ਤਰਨਤਾਰਨ 'ਚ ਪੁਲਿਸ ਐਨਕਾਊਂਟਰ: ਪਿੰਡ ਜੱਲੋਕੇ ਨੇੜੇ ਚੱਲੀਆਂ ਗੋਲੀਆਂ, ਪਿਸਤੌਲਾਂ ਸਣੇ ਦੋ ਬਦਮਾਸ਼ ਕਾਬੂ
ਜਦੋਂਕਿ ਦੋ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੇ ਮੁਖੀ ਐੱਸਆਈ ਵਿਪਨ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਾਲ ਇਹ ਮੁਕਾਬਲਾ ਹੋਇਆ ਹੈ।
Publish Date: Wed, 25 Feb 2026 11:09 AM (IST)
Updated Date: Wed, 25 Feb 2026 11:14 AM (IST)
ਕੇਪੀ ਗਿੱਲ,ਪੰਜਾਬੀ ਜਾਗਰਣ, ਪੱਟੀ: ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜੱਲੋਕੇ ਦੇ ਨਜ਼ਦੀਕ ਥਾਣਾ ਸਦਰ ਪੱਟੀ ਦੀ ਪੁਲਿਸ ਦਾ ਬੁੱਧਵਾਰ ਸਵੇਰੇ ਚਾਰ ਬਦਮਾਸ਼ਾਂ ਨਾਲ ਮੁਕਾਬਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿਚ ਪੁਲਿਸ ਨੇ ਕਾਬੂ ਕਰ ਲਿਆ ਹੈ। ਜਦੋਂਕਿ ਦੋ ਮੌਕੇ ਤੋਂ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਦਰ ਪੱਟੀ ਦੇ ਮੁਖੀ ਐੱਸਆਈ ਵਿਪਨ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨਾਲ ਇਹ ਮੁਕਾਬਲਾ ਹੋਇਆ ਹੈ। ਚੈਕਿੰਗ ਦੌਰਾਨ ਪੁਲਿਸ ਨੇ 2 ਪਿਸਤੌਲ ਵੀ ਬਰਾਮਦ ਕੀਤੇ ਹਨ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿਚ ਇਕ ਜਲੰਧਰ ਅਤੇ ਇਕ ਚੋਹਲਾ ਸਾਹਿਬ ਇਲਾਕੇ ਦਾ ਰਹਿਣ ਵਾਲਾ ਹੈ।