- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਰਮਲ ਕੌਰ ਪਤਨੀ ਸਤਨਾਮ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਚਿੱਟੇ ਰੰਗ ਦੀ ਕਾਰ ਵਿਚ ਅੱਧਾ ਦਰਜਨ ਦੇ ਕਰੀਬ ਲੋਕ ਦਾਤਰ ਤੇ ਡਾਂਗਾ ਨਾਲ ਲੈਸ ਹੋ ਕੇ ਆਏ। ਉਨ੍ਹਾਂ ਵਿੱਚੋਂ ਇਕ ਨੇ ਖਾਕੀ ਰੰਗ ਦੀ ਪੱਗ ਬੰਨੀ ਸੀ ਪੈਂਟ ਵੀ ਇਸੇ ਰੰਗ ਦੀ ਪਾਈ ਸੀ।

ਰਾਜਨ ਚੋਪੜਾ•ਪੰਜਾਬੀ ਜਾਗਰਣ, ਭਿੱਖੀਵਿੰਡ: ਸੀਆਈਏ ਸਟਾਫ ਦੇ ਮੁਲਾਜ਼ਮ ਦੱਸ ਕੇ ਕਸਬਾ ਭਿੱਖੀਵਿੰਡ ਦੇ ਇਕ ਘਰ ਵਿੱਚੋਂ ਨਕਦੀ ਤੇ ਸੋਨੇ ਦੇ ਟੋਪਸ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਜਿਥੇ ਅੱਧਾ ਦਰਜਨ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਉਥੇ ਹੀ ਇਕ ਜਣੇ ਦੀ ਪਛਾਣ ਵੀ ਕਰ ਲਈ ਗਈ ਹੈ। ਹਾਲਾਂਕਿ ਉਸਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।
ਨਿਰਮਲ ਕੌਰ ਪਤਨੀ ਸਤਨਾਮ ਸਿੰਘ ਵਾਸੀ ਭਿੱਖੀਵਿੰਡ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਚਿੱਟੇ ਰੰਗ ਦੀ ਕਾਰ ਵਿਚ ਅੱਧਾ ਦਰਜਨ ਦੇ ਕਰੀਬ ਲੋਕ ਦਾਤਰ ਤੇ ਡਾਂਗਾ ਨਾਲ ਲੈਸ ਹੋ ਕੇ ਆਏ। ਉਨ੍ਹਾਂ ਵਿੱਚੋਂ ਇਕ ਨੇ ਖਾਕੀ ਰੰਗ ਦੀ ਪੱਗ ਬੰਨੀ ਸੀ ਪੈਂਟ ਵੀ ਇਸੇ ਰੰਗ ਦੀ ਪਾਈ ਸੀ। ਉਕਤ ਲੋਕਾਂ ਨੇ ਆਪਣੇ ਆਪ ਨੂੰ ਸੀਆਈਏ ਸਟਾਫ ਦੇ ਕਰਮਚਾਰੀ ਦੱਸਿਆ ਤੇ ਘਰ ਦੀ ਤਲਾਸ਼ੀ ਲੈਣ ਦੀ ਗੱਲ ਕਹੀ। ਜਦੋਂਕਿ ਉਨ੍ਹਾਂ ਨੂੰ ਕੇਸ ਪਾਉਣ ਦਾ ਧਮਕਾ ਕੇ ਉਕਤ ਲੋਕਾਂ ਨੇ ਅਲਮਾਰੀ ਵਿੱਚੋਂ 40 ਹਜ਼ਾਰ ਦੀ ਨਕਦੀ ਤੇ ਉਸਦੀ ਨੂੰਹ ਦੇ ਟੋਪਸ ਵੀ ਉਤਰਾਵਾ ਕੇ ਲੈ ਗਏ। ਉੱਧਰ ਜਾਂਚ ਅਧਿਕਾਰੀ ਏਐੱਸਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਕ ਮੁਲਜ਼ਮ ਦੀ ਪਛਾਣ ਵਿਸ਼ਾਲ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਵਲਟੋਹਾ ਵਜੋਂ ਕਰ ਲਈ ਗਈ ਹੈ ਅਤੇ ਜਲਦ ਉਸ ਨੂੰ ਗ੍ਰਿਫਤਾਰ ਕਰਕੇ ਬਾਕੀਆਂ ਦੀ ਪਛਾਣ ਵੀ ਕਰ ਲਈ ਜਾਵੇਗੀ।