- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਰਾਵਾਂ ਦੇ ਮਿਲਾਪ ਦੀ ਖ਼ਬਰ ਫੈਲਦਿਆਂ ਹੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਸਰਕਾਰੀ ਐਲੀਮੈਂਟਰੀ ਸਕੂਲ ਚੁਤਾਲਾ ਵਿਖੇ ਪਿੰਡ ਦੇ ਮੋਹਤਬਰਾਂ ਨੇ ਵਿਜੇ ਸਿੰਘ ਨੂੰ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ। ਤਿੰਨਾਂ ਭਰਾਵਾਂ ਨੇ ਭਵਿੱਖ ਵਿੱਚ ਨਿਯਮਿਤ ਤੌਰ 'ਤੇ ਮਿਲਣ ਅਤੇ ਆਪਣੇ ਬੱਚਿਆਂ ਵਿਚਕਾਰ ਵੀ ਪਰਿਵਾਰਕ ਸਾਂਝ ਮਜ਼ਬੂਤ ਕਰਨ ਦਾ ਵਾਅਦਾ ਕੀਤਾ।

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ: ਪੰਜਾਬ ਵਿੱਚ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਮੁਹਿੰਮ ਦੌਰਾਨ ਇੱਕ ਦਿਲ ਨੂੰ ਛੂਹ ਲੈਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵੋਟਰ ਰਿਕਾਰਡ ਲੱਭਣ ਲਈ ਆਪਣੇ ਜੱਦੀ ਪਿੰਡ ਚੁਤਾਲਾ ਪੁੱਜੇ 67 ਸਾਲਾ ਵਿਜੇ ਸਿੰਘ ਦਾ 48 ਸਾਲਾਂ ਤੋਂ ਵਿਛੜੇ ਆਪਣੇ ਦੋ ਸਕੇ ਭਰਾਵਾਂ ਨਾਲ ਮਿਲਾਪ ਹੋ ਗਿਆ। ਅੱਧੀ ਸਦੀ ਬਾਅਦ ਹੋਏ ਇਸ ਮਿਲਾਪ ਦੌਰਾਨ ਤਿੰਨੇ ਭਰਾ ਭਾਵੁਕ ਹੋ ਗਏ ਅਤੇ ਗਲਵੱਕੜੀਆਂ ਪਾ ਕੇ ਇੱਕ-ਦੂਜੇ ਨਾਲ ਮਿਲੇ।
ਬੀਐੱਲਓ ਦੇ ਯਤਨਾਂ ਨਾਲ ਹੋਇਆ ਭਾਵੁਕ ਮਿਲਾਪ
ਵਿਜੇ ਸਿੰਘ, ਜੋ ਹੁਣ ਪੰਚਕੂਲਾ ਜ਼ਿਲ੍ਹੇ ਦੇ ਕਾਲਕਾ ਨੇੜਲੇ ਪਿੰਡ ਮੜਾਂਵਾਲਾ ਵਿੱਚ ਰਹਿੰਦੇ ਹਨ, ਨੇ ਦੱਸਿਆ ਕਿ ਬਚਪਨ ਵਿੱਚ ਰੁਜ਼ਗਾਰ ਦੀ ਭਾਲ ਵਿੱਚ ਉਹ ਆਪਣੀ ਮਾਤਾ ਨਾਲ ਚੰਡੀਗੜ੍ਹ ਚਲੇ ਗਏ ਸਨ। ਮਾਤਾ-ਪਿਤਾ ਦੇ ਦੇਹਾਂਤ ਅਤੇ ਸਮੇਂ ਦੇ ਬੀਤਣ ਨਾਲ ਉਹ ਆਪਣੇ ਜੱਦੀ ਪਿੰਡ ਨਾਲੋਂ ਟੁੱਟ ਗਏ। ਐੱਸਆਈਆਰ ਦੌਰਾਨ ਪੁਰਾਣਾ ਵੋਟਰ ਰਿਕਾਰਡ ਨਾ ਮਿਲਣ 'ਤੇ ਉਹ ਪਿੰਡ ਚੁਤਾਲਾ ਪਹੁੰਚੇ, ਜਿੱਥੇ ਬੀਐੱਲਓ ਦਵਿੰਦਰ ਸਿੰਘ ਖਹਿਰਾ ਨੇ ਉਨ੍ਹਾਂ ਦੀ ਜਾਣਕਾਰੀ ਦੇ ਆਧਾਰ 'ਤੇ ਦੋਵੇਂ ਭਰਾ ਬਲਵਿੰਦਰ ਸਿੰਘ ਅਤੇ ਰਜਿੰਦਰ ਸਿੰਘ ਨਾਲ ਮਿਲਾਪ ਕਰਵਾਇਆ।
ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ