- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੇਰੂਮਾਨ ਵਾਸੀ ਝਿਲਮਿਲ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਭੈਣ ਰਾਜਬੀਰ ਕੌਰ ਪਤਨੀ, ਭੁਪਿੰਦਰ ਸਿੰਘ ਵਾਸੀ ਚੌਧਰੀਵਾਲਾ ਨੌਸ਼ਹਿਰਾ ਪਨੂੰਆਂ ਨੂੰ ਮਿਲਣ ਆਇਆ ਸੀ। ਵੀਰਵਾਰ ਸ਼ਾਮ ਕਰੀਬ 6 ਵਜੇ ਰਾਜਬੀਰ ਕੌਰ ਤੇ ਉਸਦੀ ਸੱਸ ਸੁਰਜੀਤ ਕੌਰ ਗੁਆਂਢੀ ਸਾਬਕਾ ਫ਼ੌਜੀ ਬਲਦੇਵ ਸਿੰਘ ਦੇ ਘਰ ਕਿਸੇ ਕੰਮ ਗਈਆਂ। ਉੱਥੇ ਬਲਦੇਵ ਸਿੰਘ ਉਨ੍ਹਾਂ ਦੋਵਾਂ ਨਾਲ ਕਿਸੇ ਗੱਲ ਤੋਂ ਬਹਿਸ ਕਰਨ ਲੱਗਾ।

ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹੇ ਦੇ ਪਿੰਡ ਚੌਧਰੀਵਾਲਾ ’ਚ ਵੀਰਵਾਰ ਦੇਰ ਸ਼ਾਮ ਇਕ ਸਾਬਕਾ ਫ਼ੌਜੀ ਨੇ ਆਪਣੇ ਕਾਰ ਆਈਆਂ ਦੋ ਗੁਆਂਢੀ ਔਰਤਾਂ ’ਤੇ ਮਾਮੂਲੀ ਬਹਿਸਬਾਜ਼ੀ ਤੋਂ ਬਾਅਦ ਸਵਿਫਟ ਕਾਰ ਚੜ੍ਹਾ ਦਿੱਤੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਮਗਰੋਂ ਦੋਵਾਂ ਦੀ ਹਸਪਤਾਲ ’ਚ ਮੌਤ ਹੋ ਗਈ। ਥਾਣਾ ਸਰਹਾਲੀ ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦੋਵਾਂ ਮਹਿਲਾਵਾਂ ਰਿਸ਼ਤੇ ’ਚ ਸੱਸ-ਨੂੰਹ ਸਨ। ਦੋਵਾਂ ਪਰਿਵਾਰਾਂ ’ਚ ਪੁਰਾਣੀ ਰੰਜਿਸ਼ ਦੱਸੀ ਜਾਂਦੀ ਹੈ ਪਰ ਦੋਵੇਂ ਸਾਬਕਾ ਫ਼ੌਜੀ ਦੇ ਘਰ ਕਿਉੰ ਗਈਆਂ ਸਨ, ਇਹ ਸਪਸ਼ਟ ਨਹੀਂ ਹੋ ਸਕਿਆ।
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਫੇਰੂਮਾਨ ਵਾਸੀ ਝਿਲਮਿਲ ਸਿੰਘ ਪੁੱਤਰ ਸਰਦਾਰਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਆਪਣੀ ਭੈਣ ਰਾਜਬੀਰ ਕੌਰ ਪਤਨੀ, ਭੁਪਿੰਦਰ ਸਿੰਘ ਵਾਸੀ ਚੌਧਰੀਵਾਲਾ ਨੌਸ਼ਹਿਰਾ ਪਨੂੰਆਂ ਨੂੰ ਮਿਲਣ ਆਇਆ ਸੀ। ਵੀਰਵਾਰ ਸ਼ਾਮ ਕਰੀਬ 6 ਵਜੇ ਰਾਜਬੀਰ ਕੌਰ ਤੇ ਉਸਦੀ ਸੱਸ ਸੁਰਜੀਤ ਕੌਰ ਗੁਆਂਢੀ ਸਾਬਕਾ ਫ਼ੌਜੀ ਬਲਦੇਵ ਸਿੰਘ ਦੇ ਘਰ ਕਿਸੇ ਕੰਮ ਗਈਆਂ। ਉੱਥੇ ਬਲਦੇਵ ਸਿੰਘ ਉਨ੍ਹਾਂ ਦੋਵਾਂ ਨਾਲ ਕਿਸੇ ਗੱਲ ਤੋਂ ਬਹਿਸ ਕਰਨ ਲੱਗਾ। ਰੌਲਾ ਸੁਣ ਕੇ ਉਹ ਵੀ ਉਨ੍ਹਾਂ ਦੇ ਘਰ ਅੱਗੇ ਪੁੱਜ ਗਿਆ। ਇਸੇ ਦੌਰਾਨ ਗੁੱਸੇ ’ਚ ਬਲਦੇਵ ਸਿੰਘ ਆਪਣੀ ਕਾਰ (ਨੰਬਰ ਪੀਬੀ03 ਬੀਐੱਫ 2602) ’ਚ ਬੈਠ ਗਿਆ ਤੇ ਸਟਾਰਟ ਕਰ ਕੇ ਕਾਰ ਵਿਹੜੇ ’ਚ ਕੁਰਸੀਆਂ ’ਤੇ ਬੈਠੀਆਂ ਰਾਜਬੀਰ ਕੌਰ ਤੇ ਸੁਰਜੀਤ ਕੌਰ ’ਤੇ ਚੜ੍ਹਾ ਦਿੱਤੀ। ਦੋਵੇਂ ਗੰਭੀਰ ਜ਼ਖ਼ਮੀ ਹੋ ਗਈਆਂ। ਲੋਕ ਇਕੱਠੇ ਹੋਣ ਲੱਗੇ ਤਾਂ ਬਲਦੇਵ ਸਿੰਘ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਝਿਲਮਿਲ ਸਿੰਘ ਨੇ ਦੱਸਿਆ ਕਿ ਉਸਨੇ ਲੋਕਾਂ ਦੀ ਮਦਦ ਨਾਲ ਦੋਵਾਂ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਪਹੁੰਚਾਇਆ। ਇੱਥੇ ਇਲਾਜ ਦੌਰਾਨ ਦੋਵਾਂ ਨੇ ਦਮ ਤੋੜ ਦਿੱਤਾ।
ਸ਼ੁੱਕਰਵਾਰ ਨੂੰ ਥਾਣਾ ਸਰਹਾਲੀ ਦੇ ਮੁਖੀ ਸਬ ਇੰਸਪੈਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਫੌਜੀ ਖਿਲਾਫ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।