2 ਦੇ ਅਧੀਨ ਆਉਂਦੇ ਹਨ। ਇਹ ਲੋਕ ਸੁਭਾਅ ਤੋਂ ਕਾਫ਼ੀ ਨਰਮ ਅਤੇ ਕੋਮਲ ਹੁੰਦੇ ਹਨ ਅਤੇ ਆਸਾਨੀ ਨਾਲ ਕਿਸੇ ਜਾਨਵਰ ਵੱਲ ਆਕਰਸ਼ਿਤ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਲਈ ਪਾਲਤੂ ਜਾਨਵਰ ਵਜੋਂ ਕਤੂਰਾ ਸਭ ਤੋਂ ਵਧੀਆ ਆਪਸ਼ਨ ਸਾਬਤ ਹੋ ਸਕਦਾ ਹੈ।
ਮੁਲਾਂਕ 3
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਅੰਕ ਦੇ ਜਾਤਕਾਂ ’ਤੇ ਬ੍ਰਿਹਸਪਤੀ ਗ੍ਰਹਿ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ। ਇਹ ਲੋਕ ਸੁਭਾਅ ਤੋਂ ਸ਼ਾਂਤ ਹੋਣ ਦੇ ਨਾਲ-ਨਾਲ ਜਾਨਵਰਾਂ ਨੂੰ ਵੀ ਕਾਫ਼ੀ ਪਸੰਦ ਕਰਦੇ ਹਨ। ਇਸ ਲਈ ਇਨ੍ਹਾਂ ਨੂੰ ਮਿੱਠੀ ਆਵਾਜ਼ ਵਾਲੇ ਪੰਛੀ ਪਾਲਣੇ ਚਾਹੀਦੇ ਹਨ।
ਮੁਲਾਂਕ 4
ਅੰਕ 4 ਦਾ ਸਵਾਮੀ ਰਾਹੂ ਨੂੰ ਮੰਨਿਆ ਜਾਂਦਾ ਹੈ। ਇਸ ਅੰਕ ਦੇ ਅਧੀਨ ਆਉਣ ਵਾਲੇ ਲੋਕਾਂ ਨੂੰ ਮੱਛੀ ਪਾਲਣੀ ਚਾਹੀਦੀ ਹੈ। ਅੰਕ ਜੋਤਿਸ਼ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅੰਕ 4 ਵਾਲੇ ਲੋਕ ਮੱਛੀ ਪਾਲ ਕੇ ਆਪਣੇ ਜੀਵਨ ਵਿੱਚ ਖੁਸ਼ੀਆਂ ਵਿੱਚ ਵਾਧਾ ਕਰ ਸਕਦੇ ਹਨ।
ਮੁਲਾਂਕ 5
ਜਿਨ੍ਹਾਂ ਲੋਕਾਂ ਦਾ ਜਨਮ 5, 14 ਜਾਂ 23 ਤਾਰੀਖ ਨੂੰ ਹੋਇਆ ਹੈ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ ਅਤੇ ਇਹ ਅੰਕ ਬੁੱਧ ਗ੍ਰਹਿ ਤੋਂ ਵਧੇਰੇ ਪ੍ਰਭਾਵਿਤ ਹੁੰਦਾ ਹੈ। ਇਸ ਅੰਕ ਵਾਲੇ ਲੋਕ ਸੁਭਾਅ ਤੋਂ ਪਸ਼ੂ-ਪੰਛੀਆਂ ਪ੍ਰਤੀ ਕਾਫ਼ੀ ਲਗਾਅ ਰੱਖਦੇ ਹਨ। ਇਨ੍ਹਾਂ ਨੂੰ ਬਾਹਰ ਘੁੰਮਣਾ-ਫਿਰਨਾ ਵੀ ਕਾਫ਼ੀ ਪਸੰਦ ਹੁੰਦਾ ਹੈ। ਇਸ ਲਈ ਇਨ੍ਹਾਂ ਨੂੰ ਘੱਟ ਦੇਖਭਾਲ ਦੀ ਲੋੜ ਵਾਲੀਆਂ ਮੱਛੀਆਂ ਪਾਲਣੀਆਂ ਚਾਹੀਦੀਆਂ ਹਨ। ਵਿਆਸਤ ਜੀਵਨ ਦੇ ਕਾਰਨ ਇਨ੍ਹਾਂ ਲਈ ਪਾਲਤੂ ਮੱਛੀਆਂ ਸਭ ਤੋਂ ਢੁਕਵੇਂ ਜੀਵ ਸਾਬਤ ਹੋ ਸਕਦੇ ਹਨ।
ਮੁਲਾਂਕ 6
ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਾਰੀਖ ਨੂੰ ਜਨਮ ਲੈਣ ਵਾਲੇ ਲੋਕਾਂ ’ਤੇ ਸ਼ੁੱਕਰ ਗ੍ਰਹਿ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ। ਇਸ ਅੰਕ ਵਾਲੇ ਲੋਕਾਂ ਨੂੰ ਸਫ਼ਾਈ ਅਤੇ ਆਲੀਸ਼ਾਨ ਜੀਵਨ ਕਾਫ਼ੀ ਪਸੰਦ ਹੁੰਦਾ ਹੈ। ਇਹ ਸੁਭਾਅ ਤੋਂ ਹੀ ਕਾਫ਼ੀ ਪਿਆਰ ਕਰਨ ਵਾਲੇ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਪਾਲਤੂ ਪੰਛੀ ਪਾਲਣੇ ਚਾਹੀਦੇ ਹਨ।
ਮੁਲਾਂਕ 7
ਅੰਕ 7 ਦੇ ਅਧੀਨ ਆਉਣ ਵਾਲੇ ਲੋਕਾਂ ’ਤੇ ਕੇਤੂ ਦਾ ਵਧੇਰੇ ਪ੍ਰਭਾਵ ਰਹਿੰਦਾ ਹੈ। ਇਸ ਅੰਕ ਦੇ ਜਾਤਕਾਂ ਨੂੰ ਰੰਗ-ਬਿਰੰਗੇ ਪੰਛੀ, ਤੋਤੇ, ਮੱਛੀਆਂ ਅਤੇ ਬਿੱਲੀਆਂ ਪਾਲਣੀਆਂ ਚਾਹੀਦੀਆਂ ਹਨ।
ਮੁਲਾਂਕ 8
ਮੁਲਾਂਕ 8 ਵਾਲੇ ਲੋਕਾਂ ’ਤੇ ਸ਼ਨੀ ਦਾ ਸ਼ਾਸਨ ਹੁੰਦਾ ਹੈ। ਅਜਿਹੇ ਵਿੱਚ ਇਸ ਅੰਕ ਦੇ ਜਾਤਕਾਂ ਨੂੰ ਕੁੱਤੇ ਅਤੇ ਬਿੱਲੀਆਂ ਪਾਲਣੀਆਂ ਚਾਹੀਦੀਆਂ ਹਨ।
ਮੁਲਾਂਕ 9
ਮੁਲਾਂਕ 9 ਦੇ ਜਾਤਕਾਂ ’ਤੇ ਮੰਗਲ ਗ੍ਰਹਿ ਦਾ ਪ੍ਰਭਾਵ ਹੋਣ ਕਾਰਨ ਉਨ੍ਹਾਂ ਨੂੰ ਅਜਿਹੇ ਜਾਨਵਰ ਪਾਲਣੇ ਚਾਹੀਦੇ ਹਨ, ਜਿਨ੍ਹਾਂ ਨੂੰ ਕਾਫ਼ੀ ਦੇਖਭਾਲ ਦੀ ਲੋੜ ਹੁੰਦੀ ਹੈ। ਇਸ ਲਈ ਇਨ੍ਹਾਂ ਨੂੰ ਤੋਤਾ ਜਾਂ ਮਿੱਠੀ ਆਵਾਜ਼ ਵਾਲੇ ਪੰਛੀ ਪਾਲਣੇ ਚਾਹੀਦੇ ਹਨ।
ਡਿਸਕਲੇਮਰ। ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਦਿੱਤੀ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।