- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਂਟੀ ਡ੍ਰੋਨ ਸਿਸਟਮ ਨੇ ਖਾਲੜਾ ਇਲਾਕੇ ਦੇ ਸਰਹੱਦੀ ਖੇਤਰ ਵਿਚ ਡ੍ਰੋਨ ਦੀ ਗਤੀਵਿਧੀ ਬਾਰੇ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਲੁਕੇਸ਼ਨ ਵਾਲੀ ਜਗ੍ਹਾ ’ਤੇ ਪੁੱਜੀ ਤੇ ਬੀਐੱਸਐੱਫ ਦੀ ਚੌਕੀ ਵਾਂ ’ਤੇ ਤਾਇਨਾਤ ਕੰਪਨੀ ਕਮਾਂਡਰ ਰਾਜ ਕੁਮਾਰ ਨੂੰ ਸੂਚਤ ਕੀਤਾ। ਦੋਵਾਂ ਟੀਮਾਂ ਨੇ ਲੁਕੇਸ਼ਨ ਵਾਲੀ ਜਗ੍ਹਾ ’ਤੇ ਤਲਾਸ਼ੀ ਦੌਰਾਨ 3 ਕਿਲੋ 989 ਗ੍ਰਾਮ ਅਫੀਮ ਬਰਾਮਦ ਕੀਤੀ।

ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ: ਪੰਜਾਬ ਸਰਕਾਰ ਵਲੋਂ ਸਥਾਪਤ ਕੀਤੇ ਐਂਟੀ ਡ੍ਰੋਨ ਸਿਸਟਮ ‘ਬਾਜ਼ ਅੱਖ’ ਨੇ ਤਰਨਤਾਰਨ ਦੇ ਸਰਹੱਦੀ ਖੇਤਰ ਵਿਚ ਪਾਕਿ ਵਲੋਂ ਆਏ ਡ੍ਰੋਨ ਦੀ ਗਤੀਵਿਧੀ ਨੂੰ ਦਰਜ ਕੀਤਾ ਹੈ। ਜਿਸ ਤੋਂ ਬਾਅਦ ਇਲਾਕੇ ਨਾਲ ਸਬੰਧਤ ਥਾਣਾ ਖਾਲੜਾ ਦੀ ਪੁਲਿਸ ਤੇ ਬੀਐੱਸਐੱਫ ਦੀਆਂ ਟੀਮਾਂ ਨੇ ਏਡੀਐੱਸ ਦੇ ਆਪ੍ਰੇਟਰ ਪ੍ਰਭਜੀਤ ਸਿੰਘ ਵਲੋਂ ਦਿੱਤੀ ਲੁਕੇਸ਼ਨ ’ਤੇ ਤਲਾਸ਼ੀ ਅਭਿਆਨ ਚਲਾਇਆ ਤਾਂ ਉਥੋਂ ਚਾਰ ਕਿਲੋ ਅਫੀਮ ਬਰਾਮਦ ਹੋਈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਐਂਟੀ ਡ੍ਰੋਨ ਸਿਸਟਮ ਨੇ ਖਾਲੜਾ ਇਲਾਕੇ ਦੇ ਸਰਹੱਦੀ ਖੇਤਰ ਵਿਚ ਡ੍ਰੋਨ ਦੀ ਗਤੀਵਿਧੀ ਬਾਰੇ ਸੂਚਨਾ ਦਿੱਤੀ ਸੀ। ਜਿਸ ਤੋਂ ਬਾਅਦ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਦਿਲਬਾਗ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਲੁਕੇਸ਼ਨ ਵਾਲੀ ਜਗ੍ਹਾ ’ਤੇ ਪੁੱਜੀ ਤੇ ਬੀਐੱਸਐੱਫ ਦੀ ਚੌਕੀ ਵਾਂ ’ਤੇ ਤਾਇਨਾਤ ਕੰਪਨੀ ਕਮਾਂਡਰ ਰਾਜ ਕੁਮਾਰ ਨੂੰ ਸੂਚਤ ਕੀਤਾ। ਦੋਵਾਂ ਟੀਮਾਂ ਨੇ ਲੁਕੇਸ਼ਨ ਵਾਲੀ ਜਗ੍ਹਾ ’ਤੇ ਤਲਾਸ਼ੀ ਦੌਰਾਨ 3 ਕਿਲੋ 989 ਗ੍ਰਾਮ ਅਫੀਮ ਬਰਾਮਦ ਕੀਤੀ। ਐੱਸਐੱਸਪੀ ਨੇ ਦੱਸਿਆ ਕਿ ਬਰਾਮਦ ਹੋਈ ਅਫੀਮ ਸਬੰਧੀ ਅਣਪਛਾਤੇ ਵਿਅਕਤੀ ਵਿਰੁੱਧ ਐੱਨਡੀਪੀਐੱਸ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਕਤ ਖੇਪ ਨੂੰ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ।