
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Ank Jyotish : ਮੰਨਿਆ ਜਾਂਦਾ ਹੈ ਕਿ ਜਿਸ ਮਹੀਨੇ ਵਿਅਕਤੀ ਦਾ ਜਨਮ ਹੋਇਆ ਹੋਵੇ, ਉਸ ਮਹੀਨੇ ਨਾਲ ਜੁੜਿਆ ਰਤਨ ਧਾਰਨ ਕਰਨ ਨਾਲ ਕਿਸਮਤ ਅਤੇ ਭਵਿੱਖ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਜੀਵਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਹੈ। ਆਓ ਜਾਣਦੇ ਹਾਂ ਜਨਮ ਮਹੀਨੇ ਦੇ ਅਨੁਸਾਰ ਕਿਹੜਾ ਰਤਨ ਧਾਰਨ ਕਰਨਾ ਚਾਹੀਦਾ ਹੈ?

ਧਰਮ ਡੈਸਕ, ਨਵੀਂ ਦਿੱਲੀ: ਵੈਦਿਕ ਜੋਤਿਸ਼ ਤੇ ਰਤਨ ਸ਼ਾਸਤਰ 'ਚ ਰਤਨਾਂ ਦਾ ਖ਼ਾਸ ਮਹੱਤਵ ਹੁੰਦਾ ਹੈ। ਵੱਖ-ਵੱਖ ਤਰ੍ਹਾਂ ਦੇ ਰਤਨ ਕਿਸੇ ਨਾ ਕਿਸੇ ਗ੍ਰਹਿ ਨਾਲ ਜੁੜੇ ਮੰਨੇ ਜਾਂਦੇ ਹਨ। ਕਿਸੇ ਵੀ ਰਤਨ ਨੂੰ ਧਾਰਨ ਕਰਨ ਤੋਂ ਪਹਿਲਾਂ ਰਤਨ ਦੇ ਜਾਣਕਾਰ ਜਾਂ ਜੋਤਿਸ਼ੀ ਦੀ ਸਲਾਹ ਲੈਣਾ ਬੇਹੱਦ ਜ਼ਰੂਰੀ ਮੰਨਿਆ ਜਾਂਦਾ ਹੈ।
ਕੁਝ ਰਤਨ ਕੁੰਡਲੀ ਤੇ ਗ੍ਰਹਿ-ਨਕਸ਼ੱਤਰਾਂ ’ਤੇ ਆਧਾਰਿਤ ਹੁੰਦੇ ਹਨ, ਜਦਕਿ ਕੁਝ ਰਤਨ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਵਿਅਕਤੀ ਦੇ ਜਨਮ ਮਹੀਨੇ ਨਾਲ ਹੁੰਦਾ ਹੈ। ਰਤਨ ਸ਼ਾਸਤਰ 'ਚ ਇਨ੍ਹਾਂ ਨੂੰ ‘ਬਰਥਸਟੋਨ’ (Birthstone) ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਮੰਨਿਆ ਜਾਂਦਾ ਹੈ ਕਿ ਜਿਸ ਮਹੀਨੇ ਵਿਅਕਤੀ ਦਾ ਜਨਮ ਹੋਇਆ ਹੋਵੇ, ਉਸ ਮਹੀਨੇ ਨਾਲ ਜੁੜਿਆ ਰਤਨ ਧਾਰਨ ਕਰਨ ਨਾਲ ਕਿਸਮਤ ਅਤੇ ਭਵਿੱਖ ’ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਤੋਂ ਇਲਾਵਾ ਜੀਵਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਹੈ। ਆਓ ਜਾਣਦੇ ਹਾਂ ਜਨਮ ਮਹੀਨੇ ਦੇ ਅਨੁਸਾਰ ਕਿਹੜਾ ਰਤਨ ਧਾਰਨ ਕਰਨਾ ਚਾਹੀਦਾ ਹੈ?
ਗਾਰਨੇਟ ਰਤਨ ਨੂੰ ਖੁਸ਼ੀ ਤੇ ਜੋਸ਼ ਨਾਲ ਭਰਪੂਰ ਮੰਨਿਆ ਜਾਂਦਾ ਹੈ। ਜਨਵਰੀ ਮਹੀਨੇ ਜਨਮ ਲੈਣ ਵਾਲੇ ਵਿਅਕਤੀ ਨੂੰ ਗਾਰਨੇਟ ਰਤਨ ਧਾਰਨ ਕਰਨਾ ਚਾਹੀਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਖੂਬਸੂਰਤ ਲਾਲ ਪੱਥਰ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਅੰਦਰੂਨੀ ਤਾਕਤ ਵੀ ਦਿੰਦਾ ਹੈ। ਗਾਰਨੇਟ ਦਾ ਪੱਥਰ ਗੂੜ੍ਹੇ ਲਾਲ ਰੰਗ ਦੇ ਨਾਲ ਪੀਲੇ, ਨੀਲੇ ਅਤੇ ਹਰੇ ਰੰਗਾਂ 'ਚ ਵੀ ਮਿਲਦਾ ਹੈ।
ਫਰਵਰੀ ਮਹੀਨੇ ਦਾ ਬਰਥਸਟੋਨ ਐਮੇਥਿਸਟ ਨੂੰ ਮੰਨਿਆ ਜਾਂਦਾ ਹੈ। ਸ਼ਾਨਦਾਰ ਲੈਵੈਂਡਰ ਰੰਗ ਦਾ ਇਹ ਪੱਥਰ ਸੰਤੁਲਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਦਾ ਨਾਂ ਯੂਨਾਨੀ ਸ਼ਬਦ ‘ਐਮੇਥਿਸਟੋਸ’ ਤੋਂ ਆਇਆ ਹੈ ਜਿਸ ਦਾ ਅਸਲ ਮਤਲਬ ਹੈ ‘ਨਾਸ਼ ਨਾ ਹੋਣਾ।’ ਮੰਨਿਆ ਜਾਂਦਾ ਹੈ ਕਿ ਐਮੇਥਿਸਟ ਦ੍ਰਿੜ੍ਹ ਸੰਕਲਪ, ਰਚਨਾਤਮਕਤਾ ਤੇ ਭਵਿੱਖ ਦੀ ਸ਼ਕਤੀ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਮਾਰਚ ਮਹੀਨੇ ਦਾ ਬਰਥਸਟੋਨ ਐਕੁਆਮੇਰੀਨ ਨੂੰ ਮੰਨਿਆ ਜਾਂਦਾ ਹੈ, ਜੋ ਬੇਹੱਦ ਮਨਮੋਹਕ ਨੀਲੇ-ਹਰੇ ਰੰਗ ਦਾ ਹੁੰਦਾ ਹੈ ਤੇ ਕੈਰੇਬੀਅਨ ਦੇ ਸਾਫ਼ ਪਾਣੀ ਵਰਗਾ ਦਿਖਾਈ ਦਿੰਦਾ ਹੈ। ਮਾਰਚ ਵਿਚ ਜਨਮ ਲੈਣ ਵਾਲੇ ਲੋਕਾਂ ਨਾਲ ਜੁੜਿਆ ਇਹ ਰਤਨ ਵਫ਼ਾਦਾਰੀ ਅਤੇ ਨਿਮਰਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਪ੍ਰਾਚੀਨ ਯੂਨਾਨੀ ਤੇ ਰੋਮਨ ਮਲਾਹਾਂ ਦਾ ਮੰਨਣਾ ਸੀ ਕਿ ਇਸ ਵਿੱਚ ਸੁਰੱਖਿਆ ਦੇ ਗੁਣ ਛੁਪੇ ਹੁੰਦੇ ਹਨ ਅਤੇ ਇਹ ਉਸ ਪਾਣੀ ਨੂੰ ਸ਼ਾਂਤ ਰੱਖਦਾ ਹੈ ਜਿਸ ’ਤੇ ਉਹ ਯਾਤਰਾ ਕਰਦੇ ਸਨ। ਮੰਨਿਆ ਜਾਂਦਾ ਹੈ ਕਿ ਐਕੁਆਮੇਰੀਨ ਨੈਗੇਟਿਵ ਐਨਰਜੀ ਨੂੰ ਕੰਟਰੋਲ ਕਰਨ ਦੇ ਨਾਲ ਗੱਲਬਾਤ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ।
ਅਪ੍ਰੈਲ 'ਚ ਜਨਮ ਲੈਣ ਵਾਲੇ ਲੋਕਾਂ ਦਾ ਬਰਥਸਟੋਨ ਹੀਰਾ ਹੁੰਦਾ ਹੈ। ਆਪਣੀ ਅੰਦਰੂਨੀ ਮਜ਼ਬੂਤੀ ਲਈ ਮਸ਼ਹੂਰ ਹੀਰਾ ਤਾਕਤ, ਸਥਿਰਤਾ ਤੇ ਵਚਨਬੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਹਮੇਸ਼ਾ ਬਣੇ ਰਹਿਣ ਵਾਲੇ ਪਿਆਰ ਦੇ ਪ੍ਰਤੀਕ ਵਜੋਂ ਸਗਾਈ ਦੀ ਅੰਗੂਠੀ ਲਈ ਇਹ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਤਨਾਂ ਵਿੱਚੋਂ ਇੱਕ ਹੈ।
ਗੂੜ੍ਹੇ ਰੰਗ ਦਾ ਪੰਨਾ ਉਨ੍ਹਾਂ ਲੋਕਾਂ ਲਈ ਬਰਥਸਟੋਨ ਹੈ, ਜਿਨ੍ਹਾਂ ਦਾ ਜਨਮਦਿਨ ਮਈ ਮਹੀਨੇ ਆਉਂਦਾ ਹੈ। ਪੰਨਾ ਕੁਦਰਤ, ਖੁਸ਼ਹਾਲੀ ਤੇ ਬਸੰਤ ਨਾਲ ਜੁੜਿਆ ਸਟੋਨ ਮੰਨਿਆ ਜਾਂਦਾ ਹੈ। ਇਹ ਇਮਾਨਦਾਰੀ, ਦੂਰਦਰਸ਼ਤਾ ਅਤੇ ਸੁਰੱਖਿਆ ਦਾ ਪ੍ਰਤੀਕ ਹੈ। ਪ੍ਰਾਚੀਨ ਮਿਸਰ ਦੀ ਰਾਣੀ ਕਲੀਓਪੈਟਰਾ ਨੂੰ ਇਹ ਕੀਮਤੀ ਪੱਥਰ ਬੇਹੱਦ ਪਸੰਦ ਸੀ।
ਜੂਨ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਨੂੰ ਐਲੈਕਜ਼ੈਂਡਰਾਈਟ ਅਤੇ ਮੋਤੀ ਦਾ ਰਤਨ ਧਾਰਨ ਕਰਨਾ ਚਾਹੀਦਾ ਹੈ। ਐਲੈਕਜ਼ੈਂਡਰਾਈਟ ਰਤਨ ਰੌਸ਼ਨੀ ਦੇ ਸਰੋਤ ਦੇ ਅਨੁਸਾਰ ਆਪਣਾ ਰੰਗ ਬਦਲਣ ਲਈ ਜਾਣਿਆ ਜਾਂਦਾ ਹੈ। ਇਹ ਕਦੇ ਹਰਾ ਤਾਂ ਕਦੇ ਲਾਲ ਦਿਖਾਈ ਦਿੰਦਾ ਹੈ। ਇਸ ਤੋਂ ਇਲਾਵਾ ਮੋਤੀ ਵੀ ਜੂਨ ਮਹੀਨੇ ਵਾਲਿਆਂ ਦਾ ਬਰਥਸਟੋਨ ਮੰਨਿਆ ਜਾਂਦਾ ਹੈ।
ਆਪਣੇ ਗੂੜ੍ਹੇ ਲਾਲ ਰੰਗ ਲਈ ਕਾਫ਼ੀ ਪਸੰਦ ਕੀਤੀ ਜਾਣ ਵਾਲੀ ਰੂਬੀ ਸਭ ਤੋਂ ਪ੍ਰਸਿੱਧ ਅਤੇ ਮਹਿੰਗੇ ਰਤਨਾਂ 'ਚ ਸ਼ਾਮਲ ਹੈ। ਇਸ ਲਈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਉੱਚੇ ਤਬਕੇ ਦੇ ਲੋਕਾਂ ਵਿੱਚ ਇਸ ਦਾ ਕਾਫ਼ੀ ਮਹੱਤਵ ਹੈ। ਜੀਵਨ ਦੇਣ ਵਾਲੇ ਖੂਨ ਦਾ ਪ੍ਰਤੀਕ ਮੰਨੀ ਜਾਣ ਵਾਲੀ ਰੂਬੀ ਵਿਅਕਤੀ ਨੂੰ ਤਾਕਤ ਅਤੇ ਸੁਰੱਖਿਆ ਪ੍ਰਦਾਨ ਕਰਦੀ ਹੈ।
ਅਗਸਤ ਮਹੀਨੇ ਜਨਮ ਲੈਣ ਵਾਲੇ ਲੋਕਾਂ ਦਾ ਬਰਥਸਟੋਨ ਪੇਰੀਡੌਟ ਹੈ। ਪੇਰੀਡੌਟ ਨੂੰ ਦਇਆ-ਭਾਵ ਦਾ ਪੱਥਰ ਮੰਨਿਆ ਜਾਂਦਾ ਹੈ। ਇਸ ਦੇ ਚਮਕਦਾਰ ਰੰਗ ਸੂਰਜ ਦੀ ਊਰਜਾ ਨਾਲ ਭਰਪੂਰ ਮੰਨੇ ਜਾਂਦੇ ਹਨ। ਪ੍ਰਾਚੀਨ ਮਿਸਰ ਦੇ ਲੋਕਾਂ ਦਾ ਮੰਨਣਾ ਸੀ ਕਿ ਇਸ ਰਤਨ 'ਚ ਰਾਤ ਦੇ ਸਮੇਂ ਬੁਰੀਆਂ ਆਤਮਾਵਾਂ ਨੂੰ ਦੂਰ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਲਈ ਪੇਰੀਡੌਟ ਨੂੰ ਚੰਗੀ ਨੀਂਦ ਦੇ ਨਾਲ-ਨਾਲ ਚੰਗੀ ਯਾਦਦਾਸ਼ਤ ਨਾਲ ਵੀ ਜੋੜਿਆ ਜਾਂਦਾ ਹੈ।
ਸਤੰਬਰ ਮਹੀਨੇ ਜਨਮ ਲੈਣ ਵਾਲੇ ਲੋਕਾਂ ਦਾ ਬਰਥਸਟੋਨ ਨੀਲਮ ਹੈ। ਆਪਣੇ ਗੂੜ੍ਹੇ ਨੀਲੇ ਰੰਗ ਲਈ ਕਾਫ਼ੀ ਪਸੰਦ ਕੀਤਾ ਜਾਣ ਵਾਲਾ ਇਹ ਰਤਨ ਬੈਂਗਣੀ ਤੇ ਹਰੇ ਰੰਗ ਦੇ ਸ਼ੇਡਜ਼ ਵਿੱਚ ਵੀ ਆਉਂਦਾ ਹੈ। ਮੰਨਿਆ ਜਾਂਦਾ ਹੈ ਕਿ ਨੀਲਮ ਪਹਿਨਣ ਵਾਲੇ ਨੂੰ ਈਰਖਾ ਤੇ ਬੇਵਫ਼ਾਈ ਤੋਂ ਬਚਾਉਂਦਾ ਹੈ। ਇਹ ਰਤਨ ਉਨ੍ਹਾਂ ਲੋਕਾਂ 'ਚ ਕਾਫ਼ੀ ਪਸੰਦ ਕੀਤਾ ਜਾਂਦਾ ਹੈ, ਜੋ ਆਪਸੀ ਸਹਿਮਤੀ ਬਣਾਉਣਾ ਚਾਹੁੰਦੇ ਹਨ। ਨੀਲਮ 'ਚ ਬਿਮਾਰੀਆਂ ਨੂੰ ਠੀਕ ਕਰਨ ਦੇ ਨਾਲ ਜ਼ਹਿਰ ਤੋਂ ਬਚਾਉਣ ਦੀ ਵੀ ਸਮਰੱਥਾ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਅਕਤੂਬਰ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਦਾ ਬਰਥਸਟੋਨ ਪਿੰਕ ਟੂਰਮਲਾਈਨ ਅਤੇ ਓਪਲ ਹੈ। ਇਹ ਖੂਬਸੂਰਤ ਰਤਨ ਆਮ ਤੌਰ ’ਤੇ ਪਿਆਰ ਅਤੇ ਦਇਆ ਦੇ ਭਾਵ ਨਾਲ ਜੁੜੇ ਹੋਏ ਮੰਨੇ ਜਾਂਦੇ ਹਨ। ਅਕਸਰ ਇਨ੍ਹਾਂ ਨੂੰ ਵਿਆਹ ਦੀ ਅੱਠਵੀਂ ਵਰ੍ਹੇਗੰਢ ’ਤੇ ਇੱਕ-ਦੂਜੇ ਨੂੰ ਤੋਹਫ਼ੇ ਵਜੋਂ ਦਿੱਤਾ ਜਾਂਦਾ ਹੈ।
ਕੁਆਰਟਜ਼ ਪਰਿਵਾਰ ਦਾ ਹੀ ਮੈਂਬਰ ਸਿਟ੍ਰਿਨ ਆਪਣੇ ਸਾਫ਼ ਅਤੇ ਸੰਤਰੀ-ਪੀਲੇ ਰੰਗਾਂ ਲਈ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸੂਰਜ ਦੀਆਂ ਕਿਰਨਾਂ ਦੀ ਯਾਦ ਦਿਵਾਉਣ ਵਾਲਾ ਇਹ ਬਰਥਸਟੋਨ ਪਹਿਨਣ ਵਾਲੇ ਦੇ ਜੀਵਨ ਵਿੱਚ ਖੁਸ਼ੀ ਅਤੇ ਊਰਜਾ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਇਸ ਰਤਨ ਨੂੰ ਧਾਰਨ ਕਰਨ ਨਾਲ ਮਨ ਸ਼ਾਂਤ ਹੋਣ ਦੇ ਨਾਲ ਤਣਾਅ ਤੋਂ ਵੀ ਮੁਕਤੀ ਮਿਲਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ।
ਦਸੰਬਰ ਮਹੀਨੇ ਜਨਮ ਲੈਣ ਵਾਲੇ ਲੋਕਾਂ ਦੇ ਬਰਥਸਟੋਨ ਬਲੂ ਟੋਪਾਜ਼, ਬਲੂ ਜ਼ਰਕਨ, ਟੈਂਜ਼ਨਾਈਟ ਅਤੇ ਫ਼ਿਰੋਜ਼ਾ ਹਨ। ਜਿੱਥੇ ਬਲੂ ਟੋਪਾਜ਼ ਨੂੰ ਸਮਝਦਾਰੀ, ਇਮਾਨਦਾਰੀ ਤੇ ਸਫਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਉੱਥੇ ਟੈਂਜ਼ਨਾਈਟ ਨੂੰ ਅੰਤਰ-ਗਿਆਨ ਅਤੇ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ।