- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੱਸਿਆ ਜਾ ਰਿਹਾ ਹੈ ਕਿ ਇਹ ਕਰਮਚਾਰੀ ਪਹਿਲਾਂ ਇਸੇ ਇਲਾਕੇ ਦੇ ਸਰਹੱਦੀ ਥਾਣੇ ਵਿਚ ਬਤੌਰ ਮੁਨਸ਼ੀ ਤਾਇਨਾਤ ਰਿਹਾ ਹੈ ਅਤੇ ਹੁਣ ਵੀਵੀਆਈਪੀ ਕਾਫਲੇ ਨਾਲ ਚੱਲਣ ਵਾਲੀ ਜੈਮਰ ਗੱਡੀ ’ਤੇ ਤਾਇਨਾਤ ਸੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਉਕਤ ਵਿਅਕਤੀ ਨੇ ਹੈਰੋਇਨ ਕਿੱਥੋਂ ਚੁੱਕੀ ਤੇ ਕਿੱਥੇ ਪਹੁੰਚਾਉਣੀ ਸੀ। ਦੱਸ ਦਈਏ ਕਿ ਇਕ ਪਾਸੇ ਨਸ਼ੇ ਨੂੰ ਲੈ ਕੇ ਪੰਜਾਬ ਵਿਚ ਸਿਆਸਤੀ ਪੂਰੀ ਤਰ੍ਹਾਂ ਭਖੀ ਹੋਈ ਹੈ। ਉੱਪਰੋਂ ਪੁਲਿਸ ਕਰਮਚਾਰੀ ਕੋਲੋਂ ਹੈਰੋਇਨ ਦੀ ਬਰਾਮਦਗੀ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਨਰਿੰਦਰ ਸਿੰਘ ਦੋਦੇ, ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ: ਬੀਐੱਸਐੱਫ ਨੇ ਸਰਹੱਦੀ ਇਲਾਕੇ ਵਿਚ ਨਾਕੇਬੰਦੀ ਦੌਰਾਨ ਪੰਜਾਬ ਪੁਲਿਸ ਦੇ ਕਰਮਚਾਰੀ ਨੂੰ 15 ਕਿੱਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਿਸਦੀ ਪਛਾਣ ਕਰਨਬੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਭੁਸੇ ਵਜੋਂ ਹੋਈ ਹੈ। ਬੀਐੱਸਐੱਫ ਦੀ ਜਾਣਕਾਰੀ ’ਤੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਮੌਕੇ ’ਤੇ ਪੁੱਜੀ ਅਤੇ ਸਵਿਫਟ ਕਾਰ ਵਿਚ ਸਵਾਰ ਉਕਤ ਪੁਲਿਸ ਕਰਮਚਾਰੀ ਨੂੰ ਹਿਰਾਸਤ ਵਿਚ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕਰਮਚਾਰੀ ਪਹਿਲਾਂ ਇਸੇ ਇਲਾਕੇ ਦੇ ਸਰਹੱਦੀ ਥਾਣੇ ਵਿਚ ਬਤੌਰ ਮੁਨਸ਼ੀ ਤਾਇਨਾਤ ਰਿਹਾ ਹੈ ਅਤੇ ਹੁਣ ਵੀਵੀਆਈਪੀ ਕਾਫਲੇ ਨਾਲ ਚੱਲਣ ਵਾਲੀ ਜੈਮਰ ਗੱਡੀ ’ਤੇ ਤਾਇਨਾਤ ਸੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਕਿ ਉਕਤ ਵਿਅਕਤੀ ਨੇ ਹੈਰੋਇਨ ਕਿੱਥੋਂ ਚੁੱਕੀ ਤੇ ਕਿੱਥੇ ਪਹੁੰਚਾਉਣੀ ਸੀ। ਦੱਸ ਦਈਏ ਕਿ ਇਕ ਪਾਸੇ ਨਸ਼ੇ ਨੂੰ ਲੈ ਕੇ ਪੰਜਾਬ ਵਿਚ ਸਿਆਸਤੀ ਪੂਰੀ ਤਰ੍ਹਾਂ ਭਖੀ ਹੋਈ ਹੈ। ਉੱਪਰੋਂ ਪੁਲਿਸ ਕਰਮਚਾਰੀ ਕੋਲੋਂ ਹੈਰੋਇਨ ਦੀ ਬਰਾਮਦਗੀ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।