- ਦੀਪਕ ਅਰੋੜਾ

ਮੇਖ

ਸਿਹਤ - ਸ਼ੂਗਰ ਦੇ ਮਰੀਜ਼ ਇਸ ਹਫਤੇ ਪਰੇਸ਼ਾਨ ਹੋ ਸਕਦੇ ਹਨ।

ਪੜ੍ਹਾਈ, ਸਿੱਖਿਆ - ਪੜ੍ਹਾਈ ਲਈ ਸਹੀ ਮੌਕੇ ਮਿਲਣਗੇ ਪਰ ਆਲਸ ਖਤਮ ਕਰਨਾ ਪਵੇਗਾ।

ਨੌਕਰੀ, ਵਪਾਰ - ਵਪਾਰੀ ਕੰਮ-ਕਾਜ ਦੀ ਪਰੇਸ਼ਾਨੀ 'ਚ ਉਲਝੇ ਰਹਿਣਗੇ।

ਪਰਿਵਾਰ, ਦੋਸਤ - ਕਿਸੇ ਨੂੰ ਬੋਲੇ ਕੌੜੇ ਬੋਲ ਪਰੇਸ਼ਾਨੀ ਪੈਦਾ ਕਰ ਸਕਦੇ ਹਨ।

ਉਪਾਅ - ਪੀਲੀ ਮਿਠਾਈ ਦਾਨ ਕਰੋ।

ਬ੍ਰਿਖ

ਸਿਹਤ - ਸਰੀਰ 'ਚ ਦਰਦ ਤੇ ਥਕਾਵਟ ਰਹਿ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਾਈ ਤੋਂ ਡਰਦੇ ਹੋਏ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ - ਬੇਕਾਰ ਦੀਆਂ ਯੋਜਨਾਵਾਂ 'ਚ ਸਮਾਂ ਖਰਾਬ ਕਰੋਗੇ, ਧਨ ਦੀ ਵੀ ਸਮੱਸਿਆ ਪੈਦਾ ਹੋਵੇਗੀ।

ਪਰਿਵਾਰ, ਦੋਸਤ - ਕੰਮ 'ਚ ਜ਼ਿੱਦ ਪਰੇਸ਼ਾਨੀ ਪੈਦਾ ਕਰੇਗੀ। ਇਸ ਲਈ ਕੋਈ ਵੀ ਕੰਮ ਸੋਚ-ਸਮਝ ਕੇ ਕਰੋ।

ਉਪਾਅ - ਗਊਸ਼ਾਲਾ 'ਚ ਨਮਕ ਦਾਨ ਕਰੋ।

ਮਿਥੁਨ

ਸਿਹਤ - ਸ਼ੁਰੂਆਤੀ ਹਫਤਾ ਸਰੀਰ 'ਚ ਦਰਦਾਂ ਰਹਿਣਗੀਆਂ ਬਾਕੀ ਸਭ ਠੀਕ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਨ-ਲਿਖਣ 'ਚ ਪੱਛੜ ਸਕਦੇ ਹੋ, ਸ਼ਰਾਰਤੀ ਦੋਸਤਾਂ ਤੋਂ ਦੂਰ ਰਹੋ।

ਨੌਕਰੀ, ਵਪਾਰ - ਕਾਰੋਬਾਰ ਠੀਕ ਹੈ, ਬਸ ਜ਼ਰਾ ਤਵੱਜੋਂ ਦੇਣ ਦੀ ਜ਼ਰੂਰਤ ਹੈ।

ਪਰਿਵਾਰ, ਦੋਸਤ - ਪਤਨੀ ਤੇ ਪਰਿਵਾਰ ਨੂੰ ਸਮਾਂ ਦੇਣ ਦੀ ਜ਼ਰੂਰਤ ਹੈ।

ਉਪਾਅ - ਗਊਸ਼ਾਲਾ ਸਤਨਾਜਾ ਦਾਨ ਕਰੋ।

ਕਰਕ

ਸਿਹਤ - ਪਰਿਵਾਰ 'ਚ ਵੱਡਿਆਂ ਦੀ ਸਿਹਤ ਖਰਾਬ ਹੋਣ ਦੇ ਆਸਾਰ ਹਨ, ਧਿਆਨ ਦਿਓ।

ਪੜ੍ਹਾਈ, ਸਿੱਖਿਆ - ਪੜ੍ਹਾਈ 'ਚ ਅੜਚਨਾਂ ਆ ਸਕਦੀਆਂ ਹਨ ਪਰ ਸਫਲਤਾ ਮਿਲੇਗੀ।

ਨੌਕਰੀ, ਵਪਾਰ - ਕਮਾਈ ਠੀਕ ਹੋ ਰਹੀ ਹੈ ਤਾਂ ਖਰਚਾ ਸੰਭਲ ਕੇ ਕਰੋ।

ਪਰਿਵਾਰ, ਦੋਸਤ - ਬੱਚਿਆਂ ਦੀ ਸਿਹਤ ਦਾ ਧਿਆਨ ਰੱਖੋ, ਨਹੀਂ ਤਾਂ ਪਰੇਸ਼ਾਨੀ ਵੱਧ ਸਕਦੀ ਹੈ।

ਉਪਾਅ - ਕੁੱਤਿਆਂ ਨੂੰ ਦੁੱਧ ਬਰੈੱਡ ਖੁਆਓ।

ਸਿੰਘ

ਸਿਹਤ - ਪੇਟ ਤੰਗ ਕਰੇਗਾ, ਬਾਹਰੀ ਖਾਣੇ ਤੋਂ ਪਰਹੇਜ਼ ਜਰੂਰੀ।

ਪੜ੍ਹਾਈ, ਸਿੱਖਿਆ - ਇਕਾਂਤ ਚਿਤ ਹੋ ਕੇ ਪੜ੍ਹਨਾ ਠੀਕ ਰਹੇਗਾ।

ਨੌਕਰੀ, ਵਪਾਰ - ਕਾਰੋਬਾਰ 'ਚ ਜ਼ਿਆਦਾ ਕਾਹਲੀ ਦਿਖਾਉਣ ਦੀ ਲੋੜ ਨਹੀਂ, ਸੰਜਮ ਨਾਲ ਚੱਲੋ।

ਪਰਿਵਾਰ, ਦੋਸਤ -ਪਰਿਵਾਰ ਨੂੰ ਸਮਾਂ ਨਾ ਦੇਣਾ ਪਰੇਸ਼ਾਨੀ ਦਾ ਕਾਰਨ ਬਣੇਗਾ।

ਉਪਾਅ - ਕੀੜਿਆਂ ਨੂੰ ਤਿੱਲ ਸ਼ੱਕਰ ਪਾਓ।

ਕੰਨਿਆ

ਸਿਹਤ - ਰੋਜ਼ਾਨਾ ਦੀਆਂ ਦਰਦਾਂ ਤੰਗ ਕਰਨਗੀਆਂ, ਦਵਾਈ ਸਮੇਂ 'ਤੇ ਲਓ।

ਪੜ੍ਹਾਈ, ਸਿੱਖਿਆ - ਬੇਕਾਰ ਦੇ ਕੰਮਾਂ ਨੂੰ ਛੱਡ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ।

ਨੌਕਰੀ, ਵਪਾਰ - ਸਾਰਾ ਹਫਤਾ ਭੱਜ-ਨੱਠ ਲੱਗੀ ਰਹੇਗੀ।

ਪਰਿਵਾਰ, ਦੋਸਤ - ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜਣਾ ਕਲੇਸ਼ ਪੈਦਾ ਕਰੇਗਾ।

ਉਪਾਅ - ਪਾਣੀ 'ਚ ਸਤਨਾਜਾ ਜਲ ਪ੍ਰਵਾਹ ਕਰੋ।

ਤੁਲਾ

ਸਿਹਤ - ਸ਼ੂਗਰ ਦੇ ਰੋਗੀ ਹਫਤੇ ਦੀ ਸ਼ੁਰੂਆਤ 'ਚ ਪਰੇਸ਼ਾਨ ਹੋ ਸਕਦੇ ਹਨ।

ਪੜ੍ਹਾਈ, ਸਿੱਖਿਆ - ਪੜ੍ਹਨ ਪ੍ਰਤੀ ਸਹੀ ਮੌਕੇ ਮਿਲਣਗੇ ਪਰ ਆਲਸ ਘਟਾਓ।

ਨੌਕਰੀ, ਵਪਾਰ - ਕੰਮ ਦਾ ਬੋਝ ਜ਼ਿਆਦਾ ਰਹੇਗਾ, ਵਪਾਰੀ ਹਿਸਾਬ-ਕਿਤਾਬ 'ਚ ਉਲਝਿਆ ਰਹੇਗਾ।

ਪਰਿਵਾਰ, ਦੋਸਤ - ਬੋਲਣ ਪ੍ਰਤੀ ਖਾਸ ਸਾਵਧਾਨੀ ਵਰਤੋਂ।

ਉਪਾਅ - ਬੇਸਨ ਦੀ ਮਿਠਾਈ ਦਾਨ ਕਰੋ।

ਬ੍ਰਿਸ਼ਚਕ

ਸਿਹਤ - ਥਕਾਵਟ ਤੇ ਆਲਸ ਜ਼ਿਆਦਾ ਰਹੇਗਾ।

ਪੜ੍ਹਾਈ, ਸਿੱਖਿਆ - ਪੜ੍ਹਨ ਤੋਂ ਬਚਾਅ ਦੇ ਬਹਾਨੇ ਬਣਾਉਂਦੇ ਰਹੋਗੇ।

ਨੌਕਰੀ, ਵਪਾਰ - ਕਾਫੀ ਯੋਜਨਾ 'ਚ ਸਮਾਂ ਖਰਾਬ ਕਰੋਗੇ ਪਰ ਧਨ ਘੱਟ ਰਹੇਗਾ।

ਪਰਿਵਾਰ, ਦੋਸਤ - ਤੈਸ਼ 'ਚ ਆ ਕੇ ਕੋਈ ਕੰਮ ਨਾ ਕਰੋ, ਨੁਕਸਾਨ ਹੋ ਸਕਦਾ ਹੈ।

ਉਪਾਅ - ਨਮਕ ਦਾਨ ਕਰੋ।

ਧਨੁ

ਸਿਹਤ - ਸਿਹਤ ਪ੍ਰਤੀ ਕੋਈ ਨਾ ਕੋਈ ਪਰੇਸ਼ਾਨੀ ਚੱਲਦੀ ਰਹੇਗੀ।

ਪੜ੍ਹਾਈ, ਸਿੱਖਿਆ - ਦੇਰ ਰਾਤ ਬਾਹਰ ਘੁੰਮਣਾ ਪੜ੍ਹਾਈ ਦਾ ਨੁਕਸਾਨ ਕਰੇਗਾ।

ਨੌਕਰੀ, ਵਪਾਰ - ਜ਼ਿਆਦਾ ਖਰਚਾ ਨੁਕਸਾਨ ਕਰੇਗਾ, ਵਪਾਰ ਪ੍ਰਤੀ ਨਿਰਾਸ਼ਾ ਮਿਲੇਗੀ।

ਪਰਿਵਾਰ, ਦੋਸਤ - ਮਿੱਤਰਾਂ ਦਾ ਆਪਸੀ ਝਗੜਾ ਤੁਹਾਡਾ ਨੁਕਸਾਨ ਕਰ ਸਕਦਾ ਹੈ।

ਉਪਾਅ - ਚਮੜੇ ਦੀ ਪੁਰਾਣੀ ਵਸਤੂ ਦਾਨ ਕਰੋ।

ਮਕਰ

ਸਿਹਤ - ਪੇਟ ਗੈਸ ਆਦਿ ਦੀ ਸ਼ਿਕਾਇਤ ਰਹਿ ਸਕਦੀ ਹੈ।

ਪੜ੍ਹਾਈ, ਸਿੱਖਿਆ - ਪੜ੍ਹਨਾ ਔਖਾ ਜਾਪੇਗਾ, ਕਾਫੀ ਮਿਹਨਤ ਦੀ ਲੋੜ ਹੈ।

ਨੌਕਰੀ, ਵਪਾਰ - ਕਮਾਈ ਵਾਸਤੇ ਲਾਲਚ ਜਾਂ ਕਾਹਲੀ ਨਾ ਕਰੋ।

ਪਰਿਵਾਰ, ਦੋਸਤ - ਆਪਣੇ ਛੋਟੇ ਭੈਣ-ਭਰਾ ਪ੍ਰਤੀ ਥੋੜ੍ਹਾ ਨਰਮ ਵਤੀਰਾ ਰੱਖੋ।

ਉਪਾਅ - ਦੁੱਧ ਦਾਨ ਕਰੋ।

ਕੁੰਭ

ਸਿਹਤ - ਜ਼ਿਆਦਾ ਜਾਗਦੇ ਰਹਿਣਾ ਵੀ ਸਿਹਤ ਖਰਾਬੀ ਦਾ ਕਾਰਨ ਬਣੇਗਾ।

ਪੜ੍ਹਾਈ, ਸਿੱਖਿਆ - ਪੜ੍ਹਾਈ ਦਿਖਾਵਾ ਦੀ ਨਹੀਂ, ਬਲਕਿ ਦਿਲ ਲਾ ਕੇ ਪੜ੍ਹਨ ਦੀ ਲੋੜ।

ਨੌਕਰੀ, ਵਪਾਰ - ਕਮਾਈ 'ਚ ਵਾਧੇ ਲਈ ਜ਼ਿਆਦਾ ਮਿਹਨਤ ਕਰਨਾ ਜ਼ਰੂਰੀ ਹੈ।

ਪਰਿਵਾਰ, ਦੋਸਤ - ਪਰਿਵਾਰ ਦੀਆਂ ਉਮੀਦਾਂ ਜ਼ਿਆਦਾ ਹਨ, ਖਰੇ ਉਤਰਨ ਲਈ ਮਿਹਨਤ ਕਰੋ।

ਉਪਾਅ - ਗਰੀਬਾਂ ਨੂੰ ਸਮੋਸੇ ਖੁਆਓ।

ਮੀਨ

ਸਿਹਤ - ਛੋਟੀ ਜਿਹੀ ਪਰੇਸ਼ਾਨੀ ਕਾਰਨ ਚਿੰਤਾ ਹੋ ਸਕਦੀ ਹੈ, ਬਿਮਾਰ ਰਹੋਗੇ।

ਪੜ੍ਹਾਈ, ਸਿੱਖਿਆ - ਪੜ੍ਹਾਈ ਪ੍ਰਤੀ ਰੁਚੀ ਘੱਟ ਹੋਣ ਨਾਲ ਘਰ ਦਾ ਮਾਹੌਲ ਵੀ ਖਰਾਬ ਕਰੋਗੇ।

ਨੌਕਰੀ, ਵਪਾਰ - ਪੈਸੇ ਦੀ ਬਰਬਾਦੀ ਚਿੰਤਾ ਦਾ ਕਾਰਨ ਬਣੇਗਾ।

ਪਰਿਵਾਰ, ਦੋਸਤ - ਧੀ ਨਾਲ ਪਿਆਰ ਕਰੋ, ਪਰਿਵਾਰ ਦਾ ਮਾਹੌਲ ਠੀਕ ਰਹੇਗਾ।

ਉਪਾਅ - ਹਨੂਮਾਨ ਦੀ ਪੂਜਾ ਕਰੋ।

Posted By: Jagjit Singh