- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਐੱਸਆਈ ਪ੍ਰਤਾਪ ਸਿੰਘ ਨੇ ਦੱਸਿਆ ਕਿ ਫੜੇ ਗਏ ਖੋਹਬਾਜਾਂ ਦੀ ਪਛਾਣ ਜੋਰਾਵਰ ਸਿੰਘ ਪੁੱਤਰ ਸੰਤੋਖ ਸਿੰਗ ਅਤੇ ਜਰਮਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਰਾਮਪੁਰ ਭੂਤਵਿੰਡ ਵਜੋਂ ਹੋਈ ਹੈ। ਜਿਨ੍ਹਾਂ ਨੂੰ ਕੇਸ ਵਿਚ ਨਾਮਜ਼ਦ ਕਰਕੇ ਮੋਟਰਸਾਈਕਲ ਨੰਬਰ ਪੀਬੀ02 ਐੱਫਐੱਚ 3205 ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ।

ਗੁਰਬਰਿੰਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਸਥਾਨਕ ਕਸਬਾ ਖਡੂਰ ਸਾਹਿਬ ਵਿਖੇ ਬਾਈਕ ਸਵਾਰ ਦੋ ਜਣਿਆਂ ਨੇ ਇਕ ਔਰਤ ਦਾ ਪਰਸ ਖੋਹ ਲਿਆ। ਪਰ ਇਸੇ ਦੌਰਾਨ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਡਿੱਗ ਪਿਆ ਅਤੇ ਉਕਤ ਮਹਿਲਾ ਤੇ ਉਸਦੇ ਗਵਾਂਢੀ ਨੇ ਦੋਵਾਂ ਨੂੰ ਕਾਬੂ ਕਰ ਲਿਆ। ਬਾਅਦ ਵਿਚ ਪੁਲਿਸ ਨੇ ਦੋਵਾਂ ਨੂੰ ਹਿਰਾਸਤ ’ਚ ਲੈ ਕੇ ਥਾਣਾ ਗੋਇੰਦਵਾਲ ਸਾਹਿਬ ਵਿਖੇ ਕੇਸ ਦਰਜ ਕਰ ਲਿਆ ਹੈ।
ਜਸਬੀਰ ਕੌਰ ਪਤਨੀ ਬਿੱਕਰ ਸਿੰਘ ਵਾਸੀ ਪੱਤੀ ਲੰਮਿਆਂ ਕੀ ਖਡੂਰ ਸਾਹਿਬ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਸਵੇਰੇ ਕਰੀਬ ਸਾਢੇ 8 ਵਜੇ ਖਡੂਰ ਸਾਹਿਬ ਆਈ ਸੀ ਅਤੇ ਜਦੋਂ ਉਹ ਘਰ ਵਾਪਸ ਜਾ ਰਹੀ ਸੀ ਤਾਂ ਮੋਟਰਸਾਈਖਲ ਸਵਾਰ ਦੋ ਨੌਜਵਾਨਾਂ ਵਿੱਚੋਂ ਪਿੱਛੇ ਬੈਠੇ ਨੇ ਉਸਦਾ ਪਰਸ ਖੋਹਿਆ ਅਤੇ ਮੋਟਰਸਾਈਕਲ ਭਜਾ ਲਿਆ। ਪਰ ਡਾਂਵਾਡੋਲ ਹੋ ਕੇ ਉਨ੍ਹਾਂ ਦਾ ਬਾਈਕ ਡਿੱਗ ਪਿਆ ਅਤੇ ਉਸਨੇ ਆਪਣੇ ਗਵਾਂਢੀ ਸਮੇਤ ਦੋਵਾਂ ਨੂੰ ਕਾਬੂ ਕਰ ਲਿਆ। ਮੌਕੇ ’ਤੇ ਪੁੱਜੇ ਏਐੱਸਆਈ ਪ੍ਰਤਾਪ ਸਿੰਘ ਨੇ ਦੱਸਿਆ ਕਿ ਫੜੇ ਗਏ ਖੋਹਬਾਜ਼ਾਂ ਦੀ ਪਛਾਣ ਜੋਰਾਵਰ ਸਿੰਘ ਪੁੱਤਰ ਸੰਤੋਖ ਸਿੰਗ ਅਤੇ ਜਰਮਨਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਰਾਮਪੁਰ ਭੂਤਵਿੰਡ ਵਜੋਂ ਹੋਈ ਹੈ। ਜਿਨ੍ਹਾਂ ਨੂੰ ਕੇਸ ਵਿਚ ਨਾਮਜ਼ਦ ਕਰਕੇ ਮੋਟਰਸਾਈਕਲ ਨੰਬਰ ਪੀਬੀ02 ਐੱਫਐੱਚ 3205 ਨੂੰ ਵੀ ਕਬਜ਼ੇ 'ਚ ਲੈ ਲਿਆ ਗਿਆ ਹੈ।