ਪਾਕਿ ਡ੍ਰੋਨਾਂ ਦੀ ਘੁਸਪੈਠ 'ਤੇ BSF ਦਾ ਵੱਡਾ ਐਕਸ਼ਨ! ਭਾਰਤੀ ਸਰਹੱਦ ਅੰਦਰੋਂ ਹਥਿਆਰ ਬਰਾਮਦ, ਤਸਕਰਾਂ ਦੇ ਇਰਾਦੇ ਹੋਏ ਨਾਕਾਮ
ਤਰਨਤਾਰਨ ਦੇ ਸਰਹੱਦੀ ਪਿੰਡ ਕਲਸੀਆਂ ਖੁਰਦ ਵਿੱਚ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੀ ਕਾਰਵਾਈ ਦੌਰਾਨ ਡ੍ਰੋਨ ਰਾਹੀਂ ਸੁੱਟਿਆ ਗਿਆ 30 ਬੋਰ ਦਾ ਆਧੁਨਿਕ ਪਿਸਟਲ ਬਰਾਮਦ ਕੀਤਾ ਹੈ। ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਬੀਐੱਸਐੱਫ ਦੀ ਬਾਬਾ ਪੀਰ ਚੌਕੀ ਤੋਂ ਸੂਚਨਾ ਮਿਲੀ ਕਿ ਗੁਰਨਾਮ ਸਿੰਘ ਦੇ ਖੇਤ ਵਿੱਚ ਪੀਲੇ ਰੰਗ ਦਾ ਪੈਕੇਟ ਪਿਆ ਹੈ।
Publish Date: Tue, 14 Jul 2026 10:11 AM (IST)
Updated Date: Tue, 14 Jul 2026 10:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖਾਲੜਾ : ਤਰਨਤਾਰਨ ਦੇ ਸਰਹੱਦੀ ਪਿੰਡ ਕਲਸੀਆਂ ਖੁਰਦ ਵਿੱਚ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੀ ਕਾਰਵਾਈ ਦੌਰਾਨ ਡ੍ਰੋਨ ਰਾਹੀਂ ਸੁੱਟਿਆ ਗਿਆ 30 ਬੋਰ ਦਾ ਆਧੁਨਿਕ ਪਿਸਟਲ ਬਰਾਮਦ ਕੀਤਾ ਹੈ। ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਗਸ਼ਤ ਦੌਰਾਨ ਬੀਐੱਸਐੱਫ ਦੀ ਬਾਬਾ ਪੀਰ ਚੌਕੀ ਤੋਂ ਸੂਚਨਾ ਮਿਲੀ ਕਿ ਗੁਰਨਾਮ ਸਿੰਘ ਦੇ ਖੇਤ ਵਿੱਚ ਪੀਲੇ ਰੰਗ ਦਾ ਪੈਕੇਟ ਪਿਆ ਹੈ।
ਮੌਕੇ 'ਤੇ ਪਹੁੰਚ ਕੇ ਜਾਂਚ ਕਰਨ 'ਤੇ ਪੈਕੇਟ ਵਿੱਚੋਂ ਪਿਸਟਲ ਮਿਲਿਆ। ਇਸ ਸਬੰਧੀ ਅਣਪਛਾਤੇ ਵਿਅਕਤੀ ਖ਼ਿਲਾਫ਼ ਅਸਲਾ ਐਕਟ ਅਤੇ ਭਾਰਤੀ ਵਾਯੂਯਾਨ ਅਧਿਨਿਯਮ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਪਿਸਟਲ ਮੰਗਵਾਉਣ ਵਾਲੇ ਦੀ ਪਛਾਣ ਲਈ ਜਾਂਚ ਕਰ ਰਹੀ ਹੈ।