- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
August Festivals : ਇਸ ਮਹੀਨੇ ਸਾਵਣ ਸ਼ਿਵਰਾਤਰੀ ਤੋਂ ਲੈ ਕੇ ਰੱਖੜੀ ਤਕ ਅਤੇ ਹਰਿਆਲੀ ਤੀਜ ਤੋਂ ਲੈ ਕੇ ਕਜਰੀ ਤੀਜ ਤਕ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਵੇਗਾ। ਆਓ ਤੁਹਾਨੂੰ ਇਸ ਮਹੀਨੇ ਆਉਣ ਵਾਲੇ ਸਾਰੇ ਵੱਡੇ ਤੀਜ-ਤਿਉਹਾਰਾਂ ਦੀ ਤਰੀਕ ਅਤੇ ਪੂਜਾ ਆਦਿ ਦਾ ਸ਼ੁੱਭ ਮਹੂਰਤ ਦੱਸਦੇ ਹਾਂ।

ਧਰਮ ਡੈਸਕ, ਨਵੀਂ ਦਿੱਲੀ : ਅਗਸਤ ਦਾ ਮਹੀਨਾ ਧਾਰਮਿਕ ਨਜ਼ਰੀਏ ਤੋਂ ਹਮੇਸ਼ਾ ਹੀ ਖ਼ਾਸ ਰਹਿੰਦਾ ਹੈ। ਇਸ ਮਹੀਨੇ ਕਈ ਵੱਡੇ ਤਿਉਹਾਰ ਆਉਂਦੇ ਹਨ। ਸਾਲ 2026 ਵਿੱਚ ਵੀ ਅਗਸਤ ਦਾ ਪੂਰਾ ਮਹੀਨਾ ਸਾਉਣ ਦਾ ਰਹੇਗਾ ਅਤੇ ਤੀਜ-ਤਿਉਹਾਰਾਂ ਦੀ ਝੜੀ ਲੱਗੀ ਰਹੇਗੀ। ਇਸ ਮਹੀਨੇ ਸਾਉਣ ਸ਼ਿਵਰਾਤਰੀ ਤੋਂ ਲੈ ਕੇ ਰੱਖੜੀ ਤੱਕ ਅਤੇ ਹਰਿਆਲੀ ਤੀਜ ਤੋਂ ਲੈ ਕੇ ਕਜਰੀ ਤੀਜ ਤੱਕ ਹਰ ਦਿਨ ਕੋਈ ਨਾ ਕੋਈ ਤਿਉਹਾਰ ਮਨਾਇਆ ਜਾਵੇਗਾ। ਆਓ ਤੁਹਾਨੂੰ ਇਸ ਮਹੀਨੇ ਆਉਣ ਵਾਲੇ ਸਾਰੇ ਵੱਡੇ ਤੀਜ-ਤਿਉਹਾਰਾਂ ਦੀ ਤਰੀਕ ਅਤੇ ਪੂਜਾ ਆਦਿ ਦਾ ਸ਼ੁੱਭ ਮਹੂਰਤ ਦੱਸਦੇ ਹਾਂ।
| ਤਰੀਕ | ਤਿਉਹਾਰ ਤੇ ਵਰਤ |
|---|---|
| 2 ਅਗਸਤ, ਐਤਵਾਰ 2026 | ਸੰਕਸ਼ਟੀ ਚਤੁਰਥੀ |
| 9 ਅਗਸਤ, ਐਤਵਾਰ 2026 | ਕਾਮਿਕਾ ਇਕਾਦਸ਼ੀ |
| 10 ਅਗਸਤ, ਸੋਮਵਾਰ 2026 | ਪ੍ਰਦੋਸ਼ ਵਰਤ (ਕ੍ਰਿਸ਼ਨ ਪੱਖ) |
| 11 ਅਗਸਤ, ਮੰਗਲਵਾਰ 2026 | ਮਾਸਿਕ ਸ਼ਿਵਰਾਤਰੀ |
| 12 ਅਗਸਤ, ਬੁੱਧਵਾਰ 2026 | ਸ੍ਰਾਵਣ ਅਮਾਵੱਸਿਆ, ਸੂਰਜ ਗ੍ਰਹਿਣ |
| 15 ਅਗਸਤ, ਸ਼ਨੀਵਾਰ 2026 | ਹਰਿਆਲੀ ਤੀਜ |
| 17 ਅਗਸਤ, ਸੋਮਵਾਰ 2026 | ਨਾਗ ਪੰਚਮੀ, ਸਿੰਘ ਸੰਕ੍ਰਾਂਤੀ |
| 23 ਅਗਸਤ, ਐਤਵਾਰ 2026 | ਸ੍ਰਾਵਣ ਪੁੱਤਰਦਾ ਇਕਾਦਸ਼ੀ |
| 25 ਅਗਸਤ, ਮੰਗਲਵਾਰ 2026 | ਪ੍ਰਦੋਸ਼ ਵਰਤ (ਸ਼ੁਕਲ ਪੱਖ), ਮਿਲਾਦ-ਉਨ-ਨਬੀ |
| 26 ਅਗਸਤ, ਬੁੱਧਵਾਰ 2026 | ਓਣਮ/ਥਿਰੁਵੋਣਮ |
| 28 ਅਗਸਤ, ਸ਼ੁੱਕਰਵਾਰ 2026 | ਰੱਖੜੀ, ਸ੍ਰਾਵਣ ਪੂਰਨਿਮਾ ਵਰਤ, ਚੰਦਰ ਗ੍ਰਹਿਣ |
| 31 ਅਗਸਤ, ਸੋਮਵਾਰ 2026 | ਸੰਕਸ਼ਟੀ ਚਤੁਰਥੀ, ਕਜਰੀ ਤੀਜ |
ਸਾਵਣ ਸ਼ਿਵਰਾਤਰੀ ਦੀ ਤਰੀਕ: 11 ਅਗਸਤ 2026, ਮੰਗਲਵਾਰ
ਸ਼ੁੱਭ ਮਹੂਰਤ ਤੇ ਸਮਾਂ: ਸਾਵਣ ਸ਼ਿਵਰਾਤਰੀ 11 ਅਗਸਤ ਨੂੰ ਸਵੇਰੇ 4 ਵੱਜ ਕੇ 54 ਮਿੰਟ ’ਤੇ ਸ਼ੁਰੂ ਹੋਵੇਗੀ ਤੇ 12 ਅਗਸਤ ਨੂੰ ਦੇਰ ਰਾਤ 1 ਵੱਜ ਕੇ 52 ਮਿੰਟ ’ਤੇ ਸਮਾਪਤ ਹੋਵੇਗੀ।
ਸਾਵਣ ਸ਼ਿਵਰਾਤਰੀ ਨੂੰ ਬੇਹੱਦ ਪਵਿੱਤਰ ਦਿਨ ਮੰਨਿਆ ਜਾਂਦਾ ਹੈ। ਇਸ ਦਿਨ ਭਗਵਾਨ ਸ਼ਿਵ ਦੀ ਚਾਰ ਪਹਿਰਾਂ ਦੀ ਪੂਜਾ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ।
ਪਹਿਲੇ ਪਹਿਰ ਦੀ ਪੂਜਾ: ਸ਼ਾਮ 7 ਵੱਜ ਕੇ 4 ਮਿੰਟ ’ਤੇ ਸ਼ੁਰੂ ਕਰ ਕੇ ਰਾਤ 9 ਵੱਜ ਕੇ 45 ਮਿੰਟ ਤਕ ਕਰੋ।
ਦੂਜੇ ਪਹਿਰ ਦੀ ਪੂਜਾ: ਰਾਤ 9 ਵੱਜ ਕੇ 45 ਮਿੰਟ ’ਤੇ ਸ਼ੁਰੂ ਕਰੋ ਤੇ 12 ਅਗਸਤ ਨੂੰ ਦੇਰ ਰਾਤ 12 ਵੱਜ ਕੇ 45 ਮਿੰਟ ’ਤੇ ਸਮਾਪਤ ਕਰੋ।
ਤੀਜੇ ਪਹਿਰ ਦੀ ਪੂਜਾ: 12 ਅਗਸਤ ਨੂੰ ਰਾਤ 12 ਵੱਜ ਕੇ 45 ਮਿੰਟ ’ਤੇ ਸ਼ੁਰੂ ਕਰੋ ਤੇ ਸਵੇਰੇ 3 ਵੱਜ ਕੇ 7 ਮਿੰਟ ’ਤੇ ਸਮਾਪਤ ਕਰੋ।
ਚੌਥੇ ਪਹਿਰ ਦੀ ਪੂਜਾ: ਸਵੇਰੇ 3 ਵੱਜ ਕੇ 7 ਮਿੰਟ ’ਤੇ ਸ਼ੁਰੂ ਕਰੋ ਅਤੇ ਸਵੇਰੇ 5 ਵੱਜ ਕੇ 49 ਮਿੰਟ ’ਤੇ ਸਮਾਪਤ ਕਰੋ।
ਸੂਰਜ ਗ੍ਰਹਿਣ ਦੀ ਤਰੀਕ: 12 ਅਗਸਤ
ਸੂਰਜ ਗ੍ਰਹਿਣ ਦਾ ਸਮਾਂ: ਭਾਰਤੀ ਸਮੇਂ ਅਨੁਸਾਰ 12 ਅਗਸਤ ਨੂੰ ਰਾਤ 11 ਵੱਜ ਕੇ 17 ਮਿੰਟ ’ਤੇ ਸ਼ੁਰੂ ਹੋ ਕੇ 13 ਅਗਸਤ ਨੂੰ ਸਵੇਰੇ 4 ਵੱਜ ਕੇ 25 ਮਿੰਟ ’ਤੇ ਸਮਾਪਤ ਹੋਵੇਗਾ।
ਭਾਰਤ 'ਚ ਇਹ ਗ੍ਰਹਿਣ ਦਿਖਾਈ ਨਹੀਂ ਦੇਵੇਗਾ, ਇਸ ਲਈ ਇਸ ਦਾ ਸੂਤਕ ਕਾਲ ਵੀ ਨਹੀਂ ਲੱਗੇਗਾ। ਇਹ ਗ੍ਰਹਿਣ ਸਿਰਫ਼ ਗ੍ਰੀਨਲੈਂਡ, ਆਈਸਲੈਂਡ, ਸਪੇਨ ਤੇ ਉੱਤਰੀ ਰੂਸ ਵਿਚ ਦਿਖਾਈ ਦੇਵੇਗਾ।
ਹਰਿਆਲੀ ਤੀਜ ਦੀ ਤਰੀਕ: 15 ਅਗਸਤ, ਸ਼ਨੀਵਾਰ
ਹਰਿਆਲੀ ਤੀਜ ਦਾ ਸਮਾਂ: 14 ਅਗਸਤ ਨੂੰ ਸ਼ਾਮ 6 ਵੱਜ ਕੇ 46 ਮਿੰਟ ’ਤੇ ਸ਼ੁਰੂ ਹੋ ਕੇ 15 ਅਗਸਤ ਨੂੰ ਸ਼ਾਮ 5 ਵੱਜ ਕੇ 28 ਮਿੰਟ ਤੱਕ ਰਹੇਗਾ।
ਪੂਜਾ ਅਤੇ ਵਰਤ ਦਾ ਸਮਾਂ: ਹਰਿਆਲੀ ਤੀਜ ਦੀ ਪੂਜਾ ਲਈ ਸਵੇਰੇ 5 ਵੱਜ ਕੇ 28 ਮਿੰਟ ਤੋਂ ਲੈ ਕੇ ਸ਼ਾਮ 6 ਵੱਜ ਕੇ 38 ਮਿੰਟ ਤਕ ਦਾ ਸਮਾਂ ਸ਼ੁੱਭ ਹੈ। ਵਰਤ ਦਾ ਪਾਰਣ ਪ੍ਰਦੋਸ਼ ਕਾਲ ਵਿੱਚ ਰਾਤ 8 ਵੱਜ ਕੇ 51 ਮਿੰਟ ਤੱਕ ਕੀਤਾ ਜਾ ਸਕਦਾ ਹੈ।
ਹਰਿਆਲੀ ਤੀਜ ’ਤੇ ਖ਼ਾਸ ਤੌਰ ’ਤੇ ਸੁਹਾਗਣ ਔਰਤਾਂ ਵਰਤ ਰੱਖਦੀਆਂ ਹਨ ਅਤੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਹ ਵਰਤ ਅਖੰਡ ਸੌਭਾਗ ਲਈ ਰੱਖਿਆ ਜਾਂਦਾ ਹੈ।
ਨਾਗ ਪੰਚਮੀ ਦੀ ਤਰੀਕ: 17 ਅਗਸਤ, ਸੋਮਵਾਰ
ਨਾਗ ਪੰਚਮੀ ਦਾ ਸਮਾਂ: 16 ਅਗਸਤ ਨੂੰ ਦੁਪਹਿਰ 4 ਵੱਜ ਕੇ 52 ਮਿੰਟ ’ਤੇ ਸ਼ੁਰੂ ਹੋ ਕੇ 17 ਅਗਸਤ ਨੂੰ ਸ਼ਾਮ 5 ਵਜੇ ਸਮਾਪਤ ਹੋਵੇਗਾ।
ਨਾਗ ਪੰਚਮੀ ਪੂਜਾ ਦਾ ਸ਼ੁੱਭ ਮਹੂਰਤ: ਸਵੇਰੇ 5 ਵੱਜ ਕੇ 51 ਮਿੰਟ ਤੋਂ ਸ਼ੁਰੂ ਹੋ ਕੇ ਸਵੇਰੇ 8 ਵੱਜ ਕੇ 29 ਮਿੰਟ ਤੱਕ ਕਿਸੇ ਵੀ ਸਮੇਂ ਪੂਜਾ ਕੀਤੀ ਜਾ ਸਕਦੀ ਹੈ।
ਨਾਗ ਪੰਚਮੀ ਦੇ ਦਿਨ ਭਗਵਾਨ ਸ਼ਿਵ ਦੇ ਵਿਸ਼ੇਸ਼ ਗਹਿਣੇ ਮੰਨੇ ਜਾਣ ਵਾਲੇ ਨਾਗਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਨਾਗ ਦੇਵਤਾ ਨੂੰ ਦੁੱਧ ਅਰਪਿਤ ਕਰਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ।
ਮਿਲਾਦ-ਉਨ-ਨਬੀ ਦੀ ਤਰੀਕ: 25 ਅਗਸਤ, ਮੰਗਲਵਾਰ
ਮਿਲਾਦ-ਉਨ-ਨਬੀ ਦਾ ਸਮਾਂ: ਪੂਰਾ ਦਿਨ ਰਹੇਗਾ।
ਇਸ ਦਿਨ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਦਾ ਜਨਮ ਦਿਹਾੜਾ ਹੁੰਦਾ ਹੈ। ਇਸ ਦਿਨ ਮਸਜਿਦਾਂ 'ਚ ਲੋਕ ਵਿਸ਼ੇਸ਼ ਪ੍ਰਾਰਥਨਾ ਕਰਦੇ ਹਨ ਅਤੇ ਘਰਾਂ ਵਿਚ ਇਸ ਖ਼ੁਸ਼ੀ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਓਣਮ ਦੀ ਤਰੀਕ: ਇਹ ਤਿਉਹਾਰ 17 ਅਗਸਤ, ਸੋਮਵਾਰ ਤੋਂ ਸ਼ੁਰੂ ਹੋ ਕੇ 26 ਅਗਸਤ, ਮੰਗਲਵਾਰ ਤਕ ਮਨਾਇਆ ਜਾਵੇਗਾ।
ਇਸ ਦਿਨ ਭਗਵਾਨ ਵਿਸ਼ਨੂੰ ਦੇ ਅਵਤਾਰ ਵਾਮਨ ਦੇਵ ਦਾ ਜਨਮ ਹੋਇਆ ਸੀ। ਦੱਖਣੀ ਭਾਰਤ 'ਚ ਉਨ੍ਹਾਂ ਦਾ ਜਨਮ ਉਤਸਵ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਰੱਖੜੀ ਦੀ ਤਰੀਕ ਤੇ ਸਮਾਂ
ਰੱਖੜੀ ਦੀ ਤਰੀਕ: 28 ਅਗਸਤ, ਸ਼ੁੱਕਰਵਾਰ
ਰੱਖੜੀ ਦਾ ਸਮਾਂ: 27 ਅਗਸਤ 2026 ਨੂੰ ਸਵੇਰੇ 9 ਵੱਜ ਕੇ 8 ਮਿੰਟ ’ਤੇ ਸ਼ੁਰੂ ਹੋ ਕੇ 28 ਅਗਸਤ 2026 ਨੂੰ ਸਵੇਰੇ 9 ਵੱਜ ਕੇ 48 ਮਿੰਟ ਤਕ ਰਹੇਗਾ।
ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ: ਸਵੇਰੇ 5 ਵੱਜ ਕੇ 57 ਮਿੰਟ ਤੋਂ ਸ਼ੁਰੂ ਹੋ ਕੇ ਸਵੇਰੇ 9 ਵੱਜ ਕੇ 48 ਮਿੰਟ ਤੱਕ ਰੱਖੜੀ ਬੰਨ੍ਹੀ ਜਾ ਸਕਦੀ ਹੈ।
ਰੱਖੜੀ ਦੇ ਤਿਉਹਾਰ ’ਤੇ ਸਹੀ ਮਹੂਰਤ 'ਚ ਰੱਖੜੀ ਬੰਨ੍ਹਣ ਨਾਲ ਭਰਾ ਨੂੰ ਜੀਵਨ 'ਚ ਸਫਲਤਾ, ਚੰਗੀ ਸਿਹਤ ਤੇ ਸੁੱਖ-ਸਮ੍ਰਿੱਧੀ ਪ੍ਰਾਪਤ ਹੁੰਦੀ ਹੈ।
ਇਸ ਲਈ ਉੱਪਰ ਦੱਸੀਆਂ ਗਈਆਂ ਤਰੀਕਾਂ ਤੇ ਸ਼ੁੱਭ ਮਹੂਰਤ ਅਨੁਸਾਰ ਹੀ ਤੀਜ-ਤਿਉਹਾਰ ਮਨਾਓ।
ਡਿਸਕਲੇਮਰ :
ਇਸ ਲੇਖ 'ਚ ਦੱਸੇ ਗਏ ਉਪਾਅ/ਲਾਭ/ਸਲਾਹ ਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦੇ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗਾਂ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ/ਲੋਕ ਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਇਸ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਵਿਰੁੱਧ ਹਨ।