- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
'S' ਨਾਂ ਵਾਲੇ ਲੋਕ ਸੁਭਾਅ ਤੋਂ ਕਾਫ਼ੀ ਆਤਮਨਿਰਭਰ ਤੇ ਮਿਹਨਤੀ ਹੁੰਦੇ ਹਨ। ਇਹ ਲੋਕ ਆਪਣੇ ਫੈਸਲੇ ਖੁਦ ਲੈਣਾ ਪਸੰਦ ਕਰਦੇ ਹਨ। ਕਿਸੇ ਦੇ ਦਬਾਅ 'ਚ ਆ ਕੇ ਕੰਮ ਕਰਨਾ ਇਨ੍ਹਾਂ ਦੇ ਸੁਭਾਅ 'ਚ ਨਹੀਂ ਹੈ। ਕਈ ਵਾਰ ਇਸ ਅੱਖਰ ਦੇ ਨਾਂ ਵਾਲਿਆਂ ਨੂੰ ਬਹੁਤ ਜ਼ਿੱਦੀ ਮੰਨ ਲਿਆ ਜਾਂਦਾ ਹੈ ਤੇ ਇਨ੍ਹਾਂ ਨੂੰ ਗੁੱਸਾ ਵੀ ਕਾਫ਼ੀ ਜਲਦੀ ਆਉਂਦਾ ਹੈ।

ਧਰਮ ਡੈਸਕ, ਨਵੀਂ ਦਿੱਲੀ: ਜੋਤਿਸ਼ ਅਤੇ ਅੰਕ ਸ਼ਾਸਤਰ ਦੀ ਮੰਨੀਏ ਤਾਂ ਸਾਡੇ ਨਾਂ ਦਾ ਪਹਿਲਾ ਅੱਖਰ ਸਾਡੀ ਸ਼ਖ਼ਸੀਅਤ ਦੇ ਕਈ ਡੂੰਘੇ ਰਾਜ਼ ਖੋਲ੍ਹਦਾ ਹੈ। ਜੇਕਰ ਤੁਹਾਡਾ ਜਾਂ ਤੁਹਾਡੇ ਕਿਸੇ ਕਰੀਬੀ ਦਾ ਨਾਂ ਅੰਗਰੇਜ਼ੀ ਦੇ 'S' ਅੱਖਰ ਤੋਂ ਸ਼ੁਰੂ ਹੁੰਦਾ ਹੈ ਤਾਂ ਤੁਹਾਡੇ ਮਨ ਵਿਚ ਵੀ ਸਵਾਲ ਆਉਂਦੇ ਹੋਣਗੇ ਕਿ ਆਖਰ ਇਹ ਲੋਕ ਕਿਹੋ ਜਿਹੇ ਹੁੰਦੇ ਹਨ। ਇਸ ਆਰਟੀਕਲ 'ਚ ਜਾਣਾਂਗੇ ਇਨ੍ਹਾਂ ਦੇ ਸੁਭਾਅ ਦੀਆਂ ਕੁਝ ਦਿਲਚਸਪ ਗੱਲਾਂ।
'S' ਨਾਂ ਵਾਲੇ ਲੋਕ ਸੁਭਾਅ ਤੋਂ ਕਾਫ਼ੀ ਆਤਮਨਿਰਭਰ ਤੇ ਮਿਹਨਤੀ ਹੁੰਦੇ ਹਨ। ਇਹ ਲੋਕ ਆਪਣੇ ਫੈਸਲੇ ਖੁਦ ਲੈਣਾ ਪਸੰਦ ਕਰਦੇ ਹਨ। ਕਿਸੇ ਦੇ ਦਬਾਅ 'ਚ ਆ ਕੇ ਕੰਮ ਕਰਨਾ ਇਨ੍ਹਾਂ ਦੇ ਸੁਭਾਅ 'ਚ ਨਹੀਂ ਹੈ। ਕਈ ਵਾਰ ਇਸ ਅੱਖਰ ਦੇ ਨਾਂ ਵਾਲਿਆਂ ਨੂੰ ਬਹੁਤ ਜ਼ਿੱਦੀ ਮੰਨ ਲਿਆ ਜਾਂਦਾ ਹੈ ਤੇ ਇਨ੍ਹਾਂ ਨੂੰ ਗੁੱਸਾ ਵੀ ਕਾਫ਼ੀ ਜਲਦੀ ਆਉਂਦਾ ਹੈ। ਇਨ੍ਹਾਂ ਦੀ ਸਭ ਤੋਂ ਚੰਗੀ ਗੱਲ ਹੈ ਕਿ ਇਨ੍ਹਾਂ ਨੂੰ ਜਿੰਨੀ ਜਲਦੀ ਗੁੱਸਾ ਆਉਂਦਾ ਹੈ, ਓਨੀ ਹੀ ਜਲਦੀ ਇਨ੍ਹਾਂ ਦਾ ਗੁੱਸਾ ਸ਼ਾਂਤ ਵੀ ਹੋ ਜਾਂਦਾ ਹੈ। ਇਹ ਲੋਕ ਪੁਰਾਣੀਆਂ ਗੱਲਾਂ ਨੂੰ ਖਿੱਚਦੇ ਨਹੀਂ ਹਨ ਅਤੇ ਮਨ ਵਿਚ ਕਿਸੇ ਲਈ ਕੁੜੱਤਣ ਨਹੀਂ ਰੱਖਦੇ।
ਗੱਲ ਕਰੀਏ ਕਰੀਅਰ ਦੀ ਤਾਂ ਜੋਤਿਸ਼ ਦੇ ਹਿਸਾਬ ਨਾਲ ਇਹ ਲੋਕ ਸ਼ਾਰਟਕੱਟ 'ਤੇ ਬਿਲਕੁਲ ਵੀ ਭਰੋਸਾ ਨਹੀਂ ਕਰਦੇ। ਰਾਤੋ-ਰਾਤ ਅਮੀਰ ਬਣਨ ਦੀ ਬਜਾਏ, ਇਹ ਹੌਲੀ-ਹੌਲੀ ਤੇ ਆਪਣੀ ਮਿਹਨਤ ਨਾਲ ਵੱਡਾ ਮੁਕਾਮ ਹਾਸਲ ਕਰਦੇ ਹਨ। ਇਨ੍ਹਾਂ ਦੀ ਕਮਿਊਨੀਕੇਸ਼ਨ ਸਕਿੱਲਜ਼ (ਗੱਲਬਾਤ ਦੀ ਕਲਾ) ਕਮਾਲ ਦੀ ਹੁੰਦੀ ਹੈ ਜੋ ਕਿਸੇ ਨੂੰ ਵੀ ਮਾਤ ਦੇਣ ਦਾ ਕੰਮ ਕਰਦੀ ਹੈ। ਇਹੀ ਵਜ੍ਹਾ ਹੈ ਕਿ ਇਹ ਸੇਲਜ਼, ਮਾਰਕੀਟਿੰਗ, ਰਾਜਨੀਤੀ, ਪਬਲਿਕ ਰਿਲੇਸ਼ਨ ਤੇ ਮੈਨੇਜਮੈਂਟ ਵਰਗੇ ਖੇਤਰਾਂ 'ਚ ਬਹੁਤ ਚੰਗਾ ਪ੍ਰਦਰਸ਼ਨ ਕਰਦੇ ਹਨ।
ਰਿਸ਼ਤਿਆਂ ਦੇ ਮਾਮਲੇ 'ਚ 'S' ਨਾਂ ਵਾਲੇ ਲੋਕ ਬੇਹੱਦ ਵਫ਼ਾਦਾਰ ਤੇ ਭਰੋਸੇਮੰਦ ਸਾਬਤ ਹੁੰਦੇ ਹਨ। ਇਹ ਕਿਸੇ ਨਾਲ ਜੁੜਨ ਜਾਂ ਆਪਣੀਆਂ ਭਾਵਨਾਵਾਂ ਜਤਾਉਣ 'ਚ ਥੋੜ੍ਹਾ ਸਮਾਂ ਜ਼ਰੂਰ ਲੈਂਦੇ ਹਨ, ਪਰ ਰਿਸ਼ਤਾ ਜੀਵਨ ਭਰ ਸ਼ਿੱਦਤ ਨਾਲ ਨਿਭਾਉਂਦੇ ਹਨ। ਇਹ ਲੋਕ ਆਪਣੇ ਪਾਰਟਨਰ ਦੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ ਅਤੇ ਭਾਵਨਾਵਾਂ ਦੀ ਕਦਰ ਕਰਦੇ ਹਨ।
ਉੱਥੇ ਹੀ, ਇਹ ਲੋਕ ਪੈਸਿਆਂ ਨੂੰ ਲੈ ਕੇ ਕਾਫ਼ੀ ਸੰਤੁਲਿਤ ਹਨ। ਇਨ੍ਹਾਂ ਨੂੰ ਬਿਹਤਰੀਨ ਤੇ ਵਧੀਆ ਕੁਆਲਿਟੀ ਵਾਲੀਆਂ ਚੀਜ਼ਾਂ ਪਸੰਦ ਹੁੰਦੀਆਂ ਹਨ। ਚੰਗੇ ਕੱਪੜੇ, ਸਮਾਰਟ ਗੈਜੇਟਸ ਤੇ ਘੁੰਮਣ-ਫਿਰਨ 'ਤੇ ਇਹ ਸ਼ੌਕ ਨਾਲ ਖਰਚ ਕਰਦੇ ਹਨ। ਇਹ ਲੋਕ ਮੁਸ਼ਕਲ ਸਮੇਂ ਲਈ ਪੈਸੇ ਬਚਾ ਕੇ ਰੱਖਣ 'ਚ ਵੀ ਮਾਹਰ ਹਨ।