
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਿਰਫ਼ ਚਿਹਰੇ, ਅੱਖਾਂ ਜਾਂ ਹੱਥ-ਪੈਰ ਹੀ ਨਹੀਂ, ਸਗੋਂ ਸਰੀਰ ’ਤੇ ਮੌਜੂਦ ਰੋਮ ਯਾਨੀ ਵਾਲਾਂ ਨੂੰ ਵੀ ਮਹੱਤਵਪੂਰਨ ਮੰਨਿਆ ਗਿਆ ਹੈ। ਸਾਮੁਦ੍ਰਿਕ ਸ਼ਾਸਤਰ 'ਚ ਦਿੱਤੇ ਸ਼ਲੋਕਾਂ 'ਚ ਰੋਮਾਂ ਦੀ ਕੋਮਲਤਾ, ਉਨ੍ਹਾਂ ਦੇ ਰੰਗ, ਗਿਣਤੀ ਅਤੇ ਬਣਤਰ ਦੇ ਆਧਾਰ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਹਨ।

ਧਰਮ ਡੈਸਕ, ਨਵੀਂ ਦਿੱਲੀ : ਸਾਮੁਦ੍ਰਿਕ ਸ਼ਾਸਤਰ ਭਾਰਤੀ ਵੈਦਿਕ ਜੋਤਿਸ਼ ’ਤੇ ਆਧਾਰਿਤ ਇਕ ਅਜਿਹਾ ਵਿਗਿਆਨ ਹੈ ਜਿਸ ਵਿਚ ਮਨੁੱਖ ਦੇ ਸਰੀਰ ਦੀ ਬਣਤਰ, ਅੰਗਾਂ ਦੇ ਆਕਾਰ, ਤਿਲਾਂ ਅਤੇ ਰੇਖਾਵਾਂ ਦਾ ਅਧਿਐਨ ਕਰਕੇ ਸੁਭਾਅ, ਸ਼ਖ਼ਸੀਅਤ ਤੇ ਭਵਿੱਖ ਨਾਲ ਜੁੜੇ ਸੰਕੇਤਾਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਇਸ ਵਿਚ ਸਿਰਫ਼ ਚਿਹਰੇ, ਅੱਖਾਂ ਜਾਂ ਹੱਥ-ਪੈਰ ਹੀ ਨਹੀਂ, ਸਗੋਂ ਸਰੀਰ ’ਤੇ ਮੌਜੂਦ ਰੋਮ ਯਾਨੀ ਵਾਲਾਂ ਨੂੰ ਵੀ ਮਹੱਤਵਪੂਰਨ ਮੰਨਿਆ ਗਿਆ ਹੈ। ਸਾਮੁਦ੍ਰਿਕ ਸ਼ਾਸਤਰ 'ਚ ਦਿੱਤੇ ਸ਼ਲੋਕਾਂ 'ਚ ਰੋਮਾਂ ਦੀ ਕੋਮਲਤਾ, ਉਨ੍ਹਾਂ ਦੇ ਰੰਗ, ਗਿਣਤੀ ਅਤੇ ਬਣਤਰ ਦੇ ਆਧਾਰ ’ਤੇ ਕਈ ਤਰ੍ਹਾਂ ਦੀਆਂ ਗੱਲਾਂ ਦੱਸੀਆਂ ਗਈਆਂ ਹਨ।
ललितानि स्निग्धानि भ्रमरश्यामानि देहरोमाणि । जायन्ते भूमिभुजां मृदूनि विलसन्ति सूक्ष्माणि ॥
ਇਸ ਸ਼ਲੋਕ ਵਿਚ ਰਾਜਿਆਂ ਤੇ ਉੱਤਮ ਪੁਰਸ਼ਾਂ ਦੇ ਸਰੀਰ ਦੇ ਰੋਮਾਂ ਬਾਰੇ ਦੱਸਿਆ ਗਿਆ ਹੈ। ਜੇ ਸਰੀਰ ’ਤੇ ਰੋਮ ਪਤਲੇ, ਸੁੰਦਰ, ਮੁਲਾਇਮ ਤੇ ਚਮਕਦਾਰ ਹੋਣ ਤਾਂ ਇਸ ਨੂੰ ਚੰਗਾ ਮੰਨਿਆ ਜਾਂਦਾ ਹੈ। ਅਜਿਹੇ ਰੋਮਾਂ ਵਾਲਾ ਵਿਅਕਤੀ ਦਿੱਖ ਵਿਚ ਕਾਫ਼ੀ ਸੁੰਦਰ ਤੇ ਆਕਰਸ਼ਕ ਹੁੰਦਾ ਹੈ।
सुभगो रोमयुतः स्याद्विद्वान्धनरोमसंयुतो मनुजः । उद्धृत्तरोमभिः पुनरङ्गैर्बहुभिश्च वित्तसंकलितः ।।
ਇਸ ਸ਼ਲੋਕ ਵਿਚ ਦੱਸਿਆ ਗਿਆ ਹੈ ਕਿ ਜਿਸ ਵਿਅਕਤੀ ਦੇ ਸਰੀਰ ’ਤੇ ਰੋਮ ਕਾਫ਼ੀ ਜ਼ਿਆਦਾ ਹੋਣ, ਉਸ ਨੂੰ ਵਿਦਵਾਨ, ਸੁੰਦਰ ਤੇ ਆਕਰਸ਼ਕ ਮੰਨਿਆ ਗਿਆ ਹੈ। ਇਸ ਤੋਂ ਇਲਾਵਾ ਸਰੀਰ ’ਤੇ ਜ਼ਿਆਦਾ ਰੋਮ ਹੋਣਾ ਧਨ ਨਾਲ ਵੀ ਜੋੜਿਆ ਗਿਆ ਹੈ। ਸਾਮੁਦ੍ਰਿਕ ਸ਼ਾਸਤਰ ਦੀਆਂ ਮਾਨਤਾਵਾਂ ਮੁਤਾਬਕ ਅਜਿਹੇ ਰੋਮਾਂ ਵਾਲਾ ਵਿਅਕਤੀ ਵਧੇਰੇ ਧਨਵਾਨ ਵੀ ਹੋ ਸਕਦਾ ਹੈ।
रोमाकै नृपतेर्द्वं श्रोत्रियधनाढयबुद्धिमताम्, आदीन्येतानि पुनर्निःस्वानां मूर्धजेष्वेवम् ॥
ਸਾਮੁਦ੍ਰਿਕ ਸ਼ਾਸਤਰ ਦੇ ਇਸ ਸ਼ਲੋਕ 'ਚ ਕਿਹਾ ਗਿਆ ਹੈ ਕਿ ਰਾਜੇ ਦੇ ਸਰੀਰ ਵਿਚ ਇਕ ਹੀ ਥਾਂ ਤੋਂ ਇਕ-ਇਕ ਰੋਮ ਨਿਕਲਣ ਦੀ ਗੱਲ ਕਹੀ ਗਈ ਹੈ। ਜਦਕਿ ਵੇਦਾਂ ਦਾ ਗਿਆਨ ਰੱਖਣ ਵਾਲੇ, ਧਨਵਾਨ ਅਤੇ ਬੁੱਧੀਮਾਨ ਵਿਅਕਤੀ ਦੇ ਇਕ ਸਥਾਨ ਤੋਂ ਦੋ-ਦੋ ਰੋਮ ਦੇਖੇ ਜਾ ਸਕਦੇ ਹਨ। ਸਾਮੁਦ੍ਰਿਕ ਸ਼ਾਸਤਰ 'ਚ ਰੋਮਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਬਣਤਰ ਦਾ ਵੀ ਵਿਅਕਤੀ ਦੀ ਕਿਸਮਤ ਨਾਲ ਸਬੰਧ ਮੰਨਿਆ ਗਿਆ ਹੈ।
रोमरहितः परिव्रात् स्यादधमः स्थूलरूक्षखररोमा । पापः पिङ्गलरोमा निःस्वः स्फुटिताग्ररोमापि ॥
ਇਸ ਸ਼ਲੋਕ 'ਚ ਰੋਮ ਰਹਿਤ ਵਿਅਕਤੀ ਬਾਰੇ ਦੱਸਿਆ ਗਿਆ ਹੈ। ਸ਼ਲੋਕ ਵਿਚ ਕਿਹਾ ਗਿਆ ਹੈ ਕਿ ਜਿਸ ਪੁਰਸ਼ ਦੇ ਸਰੀਰ ’ਤੇ ਰੋਮ ਨਾ ਹੋਣ, ਉਸ ਨੂੰ ਸੰਨਿਆਸੀ ਜਾਂ ਭਿਖਸ਼ੂ ਸੁਭਾਅ ਵਾਲਾ ਮੰਨਿਆ ਗਿਆ ਹੈ।
ਇਸ ਤੋਂ ਇਲਾਵਾ ਮੋਟੇ ਅਤੇ ਖੁਰਦਰੇ ਰੋਮਾਂ ਨੂੰ ਠੀਕ ਨਹੀਂ ਮੰਨਿਆ ਗਿਆ ਹੈ। ਉਥੇ ਹੀ ਪੀਲੇ ਜਾਂ ਭੂਰੇ ਰੰਗ ਦੇ ਰੋਮਾਂ ਨੂੰ ਵੀ ਨਕਾਰਾਤਮਕ ਸੰਕੇਤ ਮੰਨਿਆ ਗਿਆ ਹੈ। ਅਜਿਹੇ ਰੋਮ ਜਿਨ੍ਹਾਂ ਦੇ ਸਿਰੇ ਫਟੇ ਜਾਂ ਟੁੱਟੇ ਹੋਏ ਦਿਖਾਈ ਦੇਣ, ਉਨ੍ਹਾਂ ਨੂੰ ਗਰੀਬੀ ਤੇ ਆਰਥਿਕ ਪਰੇਸ਼ਾਨੀ ਨਾਲ ਜੋੜਿਆ ਗਿਆ ਹੈ।
ਸਾਮੁਦ੍ਰਿਕ ਸ਼ਾਸਤਰ 'ਚ ਦੱਸੀਆਂ ਗੱਲਾਂ ਪ੍ਰਾਚੀਨ ਪਰੰਪਰਾਵਾਂ ’ਤੇ ਆਧਾਰਿਤ ਹਨ। ਇਸ ਲਈ ਕਿਸੇ ਵਿਅਕਤੀ ਦੇ ਸਿਰਫ਼ ਸਰੀਰ ਦੇ ਰੋਮ ਦੇਖ ਕੇ ਉਸ ਦੀ ਸ਼ਖ਼ਸੀਅਤ ਜਾਂ ਭਵਿੱਖ ਦਾ ਸਹੀ ਫ਼ੈਸਲਾ ਨਹੀਂ ਕੀਤਾ ਜਾ ਸਕਦਾ।