- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Numerology Tips : ਜੇਕਰ ਤੁਸੀਂ ਬੁੱਧ ਗ੍ਰਹਿ ਦੀ ਸ਼ਾਂਤੀ ਅਤੇ ਉਸ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਦੇ ਦਿਨ ਬੁੱਧ ਦੇ ਮੰਤਰਾਂ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੰਤਰਾਂ ਦਾ ਜਾਪ ਕਰਨ ਨਾਲ ਵਿਅਕਤੀ ਨੂੰ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ ਅਤੇ ਬੁੱਧ ਗ੍ਰਹਿ ਦੀ ਕਿਰਪਾ ਪ੍ਰਾਪਤ ਹੁੰਦੀ ਹੈ।

ਧਰਮ ਡੈਸਕ, ਨਵੀਂ ਦਿੱਲੀ: ਅੰਕ ਜੋਤਿਸ਼ (Numerology) 'ਚ ਮੁਲਾਂਕ 1 ਤੋਂ 9 ਦਾ ਬਹੁਤ ਮਹੱਤਵ ਹੈ। ਵਿਅਕਤੀ ਦੀ ਜਨਮ ਮਿਤੀ ਦੇ ਆਧਾਰ 'ਤੇ ਮੁਲਾਂਕ ਤੈਅ ਹੁੰਦਾ ਹੈ। ਵਿਅਕਤੀ ਦੇ ਮੁਲਾਂਕ ਦੀ ਮਦਦ ਨਾਲ ਉਸ ਦੇ ਕਰੀਅਰ, ਆਰਥਿਕ ਸਥਿਤੀ ਤੇ ਸੁਭਾਅ ਬਾਰੇ ਪਤਾ ਲੱਗਦਾ ਹੈ।
ਹਰ ਮੁਲਾਂਕ ਦਾ ਆਪਣਾ ਇਕ ਸੁਆਮੀ ਗ੍ਰਹਿ ਹੁੰਦਾ ਹੈ ਜਿਸ ਦਾ ਪ੍ਰਭਾਵ ਵਿਅਕਤੀ ਦੇ ਜੀਵਨ 'ਤੇ ਪੈਂਦਾ ਹੈ। ਅੰਕ ਜੋਤਿਸ਼ ਅਨੁਸਾਰ, ਇਕ ਅਜਿਹਾ ਮੁਲਾਂਕ ਹੈ, ਜੋ ਬਿਜ਼ਨੈੱਸ 'ਚ ਬਹੁਤ ਸਫਲਤਾ ਪ੍ਰਾਪਤ ਕਰਦਾ ਹੈ ਅਤੇ ਬੁੱਧ ਗ੍ਰਹਿ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਿਹੜਾ ਮੁਲਾਂਕ ਹੈ, ਜੋ ਬਿਜ਼ਨੈੱਸ 'ਚ ਸਫਲ ਹੁੰਦਾ ਹੈ। ਅਜਿਹੇ 'ਚ ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਇਸ ਮੁਲਾਂਕ ਬਾਰੇ।
ਅੰਕ ਜੋਤਿਸ਼ ਅਨੁਸਾਰ, ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 5, 14 ਜਾਂ 23 ਤਰੀਕ ਨੂੰ ਹੋਇਆ ਹੋਵੇ, ਉਨ੍ਹਾਂ ਦਾ ਮੁਲਾਂਕ 5 ਹੁੰਦਾ ਹੈ। ਇਸ ਮੁਲਾਂਕ ਦਾ ਸੁਆਮੀ ਗ੍ਰਹਿ ਬੁੱਧ ਹੈ। ਇਸ ਲਈ ਮੁਲਾਂਕ 5 ਵਾਲਿਆਂ 'ਤੇ ਬੁੱਧ ਗ੍ਰਹਿ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਹੈ। ਜੋਤਿਸ਼ ਸ਼ਾਸਤਰ 'ਚ ਬੁੱਧ ਗ੍ਰਹਿ ਨੂੰ ਬੁੱਧੀ, ਸੰਚਾਰ (Communication), ਤਰਕ ਤੇ ਵਪਾਰ ਦਾ ਕਾਰਕ ਮੰਨਿਆ ਜਾਂਦਾ ਹੈ
ਬੁੱਧ ਨੂੰ ਬਾਣੀ ਤੇ ਸੰਵਾਦ ਦਾ ਗ੍ਰਹਿ ਮੰਨਿਆ ਜਾਂਦਾ ਹੈ। ਇਸ ਲਈ ਮੁਲਾਂਕ 5 ਵਾਲੇ ਲੋਕ ਸਮਾਜ ਦੇ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਜਲਦੀ ਪ੍ਰਭਾਵਿਤ ਕਰ ਲੈਂਦੇ ਹਨ। ਇਹ ਲੋਕ ਆਪਣੀਆਂ ਗੱਲਾਂ ਨਾਲ ਬਿਜ਼ਨੈੱਸ 'ਚ ਸਾਹਮਣੇ ਵਾਲੇ ਨੂੰ ਆਸਾਨੀ ਨਾਲ ਆਕਰਸ਼ਿਤ ਕਰ ਲੈਂਦੇ ਹਨ। ਜਿਵੇਂ- ਡੀਲ ਪੱਕੀ ਕਰਨਾ ਅਤੇ ਆਪਣੀ ਗੱਲ ਮਨਵਾਉਣਾ।
ਇਸ ਤੋਂ ਇਲਾਵਾ ਇਹ ਲੋਕ ਬਿਜ਼ਨੈੱਸ 'ਚ ਸਥਿਤੀ ਅਨੁਸਾਰ ਫੈਸਲੇ ਲੈਂਦੇ ਹਨ। ਇਹ ਲੋਕ ਆਪਣੇ ਰੁਟੀਨ ਤੋਂ ਜਲਦੀ ਬੋਰ ਹੋ ਜਾਂਦੇ ਹਨ। ਇਸ ਲਈ ਇਹ ਲੋਕ ਨਵੀਆਂ ਤਕਨੀਕਾਂ ਨੂੰ ਅਪਣਾਉਂਦੇ ਹਨ।
ਬੁੱਧ ਗ੍ਰਹਿ ਦੇ ਪ੍ਰਭਾਵ ਕਾਰਨ ਮੁਲਾਂਕ 5 ਵਾਲਿਆਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਹੈ। ਇਹ ਬਾਜ਼ਾਰ ਦੇ ਉਤਰਾਅ-ਚੜ੍ਹਾਅ ਨੂੰ ਆਸਾਨੀ ਨਾਲ ਸਮਝ ਲੈਂਦੇ ਹਨ।
ਜੇਕਰ ਤੁਸੀਂ ਬੁੱਧ ਗ੍ਰਹਿ ਦੀ ਸ਼ਾਂਤੀ ਅਤੇ ਉਸ ਨੂੰ ਪ੍ਰਸੰਨ ਕਰਨਾ ਚਾਹੁੰਦੇ ਹੋ ਤਾਂ ਬੁੱਧਵਾਰ ਦੇ ਦਿਨ ਬੁੱਧ ਦੇ ਮੰਤਰਾਂ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮੰਤਰਾਂ ਦਾ ਜਾਪ ਕਰਨ ਨਾਲ ਵਿਅਕਤੀ ਨੂੰ ਸ਼ੁਭ ਨਤੀਜੇ ਪ੍ਰਾਪਤ ਹੁੰਦੇ ਹਨ ਅਤੇ ਬੁੱਧ ਗ੍ਰਹਿ ਦੀ ਕਿਰਪਾ ਪ੍ਰਾਪਤ ਹੁੰਦੀ ਹੈ।
ਇਸ ਤੋਂ ਇਲਾਵਾ ਬੁੱਧਵਾਰ ਦੀ ਪੂਜਾ ਦੌਰਾਨ ਸ਼੍ਰੀਗਣੇਸ਼ ਜੀ ਦੀ ਸਾਧਨਾ ਦੌਰਾਨ ਉਨ੍ਹਾਂ ਨੂੰ ਦੂਰਵਾ (ਹਰੀ ਘਾਹ) ਤੇ ਮੋਦਕ ਅਰਪਿਤ ਕਰੋ। ਨਾਲ ਹੀ ਗਣਪਤੀ ਅਥਰਵਸ਼ੀਰਸ਼ ਦਾ ਪਾਠ ਕਰੋ। ਧਾਰਮਿਕ ਮਾਨਤਾ ਅਨੁਸਾਰ, ਇਸ ਉਪਾਅ ਨੂੰ ਕਰਨ ਨਾਲ ਕੰਮ ਵਿਚ ਆ ਰਹੀ ਰੁਕਾਵਟ ਦੂਰ ਹੁੰਦੀ ਹੈ ਅਤੇ ਜੀਵਨ ਵਿਚ ਵੱਡੇ ਬਦਲਾਅ ਆਉਂਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।