- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟ ਵਿੱਚ ਪੰਜਾਬੀ ਵਿੱਚ ਲਿਖਿਆ ਗਿਆ ਹੈ ਕਿ ਕਥਿਤ ਤੌਰ ’ਤੇ ਅਸ਼ਵਨੀ ਦੇਵਗਨ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਪੋਸਟ ਵਿੱਚ ਇਸ ਕਾਰਵਾਈ ਪਿੱਛੇ ਕੁਝ ਦੋਸ਼ ਵੀ ਲਗਾਏ ਗਏ ਹਨ ਅਤੇ ਅੱਗੇ ਵੀ ਆਪਣੇ ਵਿਰੋਧੀਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਧਮਕੀ ਭਰੀ ਭਾਸ਼ਾ ਵਰਤੀ ਗਈ ਹੈ

ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ : ਪਿੰਡ ਤੂਤ ਦੇ ‘ਆਪ’ ਸਰਪੰਚ ਅਤੇ ਬਲਾਕ ਪ੍ਰਧਾਨ ਅਸ਼ਵਨੀ ਦੇਵਗਨ ਦੇ ਕਤਲ ਤੋਂ ਬਾਅਦ ਹੁਣ ਸੋਸ਼ਲ ਮੀਡੀਆ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਵਾਲੀ ਇੱਕ ਪੋਸਟ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਇਸ ਪੋਸਟ ਵਿੱਚ ਸੱਤਾ ਨੌਸ਼ਹਿਰਾ, ਗੁਰਜੰਟ ਜਵੰਦਾ ਅਤੇ ਯਾਦਾ ਚੰਬਾ ਦੇ ਨਾਂਅ ਦਰਜ ਹਨ ਅਤੇ ਪੋਸਟ ਰਾਹੀਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟ ਵਿੱਚ ਪੰਜਾਬੀ ਵਿੱਚ ਲਿਖਿਆ ਗਿਆ ਹੈ ਕਿ ਕਥਿਤ ਤੌਰ ’ਤੇ ਅਸ਼ਵਨੀ ਦੇਵਗਨ ਨੂੰ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਪੋਸਟ ਵਿੱਚ ਇਸ ਕਾਰਵਾਈ ਪਿੱਛੇ ਕੁਝ ਦੋਸ਼ ਵੀ ਲਗਾਏ ਗਏ ਹਨ ਅਤੇ ਅੱਗੇ ਵੀ ਆਪਣੇ ਵਿਰੋਧੀਆਂ ਖ਼ਿਲਾਫ਼ ਕਾਰਵਾਈ ਕਰਨ ਸਬੰਧੀ ਧਮਕੀ ਭਰੀ ਭਾਸ਼ਾ ਵਰਤੀ ਗਈ ਹੈ। ਪੋਸਟ ਦੇ ਅੰਤ ਵਿੱਚ ਕਈ ਵਿਅਕਤੀਆਂ ਦੇ ਸੋਸ਼ਲ ਮੀਡੀਆ ਹੈਂਡਲਾਂ ਦੇ ਨਾਂਅ ਵੀ ਹੈਸ਼ਟੈਗ ਰਾਹੀਂ ਲਿਖੇ ਗਏ ਹਨ।
ਹਾਲਾਂਕਿ, ਸੋਸ਼ਲ ਮੀਡੀਆ ’ਤੇ ਪਾਈ ਗਈ ਇਸ ਪੋਸਟ ਦੀ ਅਸਲੀਅਤ, ਪੋਸਟ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਅਤੇ ਅਸ਼ਵਨੀ ਦੇਵਗਨ ਦੇ ਕਤਲ ਨਾਲ ਇਸ ਦਾਅਵੇ ਦਾ ਸਿੱਧਾ ਸਬੰਧ ਹੋਣ ਦੀ ਅਜੇ ਪੁਲਿਸ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ 6 ਅਕਤੂਬਰ ਨੂੰ ਪਿੰਡ ਤੂਤ ਵਿਖੇ ਅਸ਼ਵਨੀ ਦੇਵਗਨ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਉਹ ਆਪਣੀ ਇਨੋਵਾ ਗੱਡੀ ਵਿੱਚ ਸਵਾਰ ਹੋ ਕੇ ਪਿੰਡ ਤੂਤ ਤੋਂ ਭੰਗਾਲਾ ਵੱਲ ਜਾ ਰਹੇ ਸਨ। ਐਫਆਈਆਰ ਵਿੱਚ ਦਰਜ ਵੇਰਵਿਆਂ ਅਨੁਸਾਰ ਬਿਨਾਂ ਨੰਬਰੀ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਗੱਡੀ ਦੇ ਬਰਾਬਰ ਆ ਕੇ ਫਾਇਰਿੰਗ ਕੀਤੀ। ਗੋਲੀਬਾਰੀ ਵਿੱਚ ਅਸ਼ਵਨੀ ਦੇਵਗਨ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਉਨ੍ਹਾਂ ਦਾ ਡਰਾਈਵਰ ਚਮਕੌਰ ਸਿੰਘ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ।
ਪੁਲਿਸ ਜਾਂਚ ਵਿੱਚ ਹੁਣ ਹਮਲਾਵਰਾਂ ਦੀ ਪਛਾਣ ਦੇ ਨਾਲ-ਨਾਲ ਕਤਲ ਦੇ ਮਕਸਦ, ਹਮਲਾਵਰਾਂ ਦੇ ਪਿੱਛੇ ਮੌਜੂਦ ਵਿਅਕਤੀਆਂ ਅਤੇ ਸੋਸ਼ਲ ਮੀਡੀਆ ’ਤੇ ਜ਼ਿੰਮੇਵਾਰੀ ਲੈਣ ਵਾਲੇ ਦਾਅਵੇ ਦੀ ਸੱਚਾਈ ਨੂੰ ਵੀ ਜਾਂਚ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਫਿਲਹਾਲ ਪੋਸਟ ਵਿੱਚ ਕੀਤੇ ਗਏ ਦਾਅਵੇ ਨੂੰ ਪੁਲਿਸ ਜਾਂਚ ਤੋਂ ਪਹਿਲਾਂ ਤੱਥ ਵਜੋਂ ਨਹੀਂ ਮੰਨਿਆ ਜਾ ਸਕਦਾ।
.jpg)