- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਦੇ ਉਲਟ, ਜਿਹੜਾ ਵਿਅਕਤੀ ਸਮਰੱਥਾ ਹੁੰਦਿਆਂ ਵੀ ਆਲਸ ਅਤੇ ਅਗਿਆਨਤਾ ਦੀ ਹਨੇਰੀ ਰਾਤ ’ਚ ਸੁੱਤਾ ਰਿਹਾ, ਉਸ ਦੇ ਹੱਥੋਂ ਪ੍ਰਾਪਤੀਆਂ ਖੁੱਸ ਗਈਆਂ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਦੋਂ ਮਨੁੱਖ ਜਾਗਰੂਕ ਹੁੰਦਾ ਹੈ ਤਾਂ ਅਨੰਤ ਮੌਕੇ ਆਪਣੇ ਆਪ ਉਸ ਵੱਲ ਦੌੜੇ ਆਉਂਦੇ ਹਨ। ਇਹ ਜਾਗਣਾ ਨੀਂਦ ਤੋਂ ਜਾਗਣ ਨਾਲੋਂ ਵੀ ਉੱਚੇ ਪੱਧਰ ਦਾ ਜਾਗਣਾ ਹੈ। ਇਸ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਸਾਨੂੰ ਇਸ ਦੇ ਅਨੁਸਾਰ ਕਦਮ ਵੀ ਚੁੱਕਣੇ ਚਾਹੀਦੇ ਹਨ।

ਬ੍ਰਹਿਮੰਡ ’ਚ ਜੇ ਸਿਰਜਣਾ ਹੈ ਤਾਂ ਪਰਲੋ ਵੀ ਹੈ। ਤ੍ਰਿਦੇਵਾਂ ’ਚੋਂ ਬ੍ਰਹਮਾ ਜੀ ਸਿਰਜਣਾ ਦੇ ਦੇਵਤਾ ਹਨ ਤਾਂ ਮਹਾਦੇਵ ਪਰਲੋ ਦੇ ਦੇਵਤਾ ਹਨ। ਸਿਰਜਣਾ ਤੇ ਪਰਲੋ ਦੇ ਵਿਚਕਾਰ ਜੀਵਨ ਬ੍ਰਹਿਮੰਡ ਦੇ ਸੂਖਮ ਰੂਪ ਭਾਵ ਪਿੰਡ ਵਾਂਗ ਹੈ, ਜਿਸ ਦਾ ਪਾਲਣ-ਪੋਸ਼ਣ ਭਗਵਾਨ ਵਿਸ਼ਨੂੰ ਕਰਦੇ ਹਨ। ਸਾਡੇ ਧਾਰਮਿਕ ਗ੍ਰੰਥਾਂ ’ਚ ਵੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪਿੰਡ ਰੂਪੀ ਜੀਵ ’ਚ ਜੋ ਵੀ ਤੱਤ ਮੌਜੂਦ ਹਨ, ਉਹੀ ਬ੍ਰਹਿਮੰਡ ’ਚ ਵੀ ਬਿਰਾਜਮਾਨ ਹਨ। ਬ੍ਰਹਿਮੰਡ ’ਚ ਸੂਰਜ, ਚੰਦਰਮਾ ਸਮੇਤ ਸਾਰੇ ਗ੍ਰਹਿ ਅਤੇ ਤਾਰੇ ਬਿਨਾਂ ਕਿਸੇ ਬਾਹਰੀ ਸਹਾਰੇ ਦੇ ਆਪਣੀ ਸ਼ਕਤੀ ਨਾਲ ਹੀ ਸੰਚਾਲਿਤ ਹੁੰਦੇ ਹਨ। ਇਸੇ ਸੰਚਾਲਨ ਪ੍ਰਕਿਰਿਆ ਤਹਿਤ ਰਾਤ ਮਗਰੋਂ ਦਿਨ ਦਾ ਆਗਮਨ ਹੁੰਦਾ ਹੈ। ‘ਦਿਵਸ’ ਸ਼ਬਦ ਸੰਸਕ੍ਰਿਤ ਭਾਸ਼ਾ ਦੀ ‘ਦਿਵ’ ਧਾਤੂ ਤੋਂ ਬਣਿਆ ਹੈ। ਇਸੇ ‘ਦਿਵ’ ਤੋਂ ‘ਦੇਵਤਾ’ ਸ਼ਬਦ ਦੀ ਉਤਪਤੀ ਹੋਈ ਹੈ। ਬ੍ਰਹਿਮੰਡ ’ਚ ਵਿਆਪਕ ਸਮਰੱਥਾਵਾਂ ਦਾ ਅਵਲੋਕਨ ਗਿਆਨ ਦੇ ਸੂਰਜ ਨਾਲ ਹੀ ਸੰਭਵ ਹੈ। ਜਿੰਨੇ ਵੀ ਵਿਦਵਾਨ, ਗਿਆਤਾ ਅਤੇ ਵਿਗਿਆਨੀ ਹੋਏ ਹਨ, ਉਨ੍ਹਾਂ ਨੇ ਆਪਣੇ ਚਿੰਤਨ ਨੂੰ ਸੂਰਜ ਵਾਂਗ ਰੌਸ਼ਨ ਬਣਾਇਆ ਹੈ। ਇਸ ਦੇ ਉਲਟ, ਜਿਹੜਾ ਵਿਅਕਤੀ ਸਮਰੱਥਾ ਹੁੰਦਿਆਂ ਵੀ ਆਲਸ ਅਤੇ ਅਗਿਆਨਤਾ ਦੀ ਹਨੇਰੀ ਰਾਤ ’ਚ ਸੁੱਤਾ ਰਿਹਾ, ਉਸ ਦੇ ਹੱਥੋਂ ਪ੍ਰਾਪਤੀਆਂ ਖੁੱਸ ਗਈਆਂ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਦੋਂ ਮਨੁੱਖ ਜਾਗਰੂਕ ਹੁੰਦਾ ਹੈ ਤਾਂ ਅਨੰਤ ਮੌਕੇ ਆਪਣੇ ਆਪ ਉਸ ਵੱਲ ਦੌੜੇ ਆਉਂਦੇ ਹਨ। ਇਹ ਜਾਗਣਾ ਨੀਂਦ ਤੋਂ ਜਾਗਣ ਨਾਲੋਂ ਵੀ ਉੱਚੇ ਪੱਧਰ ਦਾ ਜਾਗਣਾ ਹੈ। ਇਸ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਸਾਨੂੰ ਇਸ ਦੇ ਅਨੁਸਾਰ ਕਦਮ ਵੀ ਚੁੱਕਣੇ ਚਾਹੀਦੇ ਹਨ। ਜਗਤ ਦੇ ਪਾਲਣਹਾਰ ਤੇ ਸੰਚਾਲਕ ਭਗਵਾਨ ਵਿਸ਼ਨੂੰ ਵੀ ਚਾਰ ਮਹੀਨੇ ਯੋਗ ਨਿੰਦਰਾ ’ਚ ਰਹਿੰਦੇ ਹਨ ਤੇ ਬਹੁਤ ਹੀ ਸੁਹਾਵਣੇ ਮੌਸਮ ਵਾਲੇ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਜਾਗਦੇ ਹਨ। ਯੋਗ ਰਾਹੀਂ ਗਿਆਨ ਪ੍ਰਾਪਤ ਕਰਨ ਦੇ ਇਸ ਮੌਕੇ ਨੂੰ ਪ੍ਰਬੋਧਨੀ ਜਾਂ ਦੇਵਉਠਨੀ ਇਕਾਦਸ਼ੀ ਕਿਹਾ ਜਾਂਦਾ ਹੈ। ਇਨ੍ਹਾਂ ਦੋਵਾਂ ਸ਼ਬਦਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਹਰੇਕ ਵਿਅਕਤੀ ਦੇ ਆਪਣੇ ਹੱਥ ’ਚ ਹੈ ਕਿ ਉਹ ਆਪਣੇ ਅੰਦਰਲੇ ‘ਦੇਵਤਵ’ ਨੂੰ ਜਾਗ੍ਰਿਤ ਕਰ ਸਕਦਾ ਹੈ, ਕਿਉਂਕਿ ਪ੍ਰਬੋਧਨ ਸ਼ਬਦ ਦਾ ਅਰਥ ਹੀ ਜਾਗਰਣ, ਯਥਾਰਥ ਗਿਆਨ ਅਤੇ ਪੂਰਨ ਬੋਧ ਦੀ ਪ੍ਰਾਪਤੀ ਹੈ। ਜੀਵਨ ਦਾ ਸਹੀ ਗਿਆਨ ਹੁੰਦਿਆਂ ਹੀ ਕਾਮ, ਕ੍ਰੋਧ, ਹੰਕਾਰ, ਲੋਭ, ਈਰਖਾ ਅਤੇ ਵਿਰੋਧ ਆਦਿ ਦੇ ਹਨੇਰੇ ਤੋਂ ਮੁਕਤੀ ਮਿਲ ਜਾਂਦੀ ਹੈ ਅਤੇ ਜੀਵਨ ਭਗਵਾਨ ਵਿਸ਼ਨੂੰ ਦੇ ਵੈਕੁੰਠ ਜਾਂ ਸਤਿਲੋਕ ਵਾਂਗ ਆਨੰਦਮਈ ਬਣ ਜਾਂਦਾ ਹੈ।
-ਸਲਿਲ ਪਾਂਡੇ।