
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

Ank Jyotish ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ 1 ਤੋਂ 9 ਤੱਕ ਹਰੇਕ ਅੰਕ ਦੇ ਕੁਝ ਖਾਸ ਗੁਣ, ਰੰਗ ਅਤੇ ਪ੍ਰਤੀਕਾਤਮਕ ਵਸਤਾਂ ਹੁੰਦੀਆਂ ਹਨ ਜਿਨ੍ਹਾਂ ਦੀ ਵਰਤੋਂ ਆਤਮਵਿਸ਼ਵਾਸ, ਇਕਾਗਰਤਾ ਅਤੇ ਸਕਾਰਾਤਮਕ ਊਰਜਾ ਵਧਾਉਣ ਲਈ ਕੀਤੀ ਜਾ ਸਕਦੀ ਹੈ।

ਧਰਮ ਡੈਸਕ, ਨਵੀਂ ਦਿੱਲੀ : ਅੰਕ ਸ਼ਾਸਤਰ 'ਚ ਵਿਅਕਤੀ ਦੀ ਜਨਮ ਤਾਰੀਖ ਦੀ ਵਰਤੋਂ ਕਰ ਕੇ ਉਸ ਦੇ ਮੁਲਾਂਕ ਦੀ ਗਣਨਾ ਕੀਤੀ ਜਾਂਦੀ ਹੈ। ਅੰਕ ਜੋਤਿਸ਼ ਨਾਲ ਜੁੜੇ ਜਾਣਕਾਰਾਂ ਦਾ ਮੰਨਣਾ ਹੈ ਕਿ 1 ਤੋਂ 9 ਤਕ ਹਰੇਕ ਅੰਕ ਦੇ ਕੁਝ ਖਾਸ ਗੁਣ, ਰੰਗ ਤੇ ਪ੍ਰਤੀਕਾਤਮਕ ਵਸਤਾਂ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਆਤਮਵਿਸ਼ਵਾਸ, ਇਕਾਗਰਤਾ ਅਤੇ ਸਕਾਰਾਤਮਕ ਊਰਜਾ ਵਧਾਉਣ ਲਈ ਕੀਤੀ ਜਾ ਸਕਦੀ ਹੈ।
ਭਾਵੇਂ ਇਸ ਗੱਲ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ ਕਿ ਕਿਸੇ ਖਾਸ ਵਸਤੂ ਨੂੰ ਆਪਣੇ ਕੋਲ ਰੱਖਣ ਨਾਲ ਊਰਜਾ ਤੁਹਾਡੇ ਪੱਖ ਵਿਚ ਕੰਮ ਕਰਦੀ ਹੈ। ਪਰ ਕਈ ਲੋਕ ਇਨ੍ਹਾਂ ਰਵਾਇਤੀ ਪ੍ਰਥਾਵਾਂ ਦਾ ਪਾਲਣ ਕਰਦੇ ਹਨ ਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ 'ਚ ਸਫਲ ਹੋਣ ਦਾ ਵਿਸ਼ਵਾਸ ਰੱਖਦੇ ਹਨ। ਆਓ ਜਾਣਦੇ ਹਾਂ ਮੁਲਾਂਕ ਅਨੁਸਾਰ ਤੁਹਾਨੂੰ ਆਪਣੇ ਨਾਲ ਕੀ ਰੱਖਣਾ ਚਾਹੀਦਾ ਹੈ?
ਜਿਨ੍ਹਾਂ ਲੋਕਾਂ ਦਾ ਜਨਮ ਇਨ੍ਹਾਂ ਤਾਰੀਖਾਂ ਨੂੰ ਹੋਇਆ ਹੈ, ਉਨ੍ਹਾਂ ਦਾ ਮੂਲਾਂਕ 1 ਹੁੰਦਾ ਹੈ ਅਤੇ ਇਸ ਅੰਕ ਦਾ ਸਵਾਮੀ ਸੂਰਜ ਨੂੰ ਮੰਨਿਆ ਜਾਂਦਾ ਹੈ ਜੋ ਆਤਮਵਿਸ਼ਵਾਸ, ਇੱਛਾਵਾਂ ਤੇ ਅਗਵਾਈ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ। ਇਸ ਅੰਕ ਨਾਲ ਜੁੜੇ ਲੋਕਾਂ ਨੂੰ ਆਪਣੇ ਨਾਲ ਇੱਕ ਛੋਟਾ-ਜਿਹਾ ਸੁਨਹਿਰੀ ਰੰਗ ਦਾ ਗਹਿਣਾ, ਤਾਂਬੇ ਦਾ ਸਿੱਕਾ ਜਾਂ ਲਾਲ ਰੰਗ ਦੀ ਕੋਈ ਵੀ ਵਸਤੂ ਰੱਖਣੀ ਚਾਹੀਦੀ ਹੈ।
ਮੁਲਾਂਕ 2 ਦਾ ਸਵਾਮੀ ਚੰਦਰਮਾ ਨੂੰ ਮੰਨਿਆ ਜਾਂਦਾ ਹੈ। ਇਸ ਅੰਕ ਨਾਲ ਜੁੜੇ ਲੋਕ ਸੁਭਾਅ ਤੋਂ ਕਾਫ਼ੀ ਸੰਵੇਦਨਸ਼ੀਲ, ਸਹਿਜ ਤੇ ਕਲਪਨਾਸ਼ੀਲ ਹੁੰਦੇ ਹਨ। ਮੁਲਾਂਕ 2 ਦੇ ਜਾਤਕਾਂ ਨੂੰ ਆਪਣੇ ਨਾਲ ਚਾਂਦੀ ਰੰਗ ਦੀ ਕੋਈ ਵੀ ਵਸਤੂ, ਇਕ ਚਿੱਟਾ ਰੁਮਾਲ ਜਾਂ ਮੋਤੀ ਵਰਗੀ ਸਧਾਰਨ ਐਕਸੈਸਰੀ ਰੱਖਣੀ ਚਾਹੀਦੀ ਹੈ।
ਅੰਕ ਸ਼ਾਸਤਰ ਦੇ ਮੁਤਾਬਕ, ਮੁਲਾਂਕ 3 ਦਾ ਸਵਾਮੀ ਬ੍ਰਹਿਸਪਤੀ ਗ੍ਰਹਿ ਨੂੰ ਮੰਨਿਆ ਜਾਂਦਾ ਹੈ ਅਤੇ ਇਹ ਰਵਾਇਤੀ ਤੌਰ 'ਤੇ ਗਿਆਨ, ਸੰਚਾਰ, ਆਸ਼ਾਵਾਦ ਤੇ ਵਿਕਾਸ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜਾਤਕਾਂ ਨੂੰ ਆਪਣੇ ਕੋਲ ਪੀਲੇ ਰੰਗ ਦੀ ਵਸਤੂ, ਪੈਨ ਜਾਂ ਰੁਮਾਲ ਰੱਖਣਾ ਚਾਹੀਦਾ ਹੈ।
ਅੰਕ ਜੋਤਿਸ਼ 'ਚ ਮੁਲਾਂਕ 4 ਦਾ ਸਵਾਮੀ ਰਾਹੂ ਨੂੰ ਦੱਸਿਆ ਜਾਂਦਾ ਹੈ, ਜੋ ਜੀਵਨ ਵਿਚ ਸੋਚ, ਦ੍ਰਿੜ੍ਹ ਸੰਕਲਪ ਅਤੇ ਚੀਜ਼ਾਂ ਨੂੰ ਵੱਖਰੇ ਢੰਗ ਨਾਲ ਕਰਨ ਦੀ ਇੱਛਾ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜਾਤਕਾਂ ਨੂੰ ਆਪਣੇ ਨਾਲ ਹਮੇਸ਼ਾ ਗੂੜ੍ਹੇ ਨੀਲੇ ਜਾਂ ਭੂਰੇ ਰੰਗ ਦਾ ਕੋਈ ਸਾਮਾਨ ਜਾਂ ਸਧਾਰਨ ਧਾਤ ਦੀ ਚਾਬੀਆਂ ਦੀ ਗੁੱਛੀ ਰੱਖਣੀ ਚਾਹੀਦੀ ਹੈ।
ਮੁਲਾਂਕ 5 ਦਾ ਸਬੰਧ ਬੁੱਧ ਗ੍ਰਹਿ ਨਾਲ ਮੰਨਿਆ ਜਾਂਦਾ ਹੈ। ਬੁੱਧ ਗ੍ਰਹਿ ਨੂੰ ਸੰਚਾਰ, ਬੁੱਧੀ, ਅਨੁਕੂਲਤਾ ਅਤੇ ਕਾਰੋਬਾਰੀ ਕੁਸ਼ਲਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮੁਲਾਂਕ 5 ਨਾਲ ਜੁੜੇ ਜਾਤਕਾਂ ਨੂੰ ਆਪਣੇ ਕੋਲ ਹਮੇਸ਼ਾ ਹਰੇ ਰੰਗ ਦਾ ਪੈਨ, ਵਾਲਿਟ ਐਕਸੈਸਰੀ ਜਾਂ ਕੋਈ ਹਰੀ ਵਸਤੂ ਜ਼ਰੂਰ ਰੱਖਣੀ ਚਾਹੀਦੀ ਹੈ।
ਅੰਕ ਜੋਤਿਸ਼ 'ਚ ਮੁਲਾਂਕ 6 ਦਾ ਸਬੰਧ ਸ਼ੁੱਕਰ ਗ੍ਰਹਿ ਨਾਲ ਦੱਸਿਆ ਜਾਂਦਾ ਹੈ, ਜੋ ਸੁੰਦਰਤਾ, ਰਿਸ਼ਤਿਆਂ, ਰਚਨਾਤਮਕਤਾ ਅਤੇ ਆਰਾਮ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਸ ਅੰਕ ਦੇ ਜਾਤਕਾਂ ਨੂੰ ਆਪਣੇ ਕੋਲ ਹਮੇਸ਼ਾ ਚਿੱਟੇ, ਗੁਲਾਬੀ ਜਾਂ ਹਲਕੇ ਰੰਗ ਦੇ ਗਹਿਣੇ ਜਾਂ ਕੋਈ ਮਨਮੋਹਕ ਛੋਟੀ-ਜਿਹੀ ਵਸਤੂ ਜ਼ਰੂਰ ਰੱਖਣੀ ਚਾਹੀਦੀ ਹੈ।
ਮੁਲਾਂਕ 7 ਦਾ ਸਬੰਧ ਕੇਤੂ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜੋ ਆਤਮ-ਨਿਰੀਖਣ, ਅਧਿਆਤਮਿਕਤਾ, ਵਿਸ਼ਲੇਸ਼ਣ ਤੇ ਅੰਤਰ-ਗਿਆਨ ਨਾਲ ਜੁੜਿਆ ਹੁੰਦਾ ਹੈ। ਮੁਲਾਂਕ 7 ਨਾਲ ਜੁੜੇ ਜਾਤਕਾਂ ਨੂੰ ਆਪਣੇ ਕੋਲ ਸਧਾਰਨ ਕੁਦਰਤੀ ਪੱਥਰ ਜਾਂ ਬੈਂਗਣੀ ਰੰਗ ਦੀ ਕੋਈ ਸਹਾਇਕ ਵਸਤੂ ਜਾਂ ਫਿਰ ਇਕ ਛੋਟੀ ਨੋਟਬੁੱਕ ਰੱਖਣੀ ਚਾਹੀਦੀ ਹੈ।
ਮੁਲਾਂਕ 8 ਦਾ ਸਬੰਧ ਸ਼ਨੀ ਗ੍ਰਹਿ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਸ ਨੂੰ ਅਨੁਸ਼ਾਸਨ, ਧੀਰਜ ਅਤੇ ਜ਼ਿੰਮੇਵਾਰੀ ਨਾਲ ਜੁੜਿਆ ਗ੍ਰਹਿ ਮੰਨਿਆ ਜਾਂਦਾ ਹੈ। ਅਜਿਹੇ 'ਚ ਮੁਲਾਂਕ 8 ਦੇ ਜਾਤਕਾਂ ਨੂੰ ਆਪਣੇ ਕੋਲ ਹਮੇਸ਼ਾ ਗੂੜ੍ਹੇ ਨੀਲੇ ਜਾਂ ਕਾਲੇ ਰੰਗ ਦੀ ਕੋਈ ਵਸਤੂ, ਪੈਨ, ਬਟੂਆ ਜਾਂ ਚਾਬੀਆਂ ਦੀ ਗੁੱਛੀ ਰੱਖਣੀ ਚਾਹੀਦੀ ਹੈ।
ਮੁਲਾਂਕ 9 ਦਾ ਸਵਾਮੀ ਮੰਗਲ ਗ੍ਰਹਿ ਨੂੰ ਮੰਨਿਆ ਜਾਂਦਾ ਹੈ। ਇਸ ਅੰਕ ਨੂੰ ਊਰਜਾ, ਕਰਮ ਅਤੇ ਦ੍ਰਿੜ੍ਹ ਸੰਕਲਪ ਨਾਲ ਜੁੜਿਆ ਮੰਨਿਆ ਜਾਂਦਾ ਹੈ। ਇਸ ਅੰਕ ਨਾਲ ਜੁੜੇ ਲੋਕਾਂ ਨੂੰ ਆਪਣੇ ਕੋਲ ਲਾਲ ਰੰਗ ਦੀ ਸਹਾਇਕ ਵਸਤੂ, ਇੱਕ ਲਾਲ ਪੈਨ ਜਾਂ ਕੋਈ ਹੋਰ ਛੋਟੀ ਵਸਤੂ ਰੱਖਣੀ ਚਾਹੀਦੀ ਹੈ।