ਸਿੱਧੇ ਨੱਕ ਤੋਂ ਲੈ ਕੇ ਚੌੜੀ ਧੁੰਨੀ ਤਕ: ਸਾਮੁਦ੍ਰਿਕ ਸ਼ਾਸਤਰ ਅਨੁਸਾਰ ਪੁਰਸ਼ਾਂ ਦੇ ਇਹ ਲੱਛਣ ਖੋਲ੍ਹਦੇ ਹਨ ਤਰੱਕੀ ਦੇ ਦਰਵਾਜ਼ੇ
ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਵਿਸ਼ੇਸ਼ ਸਰੀਰਕ ਲੱਛਣਾਂ ਵਾਲੇ ਪੁਰਸ਼ ਜਨਮ ਤੋਂ ਹੀ ਸੁੱਖ-ਸਮ੍ਰਿੱਧੀ ਲੈ ਕੇ ਆਉਂਦੇ ਹਨ ਤੇ ਆਪਣੀ ਮਿਹਨਤ ਦੇ ਬਲਬੂਤੇ ਜੀਵਨ 'ਚ ਵੱਡੀ ਸਫਲਤਾ ਹਾਸਲ ਕਰਦੇ ਹਨ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
Publish Date: Fri, 02 Oct 2026 05:16 PM (IST)
Updated Date: Fri, 02 Oct 2026 05:20 PM (IST)
ਧਰਮ ਡੈਸਕ, ਨਵੀਂ ਦਿੱਲੀ : ਹਿੰਦੂ ਧਰਮ 'ਚ ਸਾਮੁਦ੍ਰਿਕ ਸ਼ਾਸਤਰ ਦਾ ਵਿਸ਼ੇਸ਼ ਮਹੱਤਵ ਹੈ। ਇਸ ਦੇ ਜ਼ਰੀਏ ਵਿਅਕਤੀ ਦੇ ਸਰੀਰ ਦੀ ਬਣਤਰ, ਤਿਲ ਅਤੇ ਹੱਥ ਦੀਆਂ ਰੇਖਾਵਾਂ ਦੀ ਮਦਦ ਨਾਲ ਉਸ ਦੇ ਭਵਿੱਖ ਅਤੇ ਆਰਥਿਕ ਸਥਿਤੀ ਸਮੇਤ ਕਈ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸਾਮੁਦ੍ਰਿਕ ਸ਼ਾਸਤਰ ਅਨੁਸਾਰ, ਪੁਰਸ਼ਾਂ ਦੀ ਸਰੀਰਕ ਬਣਤਰ ਤੋਂ ਉਨ੍ਹਾਂ ਦੇ ਧਨਵਾਨ ਅਤੇ ਭਾਗਸ਼ਾਲੀ ਹੋਣ ਦੇ ਸੰਕੇਤ ਮਿਲਦੇ ਹਨ।
ਅਜਿਹਾ ਮੰਨਿਆ ਜਾਂਦਾ ਹੈ ਕਿ ਕੁਝ ਵਿਸ਼ੇਸ਼ ਸਰੀਰਕ ਲੱਛਣਾਂ ਵਾਲੇ ਪੁਰਸ਼ ਜਨਮ ਤੋਂ ਹੀ ਸੁੱਖ-ਸਮ੍ਰਿੱਧੀ ਲੈ ਕੇ ਆਉਂਦੇ ਹਨ ਤੇ ਆਪਣੀ ਮਿਹਨਤ ਦੇ ਬਲਬੂਤੇ ਜੀਵਨ 'ਚ ਵੱਡੀ ਸਫਲਤਾ ਹਾਸਲ ਕਰਦੇ ਹਨ। ਅਜਿਹੇ 'ਚ ਆਓ ਇਸ ਆਰਟੀਕਲ 'ਚ ਤੁਹਾਨੂੰ ਇਸ ਬਾਰੇ ਵਿਸਥਾਰ ਨਾਲ ਦੱਸਦੇ ਹਾਂ।
1. ਚੌੜਾ ਮੱਥਾ
ਸਾਮੁਦ੍ਰਿਕ ਸ਼ਾਸਤਰ 'ਚ ਪੁਰਸ਼ਾਂ ਦਾ ਚੌੜਾ ਮੱਥਾ ਬੁੱਧੀਮਤਾ ਅਤੇ ਅਗਵਾਈ ਕਰਨ ਦੀ ਸਮਰੱਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜਿਨ੍ਹਾਂ ਪੁਰਸ਼ਾਂ ਦਾ ਮੱਥਾ ਚੌੜਾ ਹੁੰਦਾ ਹੈ, ਉਨ੍ਹਾਂ ਨੂੰ ਜੀਵਨ 'ਚ ਮਾਣ-ਸਨਮਾਨ, ਉੱਚ ਅਹੁਦਾ ਤੇ ਕਾਫ਼ੀ ਧਨ-ਜਾਇਦਾਦ ਪ੍ਰਾਪਤ ਹੁੰਦੀ ਹੈ। ਇਹ ਲੋਕ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਜਲਦਬਾਜ਼ੀ 'ਚ ਫ਼ੈਸਲੇ ਲੈਣਾ ਪਸੰਦ ਨਹੀਂ ਕਰਦੇ।
2. ਸਿੱਧੀ ਨੱਕ
ਜਿਨ੍ਹਾਂ ਪੁਰਸ਼ਾਂ ਦੀ ਨੱਕ ਸਿੱਧੀ ਹੁੰਦੀ ਹੈ, ਉਹ ਆਪਣੇ ਕਰੀਅਰ 'ਚ ਤੇਜ਼ੀ ਨਾਲ ਸਫਲਤਾ ਹਾਸਲ ਕਰਦੇ ਹਨ। ਇਹ ਲੋਕ ਪੈਸਾ ਕਮਾਉਣ 'ਚ ਮਾਹਿਰ ਹੁੰਦੇ ਹਨ। ਇਸ ਤੋਂ ਇਲਾਵਾ ਸੁਭਾਅ ਤੋਂ ਇਹ ਕਾਫ਼ੀ ਆਤਮਨਿਰਭਰ ਹੁੰਦੇ ਹਨ ਅਤੇ ਜੀਵਨ 'ਚ ਆਪਣੇ ਦਮ 'ਤੇ ਵੱਡੇ ਫ਼ੈਸਲੇ ਲੈਂਦੇ ਹਨ।
3. ਚੌੜੀ ਤੇ ਡੂੰਘੀ ਧੁੰਨੀ
ਸਾਮੁਦ੍ਰਿਕ ਸ਼ਾਸਤਰ ਅਨੁਸਾਰ, ਜਿਨ੍ਹਾਂ ਪੁਰਸ਼ਾਂ ਦੀ ਨਾਭੀ ਚੌੜੀ ਅਤੇ ਡੂੰਘੀ ਹੁੰਦੀ ਹੈ, ਉਨ੍ਹਾਂ ਨੂੰ ਜੀਵਨ 'ਚ ਕਦੇ ਵੀ ਧਨ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਉਹ ਸਾਰੀਆਂ ਭੌਤਿਕ ਸੁੱਖ-ਸਹੂਲਤਾਂ ਨਾਲ ਭਰਪੂਰ ਜੀਵਨ ਬਤੀਤ ਕਰਦੇ ਹਨ। ਨਾਲ ਹੀ ਅਜਿਹੇ ਪੁਰਸ਼ਾਂ ਨੂੰ ਸਮਾਜ 'ਚ ਉੱਚ ਅਹੁਦਾ ਅਤੇ ਮਾਨ-ਸਨਮਾਨ ਮਿਲਦਾ ਹੈ।
4. ਚੌੜੀ ਛਾਤੀ ਤੇ ਛਾਤੀ 'ਤੇ ਵਾਲ
ਜਿਨ੍ਹਾਂ ਪੁਰਸ਼ਾਂ ਦਾ ਸੀਨਾ ਚੌੜਾ ਹੁੰਦਾ ਹੈ ਅਤੇ ਛਾਤੀ 'ਤੇ ਵਾਲ ਹੁੰਦੇ ਹਨ, ਉਹ ਜ਼ਿਆਦਾ ਨਿਡਰ ਅਤੇ ਸਾਹਸੀ ਹੁੰਦੇ ਹਨ। ਅਜਿਹੇ ਲੋਕ ਆਪਣੀ ਸਖ਼ਤ ਮਿਹਨਤ ਨਾਲ ਜੀਵਨ 'ਚ ਖੂਬ ਤਰੱਕੀ ਕਰਦੇ ਹਨ ਅਤੇ ਇਨ੍ਹਾਂ ਦੀ ਆਰਥਿਕ ਸਥਿਤੀ ਹਮੇਸ਼ਾ ਮਜ਼ਬੂਤ ਰਹਿੰਦੀ ਹੈ। ਮੰਨਿਆ ਜਾਂਦਾ ਹੈ ਕਿ ਇਹ ਆਪਣੇ ਦੋਸਤਾਂ ਅਤੇ ਪਰਿਵਾਰ ਪ੍ਰਤੀ ਬੇਹੱਦ ਇਮਾਨਦਾਰ ਅਤੇ ਵਫ਼ਾਦਾਰ ਹੁੰਦੇ ਹਨ।
ਡਿਸਕਲੇਮਰ: ਇਸ ਲੇਖ ਵਿੱਚ ਦੱਸੇ ਗਏ ਉਪਾਅ/ਲਾਭ/ਸਲਾਹ ਅਤੇ ਬਿਆਨ ਸਿਰਫ਼ ਆਮ ਜਾਣਕਾਰੀ ਲਈ ਹਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਇੱਥੇ ਇਸ ਲੇਖ ਫੀਚਰ ਵਿੱਚ ਲਿਖੀਆਂ ਗੱਲਾਂ ਦਾ ਸਮਰਥਨ ਨਹੀਂ ਕਰਦਾ। ਇਸ ਲੇਖ ਵਿੱਚ ਸ਼ਾਮਲ ਜਾਣਕਾਰੀ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਠੀ ਕੀਤੀ ਗਈ ਹੈ। ਪਾਠਕਾਂ ਨੂੰ ਬੇਨਤੀ ਹੈ ਕਿ ਲੇਖ ਨੂੰ ਅੰਤਿਮ ਸੱਚ ਜਾਂ ਦਾਅਵਾ ਨਾ ਮੰਨਣ ਅਤੇ ਆਪਣੇ ਵਿਵੇਕ ਦੀ ਵਰਤੋਂ ਕਰਨ। ਪੰਜਾਬੀ ਜਾਗਰਣ ਅਤੇ ਜਾਗਰਣ ਨਿਊ ਮੀਡੀਆ ਅੰਧਵਿਸ਼ਵਾਸ ਦੇ ਖ਼ਿਲਾਫ਼ ਹੈ।