ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਆਈਸੀਐੱਸਈ ਦੇ ਨਤੀਜਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਨਹੀਂ, ਸਗੋਂ ਪੂਰੇ ਸਿੱਖਿਆ ਪਰਿਵਾਰ ਦੀ ਸਾਂਝੀ ਕੋਸ਼ਿਸ਼
Publish Date: Wed, 30 Apr 2025 08:54 PM (IST)
Updated Date: Thu, 01 May 2025 04:11 AM (IST)

ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਨੇ ਆਈਸੀਐੱਸਈ ਦੇ ਨਤੀਜਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਰਾਜਨ ਚੋਪੜਾ, •ਪੰਜਾਬੀ ਜਾਗਰਣ, ਭਿੱਖੀਵਿੰਡ : ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਦਿਆਰਥੀਆਂ ਨੇ ਆਈਸੀਐੱਸਈ ਦਸਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਾਰੀ ਇਲਾਕੇ ’ਚ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉੱਤਮ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ’ਚ ਮਹਿਕਦੀਪ ਕੌਰ ਦਰਾਜਕੇ ਤੇ ਮਨਦੀਪ ਕੌਰ ਰਾਜੋਕੇ 95 ਫ਼ੀਸਦੀ ਅੰਕ ਹਾਸਲ ਕਰ ਕੇ ਸਭ ਤੋਂ ਅੱਗੇ ਰਹੇ। ਹਰਪ੍ਰੀਤ ਕੌਰ 89, ਜਸ਼ਨਪ੍ਰੀਤ ਕੌਰ 88.4, ਸਿਮਰਨਦੀਪ ਕੌਰ 87.2, ਸਿਮਰਪ੍ਰੀਤ ਕੌਰ 85.4, ਸ਼ਮਸ਼ੇਰ ਸਿੰਘ ਅਤੇ ਗੁਰਲੀਨ ਕੌਰ 83.4, ਨਵਜੋਤ ਸਿੰਘ 83.2, ਪਵਨਪ੍ਰੀਤ ਕੌਰ ਅਤੇ ਸਰਤਾਜ ਸਿੰਘ 83, ਕੋਮਲਪ੍ਰੀਤ ਕੌਰ 82.4, ਸੰਦੀਪ ਕੌਰ 82.2, ਕਿਰਨਦੀਪ ਕੌਰ 81, ਗੁਰਕੀਰਤ ਕੌਰ 80.8, ਅਰਮਾਨਦੀਪ 80 ਫੀਸਦੀ ਅੰਕ ਲੈ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਦੇ ਚੀਫ ਡਾਇਰੈਕਟਰ ਬੁੱਢਾ ਸਿੰਘ ਨੇ ਵਿਦਿਆਰਥੀਆਂ ਦੀ ਕਾਮਯਾਬੀ ਤੇ ਖੁਸ਼ੀ ਜਤਾਉਂਦੇ ਹੋਏ ਕਿਹਾ, ਇਹ ਨਤੀਜੇ ਸਿੱਧ ਕਰਦੇ ਹਨ ਕਿ ਅਸੀਂ ਵਿਦਿਆਰਥੀਆਂ ਦੀ ਅਕਾਦਮਿਕ ਤੇ ਨੈਤਿਕ ਦੋਹਾਂ ਤਰ੍ਹਾਂ ਦੀ ਵਿਕਾਸ ਉੱਤੇ ਧਿਆਨ ਦੇ ਰਹੇ ਹਾਂ। ਮੈਨੇਜਿੰਗ ਡਾਇਰੈਕਟਰ ਮਨਦੀਪ ਕੌਰ ਨੇ ਅਧਿਆਪਕਾਂ ਤੇ ਮਾਪਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਫਲਤਾ ਸਿਰਫ਼ ਵਿਦਿਆਰਥੀਆਂ ਦੀ ਮਿਹਨਤ ਨਹੀਂ, ਸਗੋਂ ਪੂਰੇ ਸਿੱਖਿਆ ਪਰਿਵਾਰ ਦੀ ਸਾਂਝੀ ਕੋਸ਼ਿਸ਼ ਹੈ। ਪ੍ਰਿੰਸੀਪਲ ਅਜੀਤ ਕੌਰ ਨੇ ਕਿਹਾ ਉਹ ਆਪਣੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਲਾਗਤਾਰ ਮਿਹਨਤ ਅਤੇ ਲਗਨ ਲਈ ਮੁਬਾਰਕਬਾਦ ਦਿੰਦੇ ਹਨ। ਇਹ ਨਤੀਜੇ ਉਨ੍ਹਾਂ ਦੇ ਸਵੈ-ਵਿਸ਼ਵਾਸ ਅਤੇ ਸੰਘਰਸ਼ ਦੀ ਗਵਾਹੀ ਦਿੰਦੇ ਹਨ। ਸਕੂਲ ਨੇ ਇਸ ਉਪਲੱਬਧੀ ਤੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਹਾਰਦਿਕ ਵਧਾਈ ਦਿੱਤੀ ਹੈ ਅਤੇ ਭਵਿੱਖ ਲਈ ਹੋਰ ਵਧੀਆ ਪ੍ਰਦਰਸ਼ਨ ਦੀ ਕਾਮਨਾ ਕੀਤੀ ਹੈ।