ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼: ਪੰਜਾਬ ਦੇ ਸਰਹੱਦੀ ਇਲਾਕੇ ਵਿੱਚੋਂ ਚੀਨ ਦਾ ਬਣਿਆ ਹਾਈ-ਟੈਕ ਪਿਸਤੌਲ ਬਰਾਮਦ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਡ੍ਰੋਨ ਨਾਲ ਸੁੱਟਿਆ ਗਿਆ ਪਿਸਟਲ ਬਰਾਮਦ ਹੋਇਆ ਹੈ। ਜਿਸ ਨੂੰ ਕਬਜੇ ਵਿਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਐਕਟ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
Publish Date: Wed, 08 Jul 2026 12:51 PM (IST)
Updated Date: Wed, 08 Jul 2026 12:52 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ - ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਵਾਂ ਤਾਰਾ ਸਿੰਘ ਦੇ ਇਲਾਕੇ ਵਿੱਚੋਂ ਡ੍ਰੋਨ ਨਾਲ ਸੁੱਟਿਆ ਗਿਆ ਪਿਸਟਲ ਬਰਾਮਦ ਹੋਇਆ ਹੈ। ਜਿਸ ਨੂੰ ਕਬਜੇ ਵਿਚ ਲੈ ਕੇ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਐਕਟ ਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਬੀਐੱਸਐੱਫ ਦੀ ਪੋਸਟ ਵਾਂ ਤਾਰਾ ਸਿੰਘ ’ਤੇ ਤਾਇਨਾਤ ਕੰਪਨੀ ਕਮਾਂਡਰ ਨੇ ਸੂਚਨਾ ਦਿੱਤੀ ਕਿ ਪੋਸਟ ਅਧੀਨ ਆਉਂਦੇ ਇਲਾਕੇ ਵਿੱਚੋਂ ਪਿਸਟਲ ਮਿਲਿਆ ਹੈ। ਜਿਸਦੇ ਚੱਲਦਿਆਂ ਏਐੱਸਆਈ ਸਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਚੀਨ ਦੇ ਬਣਿਆ ਉਕਤ ਪਿਸਟਲ ਜੋ ਜੰਗਾਲੀ ਹਾਲਤ ਵਿਚ ਸੀ, ਨੂੰ ਕਬਜੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਪਿਸਟਲ ਮੰਗਵਾਉਣ ਵਾਲੇ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸਦੀ ਪਛਾਣ ਕਰਕੇ ਕਾਬੂ ਕਰ ਲਿਆ ਜਾਵੇਗਾ।