
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਅੰਕ ਜੋਤਿਸ਼ ਅਨੁਸਾਰ, ਵਿਸ਼ੇਸ਼ ਤਰੀਕਾਂ ਨੂੰ ਪੈਦਾ ਹੋਏ ਲੋਕਾਂ ਦੀ ਕਿਸਮਤ ਵਿਆਹ ਤੋਂ ਬਾਅਦ ਚਮਕਣ ਲੱਗਦੀ ਹੈ ਅਤੇ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਨਾਲ ਹੀ ਇਨ੍ਹਾਂ ਲੋਕਾਂ ਦਾ ਜੀਵਨ ਖ਼ੁਸ਼ੀਆਂ ਤੇ ਤਰੱਕੀ ਨਾਲ ਭਰਿਆ ਰਹਿੰਦਾ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਜੋਤਿਸ਼ ਅਨੁਸਾਰ, ਵਿਅਕਤੀ ਦੀ ਜਨਮ ਤਰੀਕ ਤੋਂ ਮੁਲਾਂਕ ਦਾ ਪਤਾ ਲਗਾਇਆ ਜਾਂਦਾ ਹੈ। ਹਰ ਮੁਲਾਂਕ ਦਾ ਬਹੁਤ ਮਹੱਤਵ ਹੈ। ਮੁਲਾਂਕ ਦੀ ਮਦਦ ਨਾਲ ਵਿਅਕਤੀ ਦਾ ਸੁਭਾਅ, ਕਰੀਅਰ ਅਤੇ ਵਿਆਹੁਤਾ ਜੀਵਨ ਸਮੇਤ ਕਈ ਗੱਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਅੰਕ ਜੋਤਿਸ਼ ਅਨੁਸਾਰ, ਵਿਸ਼ੇਸ਼ ਤਰੀਕਾਂ ਨੂੰ ਪੈਦਾ ਹੋਏ ਲੋਕਾਂ ਦੀ ਕਿਸਮਤ ਵਿਆਹ ਤੋਂ ਬਾਅਦ ਚਮਕਣ ਲੱਗਦੀ ਹੈ ਅਤੇ ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਦੂਰ ਹੁੰਦੀਆਂ ਹਨ। ਨਾਲ ਹੀ ਇਨ੍ਹਾਂ ਲੋਕਾਂ ਦਾ ਜੀਵਨ ਖ਼ੁਸ਼ੀਆਂ ਤੇ ਤਰੱਕੀ ਨਾਲ ਭਰਿਆ ਰਹਿੰਦਾ ਹੈ। ਹੁਣ ਤੁਹਾਡੇ ਮਨ ਵਿਚ ਸਵਾਲ ਆ ਰਿਹਾ ਹੋਵੇਗਾ ਕਿ ਕਿਹੜੇ ਲੋਕਾਂ ਦਾ ਭਾਗ ਵਿਆਹ ਤੋਂ ਬਾਅਦ ਚਮਕਦਾ ਹੈ ਤਾਂ ਅਜਿਹੇ ਵਿਚ ਆਓ ਇਸ ਲੇਖ 'ਚ ਤੁਹਾਨੂੰ ਦੱਸਦੇ ਹਾਂ ਇਸ ਦੇ ਬਾਰੇ।
ਅਜਿਹਾ ਮੰਨਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਮੁਲਾਂਕ 3, 6 ਅਤੇ 9 ਵਾਲਿਆਂ ਦਾ ਗੋਲਡਨ ਟਾਈਮ (GoldenTime) ਸ਼ੁਰੂ ਹੁੰਦਾ ਹੈ। ਇਨ੍ਹਾਂ ਲੋਕਾਂ 'ਤੇ ਇਨ੍ਹਾਂ ਦੇ ਸੁਆਮੀ ਗ੍ਰਹਿ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 3, 12, 21 ਜਾਂ 30 ਤਰੀਕ ਨੂੰ ਹੋਇਆ ਹੈ ਤਾਂ ਉਨ੍ਹਾਂ ਦਾ ਮੁਲਾਂਕ 3 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਗੁਰੂ ਹਨ। ਮੁਲਾਂਕ 3 ਵਾਲੇ ਲੋਕ ਜੀਵਨ ਵਿੱਚ ਵੱਡੇ ਉਦੇਸ਼ ਹਾਸਲ ਕਰਨ ਦੀ ਤੀਬਰ ਇੱਛਾ ਰੱਖਦੇ ਹਨ। ਨਾਲ ਹੀ ਇਹ ਲੋਕ ਆਪਣਾ ਅਪਮਾਨ ਸਹਿਣ ਨਹੀਂ ਕਰਦੇ ਹਨ। ਜੋਤਿਸ਼ ਸ਼ਾਸਤਰ 'ਚ ਗੁਰੂ ਗ੍ਰਹਿ ਨੂੰ ਵਿਆਹੁਤਾ ਸੁੱਖ ਤੇ ਧਨ ਦਾ ਕਾਰਕ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਵਿਆਹ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਸਫ਼ਲਤਾ ਦੇ ਰਾਹ ਖੁੱਲ੍ਹਦੇ ਹਨ। ਆਰਥਿਕ ਸਥਿਤੀ 'ਚ ਅਚਾਨਕ ਵੱਡਾ ਉਛਾਲ ਦੇਖਣ ਨੂੰ ਮਿਲਦਾ ਹੈ। ਨਾਲ ਹੀ ਸਮਾਜ ਵਿਚ ਖ਼ੂਬ ਮਾਣ-ਸਨਮਾਨ ਮਿਲਦਾ ਹੈ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 6, 15 ਜਾਂ 24 ਤਰੀਕ ਨੂੰ ਹੋਇਆ ਹੈ ਤਾਂ ਉਨ੍ਹਾਂ ਦਾ ਮੁਲਾਂਕ 6 ਹੁੰਦਾ ਹੈ। ਇਸ ਮੁਲਾਂਕ ਦੇ ਸੁਆਮੀ ਗ੍ਰਹਿ ਸ਼ੁੱਕਰ ਹਨ। ਇਸ ਲਈ ਮੁਲਾਂਕ 6 ਵਾਲੇ ਲੋਕਾਂ 'ਤੇ ਸ਼ੁੱਕਰ ਦੇਵ ਦਾ ਜ਼ਿਆਦਾ ਪ੍ਰਭਾਵ ਰਹਿੰਦਾ ਹੈ। ਜੋਤਿਸ਼ ਸ਼ਾਸਤਰ ਅਨੁਸਾਰ, ਸ਼ੁੱਕਰ ਦੇਵ ਨੂੰ ਧਨ-ਦੌਲਤ (ਐਸ਼ਵਰਿਆ), ਭੌਤਿਕ ਸੁੱਖ-ਸਹੂਲਤਾਂ, ਪ੍ਰੇਮ, ਸੁੰਦਰਤਾ, ਰੋਮਾਂਸ ਤੇ ਆਕਰਸ਼ਣ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਲਈ ਵਿਆਹ ਤੋਂ ਬਾਅਦ ਮੁਲਾਂਕ 6 ਵਾਲਿਆਂ ਦੀ ਕਿਸਮਤ ਚਮਕਦੀ ਹੈ। ਵਿਆਹ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਜੀਵਨ ਵਿੱਚ ਕਈ ਮੌਕੇ ਪ੍ਰਾਪਤ ਹੁੰਦੇ ਹਨ। ਨਾਲ ਹੀ ਭੌਤਿਕ ਸੁੱਖ-ਸਹੂਲਤਾਂ ਤੇ ਕਰੀਅਰ 'ਚ ਵਾਧਾ ਦੇਖਣ ਨੂੰ ਮਿਲਦਾ ਹੈ।
ਜਿਨ੍ਹਾਂ ਲੋਕਾਂ ਦਾ ਜਨਮ ਕਿਸੇ ਵੀ ਮਹੀਨੇ ਦੀ 9, 18 ਜਾਂ 27 ਤਰੀਕ ਨੂੰ ਹੋਇਆ ਹੈ, ਤਾਂ ਉਨ੍ਹਾਂ ਦਾ ਮੂਲਾਂਕ 9 ਹੁੰਦਾ ਹੈ। ਇਸ ਮੁਲਾਂਕ ਦਾ ਸਬੰਧ ਮੰਗਲ ਗ੍ਰਹਿ ਨਾਲ ਹੈ। ਇਸ ਮੁਲਾਂਕ ਦੇ ਲੋਕਾਂ ਵਿੱਚ ਊਰਜਾ ਅਤੇ ਸਾਹਸ ਜ਼ਿਆਦਾ ਹੁੰਦਾ ਹੈ। ਮੁਲਾਂਕ 9 ਵਾਲਿਆਂ ਦੀ ਵੀ ਕਿਸਮਤ ਵਿਆਹ ਤੋਂ ਬਾਅਦ ਚਮਕਦੀ ਹੈ। ਇਨ੍ਹਾਂ ਲੋਕਾਂ ਨੂੰ ਨੌਕਰੀ 'ਚ ਪ੍ਰਮੋਸ਼ਨ ਮਿਲਣ ਅਤੇ ਨਵਾਂ ਕਾਰੋਬਾਰ ਸ਼ੁਰੂ ਕਰਨ ਦੇ ਯੋਗ ਬਣਦੇ ਹਨ।