- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਐੱਸਐੱਫ ਦੀ ਪੋਸਟ ਵਾਂ ਤਾਰਾ ਸਿੰਘ ਦੇ ਕੰਪਨੀ ਕਮਾਂਡਰ ਸੁਰੇਸ਼ ਵੀਐੱਮ ਨੇ ਸੂਚਨਾ ਦਿੱਤੀ ਕਿ ਪਿੰਡ ਡੱਲ ਵਿੱਚੋਂ ਡ੍ਰੋਨ ਨਾਲ ਸੁੱਟਿਆ ਹੋਇਆ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸਦੇ ਚੱਲਦਿਆਂ ਏਐੱਸਆਈ ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਦੋਂ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਚੀਨ ਦਾ ਬਣਿਆ ਪਿਸਟਲ ਸਣੇ ਮੈਗਜੀਨ ਬਰਾਮਦ ਹੋਇਆ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ: ਤਰਨਤਾਰਨ ਜ਼ਿਲ੍ਹੇ ਦੇ ਵੱਖ-ਵੱਖ ਸਰਹੱਦੀ ਪਿੰਡਾਂ ਵਿੱਚੋਂ ਸਰਹੱਦ ਪਾਰੋਂ ਡ੍ਰੋਨ ਨਾਲ ਸੁੱਟੇ ਗਏ ਤਿੰਨ ਆਧੁਨਿਕ ਪਿਸਟਲ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਬਰਾਮਦਗੀ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਦੋ ਕੇਸ ਦਰਜ ਕੀਤੇ ਹਨ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਐੱਸਐੱਫ ਦੀ ਪੋਸਟ ਵਾਂ ਤਾਰਾ ਸਿੰਘ ਦੇ ਕੰਪਨੀ ਕਮਾਂਡਰ ਸੁਰੇਸ਼ ਵੀਐੱਮ ਨੇ ਸੂਚਨਾ ਦਿੱਤੀ ਕਿ ਪਿੰਡ ਡੱਲ ਵਿੱਚੋਂ ਡ੍ਰੋਨ ਨਾਲ ਸੁੱਟਿਆ ਹੋਇਆ ਪੀਲੇ ਰੰਗ ਦਾ ਪੈਕੇਟ ਬਰਾਮਦ ਹੋਇਆ। ਜਿਸਦੇ ਚੱਲਦਿਆਂ ਏਐੱਸਆਈ ਗੁਰਨਾਮ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਜਦੋਂ ਪੈਕੇਟ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਚੀਨ ਦਾ ਬਣਿਆ ਪਿਸਟਲ ਸਣੇ ਮੈਗਜੀਨ ਬਰਾਮਦ ਹੋਇਆ। ਇਸੇ ਤਰ੍ਹਾਂ ਹੀ ਬੀਐੱਸਐੱਫ ਅਧਿਕਾਰੀਆਂ ਨੇ ਗੁਰਲਾਲ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਡਲੀਰੀ ਦੇ ਖੇਤਾਂ ਵਿੱਚੋਂ ਵੀ ਪੀਲੇ ਰੰਗ ਦੇ ਤਿੰਨ ਪੈਕੇਟ ਬਰਾਮਦ ਹੋਣ ਦੀ ਸੂਚਨਾ ਦਿੱਤੀ। ਉਕਤ ਪੈਟਕਾਂ ਨੂੰ ਏਐੱਸਆਈ ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਕਬਜ਼ੇ ਵਿਚ ਲੈ ਕੇ ਜਦੋਂ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਇਕ ਤੁਰਕੀ ਦਾ ਬਣਿਆ ਜਿਗਾਨਾ ਪਿਸਟਲ, ਇਕ ਆਸਟਰੀਆ ਦਾ ਬਣਿਆ ਗਲੌਕ ਪਿਸਟਲ ਅਤੇ ਇਕ ਤੁਰਕੀ ਦਾ ਬਣਿਆ ਪਿਸਟਲ ਸਣੇ ਮੈਗਜੀਨ ਮਿਲਿਆ। ਐੱਸਐੱਸਪੀ ਨੇ ਦੱਸਿਆ ਕਿ ਫਿਲਹਾਲ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ ਹਨ। ਪਰ ਉਕਤ ਖੇਪ ਮੰਗਵਾਉਣ ਵਾਲਿਆਂ ਦੀ ਪਛਾਣ ਵਾਸਤੇ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।