ਸਰਵਪਿੱਤਰੀ ਮੱਸਿਆ 'ਤੇ 3 ਦੁਰਲੱਭ ਗ੍ਰਹਿਆਂ ਦਾ ਮਹਾਸੰਯੋਗ! ਇਨ੍ਹਾਂ ਰਾਸ਼ੀਆਂ ਦੀ ਚਮਕੇਗੀ ਕਿਸਮਤ, ਜਾਣੋ ਆਪਣੀ ਰਾਸ਼ੀ ਦਾ ਹਾਲ ਤੇ ਸ਼ਰਾਧ ਦਾ ਸ਼ੁਭ ਮਹੂਰਤ
SarvaPitruAmavasya : ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ ਇਸ ਵਾਰ 10 ਅਕਤੂਬਰ 2026, ਸ਼ਨੀਵਾਰ ਨੂੰ ਸਰਵਪਿਤਰੀ ਮੱਸਿਆ ਮੌਕੇ ਵਿਸ਼ੇਸ਼ ਖਗੋਲੀ ਤੇ ਜੋਤਿਸ਼ੀ ਯੋਗ ਬਣ ਰਹੇ ਹਨ।
Publish Date: Sat, 10 Oct 2026 10:17 AM (IST)
Updated Date: Sat, 10 Oct 2026 10:24 AM (IST)
ਧਰਮ ਡੈਸਕ, ਨਵੀਂ ਦਿੱਲੀ : ਵੈਦਿਕ ਪੰਚਾਂਗ ਅਨੁਸਾਰ, ਅੱਜ ਯਾਨੀ 10 ਅਕਤੂਬਰ ਨੂੰ ਸਰਵਪਿੱਤਰੀ ਮੱਸਿਆ (Sarva Pitru Amavasya 2026) ਮਨਾਈ ਜਾ ਰਹੀ ਹੈ। ਇਹ ਪਿਤਰ ਪੱਖ ਦਾ ਆਖਰੀ ਦਿਨ ਹੈ। ਇਸ ਮੌਕੇ ਪੂਰਵਜਾਂ ਨੂੰ ਵਿਧੀ-ਵਿਧਾਨ ਨਾਲ ਵਿਦਾਈ ਦਿੱਤੀ ਜਾਂਦੀ ਹੈ। ਜੋਤਿਸ਼ ਗਣਨਾ ਅਨੁਸਾਰ, ਇਸ ਵਾਰ ਸਰਵਪਿੱਤਰੀ ਮੱਸਿਆ ਵਾਲੇ ਦਿਨ ਗ੍ਰਹਿਆਂ ਦੇ ਵਿਸ਼ੇਸ਼ ਗੋਚਰ ਕਾਰਨ ਦੁਰਲੱਭ ਅਤੇ ਪ੍ਰਭਾਵਸ਼ਾਲੀ ਯੋਗ ਬਣ ਰਹੇ ਹਨ, ਜਿਨ੍ਹਾਂ ਦਾ ਅਸਰ ਵੱਖ-ਵੱਖ ਰਾਸ਼ੀਆਂ 'ਤੇ ਪੈਣ ਦੀ ਮਾਨਤਾ ਹੈ। ਅਜਿਹੇ 'ਚ ਆਓ ਇਸ ਲੇਖ 'ਚ ਐਸਟ੍ਰੋਪਤਰੀ ਦੇ ਜੋਤਸ਼ੀ ਚੰਦਰਸ਼ ਸ਼ਰਮਾ ਅਨੁਸਾਰ ਜਾਣਦੇ ਹਾਂ ਕਿ ਸਰਵਪਿੱਤਰੀ ਮੱਸਿਆ 'ਤੇ ਕਿਸ ਰਾਸ਼ੀ 'ਤੇ ਕੀ ਪ੍ਰਭਾਵ ਪੈ ਸਕਦਾ ਹੈ।
ਜੋਤਸ਼ੀ ਚੰਦਰੇਸ਼ ਸ਼ਰਮਾ ਅਨੁਸਾਰ ਇਸ ਵਾਰ 10 ਅਕਤੂਬਰ 2026, ਸ਼ਨੀਵਾਰ ਨੂੰ ਸਰਵਪਿਤਰੀ ਮੱਸਿਆ ਮੌਕੇ ਵਿਸ਼ੇਸ਼ ਖਗੋਲੀ ਤੇ ਜੋਤਿਸ਼ੀ ਯੋਗ ਬਣ ਰਹੇ ਹਨ।
ਸਰਵਪਿੱਤਰੀ ਮੱਸਿਆ 'ਤੇ ਬਣਨ ਵਾਲੇ ਵਿਸ਼ੇਸ਼ ਗ੍ਰਹਿ ਯੋਗ
ਸੂਰਜ ਅਤੇ ਚੰਦਰਮਾ ਦੀ ਕੰਨਿਆ ਰਾਸ਼ੀ 'ਚ ਯੁਤੀ: ਕੰਨਿਆ ਰਾਸ਼ੀ ਅਤੇ ਹਸਤ ਨਕਸ਼ਤਰ 'ਚ ਸੂਰਜ ਤੇ ਚੰਦਰਮਾ ਇਕੱਠੇ ਬਿਰਾਜਮਾਨ ਹੋ ਕੇ ਮੱਸਿਆ ਯੋਗ ਬਣਾ ਰਹੇ ਹਨ।
ਸ਼ਨੀਸ਼ਚਰੀ ਮੱਸਿਆ ਦਾ ਸੰਯੋਗ: ਸ਼ਨੀਵਾਰ ਨੂੰ ਮੱਸਿਆ ਪੈਣ ਕਾਰਨ ਸ਼ਨੀ ਦੇਵ ਦੀ ਕਿਰਪਾ, ਕਰਮਾਂ 'ਚ ਸੁਧਾਰ ਅਤੇ ਦਾਨ-ਪੁੰਨ ਦਾ ਮਹੱਤਵ ਵਧ ਗਿਆ ਹੈ।
ਮਘਾ ਨਕਸ਼ਤਰ 'ਚ ਕੇਤੂ ਅਤੇ ਕਰਕ ਰਾਸ਼ੀ 'ਚ ਉੱਚ ਦਾ ਗੁਰੂ: ਪਿਤਰ ਪੱਖ ਦੀ ਸਮਾਪਤੀ 'ਤੇ ਕੇਤੂ ਦਾ ਮਘਾ ਨਕਸ਼ਤਰ, ਜਿਸ ਨੂੰ ਪਿਤਰਾਂ ਨਾਲ ਸਬੰਧਤ ਨਕਸ਼ਤਰ ਮੰਨਿਆ ਜਾਂਦਾ ਹੈ, 'ਚ ਹੋਣਾ ਅਤੇ ਗੁਰੂ ਦਾ ਆਪਣੀ ਉੱਚ ਰਾਸ਼ੀ 'ਚ ਹੋਣਾ ਪਿਤਰ ਰਿਣ ਤੋਂ ਮੁਕਤੀ ਲਈ ਬੇਹੱਦ ਸ਼ੁਭ ਮੰਨਿਆ ਜਾ ਰਿਹਾ ਹੈ।
12 ਰਾਸ਼ੀਆਂ 'ਤੇ ਕੀ ਪਵੇਗਾ ਅਸਰ?
ਮੇਖ ਰਾਸ਼ੀ (Aries) : ਪਾਰਿਵਾਰਕ ਮਤਭੇਦ ਦੂਰ ਹੋ ਸਕਦੇ ਹਨ। ਧੀਰਜ ਨਾਲ ਕੰਮ ਲੈਣ ਦੀ ਲੋੜ ਹੈ।
ਬ੍ਰਿਖ ਰਾਸ਼ੀ (Taurus) : ਜਾਇਦਾਦ ਅਤੇ ਵਿੱਤੀ ਸੁਰੱਖਿਆ ਨਾਲ ਜੁੜੇ ਮਾਮਲਿਆਂ 'ਚ ਸਪੱਸ਼ਟਤਾ ਆ ਸਕਦੀ ਹੈ।
ਮਿਥੁਨ ਰਾਸ਼ੀ (Gemini) : ਪੁਰਾਣੇ ਮਨ-ਮੁਟਾਅ ਦੂਰ ਹੋ ਸਕਦੇ ਹਨ। ਆਪਣੀ ਬੋਲੀ 'ਤੇ ਕਾਬੂ ਰੱਖੋ।
ਕਰਕ ਰਾਸ਼ੀ (Cancer): ਮਾਨਸਿਕ ਸ਼ਾਂਤੀ ਮਿਲ ਸਕਦੀ ਹੈ ਅਤੇ ਪਰਿਵਾਰਕ ਜ਼ਿੰਮੇਵਾਰੀਆਂ 'ਚ ਸੰਤੁਲਨ ਬਣੇਗਾ।
ਸਿੰਘ ਰਾਸ਼ੀ (Leo) : ਮਾਣ-ਸਨਮਾਨ 'ਚ ਵਾਧਾ ਹੋ ਸਕਦਾ ਹੈ। ਆਪਣੇ ਆਪ 'ਤੇ ਸ਼ੱਕ ਕਰਨ ਤੋਂ ਬਚੋ।
ਕੰਨਿਆ ਰਾਸ਼ੀ (Virgo) : ਆਤਮ-ਵਿਸ਼ਵਾਸ ਵਧੇਗਾ ਅਤੇ ਲੰਬੇ ਸਮੇਂ ਤੋਂ ਰੁਕੇ ਹੋਏ ਕੰਮ ਪੂਰੇ ਹੋ ਸਕਦੇ ਹਨ।
ਤੁਲਾ ਰਾਸ਼ੀ (Libra) : ਰਿਸ਼ਤਿਆਂ 'ਚ ਤਾਲਮੇਲ ਅਤੇ ਆਪਸੀ ਸਮਝ ਵਧ ਸਕਦੀ ਹੈ।
ਬ੍ਰਿਸ਼ਚਕ ਰਾਸ਼ੀ (Scorpio): ਅੰਦਰੂਨੀ ਮਾਨਸਿਕ ਤਣਾਅ ਘੱਟ ਹੋ ਸਕਦਾ ਹੈ। ਇਹ ਆਤਮ-ਚਿੰਤਨ ਕਰਨ ਦਾ ਸਮਾਂ ਹੈ।
ਧਨੁ ਰਾਸ਼ੀ (Sagittarius): ਰੋਜ਼ੀ-ਰੋਟੀ ਅਤੇ ਕੰਮਕਾਜ ਨਾਲ ਜੁੜੇ ਫ਼ੈਸਲੇ ਸਹੀ ਦਿਸ਼ਾ ਵੱਲ ਵਧ ਸਕਦੇ ਹਨ।
ਮਕਰ ਰਾਸ਼ੀ (Capricorn) : ਕੰਮਾਂ 'ਚ ਆ ਰਹੀਆਂ ਰੁਕਾਵਟਾਂ ਦੂਰ ਹੋ ਸਕਦੀਆਂ ਹਨ। ਬਜ਼ੁਰਗਾਂ ਦਾ ਆਸ਼ੀਰਵਾਦ ਮਿਲੇਗਾ।
ਕੁੰਭ ਰਾਸ਼ੀ (Aquarius): ਪੁਰਾਣੀਆਂ ਚਿੰਤਾਵਾਂ ਤੋਂ ਰਾਹਤ ਮਿਲ ਸਕਦੀ ਹੈ ਅਤੇ ਦਾਨ-ਪੁੰਨ 'ਚ ਰੁਚੀ ਵਧੇਗੀ।
ਮੀਨ ਰਾਸ਼ੀ (Pisces) : ਸਾਂਝੇ ਕੰਮਾਂ ਅਤੇ ਕਾਰਜ ਖੇਤਰ 'ਚ ਲਾਭ ਮਿਲਣ ਦੀ ਸੰਭਾਵਨਾ ਹੈ।
ਅੱਜ ਸ਼ਰਾਧ ਤੇ ਤਰਪਣ ਦਾ ਸ਼ੁਭ ਮਹੂਰਤ
ਪਿੱਤਰਾਂ ਦਾ ਸ਼ਰਾਧ ਤੇ ਤਰਪਣ ਕਰਨ ਲਈ ਹੇਠ ਲਿਖੇ ਮਹੂਰਤ ਦੱਸੇ ਗਏ ਹਨ:
ਕੁਤੁਪ ਮਹੂਰਤ: ਸਵੇਰੇ 11:55 ਵਜੇ ਤੋਂ ਦੁਪਹਿਰ 12:41 ਵਜੇ ਤਕ।
ਰੌਹਿਣ ਮਹੂਰਤ: ਦੁਪਹਿਰ 12:41 ਵਜੇ ਤੋਂ 1:28 ਵਜੇ ਤਕ।
ਦੁਪਹਿਰ ਬਾਅਦ ਦਾ ਮਹੂਰਤ: ਦੁਪਹਿਰ 1:28 ਵਜੇ ਤੋਂ 3:49 ਵਜੇ ਤਕ।