- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਾਂਧੀ ਜੀ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ ਤੇ ਉਨ੍ਹਾਂ ਨੇ ਜਵਾਬ ਦਿੱਤਾ, ‘ਹਾਂ, ਤੂੰ ਮੈਨੂੰ ਪੂਰੀ ਰਾਤ ਇਕ ਕੋਨੇ ’ਚ ਗੁਜ਼ਾਰਨ ਦੀ ਸਜ਼ਾ ਦੇ ਦਿੱਤੀ।’ ਗਾਂਧੀ ਜੀ ਦੀ ਇਮਾਨਦਾਰੀ ਅਜਿਹੀ ਸੀ ਕਿ ਭਾਵੇਂ ਕਿਸੇ ਨੇ ਉਨ੍ਹਾਂ ਨੂੰ ਅਖ਼ਬਾਰ ਪੜ੍ਹਦੇ ਨਹੀਂ ਦੇਖਣਾ ਸੀ, ਫਿਰ ਵੀ ਉਹ ਬੇਈਮਾਨ ਨਹੀਂ ਹੋਣਾ ਚਾਹੁੰਦੇ ਸਨ। ਸਾਡੇ ’ਚੋਂ ਕਿੰਨੇ ਲੋਕ ਇਸ ਤਰ੍ਹਾਂ ਦੀ ਇਮਾਨਦਾਰੀ ਨਾਲ ਜੀਵਨ ਬਤੀਤ ਕਰਦੇ ਹਨ?

.jpg)
–ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।
ਇਕ ਵਾਰ ਮਹਾਤਮਾ ਗਾਂਧੀ ਜੀ ਨੂੰ ਜੇਲ੍ਹ ’ਚ ਬੰਦ ਕਰ ਦਿੱਤਾ ਗਿਆ। ਇਸ ਖ਼ਾਸ ਜੇਲ੍ਹ ਦੇ ਨਿਯਮਾਂ ’ਚੋਂ ਇਕ ਇਹ ਸੀ ਕਿ ਕੈਦੀਆਂ ਨੂੰ ਕੋਈ ਅਖ਼ਬਾਰ ਜਾਂ ਬਾਹਰੀ ਸੰਸਾਰ ਦੀ ਕੋਈ ਵੀ ਖ਼ਬਰ ਨਹੀਂ ਦਿੱਤੀ ਜਾ ਸਕਦੀ ਸੀ। ਇਕ ਵਾਰ ਇਕ ਡਾਕਟਰ, ਜੋ ਗਾਂਧੀ ਜੀ ਦਾ ਮਿੱਤਰ ਸੀ, ਜੇਲ੍ਹ ’ਚ ਉਨ੍ਹਾਂ ਨੂੰ ਮਿਲਣ ਆਇਆ। ਉਨ੍ਹਾਂ ਦੇ ਅਹਿੰਸਕ ਅੰਦੋਲਨ ਨਾਲ ਸਬੰਧਤ ਇਕ ਖ਼ਬਰ ਸੀ, ਜਿਸ ਬਾਰੇ ਡਾਕਟਰ ਨੂੰ ਲੱਗਾ ਕਿ ਗਾਂਧੀ ਜੀ ਨੂੰ ਪਤਾ ਹੋਣਾ ਚਾਹੀਦਾ ਹੈ। ਡਾਕਟਰ, ਜੋ ਆਪਣੇ ਨਾਲ ਇਕ ਅਖ਼ਬਾਰ ਲੈ ਕੇ ਆਇਆ ਸੀ, ਨੇ ਆਪਣੇ ਕੁਝ ਕਾਗਜ਼ ਕੱਢ ਕੇ ਗਾਂਧੀ ਜੀ ਦੀ ਮੰਜੀ ’ਤੇ ਰੱਖ ਦਿੱਤੇ। ਡਾਕਟਰ ਗਾਂਧੀ ਜੀ ਨਾਲ ਉਨ੍ਹਾਂ ਦੀ ਸਿਹਤ ਤੇ ਮਿਲ ਰਹੀਆਂ ਸਹੂਲਤਾਂ ਬਾਰੇ ਗੱਲਾਂ ਕਰਨ ਲੱਗ ਪਿਆ। ਜਦੋਂ ਡਾਕਟਰ ਦੇ ਜਾਣ ਦਾ ਸਮਾਂ ਆਇਆ ਤਾਂ ਉਸ ਨੇ ਮੰਜੀ ਤੋਂ ਆਪਣੇ ਸਾਰੇ ਕਾਗਜ਼ ਚੁੱਕ ਕੇ ਜੇਬ ’ਚ ਰੱਖ ਲਏ ਪਰ ਅਖ਼ਬਾਰ ਉੱਥੇ ਹੀ ਛੱਡ ਦਿੱਤਾ। ਜਦੋਂ ਗਾਂਧੀ ਜੀ ਨੇ ਉੱਥੇ ਪਿਆ ਅਖ਼ਬਾਰ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਅਸਲ ’ਚ, ਉਹ ਇੰਨੇ ਇਮਾਨਦਾਰ ਸਨ ਕਿ ਉਹ ਅਖ਼ਬਾਰ ਵੱਲ ਸਿਰਫ਼ ਦੇਖ ਕੇ ਵੀ ਜੇਲ੍ਹ ਦੇ ਨਿਯਮਾਂ ਦੀ ਉਲੰਘਣਾ ਨਹੀਂ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਬਿਸਤਰੇ ’ਤੇ ਪਏ ਅਖ਼ਬਾਰ ਵੱਲੋਂ ਆਪਣੀ ਪਿੱਠ ਕਰ ਲਈ ਤੇ ਸਾਰੀ ਰਾਤ ਆਪਣੀ ਕੋਠੜੀ ਦੇ ਇਕ ਕੋਨੇ ਵੱਲ ਦੇਖਦੇ ਰਹੇ। ਉਹ ਸਾਰੀ ਰਾਤ ਬੈਠੇ ਰਹੇ ਅਤੇ ਉਨ੍ਹਾਂ ਦਾ ਚਿਹਰਾ ਕੋਨੇ ਵੱਲ ਰਿਹਾ, ਤਾਂ ਜੋ ਉਹ ਅਖ਼ਬਾਰ ਨੂੰ ਦੇਖ ਜਾਂ ਛੂਹ ਨਾ ਸਕਣ। ਅਗਲੀ ਸਵੇਰ ਡਾਕਟਰ ਗਾਂਧੀ ਜੀ ਨੂੰ ਮਿਲਣ ਵਾਪਸ ਆਇਆ। ਉਸ ਨੇ ਦੇਖਿਆ ਕਿ ਅਖ਼ਬਾਰ ਮੰਜੀ ’ਤੇ ਉਸੇ ਥਾਂ ਪਿਆ ਸੀ, ਜਿੱਥੇ ਉਹ ਪਹਿਲੀ ਰਾਤ ਛੱਡ ਗਿਆ ਸੀ। ਡਾਕਟਰ ਬੋਲਿਆ, ‘ਮੁਆਫ਼ ਕਰਨਾ, ਮੈਂ ਗ਼ਲਤੀ ਨਾਲ ਅਖ਼ਬਾਰ ਇੱਥੇ ਛੱਡ ਗਿਆ ਸੀ।’ ਗਾਂਧੀ ਜੀ ਦੇ ਚਿਹਰੇ ’ਤੇ ਮੁਸਕਰਾਹਟ ਆ ਗਈ ਤੇ ਉਨ੍ਹਾਂ ਨੇ ਜਵਾਬ ਦਿੱਤਾ, ‘ਹਾਂ, ਤੂੰ ਮੈਨੂੰ ਪੂਰੀ ਰਾਤ ਇਕ ਕੋਨੇ ’ਚ ਗੁਜ਼ਾਰਨ ਦੀ ਸਜ਼ਾ ਦੇ ਦਿੱਤੀ।’ ਗਾਂਧੀ ਜੀ ਦੀ ਇਮਾਨਦਾਰੀ ਅਜਿਹੀ ਸੀ ਕਿ ਭਾਵੇਂ ਕਿਸੇ ਨੇ ਉਨ੍ਹਾਂ ਨੂੰ ਅਖ਼ਬਾਰ ਪੜ੍ਹਦੇ ਨਹੀਂ ਦੇਖਣਾ ਸੀ, ਫਿਰ ਵੀ ਉਹ ਬੇਈਮਾਨ ਨਹੀਂ ਹੋਣਾ ਚਾਹੁੰਦੇ ਸਨ। ਸਾਡੇ ’ਚੋਂ ਕਿੰਨੇ ਲੋਕ ਇਸ ਤਰ੍ਹਾਂ ਦੀ ਇਮਾਨਦਾਰੀ ਨਾਲ ਜੀਵਨ ਬਤੀਤ ਕਰਦੇ ਹਨ? ਅਸੀਂ ਇਹ ਸਮਝਦੇ ਹਾਂ ਕਿ ਅਸੀਂ ਆਪਣੇ ਕੰਮ ਦੂਜਿਆਂ ਤੋਂ ਲੁਕਾ ਸਕਦੇ ਹਾਂ, ਪਰ ਅਸੀਂ ਪ੍ਰਭੂ ਤੇ ਆਪਣੀ ਆਤਮਾ ਤੋਂ ਕੁਝ ਨਹੀਂ ਛੁਪਾ ਸਕਦੇ। ਸਾਨੂੰ ਆਪਣੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ।