- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਕਰ : ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨਾ ਠੀਕ ਨਹੀਂ ਹੈ। ਪੁੱਤਰ ਦਾ ਭਰਪੂਰ ਸਹਿਯੋਗ ਮਿਲੇਗਾ। ਆਰਥਿਕ ਤੰਗੀ ਹੋਵੇਗੀ। ਸੰਜਮ ਨਾਲ ਕੰਮ ਪੂਰੇ ਹੋਣਗੇ।

ਅੱਜ ਦੀ ਗ੍ਰਹਿ ਸਥਿਤੀ : 09 ਅਪ੍ਰੈਲ, 2020 ਵੀਰਵਾਰ, ਵੈਸਾਖ ਮਹੀਨਾ, ਕ੍ਰਿਸ਼ਨ ਪੱਖ, ਦਿਵਤੀਆ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 13.30 ਵਜੇ ਤੋਂ 15.00 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਦੱਖਣ।
ਕੱਲ੍ਹ ਦਾ ਦਿਸ਼ਾਸ਼ੂਲ : ਪੱਛਮ।
ਦਿਨ ਤੇ ਤਿਉਹਾਰ : ਵੈਸਾਖ ਸ਼ੁਰੂ, ਗੁੱਡ ਫਰਾਈਡੇ।
10 ਅਪ੍ਰੈਲ, 2020 ਦਾ ਪੰਚਾਂਗ : ਬਿਕਰਮੀ ਸੰਮਤ 2077, ਸ਼ਕੇ 1942, ਉੱਤਰਾਇਨ, ਉੱਤਰ ਗੋਲ, ਬਸੰਤ ਰੁੱਤ, ਵੈਸਾਖ ਮਹੀਨਾ, ਕ੍ਰਿਸ਼ਨ ਪੱਖ ਦੀ ਤ੍ਰਤੀਆ ਮਗਰੋਂ ਚਤੁਰਥੀ ਵਿਸ਼ਆਖਾ ਨਕਛਤਰ ਮਗਰੋਂ ਅਨੁਰਾਧਾ ਨਕਛਤਰ ਵਜਰ ਯੋਗ ਮਗਰੋਂ ਸਿੱਧ ਯੋਗ, ਤੁਲਾ 'ਚ ਚੰਦਰਮਾ ਮਗਰੋਂ ਬ੍ਰਿਸ਼ਚਕ 'ਚ।
ਮੇਖ : ਚੰਗੀ ਖ਼ਬਰ ਮਿਲ ਸਕਦੀ ਹੈ। ਸਹਿਯੋਗ ਲੈਣ 'ਚ ਸਫਲ ਹੋ ਸਕਦੇ ਹੋ ਪਰ ਪਰਿਵਾਰਕ ਮਾਮਲਿਆਂ 'ਚ ਲਾਪਰਵਾਹੀ ਦੁੱਖ ਦੇ ਸਕਦੀ ਹੈ।
ਬ੍ਰਿਖ : ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਹਨੂੰਮਾਨ ਜੀ ਦੀ ਪੂਜਾ ਤੁਹਾਡੇ ਲਈ ਹਿੱਤਕਾਰੀ ਹੋਵੇਗੀ। ਕੋਈ ਚੰਗੀ ਖ਼ਬਰ ਮਿਲ ਸਕਦੀ ਹੈ। ਹਾਂਪੱਖੀ ਕੰਮਾਂ 'ਚ ਮਨ ਲਗਾਓ।
ਮਿਥੁਨ : ਚੱਲੀ ਆ ਰਹ ਸਮੱਸਿਆ 'ਤੇ ਕੰਟਰੋਲ ਰੱਖਣ 'ਚ ਸਫਲ ਹੋਵੋਗੇ। ਬੁੱਧੀ ਹੁਨਰ ਤੇ ਧਾਰਮਿਕ ਗ੍ਰੰਥ ਪੜ੍ਹਨ ਨਾਲ ਆਤਮ-ਸ਼ਕਤੀ 'ਚ ਵਾਧਾ ਹੋਵੇਗਾ।
ਕਰਕ : ਉਤਸ਼ਾਹ 'ਚ ਵਾਧਾ ਹੋਵੇਗਾ ਬੱਚਿਆਂ ਤੇ ਜੀਵਨਸਾਥੀ ਨਾਲ ਪਰਿਵਾਰਕ ਕੰਮਾਂ 'ਚ ਰੁੱਝੇ ਰਹਿ ਸਕਦੇ ਹੋ। ਆਰਾਮ ਕਰਨ ਦਾ ਮੌਕਾ ਵੀ ਮਿਲੇਗਾ।
ਸਿੰਘ : ਸ਼ਾਸਨ ਸੱਤਾ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ ਪਰ ਪਰਿਵਾਰਕ ਮੈਂਬਰ ਕਾਰਨ ਕੁਝ ਤਣਾਅ ਮਿਲ ਸਕਦਾ ਹੈ। ਰੱਬ ਦੀ ਪੂਜਾ 'ਚ ਮਨ ਲਗਾਓ।
ਕੰਨਿਆ : ਹਾਂ-ਪੱਖੀ ਸਿਰਜਨਾਤਮਕ ਜਾਂ ਅਧਿਐਨ ਨਾਲ ਆਤਮ-ਸੰਤੁਸ਼ਟੀ ਹੋਵੇਗੀ। ਖਾਲੀ ਸਮਾਂ ਜ਼ਿਆਦਾ ਹੋਣ ਕਾਰਨ ਮਨ 'ਚ ਤਣਾਅ ਦਾ ਦਬਾਅ ਵੀ ਰਹੇਗਾ।
ਤੁਲਾ : ਪਰਿਵਾਰਕ ਜ਼ਿੰਮੇਵਾਰੀ 'ਚ ਰੁੱਝੇ ਰਹੋਗੇ। ਆਰਥਿਕ ਤਣਾਅ ਦਾ ਬੋਝ ਵਧੇਗਾ। ਇਸ ਨਾਲ ਗੁੱਸਾ ਤੇ ਭਾਵਨਾਵਾਂ 'ਚ ਵਾਧਾ ਹੋਵੇਗਾ।
ਬ੍ਰਿਸ਼ਚਕ : ਸਿੱਖਿਆ, ਕਲਾਤਮਕ ਕੰਮਾਂ, ਸਿਰਜਨਾਤਮਕ ਚਿੰਤਨ ਦਾ ਮੌਕਾ ਮਿਲੇਗਾ। ਦੂਜਿਆਂ ਨਾਲ ਗੱਲਬਾਤ ਨਾਲ ਭਵਿੱਖ ਦੀ ਯੋਜਨਾ 'ਤੇ ਕੰਮ ਸ਼ੁਰੂ ਹੋ ਸਕਦਾ ਹੈ।
ਧਨੁ : ਤੁਹਾਡੀ ਰਾਸ਼ੀ 'ਤੇ ਕੇਤੂ ਹੈ ਜਿਸ ਕਾਰਨ ਆਪਣੇ ਲੋਕ ਹੀ ਤੁਹਾਡੇ ਤੋਂ ਨਾਰਾਜ਼ ਰਹਿ ਸਕਦੇ ਹਨ। ਸੰਜਮ ਰੱਖਣ ਦੀ ਲੋੜ ਹੈ ਤੇ ਚੌਕਸ ਰਹਿਣ ਦੀ ਵੀ ਜ਼ਰੂਰਤ ਹੈ।
ਮਕਰ : ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸਾ ਕਰਨਾ ਠੀਕ ਨਹੀਂ ਹੈ। ਪੁੱਤਰ ਦਾ ਭਰਪੂਰ ਸਹਿਯੋਗ ਮਿਲੇਗਾ। ਆਰਥਿਕ ਤੰਗੀ ਹੋਵੇਗੀ। ਸੰਜਮ ਨਾਲ ਕੰਮ ਪੂਰੇ ਹੋਣਗੇ।
ਕੁੰਭ : ਧਾਰਮਿਕ ਰੁਝਾਨ 'ਚ ਵਾਧਾ ਹੋਵੇਗਾ। ਸ਼ਾਸਨ-ਸੱਤਾ ਦਾ ਸਹਿਯੋਗ ਲੈਣ 'ਚ ਸਫਲ ਹੋਵੋਗੇ। ਰਚਨਾਤਮਕ ਕੰਮਾਂ 'ਚ ਰੁਝੇਵਾਂ ਰਹੇਗਾ।
ਮੀਨ : ਗਿਆਨ 'ਚ ਵਾਧਾ ਹੋਵੇਗਾ। ਖਾਣ-ਪੀਣ ਪ੍ਰਤੀ ਸਾਵਧਾਨੀ ਰੱਖੋ। ਸਿਹਤ 'ਤੇ ਅਸਰ ਪੈ ਸਕਦਾ ਹੈ। ਕਿਸੇ ਤਰ੍ਹਾਂ ਦਾ ਜੋਖਮ ਨਾ ਉਠਾਓ।