- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਪ੍ਰਚਾਰ ਫੇਰੀ ਦੌਰਾਨ ਬਾਬਾ ਜੀ ਵੱਲੋਂ ਸਿੱਖ ਸੰਗਤ ਨੂੰ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ, ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰਨ, ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਤੇ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ ਗਈ। ਜ਼ਿਕਰਯੋਗ ਹੈ ਕਿ ਸੰਪਰਦਾਇ ਵੱਲੋਂ ਸਾਲ 2023 ਤੇ 2025 ’ਚ ਪੰਜਾਬ ਅੰਦਰ ਆਏ ਹੜਾਂ ਦੌਰਾਨ ਮਹਾਨ ਸੇਵਾਵਾਂ ਕੀਤੀਆਂ ਗਈਆਂ। ਸਿੱਖ ਸੰਗਤ ਤੇ ਦੁਨੀਆਂ ਭਰ ਦੇ ਰਾਜਨੇਤਾਵਾਂ ਵੱਲੋਂ ਇਨ੍ਹਾਂ ਸੇਵਾਵਾਂ ਨੂੰ ਵਿਸ਼ਵ ਪੱਧਰ ‘ਤੇ ਸਨਮਾਨਿਆ ਗਿਆ ਹੈ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ : ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਲਗਭਗ ਦੋ ਮਹੀਨੇ ਤੋਂ ਆਸਟ੍ਰੇਲੀਆ ਦੀ ਸੰਗਤ ’ਚ ਗੁਰਮਤਿ ਪ੍ਰਚਾਰ ਫੇਰੀ ਕਰ ਰਹੇ ਹਨ। ਇਸ ਪ੍ਰਚਾਰ ਫੇਰੀ ਦੌਰਾਨ ਬਾਬਾ ਜੀ ਵੱਲੋਂ ਸਿੱਖ ਸੰਗਤ ਨੂੰ ਗੁਰਸਿੱਖੀ ਜੀਵਨ ਦੇ ਧਾਰਨੀ ਹੋਣ, ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰਨ, ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਤੇ ਅੰਮ੍ਰਿਤ ਛਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕੀਤੀ ਗਈ।
ਜ਼ਿਕਰਯੋਗ ਹੈ ਕਿ ਸੰਪਰਦਾਇ ਵੱਲੋਂ ਸਾਲ 2023 ਤੇ 2025 ’ਚ ਪੰਜਾਬ ਅੰਦਰ ਆਏ ਹੜਾਂ ਦੌਰਾਨ ਮਹਾਨ ਸੇਵਾਵਾਂ ਕੀਤੀਆਂ ਗਈਆਂ। ਸਿੱਖ ਸੰਗਤ ਤੇ ਦੁਨੀਆਂ ਭਰ ਦੇ ਰਾਜਨੇਤਾਵਾਂ ਵੱਲੋਂ ਇਨ੍ਹਾਂ ਸੇਵਾਵਾਂ ਨੂੰ ਵਿਸ਼ਵ ਪੱਧਰ ‘ਤੇ ਸਨਮਾਨਿਆ ਗਿਆ ਹੈ।
ਅੱਜ ਇਸੇ ਤਰ੍ਹਾਂ ਇਨ੍ਹਾਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਮੈਲਬੌਰਨ ’ਚ ਮੈਂਬਰ ਪਾਰਲੀਮੈਂਟ ਫੈਡਰਲ ਮੈਂਬਰ ਆਫ ਗਾਰਟਨ ਮਿਸ ਐਲਿਸ ਜਾਰਡਨ ਬੇਅਰਡ ਵੱਲੋਂ ਬਾਬਾ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਵਤਾਰ ਸਿੰਘ, ਪ੍ਰੀਤਮ ਸਿੰਘ, ਸੰਦੀਪ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।