ਮੇਖ ਤੋਂ ਮੀਨ ਤਕ : ਗੁੱਸਾ ਆਉਣ 'ਤੇ ਕੋਈ ਰੋਂਦਾ ਹੈ ਤਾਂ ਕੋਈ ਮਾਰਦਾ ਮਿਹਣੇ, ਰਾਸ਼ੀ ਅਨੁਸਾਰ ਕਿਵੇਂ ਦੀ ਹੁੰਦੀ ਹੈ ਤੁਹਾਡੀ ਪਰਸਨੈਲਿਟੀ ? ਜਾਣੋ
ਐਸਟ੍ਰੋਪਤਰੀ ਦੇ ਜੋਤਿਸ਼ੀ ਚੰਦਰੈਸ਼ ਸ਼ਰਮਾ ਦੇ ਅਨੁਸਾਰ, ਜੋਤਿਸ਼ ਸ਼ਾਸਤਰ 'ਚ ਹਰ ਰਾਸ਼ੀ ਦਾ ਇੱਕ ਤੱਤ (ਅਗਨੀ, ਧਰਤੀ, ਹਵਾ, ਜਲ) ਅਤੇ ਸਵਾਮੀ ਗ੍ਰਹਿ ਹੁੰਦਾ ਹੈ, ਜੋ ਉਨ੍ਹਾਂ ਦੀ ਪਸਰਨੈਲਿਟੀ ਨੂੰ ਤੈਅ ਕਰਦਾ ਹੈ। ਤਾਂ ਇਸ ਆਰਟੀਕਲ 'ਚ ਜਾਣਦੇ ਹਾਂ ਕਿ ਜਦੋਂ ਤੁਸੀਂ ਜਾਂ ਫਿਰ ਤੁਹਾਡੇ ਆਸ-ਪਾਸ ਦਾ ਕੋਈ ਖਾਸ ਵਿਅਕਤੀ ਗੁੱਸੇ 'ਚ ਹੁੰਦਾ ਹੈ ਤਾਂ ਉਹ ਕਿਵੇਂ ਵਿਵਹਾਰ ਕਰਦਾ ਹੈ।
Publish Date: Fri, 25 Sep 2026 03:11 PM (IST)
Updated Date: Fri, 25 Sep 2026 03:18 PM (IST)
ਧਰਮ ਡੈਸਕ, ਨਵੀਂ ਦਿੱਲੀ : ਹਰ ਇਨਸਾਨ ਦੇ ਗੁੱਸਾ ਜ਼ਾਹਰ ਕਰਨ ਦਾ ਆਪਣਾ ਵੱਖਰਾ ਤਰੀਕਾ ਹੁੰਦਾ ਹੈ। ਕੁਝ ਲੋਕ ਤੁਰੰਤ ਚੀਕ ਕੇ ਆਪਣੀ ਭੜਾਸ ਕੱਢ ਲੈਂਦੇ ਹਨ, ਤਾਂ ਕੋਈ ਬਿਲਕੁਲ ਚੁੱਪ ਹੋ ਕੇ ਦੂਰੀ ਬਣਾਉਣਾ ਬਿਹਤਰ ਸਮਝਦਾ ਹੈ। ਜੋਤਿਸ਼ ਸ਼ਾਸਤਰ 'ਚ ਸਾਡੇ ਸੁਭਾਅ, ਭਾਵਨਾਵਾਂ ਅਤੇ ਗੁੱਸੇ ਦੇ ਇਸ ਮਿਜਾਜ਼ ਨੂੰ ਰਾਸ਼ੀ ਦੇ ਤੱਤ ਅਤੇ ਸਵਾਮੀ ਗ੍ਰਹਿ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਐਸਟ੍ਰੋਪਤਰੀ ਦੇ ਜੋਤਿਸ਼ੀ ਚੰਦਰੈਸ਼ ਸ਼ਰਮਾ ਦੇ ਅਨੁਸਾਰ, ਜੋਤਿਸ਼ ਸ਼ਾਸਤਰ 'ਚ ਹਰ ਰਾਸ਼ੀ ਦਾ ਇੱਕ ਤੱਤ (ਅਗਨੀ, ਧਰਤੀ, ਹਵਾ, ਜਲ) ਅਤੇ ਸਵਾਮੀ ਗ੍ਰਹਿ ਹੁੰਦਾ ਹੈ, ਜੋ ਉਨ੍ਹਾਂ ਦੀ ਪਸਰਨੈਲਿਟੀ ਨੂੰ ਤੈਅ ਕਰਦਾ ਹੈ। ਤਾਂ ਇਸ ਆਰਟੀਕਲ 'ਚ ਜਾਣਦੇ ਹਾਂ ਕਿ ਜਦੋਂ ਤੁਸੀਂ ਜਾਂ ਫਿਰ ਤੁਹਾਡੇ ਆਸ-ਪਾਸ ਦਾ ਕੋਈ ਖਾਸ ਵਿਅਕਤੀ ਗੁੱਸੇ 'ਚ ਹੁੰਦਾ ਹੈ ਤਾਂ ਉਹ ਕਿਵੇਂ ਵਿਵਹਾਰ ਕਰਦਾ ਹੈ।
ਰਾਸ਼ੀਆਂ ਦੇ ਅਨੁਸਾਰ ਜਾਣੋ ਆਪਣੇ ਗੁੱਸੇ ਦਾ ਵਿਵਹਾਰ
ਮੇਖ : ਅਗਨੀ ਤੱਤ ਹੋਣ ਕਾਰਨ ਇਨ੍ਹਾਂ ਦਾ ਗੁੱਸਾ ਧਮਾਕੇ ਵਾਂਗ ਹੁੰਦਾ ਹੈ। ਇਹ ਤੁਰੰਤ ਆਪਣੀ ਗੱਲ ਕਹਿ ਦਿੰਦੇ ਹਨ, ਪਰ ਇਨ੍ਹਾਂ ਨੂੰ ਜਿੰਨੀ ਜਲਦੀ ਗੁੱਸਾ ਆਉਂਦਾ ਹੈ, ਓਨੀ ਹੀ ਜਲਦੀ ਸ਼ਾਂਤ ਵੀ ਹੋ ਜਾਂਦੇ ਹਨ।
ਬ੍ਰਿਖ : ਇਹ ਕਾਫ਼ੀ ਧੀਰਜਵਾਨ ਹੁੰਦੇ ਹਨ, ਪਰ ਜਦੋਂ ਹੱਦ ਪਾਰ ਹੋ ਜਾਵੇ ਤਾਂ ਇਨ੍ਹਾਂ ਦਾ ਗੁੱਸਾ ਬੇਕਾਬੂ ਹੋ ਜਾਂਦਾ ਹੈ। ਇਹ ਜ਼ਿੱਦੀ ਹੋ ਜਾਂਦੇ ਹਨ ਅਤੇ ਲੰਬੇ ਸਮੇਂ ਤੱਕ ਗੱਲਬਾਤ ਬੰਦ ਕਰ ਦਿੰਦੇ ਹਨ।
ਮਿਥੁਨ: ਗੁੱਸੇ 'ਚ ਇਹ ਲੋਕ ਸ਼ਬਦਾਂ ਦੀ ਵਰਤੋਂ ਕਰਦੇ ਹਨ। ਇਹ ਬਹਿਸ 'ਚ ਸਾਹਮਣੇ ਵਾਲੇ ਨੂੰ ਆਪਣੇ ਤਰਕਾਂ ਜਾਂ ਤਿੱਖੇ ਸ਼ਬਦਾਂ ਨਾਲ ਬੋਲਤੀ ਬੰਦ ਕਰ ਦਿੰਦੇ ਹਨ।
ਕਰਕ: ਜਲ ਤੱਤ ਦੀ ਰਾਸ਼ੀ ਹੋਣ ਕਾਰਨ ਇਹ ਗੁੱਸੇ 'ਚ ਭਾਵੁਕ ਹੋ ਜਾਂਦੇ ਹਨ ਜਾਂ ਖੁਦ ਨੂੰ ਕਮਰੇ 'ਚ ਬੰਦ ਕਰ ਲੈਂਦੇ ਹਨ। ਇਹ ਪ੍ਰਤੀਕਿਰਿਆ ਦੇਣ ਦੀ ਬਜਾਏ ਚੁੱਪ ਰਹਿਣਾ ਪਸੰਦ ਕਰਦੇ ਹਨ।
ਸਿੰਘ: ਸਿੰਘ ਰਾਸ਼ੀ ਵਾਲੇ ਗੁੱਸੇ 'ਚ ਆਪਣੀ ਗੱਲ ਖੁੱਲ੍ਹ ਕੇ ਕਰਦੇ ਹਨ ਅਤੇ ਡਰਾਮਾ ਕਰਨ ਲੱਗ ਜਾਂਦੇ ਹਨ। ਇਹ ਆਪਣੀ ਗੱਲ ਮਨਵਾਉਣ ਲਈ ਉੱਚੀ ਆਵਾਜ਼ 'ਚ ਬੋਲਦੇ ਹਨ ਅਤੇ ਆਪਣੀ ਗੱਲ ਸਾਬਤ ਕਰਕੇ ਹੀ ਮੰਨਦੇ ਹਨ।
ਕੰਨਿਆ: ਇਹ ਗੁੱਸੇ ਨੂੰ ਤੁਰੰਤ ਜ਼ਾਹਰ ਨਹੀਂ ਕਰਦੇ। ਇਹ ਸ਼ਾਂਤ ਰਹਿ ਕੇ ਸਾਹਮਣੇ ਵਾਲੇ ਦੀਆਂ ਕਮੀਆਂ ਕੱਢਣ ਲੱਗ ਜਾਂਦੇ ਹਨ ਅਤੇ ਤਾਅਨੇ ਮਾਰਦੇ ਹਨ।
ਤੁਲਾ: ਗੁੱਸਾ ਆਉਣ 'ਤੇ ਵੀ ਇਹ ਵਿਵਾਦ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਮਨ ਹੀ ਮਨ ਪਰੇਸ਼ਾਨ ਹੁੰਦੇ ਹਨ, ਪਰ ਸਥਿਤੀ ਨੂੰ ਸੰਤੁਲਿਤ ਕਰਨ ਲਈ ਖੁਦ ਨੂੰ ਸ਼ਾਂਤ ਕਰ ਲੈਂਦੇ ਹਨ।
ਬ੍ਰਿਸ਼ਚਕ : ਇਨ੍ਹਾਂ ਦਾ ਗੁੱਸਾ ਬਹੁਤ ਤੇਜ਼ ਹੁੰਦਾ ਹੈ। ਇਹ ਬਾਹਰੋਂ ਸ਼ਾਂਤ ਦਿਖਾਈ ਦੇ ਸਕਦੇ ਹਨ, ਪਰ ਅੰਦਰ ਹੀ ਅੰਦਰ ਮਨਮੁਟਾਅ ਰੱਖ ਸਕਦੇ ਹਨ।
ਧਨੁ: ਇਹ ਲੋਕ ਗੁੱਸੇ 'ਚ ਸਿੱਧੇ ਤੇ ਕੌੜਾ ਸੱਚ ਬੋਲਦੇ ਹਨ, ਜਿਸ ਨਾਲ ਸਾਹਮਣੇ ਵਾਲੇ ਨੂੰ ਦੁੱਖ ਪਹੁੰਚ ਸਕਦਾ ਹੈ। ਹਾਲਾਂਕਿ, ਬਾਅਦ 'ਚ ਇਹ ਆਮ ਹੋ ਜਾਂਦੇ ਹਨ।
ਮਕਰ: ਗੁੱਸੇ 'ਚ ਇਹ ਬਹੁਤ ਸਖ਼ਤ ਹੋ ਜਾਂਦੇ ਹਨ। ਇਹ ਤੁਹਾਡੇ ਤੋਂ ਦੂਰੀ ਬਣਾ ਸਕਦੇ ਹਨ ਜਾਂ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ।
ਕੁੰਭ: ਇਹ ਗੁੱਸੇ 'ਚ ਤੁਹਾਡੇ ਤੋਂ ਦੂਰ ਹੋ ਜਾਂਦੇ ਹਨ। ਬਹਿਸ ਕਰਨ ਦੀ ਬਜਾਏ ਇਹ ਉਹ ਜਗ੍ਹਾ ਹੀ ਛੱਡ ਦੇਣਗੇ ਜਾਂ ਆਪਣੇ ਕੰਮ 'ਚ ਲੱਗ ਜਾਣਗੇ ਅਤੇ ਇਕੱਲੇ ਰਹਿਣਾ ਪਸੰਦ ਕਰਨਗੇ।
ਮੀਨ: ਇਹ ਲੋਕ ਗੁੱਸੇ 'ਚ ਬਹੁਤ ਭਾਵੁਕ ਹੋ ਜਾਂਦੇ ਹਨ। ਰੋਣਾ, ਖੁਦ ਨੂੰ ਦੋਸ਼ ਦੇਣਾ ਜਾਂ ਹਕੀਕਤ ਤੋਂ ਭੱਜਣ ਦੀ ਕੋਸ਼ਿਸ਼ ਕਰਨਾ ਇਨ੍ਹਾਂ ਦਾ ਸੁਭਾਅ ਬਣ ਜਾਂਦਾ ਹੈ।