- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਦੀਪ ਕੌਰ ਪਤਨੀ ਕਰਨਜੀਤ ਸਿੰਘ ਵਾਸੀ ਨਾਗੋਕੇ ਨੇ ਦੱਸਿਆ ਕਿ ਉਸ ਦਾ ਪਤੀ ਸੱਤ ਸਾਲ ਤੋਂ ਗੁਰਪਿੰਦਰ ਸਿੰਘ, ਦਿਲਬਾਗ ਸਿੰਘ ਦੀ ਟਰਾਂਸਪੋਰਟ ਵਿਚ ਟਰੱਕ ਡਰਾਇਵਰ ਸੀ। 2 ਅਕਤੂਬਰ ਨੂੰ ਸਵੇਰੇ ਕਰੀਬ 11 ਵਜੇ ਸਰਤਾਜ ਸਿੰਘ ਨੇ ਫੋਨ ਕਰ ਕੇ ਉਸ ਦੇ ਪਤੀ ਨੂੰ ਕੱਲ੍ਹਾ ਪਿੰਡ ਬੁਲਾਇਆ। ਉਸ ਦਾ ਪਤੀ ਘਰੋਂ ਚਲਾ ਗਿਆ ਤੇ ਬਾਅਦ ਵਿਚ ਉਸ ਦਾ ਫੋਨ ਬੰਦ ਹੋ ਗਿਆ।

ਕੁਲਦੀਪ ਸਿੰਘ ਮਾਨ, ਪੰਜਾਬੀ ਜਾਗਰਣ ਖਡੂਰ ਸਾਹਿਬ : ਤਰਨਤਾਰਨ ਦੇ ਪਿੰਡ ਨਾਗੋਕੇ ਵਾਸੀ ਟਰੱਕ ਡਰਾਈਵਰ ਨੂੰ ਕਥਿਤ ਤੌਰ ’ਤੇ ਅਗਵਾ ਕਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਕਾਲ ਰਾਹੀਂ ਉਸ ਦੀ ਕੁੱਟਮਾਰ ਦੀ ਵੀਡੀਓ ਵੀ ਪਰਿਵਾਰ ਨੂੰ ਦਿਖਾਈ ਜਾਂਦੀ ਰਹੀ ਅਤੇ ਫਿਰ ਖਡੂਰ ਸਾਹਿਬ ਦੀ ਤਹਿਸੀਲ ਕੌਰ ਉਸ ਦੀ ਲਾਸ਼ ਨੂੰ ਸੁੱਟ ਦਿੱਤੀ ਗਈ। ਇੰਨਾ ਹੀ ਨਹੀਂ, ਮ੍ਰਿਤਕ ਦਾ ਮੋਟਰਸਾਈਕਲ ਵੀ ਕਿਸੇ ਖੇਤ ਵਿੱਚੋਂ ਪੁਲਿਸ ਨੂੰ ਬਰਾਮਦ ਹੋਇਆ ਹੈ। ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਮੌਕੇ ’ਤੇ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ।
ਕੁਲਦੀਪ ਕੌਰ ਪਤਨੀ ਕਰਨਜੀਤ ਸਿੰਘ ਵਾਸੀ ਨਾਗੋਕੇ ਨੇ ਦੱਸਿਆ ਕਿ ਉਸ ਦਾ ਪਤੀ ਸੱਤ ਸਾਲ ਤੋਂ ਗੁਰਪਿੰਦਰ ਸਿੰਘ, ਦਿਲਬਾਗ ਸਿੰਘ ਦੀ ਟਰਾਂਸਪੋਰਟ ਵਿਚ ਟਰੱਕ ਡਰਾਇਵਰ ਸੀ। 2 ਅਕਤੂਬਰ ਨੂੰ ਸਵੇਰੇ ਕਰੀਬ 11 ਵਜੇ ਸਰਤਾਜ ਸਿੰਘ ਨੇ ਫੋਨ ਕਰ ਕੇ ਉਸ ਦੇ ਪਤੀ ਨੂੰ ਕੱਲ੍ਹਾ ਪਿੰਡ ਬੁਲਾਇਆ। ਉਸ ਦਾ ਪਤੀ ਘਰੋਂ ਚਲਾ ਗਿਆ ਤੇ ਬਾਅਦ ਵਿਚ ਉਸ ਦਾ ਫੋਨ ਬੰਦ ਹੋ ਗਿਆ। ਰਾਤ ਕਰੀਬ ਸਾਢੇ 9 ਵਜੇ ਗੁਰਪਿੰਦਰ ਸਿੰਘ, ਦਿਲਬਾਗ ਤੇ ਚਾਰ ਦੇ ਕਰੀਬ ਅਣਪਛਾਤੇ ਵਿਅਕਤੀ ਫਾਰਚੂਨਰ ਗੱਡੀ ’ਤੇ ਆਏ। ਉਨ੍ਹਾਂ ਨੇ ਉਸ ਦੇ ਪਤੀ ਦੀਆਂ ਬਾਹਾਂ ਬੰਨ੍ਹ ਕੇ ਡਿੱਗੀ ਵਿਚ ਸੁੱਟਿਆ ਸੀ। ਉਕਤ ਲੋਕ ਪੈਸੇ ਲੈਣ ਵਰਗੀ ਗੱਲ ਕਰ ਰਹੇ ਸਨ, ਜਿਸ ਬਾਰੇ ਉਸ ਦੇ ਪਤੀ ਨੇ ਉਸ ਨੂੰ ਕਦੇ ਕੁਝ ਨਹੀਂ ਸੀ ਦੱਸਿਆ।
ਫਿਰ ਉਕਤ ਲੋਕ ਉਸ ਨੂੰ ਤੇ ਬੱਚਿਆਂ ਨੂੰ ਮਾਰਨ ਦੀ ਧਮਕੀ ਦੇ ਕੇ ਚਲੇ ਗਏ। ਰਾਤ ਕਰੀਬ 12 ਵਜੇ ਲਵਜੀਤ ਸਿੰਘ ਉਨ੍ਹਾਂ ਦੇ ਘਰ ਆਇਆ ਤੇ ਗੁਰਪਿੰਦਰ ਸਿੰਘ ਤੇ ਦਿਲਬਾਗ ਸਿੰਘ ਨਾਲ ਵੀਡੀਓ ਕਾਲ ’ਤੇ ਗੱਲਾਂ ਕਰਦਾ ਰਿਹਾ, ਜਿਸ ਵਿਚ ਉਹ ਉਸ ਦੇ ਪਤੀ ਨੂੰ ਕੁੱਟਦੇ ਹੋਏ ਦੀ ਵੀਡੀਓ ਦਿਖਾਉਂਦੇ ਹੋਏ ਪੈਸਿਆਂ ਦੀ ਮੰਗ ਕਰ ਰਹੇ ਸਨ। ਸਵੇਰੇ ਤੜਕੇ ਲਵਜੀਤ ਸਿੰਘ ਉਨ੍ਹਾਂ ਦੇ ਘਰੋਂ ਚਲਾ ਗਿਆ।
ਫਿਰ ਇਕ ਘੰਟੇ ਬਾਅਦ ਲਵਜੀਤ ਸਿੰਘ ਦਾ ਉਸ ਦੇ ਸਹੁਰੇ ਸਕੱਤਰ ਸਿੰਘ ਨੂੰ ਫੋਨ ਆਇਆ ਕਿ ਕਰਨਜੀਤ ਸਿੰਘ ਨੂੰ ਖਡੂਰ ਸਾਹਿਬ ਦੀ ਤਹਿਸੀਲ ਕੋਲ ਛੱਡ ਦਿੱਤਾ ਹੈ। ਉਹ ਉਥੇ ਪੁੱਜੇ ਤਾਂ ਕਰਨਜੀਤ ਨਾ ਮਿਲਿਆ। ਭਾਲ ਕਰਨ ’ਤੇ ਕਰਨਜੀਤ ਸੜਕ ਕੰਢੇ ਮਿ੍ਰਤ ਹਾਲਤ ਵਿਚ ਮਿਲਿਆ ਤੇ ਉਸ ਦੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੋਟਰਸਾਈਕਲ ਮੁਗਲਾਣੀ-ਸੰਘਰ ਕਲਾਂ ਵਾਲੀ ਸੜਕ ਕਿਨਾਰੇ ਝੋਨੇ ਦੇ ਕੇਤਾਂ ਵਿੱਚੋਂ ਮਿਲਿਆ। ਉਨ੍ਹਾਂ ਦੋਸ਼ ਲਾਇਆ ਕਿ ਗੁਰਪਿੰਦਰ ਸਿੰਘ, ਦਿਲਬਾਗ ਸਿੰਘ, ਸਰਤਾਜ ਸਿੰਘ ਅਤੇ ਲਵਜੀਤ ਸਿੰਘ ਨੇ ਉਸ ਦੇ ਪਤੀ ਦਾ ਕਤਲ ਕੀਤਾ ਹੈ।
ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਦੱਸੇ ਗਏ ਲੋਕਾਂ ਸਮੇਤ ਚਾਰ ਅਣਪਛਾਤਿਆਂ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਤਰਨਤਾਰਨ ਤੋਂ ਕਰਵਾਇਆ ਜਾ ਰਿਹਾ ਹੈ।