- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ ਪਉੜੀ ॥ ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥

ਸਲੋਕ ਮਃ ੩ ॥ ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥ ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥੧॥ ਮਃ ੩ ॥ ਨਾ ਕਿਛੁ ਆਸਾ ਹਥਿ ਹੈ ਕੇਉ ਨਿਰਾਸਾ ਹੋਇ ॥ ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥੨॥ ਪਉੜੀ ॥ ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥ ਪ੍ਰਭੁ ਦਾਤਾ ਦਾਤਾਰ ਨਿਹਚਲੁ ਏਹੁ ਧਨੁ ॥ ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥ ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥ ਰਵਿ ਰਹਿਆ ਸਰਬਤਿ ਨਾਨਕੁ ਬਲਿ ਜਾਈ ॥੨੦॥
सलोक मः ३ ॥ आसा अंदरि सभु को कोइ निरासा होइ ॥ नानक जो मरि जीविआ सहिला आइआ सोइ ॥१॥ मः ३ ॥ ना किछु आसा हथि है केउ निरासा होइ ॥ किआ करे एह बपुड़ी जां भुोलाए सोइ ॥२॥ पउड़ी ॥ ध्रिगु जीवणु संसार सचे नाम बिनु ॥ प्रभु दाता दातार निहचलु एहु धनु ॥ सासि सासि आराधे निरमलु सोइ जनु ॥ अंतरजामी अगमु रसना एकु भनु ॥ रवि रहिआ सरबति नानकु बलि जाई ॥२०॥
English Translation: Shalok, Third Mehl: Everyone is filled with hope; hardly anyone is free of hope. O Nanak! Blessed is the birth of one, who remains dead while still alive. ||1|| Third Mehl: Nothing is in the hands of hope. How can one become free of hope? What can this poor being do? The Lord Himself creates confusion. ||2|| Pauree: Cursed is the life in this world, without the True Name. God is the Great Giver of givers. His wealth is permanent and unchanging. That humble being is immaculate, who worships the Lord with each and every breath. With your tongue, vibrate the One Inaccessible Lord, the Inner-knower, the Searcher of hearts. He is all-pervading everywhere. Nanak is a sacrifice to Him. ||20||
ਪਦ ਅਰਥ: ਸਭੁ ਕੋ = ਹਰੇਕ ਜੀਵ। ਕੋਇ = ਕੋਈ ਵਿਰਲਾ। ਨਿਰਾਸਾ = ਆਸਾਂ ਤੋਂ ਬਚਿਆ ਹੋਇਆ। ਮਰਿ = ਮਰ ਕੇ, ਆਸਾਂ ਵਲੋਂ ਹਟ ਕੇ। ਸਹਿਲਾ = ਸਫਲਾ। ਆਸਾ ਹਥਿ = ਆਸਾ ਦੇ ਹੱਥ ਵਿਚ, ਆਸਾ ਦੇ ਵੱਸ ਵਿਚ। ਕੇਉ = ਕਿਵੇਂ, ਕਿਸ ਤਰ੍ਹਾਂ? ਏਹ = ਇਹ ਆਸਾ। ਬਪੁੜੀ = ਵਿਚਾਰੀ। ਸੋਇ = ਉਹ ਪ੍ਰਭੂ ਆਪ। ਭੋੁਲਾਏ = ਇੱਥੇ 'ਭ' ਦੀ ਲਗ (ੋ) ਪੜ੍ਹਨੀ ਹੈ; ਇਸ ਨੂੰ 'ਭੋਲਾਏ' ਪੜ੍ਹਨਾ ਹੈ, ਅਸਲ ਲਫ਼ਜ਼ 'ਭੁਲਾਇ' ਹੈ। ਧ੍ਰਿਗੁ = ਫਿਟਕਾਰ-ਜੋਗ। ਸੰਸਾਰ ਜੀਵਣੁ = ਦੁਨੀਆ ਦਾ ਜੀਊਣਾ। ਨਿਹਚਲੁ = ਨਾਹ ਨਾਸ ਹੋਣ ਵਾਲਾ। ਏਹੁ = ਇਹ ਨਾਮ। ਸਾਸਿ ਸਾਸਿ = ਹਰੇਕ ਸਾਹ ਵਿਚ। ਸੋਇ = ਸੋ ਹੀ, ਉਹੀ। ਅੰਤਰਜਾਮੀ = ਹਰੇਕ ਦੇ ਦਿਲ ਦੀ ਜਾਣਨ ਵਾਲਾ। ਅਗਮੁ = ਅ+ਗਮੁ, ਜਿਸ ਤਕ ਪਹੁੰਚ ਨਾਹ ਹੋ ਸਕੇ। ਰਸਨਾ = ਜੀਭ। ਭਨੁ = ਉਚਾਰ, ਜਪ। ਰਵਿ ਰਹਿਆ = ਵਿਆਪਕ ਹੈ। ਸਰਬਤਿ = ਸਾਰਿਆਂ ਵਿਚ।
ਅਰਥ: ਹਰੇਕ ਜੀਵ ਆਸਾਂ ਵਿਚ (ਫਸਿਆ ਪਿਆ) ਹੈ (ਭਾਵ, ਨਿੱਤ ਨਵੀਆਂ ਆਸਾਂ ਬਣਾਂਦਾ ਰਹਿੰਦਾ ਹੈ), ਕੋਈ ਵਿਰਲਾ ਮਨੁੱਖ ਹੈ ਜੋ ਆਸਾਂ ਤੋਂ ਬਚਿਆ ਰਹਿੰਦਾ ਹੈ। ਹੇ ਨਾਨਕ! ਜੋ ਮਨੁੱਖ ਆਸਾਂ ਵਲੋਂ ਹਟ ਕੇ (ਪ੍ਰਭੂ ਦੇ ਸਿਮਰਨ ਵਿਚ) ਜੀਵਨ ਗੁਜ਼ਾਰਦਾ ਹੈ ਉਸ ਦਾ ਆਉਣਾ ਸਫਲ ਹੈ।੧। 'ਆਸਾ' ਦੇ ਹੱਥ ਵਿਚ ਕੋਈ ਤਾਕਤ ਨਹੀਂ (ਕਿ ਜੀਵਾਂ ਨੂੰ ਫਸਾ ਸਕੇ; ਸੋ, ਆਪਣੇ ਉੱਦਮ ਨਾਲ ਭੀ) ਮਨੁੱਖ 'ਆਸਾ' ਤੋਂ ਨਹੀਂ ਬਚ ਸਕਦਾ। ਇਹ ਵਿਚਾਰੀ 'ਆਸਾ' ਕੀਹ ਕਰ ਸਕਦੀ ਹੈ? ਭੁਲਾਉਂਦਾ ਤਾਂ ਉਹ ਪ੍ਰਭੂ ਆਪ ਹੈ।੨। ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਜੀਊਣਾ ਫਿਟਕਾਰ-ਜੋਗ ਹੈ। ਪ੍ਰਭੂ ਹੀ (ਸਭ ਦਾ) ਦਾਤਾ ਹੈ ਸਭ ਦਾਤਾਂ ਦੇਣ ਵਾਲਾ ਹੈ; ਸੋ, ਉਸ ਦਾ ਇਹ (ਨਾਮ-) ਧਨ ਹੀ (ਐਸਾ ਹੈ ਜੋ) ਕਦੇ ਨਾਸ ਹੋਣ ਵਾਲਾ ਨਹੀਂ। ਉਹੀ ਮਨੁੱਖ ਪਵਿਤ੍ਰ (ਜੀਵਨ ਵਾਲਾ) ਹੈ ਜੋ (ਪ੍ਰਭੂ ਨੂੰ) ਹਰੇਕ ਸਾਹ ਦੇ ਨਾਲ ਯਾਦ ਕਰਦਾ ਹੈ। (ਹੇ ਭਾਈ!) ਜੀਭ ਨਾਲ ਉਸ ਇਕ ਪ੍ਰਭੂ ਨੂੰ ਯਾਦ ਕਰ ਜੋ ਸਭ ਦੇ ਦਿਲ ਦੀ ਜਾਣਦਾ ਹੈ ਤੇ ਜੋ (ਜੀਵਾਂ ਦੀ) ਪਹੁੰਚ ਤੋਂ ਪਰੇ ਹੈ। ਨਾਨਕ ਉਸ ਪ੍ਰਭੂ ਤੋਂ ਸਦਕੇ ਹੈ ਜੋ ਸਾਰਿਆਂ ਵਿਚ ਵਿਆਪਕ ਹੈ।੨੦।
अर्थ: हर एक जीव आशाओं में (फँसा हुआ) है (भाव, नित्य नई आशाएँ बनाता रहता है), कोई विरला मनुष्य है जो आशाओं से बचा रहता है। हे नानक! जो मनुष्य आशाओं से हटकर (प्रभु के सिमरन में) जीवन गुजारता है, उसका आना सफल है।१। 'आशा' के हाथ में कोई शक्ति नहीं (कि वह जीवों को फँसा सके; इसलिए अपने प्रयास से भी) मनुष्य 'आशा' से नहीं बच सकता। यह बेचारी 'आशा' क्या कर सकती है? भुलाता तो वह प्रभु स्वयं है।२। सदा कायम रहने वाले प्रभु के नाम का सिमरन किए बिना संसार में जीना धिक्कार योग्य है। प्रभु ही सबका दाता है, सब दातें देने वाला है; इसलिए उसका यह (नाम-) धन ही ऐसा है जो कभी नष्ट होने वाला नहीं। वही मनुष्य पवित्र जीवन वाला है जो प्रभु को हर एक श्वास के साथ याद करता है। हे भाई! अपनी जीभ से उस एक प्रभु को याद कर, जो सबके दिल की जानता है और जो जीवों की पहुँच से परे है। नानक उस प्रभु से सदके जाता है जो सभी में व्यापक है।२०।