- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸਦ਼ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥ ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥

ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥ ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥ ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥ ਗੁਰਮੁਖਿ ਨਿਜ ਘਰਿ ਵਾਸਾ ਹੋਇ ॥ ਗੁਰਮੁਖਿ ਜੋਗੀ ਜੁਗਤਿ ਪਛਾਣੈ ॥ ਗੁਰਮੁਖਿ ਨਾਨਕ ਏਕੋ ਜਾਣੈ ॥੬੯॥ ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥ ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥ ਬਿਨੁ ਸਤਿਗੁਰ ਭੇਟੇ ਮਹਾ ਦੁਖੁ ਪਾਇ ॥ ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥ ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥੭੦॥ ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥ ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥ ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥ ਗੁਰਮੁਖਿ ਦਰਗਹ ਨ ਆਵੈ ਹਾਰਿ ॥ ਗੁਰਮੁਖਿ ਮੇਲਿ ਮਿਲਾਏ ਸਦ਼ ਜਾਣੈ ॥ ਨਾਨਕ ਗੁਰਮੁਖਿ ਸਬਦਿ ਪਛਾਣੈ ॥੭੧॥ ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥ ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥ ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥ ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥ ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥ ਕਰਿ ਬੀਚਾਰੁ ਮਨਿ ਦੇਖਹੁ ਨਾਨਕ ਬਿਨੁ ਨਾਵੈ ਮੁਕਤਿ ਨ ਹੋਈ ॥੭੨॥ ਤੇਰੀ ਗਤਿ ਮਿਤਿ ਤੂਹੈ ਜਾਣਹਿ ਕਿਆ ਕੋ ਆਖਿ ਵਖਾਣੈ ॥ ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥ ਸਾਧਿਕ ਸਿਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫੁਰਮਾਣੈ ॥ ਮਾਗਹਿ ਨਾਮੁ ਪਾਇ ਇਹ ਭਿਖਿਆ ਤੇਰੇ ਦਰਸਨ ਕਉ ਕੁਰਬਾਣੈ ॥ ਅਬਿਨਾਸੀ ਪ੍ਰਭਿ ਖੇਲੁ ਰਚਾਇਆ ਗੁਰਮੁਖਿ ਸੋਝੀ ਹੋਈ ॥ ਨਾਨਕ ਸਭਿ ਜੁਗ ਆਪੇ ਵਰਤੈ ਦੂਜਾ ਅਵਰੁ ਨ ਕੋਈ ॥੭੩॥੧॥
गुरमुखि साचु सबदु बीचारै कोइ ॥ गुरमुखि सचु बाणी परगटु होइ ॥ गुरमुखि मनु भीजै विरला बूझै कोइ ॥ गुरमुखि निज घरि वासा होइ ॥ गुरमुखि जोगी जुगति पछाणै ॥ गुरमुखि नानक एको जाणै ॥६९॥ बिनु सतिगुर सेवे जोगु न होई ॥ बिनु सतिगुर भेटे मुकति न कोई ॥ बिनु सतिगुर भेटे नामु पाइआ न जाइ ॥ बिनु सतिगुर भेटे महा दुखु पाइ ॥ बिनु सतिगुर भेटे महा गरबि गुबारि ॥ नानक बिनु गुर मुआ जनमु हारि ॥७०॥ गुरमुखि मनु जीता हउमै मारि ॥ गुरमुखि साचु रखिआ उर धारि ॥ गुरमुखि जगु जीता जमकालु मारि बिदारि ॥ गुरमुखि दरगह न आवै हारि ॥ गुरमुखि मेलि मिलाए सुो जाणै ॥ नानक गुरमुखि सबदि पछाणै ॥७१॥ सबदै का निबेड़ा सुणि तू अउधू बिनु नावै जोगु न होई ॥ नामे राते अनदिनु माते नामै ते सुखु होई ॥ नामै ही ते सभु परगटु होवै नामे सोझी पाई ॥ बिनु नावै भेख करहि बहुतेरे सचै आपि खुआई ॥ सतिगुर ते नामु पाईऐ अउधू जोग जुगति ता होई ॥ करि बीचारु मनि देखहु नानक बिनु नावै मुकति न होई ॥७२॥ तेरी गति मिति तूहै जाणहि किआ को आखि वखाणै ॥ तू आपे गुपता आपे परगटु आपे सभि रंग माणै ॥ साधिक सिध गुरू बहु चेले खोजत फिरहि फुरमाणै ॥ मागहि नामु पाइ इह भिखिआ तेरे दरसन कउ कुरबाणै ॥ अबिनासी प्रभि खेलु रचाइआ गुरमुखि सोझी होई ॥ नानक सभि जुग आपे वरतै दूजा अवरु न कोई ॥७३॥१॥
The Gurmukh is one who reflects upon the True Word of the Shabad. The True Bani is revealed to the Gurmukh. The mind of the Gurmukh is drenched with the Lord's Love, but how rare are those who understand this. The Gurmukh dwells in the home of the self, deep within. The Gurmukh realizes the Way of Yoga. O Nanak, the Gurmukh knows the One Lord alone. ||69|| Without serving the True Guru, Yoga is not attained; without meeting the True Guru, no one is liberated. Without meeting the True Guru, the Naam cannot be found. Without meeting the True Guru, one suffers in terrible pain. Without meeting the True Guru, there is only the deep darkness of egotistical pride. O Nanak, without the True Guru, one dies, having lost the opportunity of this life. ||70|| The Gurmukh conquers his mind by subduing his ego. The Gurmukh enshrines Truth in his heart. The Gurmukh conquers the world; he knocks down the Messenger of Death, and kills it. The Gurmukh does not lose in the Court of the Lord. The Gurmukh is united in God's Union; he alone knows. O Nanak, the Gurmukh realizes the Word of the Shabad. ||71|| This is the essence of the Shabad — listen, you hermits and Yogis. Without the Name, there is no Yoga. Those who are attuned to the Name, remain intoxicated night and day; through the Name, they find peace. Through the Name, everything is revealed; through the Name, understanding is obtained. Without the Name, people wear all sorts of religious robes; the True Lord Himself has confused them. The Name is obtained only from the True Guru, O hermit, and then, the Way of Yoga is found. Reflect upon this in your mind, and see; O Nanak, without the Name, there is no liberation. ||72|| You alone know Your state and extent, Lord; What can anyone say about it? You Yourself are hidden, and You Yourself are revealed. You Yourself enjoy all pleasures. The seekers, the Siddhas, the many gurus and disciples wander around searching for You, according to Your Will. They beg for Your Name, and You bless them with this charity. I am a sacrifice to the Blessed Vision of Your Darshan. The eternal imperishable Lord God has staged this play; the Gurmukh understands it. O Nanak, He extends Himself throughout the ages; there is no other than Him. ||73||1||
ਪਦ ਅਰਥ: ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਸਾਚੁ = ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸਬਦੁ = ਗੁਰੂ ਦਾ ਸ਼ਬਦ। ਬੀਚਾਰੈ = ਵਿਚਾਰਦਾ ਹੈ। ਸਚੁ ਬਾਣੀ = ਸੱਚੀ ਗੁਰਬਾਣੀ। ਪਰਗਟੁ = ਪ੍ਰਤੱਖ। ਭੀਜੈ = ਭਿੱਜ ਜਾਂਦਾ ਹੈ, ਪ੍ਰੇਮ ਵਿਚ ਲੀਨ ਹੁੰਦਾ ਹੈ। ਨਿਜ ਘਰਿ = ਆਪਣੇ ਅਸਲ ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ। ਜੋਗੀ = ਪ੍ਰਭੂ ਨਾਲ ਮਿਲਾਪ ਦੀ ਜੁਗਤਿ ਜਾਣਨ ਵਾਲਾ। ਜੁਗਤਿ = ਤਰੀਕਾ। ਏਕੋ = ਇਕ ਪ੍ਰਭੂ। ਸੇਵੇ = ਸੇਵਾ ਕਰਦਾ ਹੈ। ਭੇਟੇ = ਮਿਲੇ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਗਰਬਿ = ਅਹੰਕਾਰ ਵਿਚ। ਗੁਬਾਰਿ = ਹਨੇਰੇ ਵਿਚ। ਹਉਮੈ = ਅਹੰਕਾਰ। ਉਰ = ਹਿਰਦਾ। ਧਾਰਿ = ਟਿਕਾ ਕੇ। ਜਮਕਾਲੁ = ਮੌਤ ਦਾ ਡਰ। ਬਿਦਾਰਿ = ਨਾਸ ਕਰ ਕੇ। ਦਰਗਹ = ਪ੍ਰਭੂ ਦੀ ਹਜ਼ੂਰੀ ਵਿਚ। ਮੇਲਿ = ਮਿਲਾਪ ਵਿਚ। ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਬੇੜਾ = ਨਿਚੋੜ, ਸਿੱਟਾ। ਅਉਧੂ = ਹੇ ਜੋਗੀ! ਨਾਮੇ ਰਾਤੇ = ਨਾਮ ਵਿਚ ਰੰਗੇ ਹੋਏ। ਅਨਦਿਨੁ = ਹਰ ਰੋਜ਼, ਦਿਨ ਰਾਤ। ਮਾਤੇ = ਮਸਤ। ਸੋਝੀ = ਸਮਝ। ਭੇਖ = ਧਾਰਮਿਕ ਪਹਿਰਾਵੇ। ਖੁਆਈ = ਕੁਰਾਹੇ ਪਾਇਆ। ਜੁਗਤਿ = ਤਰੀਕਾ। ਗਤਿ = ਆਤਮਕ ਅਵਸਥਾ। ਮਿਤਿ = ਮਾਪ, ਹੱਦ-ਬੰਨਾ। ਗੁਪਤਾ = ਲੁਕਿਆ ਹੋਇਆ। ਪਰਗਟੁ = ਪ੍ਰਤੱਖ। ਸਾਧਿਕ = ਸਾਧਨਾ ਕਰਨ ਵਾਲੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਫੁਰਮਾਣੈ = ਹੁਕਮ ਵਿਚ। ਮਾਗਹਿ = ਮੰਗਦੇ ਹਨ। ਭਿਖਿਆ = ਖੈਰ। ਕੁਰਬਾਣੈ = ਸਦਕੇ। ਅਬਿਨਾਸੀ = ਨਾਸ-ਰਹਿਤ। ਪ੍ਰਭਿ = ਪ੍ਰਭੂ ਨੇ। ਖੇਲੁ = ਜਗਤ-ਰਚਨਾ। ਵਰਤੈ = ਵਿਆਪਕ ਹੈ।
ਅਰਥ: ਗੁਰੂ ਦੀ ਸਰਨ ਪੈ ਕੇ ਕੋਈ ਵਿਰਲਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਨੂੰ ਵਿਚਾਰਦਾ ਹੈ। ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੇ ਅੰਦਰ ਸੱਚੀ ਗੁਰਬਾਣੀ ਦਾ ਚਾਨਣ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਮਨੁੱਖ ਦਾ ਮਨ ਪਰਮਾਤਮਾ ਦੇ ਪ੍ਰੇਮ ਵਿਚ ਭਿੱਜ ਜਾਂਦਾ ਹੈ, ਪਰ ਕੋਈ ਵਿਰਲਾ ਹੀ ਇਸ ਅਵਸਥਾ ਨੂੰ ਸਮਝਦਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਆਪਣੇ ਅਸਲ ਘਰ ਵਿਚ, ਪ੍ਰਭੂ ਦੀ ਹਜ਼ੂਰੀ ਵਿਚ ਟਿਕਿਆ ਰਹਿੰਦਾ ਹੈ। ਉਹ ਮਨੁੱਖ ਪ੍ਰਭੂ ਨਾਲ ਮਿਲਾਪ ਦੀ ਜੁਗਤਿ ਸਮਝ ਲੈਂਦਾ ਹੈ। ਹੇ ਨਾਨਕ! ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦਾ ਹੈ। ||69|| ਸਤਿਗੁਰੂ ਦੀ ਸੇਵਾ ਕਰਨ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਪਾ ਸਕਦਾ। ਸਤਿਗੁਰੂ ਨੂੰ ਮਿਲਣ ਤੋਂ ਬਿਨਾ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਬਹੁਤ ਦੁੱਖ ਸਹਾਰਦਾ ਹੈ। ਸਤਿਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਅਹੰਕਾਰ ਦੇ ਘੁੱਪ ਹਨੇਰੇ ਵਿਚ ਪਿਆ ਰਹਿੰਦਾ ਹੈ। ਹੇ ਨਾਨਕ! ਗੁਰੂ ਤੋਂ ਬਿਨਾ ਮਨੁੱਖ ਆਪਣਾ ਮਨੁੱਖਾ ਜਨਮ ਗਵਾ ਕੇ ਮੌਤ ਦੇ ਵੱਸ ਪੈ ਜਾਂਦਾ ਹੈ। ||70|| ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਹਉਮੈ ਨੂੰ ਮਾਰ ਕੇ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਉਹ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ। ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਜਮ ਦੇ ਡਰ ਨੂੰ ਮੁਕਾ ਕੇ ਸੰਸਾਰ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ। ਉਹ ਪਰਮਾਤਮਾ ਦੀ ਦਰਗਾਹ ਵਿਚ ਕਦੇ ਹਾਰ ਕੇ ਨਹੀਂ ਜਾਂਦਾ। ਜਿਸ ਮਨੁੱਖ ਨੂੰ ਪ੍ਰਭੂ ਆਪਣੇ ਮਿਲਾਪ ਵਿਚ ਮਿਲਾ ਲੈਂਦਾ ਹੈ, ਉਹੀ ਉਸ ਦੀ ਕਦਰ ਸਮਝਦਾ ਹੈ। ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਪਰਮਾਤਮਾ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ। ||71|| ਹੇ ਜੋਗੀ! ਤੂੰ ਗੁਰੂ ਦੇ ਸ਼ਬਦ ਦਾ ਨਿਚੋੜ ਸੁਣ ਲੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਉਹ ਦਿਨ ਰਾਤ ਉਸ ਦੇ ਪ੍ਰੇਮ ਵਿਚ ਮਸਤ ਰਹਿੰਦੇ ਹਨ ਅਤੇ ਨਾਮ ਦੀ ਬਰਕਤ ਨਾਲ ਸੁਖ ਪ੍ਰਾਪਤ ਕਰਦੇ ਹਨ। ਨਾਮ ਦੇ ਰਾਹੀਂ ਹੀ ਪਰਮਾਤਮਾ ਦੀ ਸਾਰੀ ਰਚਨਾ ਦੀ ਸਮਝ ਆਉਂਦੀ ਹੈ ਅਤੇ ਆਤਮਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ। ਨਾਮ ਤੋਂ ਬਿਨਾ ਮਨੁੱਖ ਅਨੇਕਾਂ ਧਾਰਮਿਕ ਭੇਖ ਧਾਰਨ ਕਰਦੇ ਹਨ, ਪਰ ਸਦਾ-ਥਿਰ ਪ੍ਰਭੂ ਨੇ ਆਪ ਹੀ ਉਨ੍ਹਾਂ ਨੂੰ ਸਹੀ ਰਸਤੇ ਤੋਂ ਭਟਕਾਇਆ ਹੋਇਆ ਹੈ। ਹੇ ਜੋਗੀ! ਸਤਿਗੁਰੂ ਤੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ ਅਤੇ ਤਦੋਂ ਹੀ ਮਨੁੱਖ ਪ੍ਰਭੂ ਨਾਲ ਮਿਲਾਪ ਦੀ ਜੁਗਤਿ ਸਮਝਦਾ ਹੈ। ਹੇ ਨਾਨਕ! ਆਪਣੇ ਮਨ ਵਿਚ ਵਿਚਾਰ ਕੇ ਵੇਖ ਲੈ ਕਿ ਨਾਮ ਤੋਂ ਬਿਨਾ ਮਨੁੱਖ ਦੀ ਮੁਕਤੀ ਨਹੀਂ ਹੋ ਸਕਦੀ। ||72|| ਹੇ ਪ੍ਰਭੂ! ਤੇਰੀ ਆਤਮਕ ਅਵਸਥਾ ਅਤੇ ਤੇਰੇ ਗੁਣਾਂ ਦਾ ਅੰਤ ਤੂੰ ਆਪ ਹੀ ਜਾਣਦਾ ਹੈਂ। ਕੋਈ ਹੋਰ ਮਨੁੱਖ ਤੇਰੇ ਸਰੂਪ ਦਾ ਬਿਆਨ ਕਿਵੇਂ ਕਰ ਸਕਦਾ ਹੈ? ਤੂੰ ਆਪ ਹੀ ਲੁਕਿਆ ਹੋਇਆ ਹੈਂ ਅਤੇ ਆਪ ਹੀ ਪ੍ਰਤੱਖ ਹੈਂ। ਤੂੰ ਆਪ ਹੀ ਸਾਰੇ ਰੰਗ ਮਾਣਦਾ ਹੈਂ। ਅਨੇਕਾਂ ਸਾਧਕ, ਸਿੱਧ, ਗੁਰੂ ਅਤੇ ਚੇਲੇ ਤੇਰੇ ਹੁਕਮ ਵਿਚ ਤੈਨੂੰ ਲੱਭਦੇ ਫਿਰਦੇ ਹਨ। ਉਹ ਤੇਰੇ ਕੋਲੋਂ ਤੇਰਾ ਨਾਮ ਮੰਗਦੇ ਹਨ ਅਤੇ ਤੂੰ ਉਨ੍ਹਾਂ ਨੂੰ ਨਾਮ ਦੀ ਇਹ ਦਾਤ ਬਖ਼ਸ਼ਦਾ ਹੈਂ। ਹੇ ਪ੍ਰਭੂ! ਮੈਂ ਤੇਰੇ ਦਰਸ਼ਨ ਤੋਂ ਸਦਕੇ ਜਾਂਦਾ ਹਾਂ। ਨਾਸ-ਰਹਿਤ ਪ੍ਰਭੂ ਨੇ ਇਹ ਜਗਤ-ਖੇਡ ਰਚੀ ਹੈ ਅਤੇ ਗੁਰੂ ਦੀ ਸਰਨ ਪੈ ਕੇ ਹੀ ਮਨੁੱਖ ਇਸ ਦੀ ਸੂਝ ਪ੍ਰਾਪਤ ਕਰਦਾ ਹੈ। ਹੇ ਨਾਨਕ! ਪਰਮਾਤਮਾ ਆਪ ਹੀ ਸਾਰੇ ਜੁੱਗਾਂ ਵਿਚ ਵਿਆਪਕ ਹੈ, ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ। ||73||1||
अर्थ : गुरमुख अर्थात् गुरु की शरण में रहने वाला कोई विरला मनुष्य ही सदा कायम रहने वाले परमात्मा के सच्चे शब्द का चिंतन करता है। गुरु की शरण में आने से मनुष्य के अंदर सच्ची गुरबाणी का प्रकाश हो जाता है। गुरु की कृपा से मन परमात्मा के प्रेम में भीग जाता है, लेकिन इस अवस्था को कोई विरला ही समझता है। गुरमुख मनुष्य अपने वास्तविक घर अर्थात् प्रभु की हजूरी में निवास करता है। वह प्रभु से मिलाप की युक्ति को पहचान लेता है। हे नानक! गुरमुख केवल एक परमात्मा को ही जानता है। ||69|| सतिगुरु की सेवा किए बिना परमात्मा से मिलाप नहीं होता। सतिगुरु से मिले बिना कोई भी मनुष्य मुक्ति प्राप्त नहीं कर सकता। सतिगुरु से मिले बिना परमात्मा का नाम प्राप्त नहीं होता। सतिगुरु से मिले बिना मनुष्य बहुत दुख सहता है। सतिगुरु से मिले बिना मनुष्य अहंकार के घोर अंधकार में रहता है। हे नानक! गुरु के बिना मनुष्य अपना जीवन व्यर्थ गंवा देता है और अंत में मृत्यु को प्राप्त होता है। ||70|| गुरमुख मनुष्य अहंकार को समाप्त करके अपने मन को जीत लेता है। वह सच्चे परमात्मा को अपने हृदय में बसाता है। गुरमुख संसार पर विजय प्राप्त करता है और मृत्यु के भय को समाप्त कर देता है। वह प्रभु की दरगाह में कभी हारकर नहीं जाता। जिसे परमात्मा अपने मिलाप में मिला लेता है, वही उसकी महिमा को समझता है। हे नानक! गुरु की शरण से ही मनुष्य परमात्मा के शब्द को पहचानता है। ||71|| हे योगी! गुरु के शब्द का सार सुन, परमात्मा के नाम के बिना योग अर्थात् प्रभु से मिलाप प्राप्त नहीं हो सकता। जो मनुष्य परमात्मा के नाम में रंगे रहते हैं, वे दिन-रात उसके प्रेम में मस्त रहते हैं और नाम के माध्यम से सुख प्राप्त करते हैं। नाम के द्वारा ही सब कुछ प्रकट होता है और सच्ची समझ प्राप्त होती है। नाम के बिना मनुष्य अनेक प्रकार के धार्मिक भेष धारण करते हैं, लेकिन सच्चे प्रभु ने स्वयं ही उन्हें सही मार्ग से भटका दिया है। हे योगी! सतिगुरु से ही परमात्मा का नाम प्राप्त होता है और तभी मनुष्य प्रभु से मिलने का सही मार्ग जान पाता है। हे नानक! अपने मन में विचार करके देख लो कि नाम के बिना मुक्ति प्राप्त नहीं हो सकती। ||72|| हे प्रभु! तेरी अवस्था और तेरी सीमा को केवल तू ही जानता है। कोई दूसरा तेरे बारे में क्या कह सकता है और क्या वर्णन कर सकता है? तू स्वयं ही छिपा हुआ है और स्वयं ही प्रकट है। तू स्वयं ही सभी आनंदों को भोगता है। अनेक साधक, सिद्ध, गुरु और शिष्य तेरी आज्ञा के अनुसार तुझे खोजते फिरते हैं। वे तुझसे तेरे नाम की याचना करते हैं और तू उन्हें नाम की यह अनमोल दात प्रदान करता है। हे प्रभु! मैं तेरे दर्शन से कुर्बान जाता हूं। अविनाशी प्रभु ने यह संसार रूपी खेल रचाई है और गुरु की शरण में आकर ही मनुष्य इसकी समझ प्राप्त करता है। हे नानक! परमात्मा स्वयं ही सभी युगों में व्याप्त है, उसके अतिरिक्त कोई दूसरा नहीं है। ||73||1||