- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮ੍ਰਿਤਕਾ ਦੇ ਚਾਚਾ ਫਤਹਿ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਦੋ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਯੂਕੇ ਗਈ ਸੀ। ਹੇਜ਼ ਸ਼ਹਿਰ 'ਚ ਹਰਿਆਣਾ ਵਾਸੀ ਪਰਿਵਾਰ ਦੇ ਘਰ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਹੀ ਸੀ। ਐਤਵਾਰ ਸਵੇਰੇ ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਅਚਾਨਕ ਉਸ ਉੱਪਰ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਕਿਰਨਦੀਪ ਕੌਰ ਦੀ ਮੌਤ ਹੋ ਗਈ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ ਤਰਨਤਾਰਨ : ਤਰਨਤਾਰਨ ਦੇ ਨਜ਼ਦੀਕੀ ਪਿੰਡ ਪਿੱਦੀ ਦੀ 24 ਸਾਲਾ ਲੜਕੀ ਕਿਰਨਦੀਪ ਕੌਰ ਪੁੱਤਰੀ ਸੁਖਦੇਵ ਸਿੰਘ ਦਾ ਯੂਕੇ ਦੇ ਸ਼ਹਿਰ ਹੇਜ਼ 'ਚ ਚਾਕੂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਐਤਵਾਰ ਤੜਕਸਾਰ ਨੂੰ ਵਾਪਰੀ ਉਕਤ ਘਟਨਾ ਦੀ ਸੂਚਨਾ ਜਿਵੇਂ ਹੀ ਉਨ੍ਹਾਂ ਦੇ ਪਿੰਡ ਮਿਲੀ ਤਾਂ ਸਮੁੱਚਾ ਇਲਾਕਾ ਸੋਗ 'ਚ ਡੁੱਬ ਗਿਆ।
ਮ੍ਰਿਤਕਾ ਦੇ ਚਾਚਾ ਫਤਹਿ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਦੋ ਸਾਲ ਪਹਿਲਾਂ ਵਿਦਿਆਰਥੀ ਵੀਜ਼ੇ ’ਤੇ ਯੂਕੇ ਗਈ ਸੀ। ਹੇਜ਼ ਸ਼ਹਿਰ 'ਚ ਹਰਿਆਣਾ ਵਾਸੀ ਪਰਿਵਾਰ ਦੇ ਘਰ ਕਮਰਾ ਕਿਰਾਏ ’ਤੇ ਲੈ ਕੇ ਰਹਿ ਰਹੀ ਸੀ। ਐਤਵਾਰ ਸਵੇਰੇ ਜਦੋਂ ਉਹ ਆਪਣੇ ਕਮਰੇ 'ਚ ਸੌਂ ਰਹੀ ਸੀ ਤਾਂ ਅਚਾਨਕ ਉਸ ਉੱਪਰ ਇਕ ਵਿਅਕਤੀ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਕਿਰਨਦੀਪ ਕੌਰ ਦੀ ਮੌਤ ਹੋ ਗਈ। ਫਤਹਿ ਸਿੰਘ ਨੇ ਦੱਸਿਆ ਕਿ ਇਕ ਭਰਾ ਤੇ ਤਿੰਨ ਭੈਣਾ 'ਚੋਂ ਸਭ ਤੋਂ ਵੱਡੀ ਕਿਰਨਦੀਪ ਕੌਰ ਦੀ ਮੌਤ ਦੀ ਖਬਰ ਆਉਣ ਨਾਲ ਸਾਰਾ ਪਰਿਵਾਰ ਸਦਮੇ 'ਚ ਹੈ। ਉਨ੍ਹਾਂ ਦੱਸਿਆ ਕਿ ਕਾਤਲ ਸਮੇਤ ਹਰਿਆਣਾ ਵਾਸੀ ਪਰਿਵਾਰ ਨੂੰ ਪੁਲਿਸ ਵਲੋਂ ਹਿਰਾਸਤ 'ਚ ਲਏ ਜਾਣ ਦੀ ਜਾਣਕਾਰੀ ਮਿਲੀ ਹੈ। ਪਰ ਉਨ੍ਹਾਂ ਦੀ ਇਸ ਵੇਲੇ ਮੁੱਢਲੀ ਮੰਗ ਬੱਚੀ ਦੀ ਦੇਹ ਨੂੰ ਭਾਰਤ ਲਿਆਉਣ ਦੀ ਹੈ।