24 ਜਾਂ 25 ਸਤੰਬਰ, ਕਦੋਂ ਹੈ ਅਨੰਤ ਚਤੁਰਦਸ਼ੀ? ਨੋਟ ਕਰ ਲਓ ਸਹੀ ਤਰੀਕ, ਪੂਜਾ ਦਾ ਸ਼ੁੱਭ ਮਹੂਰਤ ਤੇ ਅਨੰਤ ਸੂਤਰ ਬੰਨ੍ਹਣ ਦਾ ਮਹੱਤਵ ਵੈਸੇ ਤਾਂ ਵਿਸ਼ਨੂੰ ਜੀ ਦੇ ਕਈ ਰੂਪ ਅਤੇ ਅਵਤਾਰ ਹਨ, ਪਰ ਅਨੰਤ ਚਤੁਰਦਸ਼ੀ ਦੇ ਦਿਨ ਉਨ੍ਹਾਂ ਦੇ ਅਨੰਤ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਅਨੰਤ ਭਗਵਾਨ ਵਿਸ਼ਨੂੰ ਦਾ ਇਕ ਨਾਮ ਤੇ ਸਰੂਪ ਹੈ। ਭਗਵਾਨ ਵਿਸ਼ਨੂੰ ਅਨੰਤ ਰੂਪ 'ਚ ਸ਼ੇਸ਼ਨਾਗ 'ਤੇ ਵਿਰਾਜਮਾਨ ਹਨ। ਉਹ ਸ਼ੇਸ਼ਨਾਗ ਦੀ ਸ਼ਈਆ 'ਤੇ ਹੀ ਸ਼ਯਨ ਕਰਦੇ ਹਨ, ਇਸ ਲਈ ਭਗਵਾਨ ਵਿਸ਼ਨੂੰ ਨੂੰ ਅਨੰਤ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ।
Publish Date: Sun, 20 Sep 2026 01:51 PM (IST)
Updated Date: Sun, 20 Sep 2026 01:59 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ ਦੀਆਂ ਪ੍ਰਮੁੱਖ ਤਾਰੀਖਾਂ 'ਚੋਂ ਇੱਕ ਹੈ ਅਨੰਤ ਚਤੁਰਦਸ਼ੀ ਦਾ ਵਰਤ। ਇਹ ਦਿਨ ਮੁੱਖ ਤੌਰ 'ਤੇ ਭਗਵਾਨ ਵਿਸ਼ਨੂੰ ਦੇ ਅਨੰਤ ਸਰੂਪ ਦੀ ਪੂਜਾ ਲਈ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਸ ਦਿਨ ਸ਼ਰਧਾਲੂ ਪੂਰੀ ਸ਼ਰਧਾ ਨਾਲ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਤੋਂ ਘਰ ਦੀ ਖੁਸ਼ਹਾਲੀ ਦਾ ਆਸ਼ੀਰਵਾਦ ਲੈਂਦੇ ਹਨ।
ਇੰਨਾ ਹੀ ਨਹੀਂ, ਇਸ ਦਿਨ ਸਭ ਤੋਂ ਖਾਸ ਅਨੰਤ ਸੂਤਰ ਬੰਨ੍ਹਣਾ ਮੰਨਿਆ ਜਾਂਦਾ ਹੈ। ਇਹ ਇੱਕ ਅਜਿਹਾ ਧਾਗਾ ਹੁੰਦਾ ਹੈ, ਜਿਸ 'ਚ 14 ਗੰਢਾਂ ਲਗਾਈਆਂ ਜਾਂਦੀਆਂ ਹਨ ਅਤੇ ਪੂਜਾ ਤੋਂ ਬਾਅਦ ਇਸ ਨੂੰ ਹੱਥ 'ਚ ਬੰਨ੍ਹਿਆ ਜਾਂਦਾ ਹੈ। ਇਸੇ ਦਿਨ ਗਣਪਤੀ ਵਿਸਰਜਨ ਵੀ ਹੁੰਦਾ ਹੈ।
ਇਸ ਕਾਰਨ ਲੋਕ ਵਿਸ਼ਨੂੰ ਜੀ ਦੇ ਨਾਲ ਗਣਪਤੀ ਦੀ ਪੂਜਾ ਵੀ ਕਰਦੇ ਹਨ। ਇਸ ਸਾਲ ਅਨੰਤ ਚਤੁਰਦਸ਼ੀ ਦੀ ਤਾਰੀਖ ਨੂੰ ਲੈ ਕੇ ਲੋਕਾਂ ਦੇ ਮਨ 'ਚ ਸ਼ੰਕਾ ਹੈ ਅਤੇ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਇਹ ਤਿਉਹਾਰ ਕਿਸ ਦਿਨ ਮਨਾਇਆ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਸਹੀ ਤਾਰੀਖ, ਪੂਜਾ ਦਾ ਸ਼ੁਭ ਮੁਹੂਰਤ ਅਤੇ ਇਸ ਦਾ ਮਹੱਤਵ ਕੀ ਹੈ?
ਅਨੰਤ ਚਤੁਰਦਸ਼ੀ 2026 ਕਦੋਂ ਹੈ? ਇਸ ਸਾਲ ਅਨੰਤ ਚਤੁਰਦਸ਼ੀ 25 ਸਤੰਬਰ, ਸ਼ੁੱਕਰਵਾਰ ਨੂੰ ਮਨਾਈ ਜਾਵੇਗੀ।
ਅਨੰਤ ਚਤੁਰਦਸ਼ੀ ਤਿਥੀ ਸ਼ੁਰੂ- 24 ਸਤੰਬਰ 2026 ਰਾਤ 11:18 ਵਜੇ
ਚਤੁਰਦਸ਼ੀ ਤਿਥੀ ਸਮਾਪਤ- 25 ਸਤੰਬਰ, ਰਾਤ 11:06 ਵਜੇ
ਇਸ ਤਰ੍ਹਾਂ ਉਦਯਾ ਤਿਥੀ ਦੇ ਅਨੁਸਾਰ ਇਹ ਵਰਤ 25 ਸਤੰਬਰ ਨੂੰ ਹੀ ਰੱਖਣਾ ਫਲਦਾਇਕ ਹੋਵੇਗਾ।
ਅਨੰਤ ਚਤੁਰਦਸ਼ੀ ਪੂਜਾ ਦਾ ਸ਼ੁੱਭ ਮਹੂਰਤ ਅਨੰਤ ਚਤੁਰਦਸ਼ੀ ਦੇ ਦਿਨ ਪੂਜਾ ਲਈ ਕੁਝ ਵਿਸ਼ੇਸ਼ ਸ਼ੁਭ ਮਹੂਰਤ ਮਿਲ ਰਹੇ ਹਨ। ਜੇਕਰ ਤੁਸੀਂ ਇਨ੍ਹਾਂ ਹੀ ਮੁਹੂਰਤਾਂ 'ਚ ਪੂਜਾ ਕਰੋਗੇ ਤਾਂ ਤੁਹਾਨੂੰ ਸ਼ੁਭ ਫਲ ਮਿਲਣ ਦੀ ਮਾਨਤਾ ਹੈ।
ਸੂਰਜ ਚੜ੍ਹਨ ਤੇ ਡੁੱਬਣ ਦਾ ਸਮਾਂ- 25 ਸਤੰਬਰ ਸਵੇਰੇ 06:10 ਅਤੇ ਸ਼ਾਮ 06:14
ਬ੍ਰਹਮ ਮਹੂਰਤ- ਸਵੇਰੇ 04:35 ਤੋਂ ਸਵੇਰੇ 05:23 ਵਜੇ ਤਕ
ਅਭਿਜੀਤ ਮਹੂਰਤ- ਸਵੇਰੇ 11:50 ਤੋਂ ਦੁਪਹਿਰ 12:38 ਵਜੇ ਤੱਕ
ਰਾਹੂ ਕਾਲ- ਸਵੇਰੇ 10:43 ਤੋਂ ਦੁਪਹਿਰ 12:14 ਵਜੇ ਤੱਕ। (ਰਾਹੂ ਕਾਲ 'ਚ ਕੋਈ ਵੀ ਪੂਜਾ ਨਹੀਂ ਕਰਨੀ ਚਾਹੀਦੀ, ਇਸ ਲਈ ਇਸ ਸਮੇਂ ਪੂਜਾ ਨਾ ਕਰਨਾ ਬਿਹਤਰ ਹੋਵੇਗਾ।)
ਅਨੰਤ ਚਤੁਰਦਸ਼ੀ ਦਾ ਮਹੱਤਵ ਵੈਸੇ ਤਾਂ ਵਿਸ਼ਨੂੰ ਜੀ ਦੇ ਕਈ ਰੂਪ ਅਤੇ ਅਵਤਾਰ ਹਨ, ਪਰ ਅਨੰਤ ਚਤੁਰਦਸ਼ੀ ਦੇ ਦਿਨ ਉਨ੍ਹਾਂ ਦੇ ਅਨੰਤ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਅਨੰਤ ਭਗਵਾਨ ਵਿਸ਼ਨੂੰ ਦਾ ਇਕ ਨਾਮ ਤੇ ਸਰੂਪ ਹੈ। ਭਗਵਾਨ ਵਿਸ਼ਨੂੰ ਅਨੰਤ ਰੂਪ 'ਚ ਸ਼ੇਸ਼ਨਾਗ 'ਤੇ ਵਿਰਾਜਮਾਨ ਹਨ। ਉਹ ਸ਼ੇਸ਼ਨਾਗ ਦੀ ਸ਼ਈਆ 'ਤੇ ਹੀ ਸ਼ਯਨ ਕਰਦੇ ਹਨ, ਇਸ ਲਈ ਭਗਵਾਨ ਵਿਸ਼ਨੂੰ ਨੂੰ ਅਨੰਤ ਨਾਮ ਨਾਲ ਵੀ ਪੁਕਾਰਿਆ ਜਾਂਦਾ ਹੈ।
ਭਗਵਾਨ ਸ਼੍ਰੀ ਹਰਿ ਵਿਸ਼ਨੂੰ ਦਾ ਨਾਰਦ ਪੁਰਾਣ 'ਚ ਵਿਸ਼ੇਸ਼ ਜ਼ਿਕਰ ਮਿਲਦਾ ਹੈ ਅਤੇ ਦੱਸਿਆ ਗਿਆ ਹੈ ਕਿ ਭਾਦੋਂ ਮਹੀਨੇ ਦੇ ਸ਼ੁਕਲ ਪੱਖ ਦੀ ਚਤੁਰਦਸ਼ੀ ਤਿਥੀ ਨੂੰ ਅਨੰਤ ਚਤੁਰਦਸ਼ੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੰਨਾ ਹੀ ਨਹੀਂ, ਇਸ ਦਿਨ ਅਨੰਤ ਸੂਤਰ ਬੰਨ੍ਹਣ ਦੀ ਪਰੰਪਰਾ ਵੀ ਸਦੀਆਂ ਤੋਂ ਚੱਲੀ ਆ ਰਹੀ ਹੈ। ਮਾਨਤਾ ਹੈ ਕਿ ਅਨੰਤ ਧਾਗਾ ਹੱਥ 'ਚ ਬੰਨ੍ਹਣ ਨਾਲ ਜੀਵਨ 'ਚ ਖੁਸ਼ਹਾਲੀ ਬਣੀ ਰਹਿੰਦੀ ਹੈ।
ਅਨੰਤ ਸੂਤਰ ਬੰਨ੍ਹਣ ਦਾ ਮਹੱਤਵ
ਅਨੰਤ ਚਤੁਰਦਸ਼ੀ ਦੇ ਦਿਨ ਅਨੰਤ ਸੂਤਰ 'ਚ 14 ਗੰਢਾਂ ਲਗਾ ਕੇ ਇਸ ਨੂੰ ਬੰਨ੍ਹਿਆ ਜਾਂਦਾ ਹੈ। ਇਸ ਨੂੰ 14 ਲੋਕ ਮੰਨਿਆ ਜਾਂਦਾ ਹੈ। 14 ਲੋਕਾਂ 'ਚ ਭਗਵਾਨ ਵਿਸ਼ਨੂੰ ਹੀ ਵਿਰਾਜਮਾਨ ਹਨ। ਇਸ ਲਈ 14 ਗੰਢਾਂ ਵਾਲਾ ਅਨੰਤ ਧਾਗਾ ਬੰਨ੍ਹਣਾ ਵਿਸ਼ਨੂੰ ਜੀ ਦੀ ਭਗਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਧਾਗੇ ਨੂੰ ਪਹਿਲਾਂ ਹਲਦੀ ਨਾਲ ਰੰਗਿਆ ਜਾਂਦਾ ਹੈ, ਜੋ ਸ਼ੁਭਤਾ ਦਾ ਪ੍ਰਤੀਕ ਹੈ। ਮਾਨਤਾ ਹੈ ਕਿ ਜੋ ਵਿਅਕਤੀ ਇਸ ਨੂੰ ਹੱਥ 'ਚ ਬੰਨ੍ਹਦਾ ਹੈ, ਉਸ 'ਤੇ ਵਿਸ਼ਨੂੰ ਜੀ ਦੀ ਕਿਰਪਾ ਬਣੀ ਰਹਿੰਦੀ ਹੈ।
ਧਾਗੇ ਨੂੰ ਪੂਜਾ ਤੋਂ ਬਾਅਦ 14 ਗੰਢਾਂ ਲਗਾ ਕੇ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹੀ ਇਸ ਨੂੰ ਹੱਥ 'ਚ ਬੰਨ੍ਹਿਆ ਜਾਂਦਾ ਹੈ। ਮਹਿਲਾਵਾਂ ਇਸ ਨੂੰ ਖੱਬੀ ਬਾਂਹ 'ਤੇ ਪਹਿਨਦੀਆਂ ਹਨ ਅਤੇ ਪੁਰਸ਼ ਇਸ ਨੂੰ ਸੱਜੇ ਹੱਥ 'ਤੇ ਧਾਰਨ ਕਰਦੇ ਹਨ। ਅਨੰਤ ਚਤੁਰਦਸ਼ੀ ਦੇ ਦਿਨ ਵਿਸ਼ਨੂੰ ਜੀ ਦੇ ਅਨੰਤ ਸਰੂਪ ਦੀ ਪੂਜਾ ਕਰਨੀ ਚਾਹੀਦੀ ਹੈ, ਜਿਸ ਨਾਲ ਜੀਵਨ 'ਚ ਖੁਸ਼ਹਾਲੀ ਬਣੀ ਰਹਿਣ ਦੀ ਮਾਨਤਾ ਹੈ।