- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Ank Jyotish ਮੁਤਾਬਕ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੁੰਦਾ ਹੈ, ਉਹ ਲੋਕ ਛਲ-ਕਪਟ, ਨਫ਼ਰਤ ਤੇ ਚਾਲਾਕੀ ਤੋਂ ਕੋਹਾਂ ਦੂਰ ਰਹਿੰਦੇ ਹਨ। ਦੁਨੀਆ ਦੀ ਭੀੜ-ਭਾੜ ਅਤੇ ਭੱਜ-ਦੌੜ 'ਚ ਵੀ ਇਨ੍ਹਾਂ ਦੇ ਅੰਦਰ ਇੱਕ ਛੋਟੇ ਬੱਚੇ ਵਰਗੀ ਮਾਸੂਮੀਅਤ ਹਮੇਸ਼ਾ ਜ਼ਿੰਦਾ ਰਹਿੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਹਰ ਇਨਸਾਨ ਦਾ ਸੁਭਾਅ ਉਸ ਦੀ ਜਨਮ ਤਰੀਕ ਨਾਲ ਕਾਫ਼ੀ ਹੱਦ ਤੱਕ ਜੁੜਿਆ ਹੁੰਦਾ ਹੈ। ਅੰਕ ਸ਼ਾਸਤਰ ਦੀ ਦੁਨੀਆ 'ਚ ਹਰ ਤਰੀਕ ਦਾ ਆਪਣਾ ਵੱਖਰਾ ਮਹੱਤਵ ਤੇ ਪ੍ਰਭਾਵ ਹੁੰਦਾ ਹੈ। ਕੁਝ ਤਰੀਕਾਂ 'ਤੇ ਜਨਮੇ ਲੋਕ ਬਹੁਤ ਸਾਹਸੀ ਮੰਨੇ ਜਾਂਦੇ ਹਨ ਤਾਂ ਕੁਝ ਆਪਣੀ ਤੇਜ਼ ਬੁੱਧੀ ਲਈ ਮਸ਼ਹੂਰ ਹੁੰਦੇ ਹਨ। ਪਰ ਅੱਜ ਅਸੀਂ ਤੁਹਾਨੂੰ ਉਨ੍ਹਾਂ ਖਾਸ ਤਰੀਕਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ 'ਤੇ ਜਨਮੇ ਲੋਕ ਆਪਣੇ 'ਗੋਲਡਨ ਹਾਰਟ' ਯਾਨੀ ਸਾਫ਼ ਦਿਲ ਲਈ ਜਾਣੇ ਜਾਂਦੇ ਹਨ।
ਅੰਕ ਜੋਤਿਸ਼ ਮੁਤਾਬਕ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੁੰਦਾ ਹੈ, ਉਹ ਲੋਕ ਛਲ-ਕਪਟ, ਨਫ਼ਰਤ ਤੇ ਚਾਲਾਕੀ ਤੋਂ ਕੋਹਾਂ ਦੂਰ ਰਹਿੰਦੇ ਹਨ। ਦੁਨੀਆ ਦੀ ਭੀੜ-ਭਾੜ ਅਤੇ ਭੱਜ-ਦੌੜ 'ਚ ਵੀ ਇਨ੍ਹਾਂ ਦੇ ਅੰਦਰ ਇੱਕ ਛੋਟੇ ਬੱਚੇ ਵਰਗੀ ਮਾਸੂਮੀਅਤ ਹਮੇਸ਼ਾ ਜ਼ਿੰਦਾ ਰਹਿੰਦੀ ਹੈ।
ਜਿਨ੍ਹਾਂ ਲੋਕਾਂ ਦੀ ਜਨਮ ਤਾਰੀਖ ਤਰੀਕ , 12, 21 ਜਾਂ 30 ਹੁੰਦੀ ਹੈ, ਉਨ੍ਹਾਂ 'ਤੇ ਦੇਵਤਿਆਂ ਦੇ ਗੁਰੂ ਮੰਨੇ ਜਾਣ ਵਾਲੇ ਬ੍ਰਹਿਸਪਤੀ ਗ੍ਰਹਿ ਦੀ ਵਿਸ਼ੇਸ਼ ਕਿਰਪਾ ਰਹਿੰਦੀ ਹੈ। ਗੁਰੂ ਦੇ ਪ੍ਰਭਾਵ ਕਾਰਨ ਹੀ ਇਨ੍ਹਾਂ ਦੇ ਅੰਦਰ ਇਕ ਵੱਖਰੀ ਹੀ ਸਾਤਵਿਕ ਤੇ ਪਵਿੱਤਰ ਊਰਜਾ ਦੇਖਣ ਨੂੰ ਮਿਲਦੀ ਹੈ। ਇਹ ਲੋਕ ਸੁਭਾਅ ਤੋਂ ਬਹੁਤ ਹੀ ਸਾਦੇ, ਸੱਚੇ ਅਤੇ ਭਾਵੁਕ ਹੁੰਦੇ ਹਨ।
ਡਿਸਕਲੇਮਰ: ਇਸ ਲੇਖ 'ਚ ਦੱਸੇ ਗਏ ਉਪਾਅ/ਫਾਇਦੇ/ਸਲਾਹ ਅਤੇ ਕਥਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਇਸ ਲੇਖ 'ਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ 'ਚ ਸ਼ਾਮਲ ਜਾਣਕਾਰੀ ਵੱਖ-ਵੱਖ ਸਰੋਤਾਂ/ਜੋਤਿਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਾਰਮਿਕ ਗ੍ਰੰਥਾਂ/ਦੰਤਕਥਾਵਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ।