- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪਣੇ ਸੰਯਮ ਤੇ ਸਹਿਜਤਾ ਨੂੰ ਬਣਾ ਕੇ ਰੱਖਣਾ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ। ਜੋ ਆਪਣੇ ਆਪ ਨੂੰ ਸੁਰੱਖਿਅਤ ਨਾ ਰੱਖ ਸਕੇ, ਆਪਣੇ ਹੀ ਅੰਦਰ ਦੇ ਕ੍ਰੋਧ, ਕਾਮ, ਲੋਭ, ਮੋਹ ਹੰਕਾਰ ਤੋਂ ਹਾਰ ਜਾਵੇ, ਉਸ ਤੋਂ ਵੱਡਾ ਕਾਇਰ ਹੋਰ ਕੌਣ ਹੋ ਸਕਦਾ ਹੈ। ਸਦਗੁਣ ਮਨੁੱਖ ਨੂੰ ਮਜਬੂਤ ਤੇ ਔਗੁਣ ਕਮਜ਼ੋਰ ਬਣਾਉਂਦੇ ਹਨ। ਬੇਜਾਨ ਵਿਚ ਨਾ ਤਾਂ ਹੌਸਲਾ ਹੁੰਦਾ ਹੈ ਤੇ ਨਾ ਹੀ ਬਹਾਦਰੀ।

ਹੌਸਲਾ ਜਾਂ ਬਹਾਦਰੀ ਭਰਿਆ ਕੰਮ ਇਕ ਉੱਤਮ ਗੁਣ ਹੈ। ਜੀਵਨ ਵਿਚ ਵਿਕਾਸ ਹਿੱਤ ਇਹ ਜ਼ਰੂਰੀ ਹੈ। ਹੌਸਲਾ ਕਿਸੇ ਪ੍ਰਾਪਤੀ ਹਿੱਤ ਹੋਵੇ, ਬਹਾਦਰੀ ਕਿੱਥੇ ਪ੍ਰਗਟ ਕਰਨੀ ਹੈ, ਇਹ ਮੁਨੱਖ ਦੀ ਬੁੱਧੀ ਤੇ ਵਿਵੇਕ ’ਤੇ ਨਿਰਭਰ ਕਰਦਾ ਹੈ। ਜ਼ਿੰਦਗੀ ਵਿਚ ਕੀ ਹਿੱਤਕਾਰੀ ਹੈ, ਕੀ ਅਹਿੱਤਕਾਰੀ ਹੈ, ਇਸ ਦੀ ਸਪੱਸ਼ਟਤਾ ਹੀ ਗੁਣਾਂ ਨੂੰ ਦਿਸ਼ਾ ਦਿੰਦੀ ਹੈ। ਅਸਪੱਸ਼ਟਤਾ ਔਗੁਣਾ ਨੂੰ ਜਨਮ ਦਿੰਦੀ ਹੈ। ਜੀਵਨ ਹਿੱਤ ਇਸ ਵਿਚ ਹੈ ਕਿ ਮਨੁੱਖ ਸੰਯਮ ਤੇ ਸਹਿਜਤਾ ਵਿਚ ਰਹੇ। ਇਸ ਨਾਲ ਪਰਮਾਤਮਾ ਦੀ ਕਿਰਪਾ ਹਾਸਲ ਹੁੰਦੀ ਹੈ ਤੇ ਜੀਵਨ ਦਾ ਬੇੜਾ ਪਾਰ ਹੁੰਦਾ ਹੈ। ਸੰਯਮ ਤੇ ਸਹਿਜਤਾ ਤੋਂ ਦੂਰ ਹੋਣਾ ਵਿਨਾਸ਼ਕਾਰੀ ਸਿੱਧ ਹੁੰਦਾ ਹੈ। ਰਾਵਣ ਨੇ ਸੰਯਮ ਗਵਾਇਆ ਤੇ ਕ੍ਰੋਧ ਵਿਚ ਆ ਕੇ ਮਾਤਾ ਸੀਤਾ ਜੀ ਨੂੰ ਲੈ ਗਿਆ। ਨਤੀਜਾ ਇਹ ਹੋਇਆ ਕਿ ਸੋਨੇ ਦੀ ਲੰਕਾ ਰਾਖ ਵਿਚ ਬਦਲ ਗਈ। ਕੌਰਵਾਂ ਨੇ ਸਹਿਜਤਾ ਗਵਾਈ ਤੇ ਰਾਜ ਦੇ ਮੋਹ ਵਿਚ ਧੋਖਾ ਕੀਤਾ, ਜਿਸ ਨਾਲ ਮਹਾਂਭਾਰਤ ਹੋਇਆ। ਫਿਰ ਰਾਜ ਵੀ ਗਿਆ ਤੇ ਜੀਵਨ ਵੀ। ਇਨ੍ਹਾਂ ਯੁੱਧਾਂ ਵਿਚ ਬਹਾਦਰਾਂ ਨੇ ਆਪਣੀ ਹਿੰਮਤ ਦਾ ਪ੍ਰਦਰਸ਼ਨ ਕੀਤਾ, ਪਰ ਉਸ ਦਾ ਅੰਤ ਤਬਾਹੀ ਵਿਚ ਹੋਇਆ। ਇਹ ਕਿਹੋ ਜਿਹੀ ਵੀਰਤਾ ਹੈ, ਜੋ ਵਿਨਾਸ਼ ਨੂੰ ਜਨਮ ਦਿੰਦੀ ਹੈ। ਵੀਰਤਾ ਤਾਂ ਵਿਨਾਸ਼ ਤੋਂ ਬਚਣ ਤੇ ਜੀਵਨ ਸੱਚ ਕਰਨ ਵਿਚ ਹੈ। ਅਸਲ ਵੀਰ ਉਹ ਹੈ, ਜਿਸ ਨੇ ਆਪਣੇ ਕ੍ਰੋਧ, ਲੋਭ, ਮੋਹ, ਹੰਕਾਰ, ਕੰਮ ਨੂੰ ਜਿੱਤ ਲਿਆ। ਆਪਣੇ ਸੰਯਮ ਤੇ ਸਹਿਜਤਾ ਨੂੰ ਬਣਾ ਕੇ ਰੱਖਣਾ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੈ। ਜੋ ਆਪਣੇ ਆਪ ਨੂੰ ਸੁਰੱਖਿਅਤ ਨਾ ਰੱਖ ਸਕੇ, ਆਪਣੇ ਹੀ ਅੰਦਰ ਦੇ ਕ੍ਰੋਧ, ਕਾਮ, ਲੋਭ, ਮੋਹ ਹੰਕਾਰ ਤੋਂ ਹਾਰ ਜਾਵੇ, ਉਸ ਤੋਂ ਵੱਡਾ ਕਾਇਰ ਹੋਰ ਕੌਣ ਹੋ ਸਕਦਾ ਹੈ। ਸਦਗੁਣ ਮਨੁੱਖ ਨੂੰ ਮਜਬੂਤ ਤੇ ਔਗੁਣ ਕਮਜ਼ੋਰ ਬਣਾਉਂਦੇ ਹਨ। ਬੇਜਾਨ ਵਿਚ ਨਾ ਤਾਂ ਹੌਸਲਾ ਹੁੰਦਾ ਹੈ ਤੇ ਨਾ ਹੀ ਬਹਾਦਰੀ। ਕਿਸੇ ਦੇ ਅੰਦਰ ਮਹਾਂਭਾਰਤ ਚੱਲ ਰਿਹਾ ਹੈ, ਕਿਸੇ ਦੇ ਅੰਦਰ ਲੰਕਾ ਜਿਊਂਦੀ ਹੋ ਰਹੀ ਹੈ। ਜੀਭ ’ਤੇ ਰਾਮ ਹਨ ਪਰ ਮਨ ਵਿਚ ਮਰਿਆਦਾ ਪੁਰਸ਼ੋਤਮ ਨਹੀਂ ਹਨ। ਭਾਵਨਾ ਧਰਮਰਾਜ ਯੁਧਿਸ਼ਟਰ ਲਈ ਹੈ ਪਰ ਧਰਮ ਪ੍ਰਤੀ ਦ੍ਰਿੜਤਾ ਨਹੀਂ ਹੈ। ਮਨੁੱਖ ਕਿਸੇ ਵੀ ਧਰਮ ਦਾ ਪਾਲਕ ਹੋਵੇ, ਸੱਚੇ ਗੁਣ ਛੱਡ ਕੇ ਕਦੇ ਸੁਖੀ ਨਹੀਂ ਹੋ ਸਕਦਾ। ਧਰਮ ਵੀਰਤਾ ਦਾ ਨਾਂ ਹੈ, ਜਿਸ ਤੋਂ ਗੁਣ ਪੈਦਾ ਹੁੰਦੇ ਹਨ। ਹੁਣ ਇਹ ਮਨੁੱਖ ’ਤੇ ਹੈ ਕਿ ਉਹ ਵੀਰਤਾ ਨੂੰ ਚੁਣਦਾ ਹੈ ਜਾਂ ਬੁੱਜ਼ਦਿਲੀ ਅਤੇ ਝਿਜਕ ਨੂੰ।
-ਡਾ. ਸਤੇਂਦਰ ਪਾਲ ਸਿੰਘ।