
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜਿੱਥੋਂ ਉਹ ਕਰਮਚਾਰੀ ਨੂੰ ਧੱਕਾ ਦਿੰਦਿਆਂ ਹਥਕੜੀ ਵਿੱਚੋਂ ਹੱਥ ਕੱਢ ਕੇ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਕਰਮਚਾਰੀਆਂ ਨੇ ਉਸਦਾ ਪਿੱਛਾ ਕੀਤਾ ਤੇ ਦੁਬਾਰਾ ਕਾਬੂ ਕਰ ਲਿਆ। ਇਹ ਘਟਨਾ ਥਾਣਾ ਸਿਟੀ ਦੇ ਇਲਾਕੇ ਵਿਚ ਵਾਪਰੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ: ਤਿੰਨ ਸਾਲ ਪੁਰਾਣੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਪੀਓ ਹਥਕੜੀ ਵਿੱਚੋਂ ਹੱਥ ਕੱਢ ਕੇ ਉਸ ਵੇਲੇ ਫਰਾਰ ਹੋ ਗਿਆ, ਜਦੋਂ ਥਾਣਾ ਸਦਰ ਤਰਨਤਾਰਨ ਪੁਲਿਸ ਪਾਰਟੀ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਲੈ ਕੇ ਪੁੱਜੀ ਸੀ। ਹਾਲਾਂਕਿ ਕਰਮਚਾਰੀਆਂ ਨੇ ਉਕਤ ਮੁਲਜ਼ਮ ਨੂੰ ਦੁਬਾਰਾ ਕਾਬੂ ਕਰ ਲਿਆ। ਜਿਸ ਦੇ ਖਿਲਾਫ ਥਾਣਾ ਸਿਟੀ ਤਰਨਤਾਰਨ ’ਚ ਕੇਸ ਦਰਜ ਕਰਕੇ ਗ੍ਰਿਫਤਾਰੀ ਵੀ ਪਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਤਰਨਤਾਰਨ ਵਿਖੇ ਧਾਰਾ 379, 411, 413, 414, 489 ਆਈਪੀਸੀ ਦੇ ਤਹਿਤ 16 ਅਕਤੂਬਰ 2023 ਨੂੰ ਦਰਜ ਕੇਸ ਵਿਚ ਲੁੜੀਂਦੇ ਪੀਓ ਸੰਨੀ ਪੁੱਤਰ ਸਾਹਿਬ ਸਿੰਘ ਵਾਸੀ ਝੰਡੇਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਜਿਸ ਨੂੰ ਏਐੱਸਆਈ ਕੰਵਲਜੀਤ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਜਿਸ ਵਿਚ ਏਐੱਸਆਈ ਮਨਜੀਤ ਸਿੰਘ, ਪੀਐੱਚਜੀ ਕੁਲਵਿੰਦਰ ਸਿੰਘ ਸ਼ਾਮਲ ਸਨ, ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਲੈ ਕੇ ਗਈ। ਜਿੱਥੋਂ ਉਹ ਕਰਮਚਾਰੀ ਨੂੰ ਧੱਕਾ ਦਿੰਦਿਆਂ ਹਥਕੜੀ ਵਿੱਚੋਂ ਹੱਥ ਕੱਢ ਕੇ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਕਰਮਚਾਰੀਆਂ ਨੇ ਉਸਦਾ ਪਿੱਛਾ ਕੀਤਾ ਤੇ ਦੁਬਾਰਾ ਕਾਬੂ ਕਰ ਲਿਆ। ਇਹ ਘਟਨਾ ਥਾਣਾ ਸਿਟੀ ਦੇ ਇਲਾਕੇ ਵਿਚ ਵਾਪਰੀ। ਜਿਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਨੇ ਦੱਸਿਆ ਕਿ ਏਐੱਸਆਈ ਕੰਵਲਜੀਤ ਸਿੰਘ ਦੇ ਬਿਆਨਾਂ ’ਤੇ ਸੰਨੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਗੁਰਭੇਜ ਸਿੰਘ ਦੀ ਡਿਊਟੀ ਲਗਾਈ ਗਈ ਹੈ।