
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਵਾਸਤੂ ਸ਼ਾਸਤਰ 'ਚ ਦੱਖਣ ਦਿਸ਼ਾ ਨੂੰ ਪਿੱਤਰਾਂ ਦੀ ਦਿਸ਼ਾ ਮੰਨਿਆ ਗਿਆ ਹੈ। ਇਸ ਲਈ ਇਸ ਦਿਸ਼ਾ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਤਸਵੀਰ ਲਗਾਉਣ ਨਾਲ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ। ਇਸ ਲਈ ਘਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਤਸਵੀਰ ਲਗਾਉਣ ਤੋਂ ਪਹਿਲਾਂ ਵਾਸਤੂ ਦੇ ਇਨ੍ਹਾਂ ਨਿਯਮਾਂ ਦਾ ਧਿਆਨ ਜ਼ਰੂਰ ਰੱਖੋ ਜਾਂ ਕਿਸੇ ਜੋਤਿਸ਼ੀ ਦੀ ਸਲਾਹ ਲਓ।

ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਜਨਮ ਅਸ਼ਟਮੀ (Janmashtami 2026) ਦੇ ਤਿਉਹਾਰ ਦਾ ਵਿਸ਼ੇਸ਼ ਮਹੱਤਵ ਹੈ। ਇਹ ਤਿਉਹਾਰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਜੋਂ ਬੇਹੱਦ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਗਤ ਲੱਡੂ ਗੋਪਾਲ ਦੀ ਵਿਸ਼ੇਸ਼ ਪੂਜਾ-ਅਰਚਨਾ ਕਰਦੇ ਹਨ। ਇਸ ਵਾਰ ਜਨਮ ਅਸ਼ਟਮੀ 4 ਸਤੰਬਰ (Janmashtami 2026 Date) ਨੂੰ ਮਨਾਈ ਜਾਵੇਗੀ। ਇਸ ਸ਼ੁੱਭ ਮੌਕੇ ’ਤੇ ਘਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਸਹੀ ਤਸਵੀਰ ਲਗਾਉਣਾ ਵਧੇਰੇ ਫਲਦਾਇਕ ਮੰਨਿਆ ਜਾਂਦਾ ਹੈ।
ਘਰ ਵਿਚ ਕ੍ਰਿਸ਼ਨ ਜੀ ਦੀ ਤਸਵੀਰ ਲਗਾਉਂਦੇ ਸਮੇਂ ਵਾਸਤੂ ਸ਼ਾਸਤਰ ਦੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਚਾਹੀਦੀ ਹੈ, ਤਾਂ ਹੀ ਸੁੱਖ-ਸਮ੍ਰਿੱਧੀ 'ਚ ਵਾਧਾ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਜਨਮ ਅਸ਼ਟਮੀ ’ਤੇ ਘਰ ਵਿਚ ਕ੍ਰਿਸ਼ਨ ਜੀ ਦੀ ਤਸਵੀਰ ਲਗਾ ਰਹੇ ਹੋ ਤਾਂ ਇੱਥੇ ਜਾਣ ਲਓ ਤਸਵੀਰ ਨਾਲ ਜੁੜੇ ਵਾਸਤੂ ਨਿਯਮਾਂ ਬਾਰੇ।
ਸੰਤਾਨ ਪ੍ਰਾਪਤੀ ਲਈ- ਜੇਕਰ ਤੁਸੀਂ ਸੰਤਾਨ ਦੀ ਪ੍ਰਾਪਤੀ ਚਾਹੁੰਦੇ ਹੋ ਤਾਂ ਜਨਮ ਅਸ਼ਟਮੀ ਦੇ ਦਿਨ ਘਰ ਵਿਚ ਬਾਲ ਗੋਪਾਲ ਦੀ ਤਸਵੀਰ ਲਗਾਓ।
ਸੁੱਖ-ਸ਼ਾਂਤੀ ਲਈ- ਜੋ ਲੋਕ ਘਰ ਵਿਚ ਸੁੱਖ, ਸ਼ਾਂਤੀ ਤੇ ਸਕਾਰਾਤਮਕਤਾ ਚਾਹੁੰਦੇ ਹਨ, ਉਹ ਘਰ ਵਿਚ ਸ਼੍ਰੀ ਕ੍ਰਿਸ਼ਨ ਦੀ ਮੁਸਕਰਾਉਂਦੀ ਹੋਈ ਤਸਵੀਰ ਲਗਾ ਸਕਦੇ ਹਨ। ਮਾਨਤਾ ਹੈ ਕਿ ਪ੍ਰਭੂ ਦੇ ਇਸ ਸਰੂਪ ਦੀ ਤਸਵੀਰ ਲਗਾਉਣ ਨਾਲ ਵਿਅਕਤੀ ਨੂੰ ਸ਼ੁੱਭ ਨਤੀਜੇ ਪ੍ਰਾਪਤ ਹੁੰਦੇ ਹਨ।
ਵਿਆਹੁਤਾ ਜੀਵਨ 'ਚ ਖੁਸ਼ਹਾਲੀ ਲਈ- ਧਾਰਮਿਕ ਮਾਨਤਾ ਦੇ ਅਨੁਸਾਰ, ਘਰ ਵਿਚ ਰਾਧਾ-ਕ੍ਰਿਸ਼ਨ ਦੀ ਤਸਵੀਰ ਲਗਾਉਣ ਨਾਲ ਵਿਆਹੁਤਾ ਜੀਵਨ ਵਿੱਚ ਖੁਸ਼ੀਆਂ ਦਾ ਆਗਮਨ ਹੁੰਦਾ ਹੈ ਅਤੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।
ਧਨ-ਅਨਾਜ ਵਿਚ ਵਾਧੇ ਲਈ- ਸਮ੍ਰਿੱਧੀ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਗਾਵਾਂ ਦੇ ਨਾਲ ਵਾਲੀ ਤਸਵੀਰ ਲਗਾਓ। ਵਾਸਤੂ ਸ਼ਾਸਤਰ ਅਨੁਸਾਰ, ਅਜਿਹੀ ਤਸਵੀਰ ਲਗਾਉਣ ਨਾਲ ਘਰ ਵਿਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ, ਜਿਸ ਦਾ ਸ਼ੁਭ ਪ੍ਰਭਾਵ ਪਰਿਵਾਰ ਦੇ ਮੈਂਬਰਾਂ ’ਤੇ ਪੈਂਦਾ ਹੈ।
ਵਾਸਤੂ ਸ਼ਾਸਤਰ ਦੇ ਅਨੁਸਾਰ, ਘਰ ਵਿਚ ਭਗਵਾਨ ਕ੍ਰਿਸ਼ਨ ਦੀ ਤਸਵੀਰ ਲਗਾਉਣ ਲਈ ਉੱਤਰ-ਪੂਰਬ ਦਿਸ਼ਾ ਸਭ ਤੋਂ ਸ਼ੁੱਭ ਮੰਨੀ ਜਾਂਦੀ ਹੈ, ਕਿਉਂਕਿ ਇਸ ਦਿਸ਼ਾ ਵਿਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀਂ ਪੂਰਬ ਜਾਂ ਉੱਤਰ ਦਿਸ਼ਾ 'ਚ ਵੀ ਭਗਵਾਨ ਕ੍ਰਿਸ਼ਨ ਦੀ ਤਸਵੀਰ ਲਗਾ ਸਕਦੇ ਹੋ।
ਜੇਕਰ ਤੁਸੀਂ ਰਾਧਾ-ਕ੍ਰਿਸ਼ਨ ਦੀ ਤਸਵੀਰ ਬੈੱਡਰੂਮ 'ਚ ਲਗਾ ਰਹੇ ਹੋ ਤਾਂ ਇਸ ਨੂੰ ਉੱਤਰ-ਪੱਛਮੀ ਦਿਸ਼ਾ ਦੀ ਕੰਧ ’ਤੇ ਲਗਾਓ। ਮੰਨਿਆ ਜਾਂਦਾ ਹੈ ਕਿ ਇਸ ਦਿਸ਼ਾ ਵਿਚ ਤਸਵੀਰ ਲਗਾਉਣ ਨਾਲ ਰਿਸ਼ਤਿਆਂ 'ਚ ਪਿਆਰ ਬਣਿਆ ਰਹਿੰਦਾ ਹੈ।
ਇਸ ਦਿਸ਼ਾ 'ਚ ਭੁੱਲ ਕੇ ਵੀ ਨਾ ਲਗਾਓ ਤਸਵੀਰ
ਵਾਸਤੂ ਸ਼ਾਸਤਰ 'ਚ ਦੱਖਣ ਦਿਸ਼ਾ ਨੂੰ ਪਿੱਤਰਾਂ ਦੀ ਦਿਸ਼ਾ ਮੰਨਿਆ ਗਿਆ ਹੈ। ਇਸ ਲਈ ਇਸ ਦਿਸ਼ਾ 'ਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਤਸਵੀਰ ਲਗਾਉਣ ਨਾਲ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ। ਇਸ ਲਈ ਘਰ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਤਸਵੀਰ ਲਗਾਉਣ ਤੋਂ ਪਹਿਲਾਂ ਵਾਸਤੂ ਦੇ ਇਨ੍ਹਾਂ ਨਿਯਮਾਂ ਦਾ ਧਿਆਨ ਜ਼ਰੂਰ ਰੱਖੋ ਜਾਂ ਕਿਸੇ ਜੋਤਿਸ਼ੀ ਦੀ ਸਲਾਹ ਲਓ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।