- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਵੰਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨਗੀਤਾ ਨੂੰ ਇਟਲੀ ਭੇਜਣ ਲਈ ਮਨਪ੍ਰੀਤ ਕੌਰ ਤੇ ਉਸ ਦੇ ਪਰਿਵਾਰ ਨੂੰ 3.50 ਲੱਖ ਰੁਪਏ ਦਿੱਤੇ ਸਨ। ਇਸ ’ਚੋਂ 1.80 ਲੱਖ ਰੁਪਏ ਨਕਦ ਅਤੇ ਬਾਕੀ ਆਨਲਾਈਨ ਦਿੱਤੇ ਗਏ। ਪਰਿਵਾਰ ਦਾ ਦੋਸ਼ ਹੈ ਕਿ ਨਗੀਤਾ ਨੂੰ ਇਟਲੀ ਦੀ ਥਾਂ ਅਰਮੀਨੀਆ ਭੇਜ ਦਿੱਤਾ ਗਿਆ, ਜਿੱਥੇ 2 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ’ਚ ਸ਼ਾਮਲ ਸੁਖਦੇਵ ਸਿੰਘ ਮਨੀ ’ਤੇ ਨਗੀਤਾ ਦਾ ਪਾਸਪੋਰਟ ਗੁਆਉਣ ਦਾ ਵੀ ਦੋਸ਼ ਹੈ।

ਕੇਪੀ ਗਿੱਲ, ਪੰਜਾਬੀ ਜਾਗਰਣ, ਕੈਰੋਂ: ਪਿੰਡ ਲੋਹੁਕਾ ਦੇ ਕੁਲਵੰਤ ਸਿੰਘ ਦੀ ਧੀ ਨਗੀਤਾ ਦੀ ਅਰਮੀਨੀਆ ’ਚ ਮੌਤ ਮਗਰੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਪਿਤਾ ਨੇ ਵੀ ਦਮ ਤੋੜ ਦਿੱਤਾ। ਪਰਿਵਾਰ ਨੇ ਧੀ ਨੂੰ ਇਟਲੀ ਭੇਜਣ ਦੇ ਨਾਂ ’ਤੇ 3.50 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਕੁਲਵੰਤ ਸਿੰਘ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਨਗੀਤਾ ਨੂੰ ਇਟਲੀ ਭੇਜਣ ਲਈ ਮਨਪ੍ਰੀਤ ਕੌਰ ਤੇ ਉਸ ਦੇ ਪਰਿਵਾਰ ਨੂੰ 3.50 ਲੱਖ ਰੁਪਏ ਦਿੱਤੇ ਸਨ। ਇਸ ’ਚੋਂ 1.80 ਲੱਖ ਰੁਪਏ ਨਕਦ ਅਤੇ ਬਾਕੀ ਆਨਲਾਈਨ ਦਿੱਤੇ ਗਏ। ਪਰਿਵਾਰ ਦਾ ਦੋਸ਼ ਹੈ ਕਿ ਨਗੀਤਾ ਨੂੰ ਇਟਲੀ ਦੀ ਥਾਂ ਅਰਮੀਨੀਆ ਭੇਜ ਦਿੱਤਾ ਗਿਆ, ਜਿੱਥੇ 2 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ’ਚ ਸ਼ਾਮਲ ਸੁਖਦੇਵ ਸਿੰਘ ਮਨੀ ’ਤੇ ਨਗੀਤਾ ਦਾ ਪਾਸਪੋਰਟ ਗੁਆਉਣ ਦਾ ਵੀ ਦੋਸ਼ ਹੈ।
ਸਰਬਜੀਤ ਕੌਰ ਮੁਤਾਬਕ ਮਨਪ੍ਰੀਤ ਕੌਰ ਨੇ 1.90 ਲੱਖ ਰੁਪਏ ਵਾਪਸ ਕਰਨ ਦਾ ਭਰੋਸਾ ਦਿੱਤਾ ਸੀ ਅਤੇ 30 ਅਗਸਤ ਨੂੰ 55 ਹਜ਼ਾਰ ਰੁਪਏ ਦਿੱਤੇ, ਪਰ ਬਾਕੀ ਰਕਮ ਨਹੀਂ ਮੋੜੀ। ਪਰਿਵਾਰ ਨੇ ਮੁਲਜ਼ਮਾਂ ’ਤੇ ਧੀ ਦੇ ਕਿਰਦਾਰ ਬਾਰੇ ਇਤਰਾਜ਼ਯੋਗ ਗੱਲਾਂ ਕਰਨ ਦਾ ਵੀ ਦੋਸ਼ ਲਾਇਆ।
ਫਲਾਂ ਦੀ ਦੁਕਾਨ ਚਲਾਉਣ ਵਾਲੇ ਕੁਲਵੰਤ ਸਿੰਘ ਨੇ 5 ਅਕਤੂਬਰ ਨੂੰ ਕੋਈ ਦਵਾਈ ਖਾ ਲਈ ਸੀ। ਹਾਲਤ ਵਿਗੜਨ ’ਤੇ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਤਰਨਤਾਰਨ ਅਤੇ ਫਿਰ ਗੁਰੂ ਨਾਨਕ ਦੇਵ ਸੁਪਰਸਪੈਸ਼ਲਿਟੀ ਹਸਪਤਾਲ ਲਿਜਾਇਆ ਗਿਆ। ਪਰਿਵਾਰ ਮੁਤਾਬਕ ਇਲਾਜ ਦਾ ਖਰਚਾ ਨਾ ਚੁੱਕ ਸਕਣ ਕਾਰਨ ਉਹ ਉਸ ਨੂੰ ਘਰ ਲੈ ਆਏ, ਜਿੱਥੇ 6 ਅਕਤੂਬਰ ਨੂੰ ਉਸ ਦੀ ਮੌਤ ਹੋ ਗਈ।
ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਸਰਬਜੀਤ ਕੌਰ ਦੀ ਸ਼ਿਕਾਇਤ ’ਤੇ ਮਨਪ੍ਰੀਤ ਕੌਰ, ਰੇਸ਼ਮ ਸਿੰਘ ਅਤੇ ਸੁਖਦੇਵ ਸਿੰਘ ਵਾਸੀ ਕੀਰਤੋਵਾਲ ਕਲਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।