- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਕ ਸ਼ਾਸਤਰ ਮੁਲਾਂਕ 3 ਵਾਲਿਆਂ ਲਈ ਸਭ ਤੋਂ ਬੈਸਟ ਕਰੀਅਰ ਆਪਸ਼ਨ ਕੀ ਦੱਸਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੰਕਸ਼ਾਸਤਰ ਮੁਤਾਬਕ ਅੰਕ 3 ਵਾਲੇ ਬਹੁਤ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਅਤੇ ਬਹੁਤ ਸਪੱਸ਼ਟ ਗੱਲਬਾਤ ਕਰਨ ਵਾਲੇ ਹੁੰਦੇ ਹਨ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਵਿਗਿਆਨ (ਅੰਕਸ਼ਾਸਤਰ) ਦੇ ਹਿਸਾਬ ਨਾਲ ਸਿਰਫ਼ ਵਿਅਕਤੀ ਦੇ ਭਵਿੱਖ ਦੀ ਗਣਨਾ ਨਹੀਂ ਕੀਤੀ ਜਾਂਦੀ, ਸਗੋਂ ਵਿਅਕਤੀ ਦੇ ਸੁਭਾਅ ਨੂੰ ਦੇਖਦੇ ਹੋਏ ਇਸ ਗੱਲ ਤਕ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਕਿਸ ਖੇਤਰ 'ਚ ਮਾਹਰ ਹੋਵੇਗਾ ਅਤੇ ਉਸ ਦਾ ਪ੍ਰੋਫੈਸ਼ਨ ਕੀ ਹੋ ਸਕਦਾ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅੰਕਸ਼ਾਸਤਰ ਮੁਲਾਂਕ 3 ਵਾਲਿਆਂ ਲਈ ਸਭ ਤੋਂ ਬੈਸਟ ਕਰੀਅਰ ਆਪਸ਼ਨ ਕੀ ਦੱਸਦਾ ਹੈ। ਤੁਹਾਨੂੰ ਦੱਸ ਦੇਈਏ ਕਿ ਅੰਕਸ਼ਾਸਤਰ ਮੁਤਾਬਕ ਅੰਕ 3 ਵਾਲੇ ਬਹੁਤ ਹੀ ਚੰਚਲ ਸੁਭਾਅ ਦੇ ਹੁੰਦੇ ਹਨ ਅਤੇ ਬਹੁਤ ਸਪੱਸ਼ਟ ਗੱਲਬਾਤ ਕਰਨ ਵਾਲੇ ਹੁੰਦੇ ਹਨ। ਅਜਿਹੇ ਵਿਚ ਇਨ੍ਹਾਂ ਲਈ ਤਿੰਨ ਕਾਰਜ ਖੇਤਰ ਸਭ ਤੋਂ ਵਧੀਆ ਰਹਿੰਦੇ ਹਨ, ਜੋ ਕਮਿਊਨੀਕੇਸ਼ਨ (ਗੱਲਬਾਤ) ਨਾਲ ਹੀ ਜੁੜੇ ਹੁੰਦੇ ਹਨ।
ਮੁਲਾਂਕ 3 ਵਾਲੇ ਬਹੁਤ ਚੰਗੇ ਪੱਤਰਕਾਰ ਹੋ ਸਕਦੇ ਹਨ। ਇਨ੍ਹਾਂ ਨੂੰ ਨਵੇਂ ਵਿਸ਼ਿਆਂ 'ਤੇ ਗੱਲਬਾਤ ਕਰਨਾ ਅਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ। ਕਿਸੇ ਵੀ ਵਿਸ਼ੇ ਦੀ ਗੰਭੀਰਤਾ ਨੂੰ ਵੀ ਇਹ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ ਹਨ, ਇਸ ਦੇ ਨਾਲ-ਨਾਲ ਇਹ ਲੋਕ ਬਹੁਤ ਚੰਗੇ ਲੇਖਕ ਵੀ ਹੁੰਦੇ ਹਨ।
ਅੰਕਸ਼ਾਸਤਰ ਦੇ ਆਧਾਰ 'ਤੇ ਮੁਲਾਂਕ 3 ਵਾਲਿਆਂ ਨੂੰ ਕਾਨੂੰਨ ਨਾਲ ਜੁੜੇ ਖੇਤਰ 'ਚ ਵੀ ਕਾਮਯਾਬੀ ਮਿਲਦੀ ਹੈ। ਇਹ ਇਕ ਚੰਗੇ ਵਕੀਲ ਹੋ ਸਕਦੇ ਹਨ। ਇਨ੍ਹਾਂ ਨੂੰ ਆਪਣੀਆਂ ਗੱਲਾਂ ਨੂੰ ਬਾਖੂਬੀ ਪੇਸ਼ ਕਰਨਾ ਆਉਂਦਾ ਹੈ ਅਤੇ ਇਹ ਸੁਭਾਅ ਤੋਂ ਨਿਰਪੱਖ ਹੁੰਦੇ ਹਨ। ਇਨ੍ਹਾਂ ਦਾ ਸਭ ਤੋਂ ਚੰਗਾ ਗੁਣ ਹੈ ਕਿ ਇਹ ਹਮੇਸ਼ਾ ਸੱਚ ਦਾ ਸਾਥ ਦਿੰਦੇ ਹਨ। ਇਨ੍ਹਾਂ ਨੂੰ ਸੱਚ ਦੀ ਲੜਾਈ ਬਹੁਤ ਚੰਗੀ ਤਰ੍ਹਾਂ ਲੜਨੀ ਆਉਂਦੀ ਹੈ। ਇਨ੍ਹਾਂ ਵਿਚ ਇਹ ਵੀ ਖਾਸ ਗੱਲ ਹੁੰਦੀ ਹੈ ਕਿ ਇਹ ਜੋ ਵੀ ਬੋਲਦੇ ਹਨ ਠੋਸ ਸਬੂਤਾਂ ਦੇ ਨਾਲ ਬੋਲਦੇ ਹਨ।
ਮੁਲਾਂਕ 3 ਵਾਲਿਆਂ ਦੀ ਕਮਿਊਨੀਕੇਸ਼ਨ ਸਕਿੱਲ ਕਮਾਲ ਦੀ ਹੁੰਦੀ ਹੈ ਤੇ ਇਹ ਲੋਕ ਬਹੁਤ ਚੰਗੇ ਕਾਊਂਸਲਰ ਸਾਬਿਤ ਹੋ ਸਕਦੇ ਹਨ। ਖਾਸ ਤੌਰ 'ਤੇ ਐਜੂਕੇਸ਼ਨ ਦੇ ਖੇਤਰ 'ਚ ਇਨ੍ਹਾਂ ਦੀ ਚੰਗੀ ਪਕੜ ਹੁੰਦੀ ਹੈ ਕਿਉਂਕਿ ਇਨ੍ਹਾਂ ਨੂੰ ਪੜ੍ਹਾਈ ਲਿਖਾਈ ਨਾਲ ਵਿਸ਼ੇਸ਼ ਲਗਾਅ ਹੁੰਦਾ ਹੈ। ਇੰਨਾ ਹੀ ਨਹੀਂ, ਆਮ ਤੌਰ 'ਤੇ ਮੁਲਾਂਕ 3 ਵਾਲੇ ਹਾਇਲੀ ਐਜੂਕੇਟਿਡ ਹੁੰਦੇ ਹਨ ਅਤੇ ਅਕਾਦਮਿਕ ਨਾਲ ਜੁੜੇ ਹੁੰਦੇ ਹਨ। ਕਾਊਂਸਲਰ ਨਹੀਂ ਤਾਂ ਇਹ ਲੋਕ ਇੱਕ ਚੰਗੇ ਅਧਿਆਪਕ ਵੀ ਬਣ ਸਕਦੇ ਹਨ। ਮੁਲਾਂਕ 3 ਬ੍ਰਹਿਸਪਤੀ ਦੇ ਪ੍ਰਭਾਵ ਖੇਤਰ ਵਿੱਚ ਆਉਂਦਾ ਹੈ ਅਤੇ ਬ੍ਰਹਿਸਪਤੀ ਸਾਰੇ ਦੇਵਤਿਆਂ ਦੇ ਗੁਰੂ ਅਖਵਾਉਂਦੇ ਹਨ।
ਇਸ ਲਈ ਜੇਕਰ ਤੁਹਾਡਾ ਮੁਲਾਂਕ ਵੀ 3 ਹੈ ਤਾਂ ਤੁਹਾਨੂੰ ਇਕ ਵਾਰ ਉੱਪਰ ਦਿੱਤੇ ਗਏ ਕਰੀਅਰ ਆਪਸ਼ਨਾਂ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।