
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਕਰਨਬੀਰ ਸਿੰਘ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਉਹ ਮਹਿਜ਼ ਤਿੰਨ ਸਾਲ ਦਾ ਸੀ। ਇਸ ਮੌਕੇ ਉਸ ਦੇ ਚਚੇਰੇ ਭਰਾ ਗੁਰਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਵਿਚ ਉਹ ਆਪਣੇ ਵੱਡੇ ਭਰਾ ਜੋਧਬੀਰ ਸਿੰਘ ਦੇ ਕੋਲ ਰਹਿ ਰਿਹਾ ਸੀ।

ਕਾਰਜ ਸਿੰਘ ਬਿੱਟੂ, ਪੰਜਾਬੀ ਜਾਗਰਣ ਸੁਰਸਿੰਘ : ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ’ਚ ਵਾਪਰੇ ਸੜਕ ਹਾਦਸੇ ਦੌਰਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੁਰਸਿੰਘ ਵਾਸੀ ਨੌਜਵਾਨ ਦੀ ਮੌਤ ਹੋਣ ਦਾ ਦੁੱਖਦਾਈ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਕਰਨਬੀਰ ਸਿੰਘ (34) ਪੁੱਤਰ ਇੰਦਰਪਾਲ ਸਿੰਘ ਵਾਸੀ ਸੁਰਸਿੰਘ ਕਰੀਬ 7 ਸਾਲ ਪਹਿਲਾਂ ਆਸਟ੍ਰੇਲੀਆ ਗਿਆ ਸੀ। 25 ਅਗਸਤ ਨੂੰ ਕੰਮ ’ਤੇ ਜਾਂਦਿਆਂ ਵਾਪਰੇ ਸੜਕ ਹਾਦਸੇ ’ਚ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਉਸ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਦੋਂ ਉਸ ਦੇ ਪਿਤਾ ਦੀ ਮੌਤ ਹੋਈ ਸੀ ਤਾਂ ਉਹ ਮਹਿਜ਼ ਤਿੰਨ ਸਾਲ ਦਾ ਸੀ। ਇਸ ਮੌਕੇ ਉਸ ਦੇ ਚਚੇਰੇ ਭਰਾ ਗੁਰਬੀਰ ਸਿੰਘ ਪੁੱਤਰ ਪ੍ਰਗਟ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਵਿਚ ਉਹ ਆਪਣੇ ਵੱਡੇ ਭਰਾ ਜੋਧਬੀਰ ਸਿੰਘ ਦੇ ਕੋਲ ਰਹਿ ਰਿਹਾ ਸੀ।