- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਤਲ ਕਰਨ ਉਪਰੰਤ ਸਹੁਰੇ ਨੇ ਲਾਸ਼ ਨੂੰ ਪਲਾਸਟਿਕ ਦੇ ਤੱਪੜ ਵਿਚ ਲਪੇਟ ਕੇ ਪੇਟੀਆਂ ਵਾਲੇ ਕਮਰੇ ਦੀ ਕੰਧ ਪਿੱਛੇ ਲੁਕੋ ਦਿੱਤਾ। ਹਾਲਾਂਕਿ ਮ੍ਰਿਤਕਾ ਦੀ ਮਾਂ ਜਦੋਂ ਲੜਕੀ ਨੂੰ ਲੱਭ ਰਹੀ ਸੀ ਤਾਂ ਕਮਰੇ ਵਿੱਚੋਂ ਉਸਦੀ ਲਾਸ਼ ਬਰਾਮਦ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਰਾਜਨ ਚੋਪੜਾ, ਪੰਜਾਬੀ ਜਾਗਰਣ, ਭਿੱਖੀਵਿੰਡ: ਤਰਨਤਾਰਨ ਦੇ ਪਿੰਡ ਬੂਆ ਪੱਤੀ ’ਚ ਸਹੁਰੇ ਵਲੋਂ ਕਥਿਤ ਤੌਰ ’ਤੇ ਆਪਣੀ ਨੂੰਹ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ, ਜਦੋਂ ਮ੍ਰਿਤਕਾ ਦਾ ਪਤੀ ਆਪਣੇ ਕੰਮ ’ਤੇ ਗਿਆ ਹੋਇਆ ਸੀ। ਕਤਲ ਕਰਨ ਉਪਰੰਤ ਸਹੁਰੇ ਨੇ ਲਾਸ਼ ਨੂੰ ਪਲਾਸਟਿਕ ਦੇ ਤੱਪੜ ਵਿਚ ਲਪੇਟ ਕੇ ਪੇਟੀਆਂ ਵਾਲੇ ਕਮਰੇ ਦੀ ਕੰਧ ਪਿੱਛੇ ਲੁਕੋ ਦਿੱਤਾ। ਹਾਲਾਂਕਿ ਮ੍ਰਿਤਕਾ ਦੀ ਮਾਂ ਜਦੋਂ ਲੜਕੀ ਨੂੰ ਲੱਭ ਰਹੀ ਸੀ ਤਾਂ ਕਮਰੇ ਵਿੱਚੋਂ ਉਸਦੀ ਲਾਸ਼ ਬਰਾਮਦ ਹੋ ਗਈ। ਘਟਨਾ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਥਾਣਾ ਕੱਚਾ ਪੱਕਾ ਦੀ ਪੁਲਿਸ ਪੁੱਜੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਰਮਜੀਤ ਕੌਰ ਪੰਮੀ ਪਤਨੀ ਕੁਲਵਿੰਦਰ ਸਿੰਘ ਵਾਸੀ ਬੂਆ ਪੱਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 0ਸ਼ਾਮ ਕਰੀਬ ਸਾਢੇ 6 ਵਜੇ ਉਹ ਰੋਜ਼ ਦੀ ਤਰ੍ਹਾਂ ਆਪਣੀ ਲੜਕੀ ਅਮਨਦੀਪ ਕੌਰ ਦੇ ਘਰ ਪਹੁੰਚੀ। ਉਸ ਸਮੇਂ ਘਰ ਵਿਚ ਅਮਨਦੀਪ ਕੌਰ ਦਾ ਸਹੁਰਾ ਬਲਵਿੰਦਰ ਸਿੰਘ ਮੌਜੂਦ ਸੀ। ਜਦੋਂ ਉਸਨੇ ਆਪਣੀ ਲੜਕੀ ਬਾਰੇ ਪੁੱਛਿਆ ਤਾਂ ਬਲਵਿੰਦਰ ਸਿੰਘ ਨੇ ਕੋਈ ਵੀ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਮਾਂ ਨੇ ਘਰ ਦੇ ਕਮਰਿਆਂ ਵਿਚ ਅਮਨਦੀਪ ਕੌਰ ਦੀ ਭਾਲ ਕੀਤੀ ਪਰ ਉਹ ਨਹੀਂ ਮਿਲੀ। ਇਸੇ ਦੌਰਾਨ ਅਮਨਦੀਪ ਕੌਰ ਦਾ ਪਤੀ ਸੰਤੋਖ ਸਿੰਘ, ਜੋ ਚੂਸਲੇਵੜ ਗੁਦਾਮਾਂ ਵਿਚ ਕੰਮ ਕਰਦਾ ਹੈ, ਵੀ ਘਰ ਵਾਪਸ ਆ ਗਿਆ ਤੇ ਆਪਣੀ ਪਤਨੀ ਦੀ ਭਾਲ ਲਈ ਘਰ ਤੋਂ ਬਾਹਰ ਚਲਾ ਗਿਆ। ਉਸਦੇ ਜਾਣ ਮਗਰੋਂ ਅਮਨਦੀਪ ਕੌਰ ਦੀ ਮਾਂ ਨੇ ਮੁੜ ਘਰ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲਈ। ਇਸੇ ਦੌਰਾਨ ਪੇਟੀਆਂ ਵਾਲੇ ਕਮਰੇ ਵਿਚ ਬਣੀ ਛੋਟੀ ਕੰਧ ਦੇ ਪਿੱਛੇ ਤੱਪੜ ਅਤੇ ਪਲਾਸਟਿਕ ਵਿਚ ਲਪੇਟੀ ਹੋਈ ਅਮਨਦੀਪ ਕੌਰ ਦੀ ਲਾਸ਼ ਮਿਲੀ। ਜਦੋਂ ਉਸਨੇ ਰੌਲਾ ਪਾਇਆ ਤਾਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਨਾਲ ਉਸਦੀ ਲੜਾਈ ਹੋਈ ਸੀ ਅਤੇ ਗੁੱਸੇ ਵਿਚ ਉਸਨੇ ਉਸਦਾ ਗਲਾ ਘੁੱਟ ਦਿੱਤਾ। ਇਸ ਤੋਂ ਬਾਅਦ ਉਹ ਘਰੋਂ ਬਾਹਰ ਭੱਜ ਗਿਆ। ਕੁਝ ਸਮੇਂ ਬਾਅਦ ਸੰਤੋਖ ਸਿੰਘ ਵਾਪਸ ਘਰ ਆਇਆ ਤੇ ਉਸਨੇ ਆਪਣੀ ਸੱਸ ਨਾਲ ਮਿਲ ਕੇ ਅਮਨਦੀਪ ਕੌਰ ਨੂੰ ਮ੍ਰਿਤਕ ਹਾਲਤ ਵਿਚ ਕੰਧ ਦੇ ਪਿੱਛੋਂ ਬਾਹਰ ਕੱਢਿਆ। ਪਰਮਜੀਤ ਕੌਰ ਪੰਮੀ ਨੇ ਦੋਸ਼ ਲਗਾਇਆ ਹੈ ਕਿ ਜਦੋਂ ਵੀ ਸੰਤੋਖ ਸਿੰਘ ਕੰਮ ’ਤੇ ਬਾਹਰ ਜਾਂਦਾ ਸੀ, ਉਸ ਸਮੇਂ ਅਮਨਦੀਪ ਕੌਰ ਦਾ ਸਹੁਰਾ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। ਇਸੇ ਤਰ੍ਹਾਂ ਦੇ ਹੋਏ ਝਗੜੇ ਤੋਂ ਬਾਅਦ ਬਲਵਿੰਦਰ ਸਿੰਘ ਨੇ ਕਥਿਤ ਤੌਰ ’ਤੇ ਅਮਨਦੀਪ ਕੌਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਥਾਣਾ ਕੱਚਾ ਪੱਕਾ ਦੇ ਮੁਖੀ ਸਬ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪੰਮੀ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਸਹੁਰੇ ਬਲਵਿੰਦਰ ਸਿੰਘ ਬਿੰਦਰ ਪੁੱਤਰ ਧਰਮ ਸਿੰਘ ਵਾਸੀ ਬੂਆ ਪੱਤੀ ਨੂੰ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਹੈ।