- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
10 ਜੂਨ ਨੂੰ ਸਵੇਰੇ ਕਰੀਬ ਨੌਂ ਵਜੇ ਉਹ ਦੁੱਧ ਦੇਣ ਘਰ ਆਇਆ। ਉਸ ਸਮੇਂ ਏਐੱਸਆਈ ਘਰ ਵਿੱਚ ਨਹੀਂ ਸੀ। ਮੁਲਜ਼ਮ ਨੇ ਇਸ ਦਾ ਫਾਇਦਾ ਚੁੱਕਦਿਆਂ ਏਐੱਸਆਈ ਦੀ ਪਤਨੀ ਨੂੰ ਪਿਸਤੌਲ ਦਿਖਾ ਕੇ ਕਮਰੇ ਵਿੱਚ ਬੰਧਕ ਬਣਾ ਲਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ।

ਜਾਗਰਣ ਸੰਵਾਦਦਾਤਾ, ਤਰਨਤਾਰਨ : ਪੰਜਾਬ ਪੁਲਿਸ ਦੇ ਏਐੱਸਆਈ ਦੀ ਪਤਨੀ ਨਾਲ ਪਿਸਤੌਲ ਦੇ ਬਲ ’ਤੇ ਜਬਰ ਜਨਾਹ ਕਰਨ ਅਤੇ ਗਹਿਣੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ 10 ਜੂਨ ਨੂੰ ਝਬਾਲ-ਅੰਮ੍ਰਿਤਸਰ ਬਾਈਪਾਸ ਨੇੜੇ ਇਕ ਪਾਸ਼ ਕਾਲੋਨੀ ਵਿੱਚ ਵਾਪਰੀ। ਪੁਲਿਸ ਮੁਤਾਬਕ ਮੁਲਜ਼ਮ ਨਿਰਮਲਜੀਤ ਸਿੰਘ ਨਿੰਮਾ ਵਾਸੀ ਤਰਨਤਾਰਨ ਏਐੱਸਆਈ ਦੇ ਘਰ ਦੁੱਧ ਦੇਣ ਆਉਂਦਾ ਸੀ।
10 ਜੂਨ ਨੂੰ ਸਵੇਰੇ ਕਰੀਬ ਨੌਂ ਵਜੇ ਉਹ ਦੁੱਧ ਦੇਣ ਘਰ ਆਇਆ। ਉਸ ਸਮੇਂ ਏਐੱਸਆਈ ਘਰ ਵਿੱਚ ਨਹੀਂ ਸੀ। ਮੁਲਜ਼ਮ ਨੇ ਇਸ ਦਾ ਫਾਇਦਾ ਚੁੱਕਦਿਆਂ ਏਐੱਸਆਈ ਦੀ ਪਤਨੀ ਨੂੰ ਪਿਸਤੌਲ ਦਿਖਾ ਕੇ ਕਮਰੇ ਵਿੱਚ ਬੰਧਕ ਬਣਾ ਲਿਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਦੌਰਾਨ ਉਸ ਨੇ ਔਰਤ ਦੇ ਸੋਨੇ ਦੇ ਗਹਿਣੇ ਵੀ ਉਤਾਰ ਲਏ ਅਤੇ ਅਸ਼ਲੀਲ ਵੀਡੀਓ ਬਣਾ ਲਈ।
ਪੀੜਤਾ ਨੇ ਬਦਨਾਮੀ ਦੇ ਡਰ ਕਾਰਨ ਪਹਿਲਾਂ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ। ਬਾਅਦ ਵਿੱਚ ਮੁਲਜ਼ਮ ਵੱਲੋਂ ਬਲੈਕਮੇਲ ਕਰਨ ’ਤੇ ਉਸ ਨੇ ਆਪਣੇ ਪਤੀ ਨੂੰ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ। ਸਬ-ਇੰਸਪੈਕਟਰ ਸਿਮਰਜੀਤ ਕੌਰ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੇ ਸ਼ਨਿਚਰਵਾਰ ਨੂੰ ਮੁਲਜ਼ਮ ਦੇ ਘਰ ਛਾਪਾ ਮਾਰਿਆ, ਪਰ ਉਹ ਹੱਥ ਨਹੀਂ ਲੱਗਾ। ਡੀਐੱਸਪੀ ਸੁਖਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। 11 ਅਗਸਤ 2019 ਨੂੰ ਅੰਮ੍ਰਿਤਸਰ ਵਿੱਚ ਉਸ ਖ਼ਿਲਾਫ਼ ਦੋਪਹੀਆ ਵਾਹਨ ਚੋਰੀ ਅਤੇ 14 ਅਪ੍ਰੈਲ 2022 ਨੂੰ ਮੋਬਾਈਲ ਚੋਰੀ ਦਾ ਕੇਸ ਦਰਜ ਹੋਇਆ ਸੀ।